ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bm ਭਾਗ 22 ਸਫ਼ਾ 25
  • ਰਸੂਲਾਂ ਨੇ ਨਿਡਰ ਹੋ ਕੇ ਪ੍ਰਚਾਰ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰਸੂਲਾਂ ਨੇ ਨਿਡਰ ਹੋ ਕੇ ਪ੍ਰਚਾਰ ਕੀਤਾ
  • ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੇ ਸੌਲੁਸ ਨੂੰ ਚੁਣਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮੰਡਲੀ ਲਈ “ਸ਼ਾਂਤੀ ਦਾ ਸਮਾਂ ਆ ਗਿਆ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਸਤਾਉਣ ਵਾਲਾ ਵੱਡੀ ਜੋਤ ਦੇਖਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਦੰਮਿਸਕ ਨੂੰ ਜਾਂਦੇ ਵਕਤ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
bm ਭਾਗ 22 ਸਫ਼ਾ 25
ਰਸੂਲ ਮਹਾਂ ਸਭਾ ਅੱਗੇ ਬੋਲਦੇ ਹਨ

ਭਾਗ 22

ਰਸੂਲਾਂ ਨੇ ਨਿਡਰ ਹੋ ਕੇ ਪ੍ਰਚਾਰ ਕੀਤਾ

ਅਤਿਆਚਾਰਾਂ ਦੇ ਬਾਵਜੂਦ ਮਸੀਹੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ

ਯਿਸੂ ਦੇ ਸਵਰਗ ਜਾਣ ਤੋਂ ਦਸ ਦਿਨ ਬਾਅਦ ਲਗਭਗ 120 ਚੇਲੇ ਯਰੂਸ਼ਲਮ ਵਿਚ 33 ਈ. ਵਿਚ ਪੰਤੇਕੁਸਤ ਦੇ ਤਿਉਹਾਰ ਦੌਰਾਨ ਇਕ ਘਰ ਵਿਚ ਇਕੱਠੇ ਹੋਏ ਸਨ। ਉਨ੍ਹਾਂ ਨੇ ਘਰ ਵਿਚ ਤੇਜ਼ ਹਨੇਰੀ ਚੱਲਣ ਦੀ ਆਵਾਜ਼ ਸੁਣੀ ਅਤੇ ਉਹ ਸਾਰੇ ਜਣੇ ਹੋਰ ਭਾਸ਼ਾਵਾਂ ਬੋਲਣ ਲੱਗ ਪਏ। ਇਹ ਇਕ ਚਮਤਕਾਰ ਸੀ ਕਿਉਂਕਿ ਉਹ ਪਹਿਲਾਂ ਇਹ ਭਾਸ਼ਾਵਾਂ ਬੋਲਣੀਆਂ ਨਹੀਂ ਜਾਣਦੇ ਸਨ। ਇਹ ਚਮਤਕਾਰ ਕਿੱਦਾਂ ਹੋਇਆ? ਪਰਮੇਸ਼ੁਰ ਨੇ ਚੇਲਿਆਂ ਨੂੰ ਪਵਿੱਤਰ ਸ਼ਕਤੀ ਦਿੱਤੀ ਸੀ ਜਿਸ ਦੀ ਮਦਦ ਨਾਲ ਉਹ ਇਹ ਭਾਸ਼ਾਵਾਂ ਬੋਲ ਸਕੇ।

ਤਿਉਹਾਰ ਮਨਾਉਣ ਲਈ ਕਈ ਦੇਸ਼ਾਂ ਤੋਂ ਲੋਕ ਆਏ ਹੋਏ ਸਨ ਜਿਸ ਕਰਕੇ ਬਾਹਰ ਭੀੜਾਂ ਲੱਗੀਆਂ ਹੋਈਆਂ ਸਨ। ਜਦੋਂ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਵਿਚ ਚੇਲਿਆਂ ਨੂੰ ਗੱਲ ਕਰਦੇ ਸੁਣਿਆ, ਤਾਂ ਉਹ ਹੈਰਾਨ ਰਹਿ ਗਏ! ਇਸ ਦਾ ਕਾਰਨ ਦੱਸਦੇ ਹੋਏ ਪਤਰਸ ਨੇ ਸਮਝਾਇਆ ਕਿ ਯੋਏਲ ਨਬੀ ਦੀ ਭਵਿੱਖਬਾਣੀ ਅਨੁਸਾਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਸ਼ਕਤੀ ਦਿੱਤੀ ਸੀ। ਇਸੇ ਸ਼ਕਤੀ ਸਦਕਾ ਉਹ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲ ਸਕੇ ਅਤੇ ਹੋਰ ਚਮਤਕਾਰ ਕਰ ਸਕੇ। (ਯੋਏਲ 2:28, 29) ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲਣੀ ਇਸ ਗੱਲ ਦਾ ਸਬੂਤ ਸੀ ਕਿ ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਤਿਆਗ ਦਿੱਤਾ ਸੀ ਅਤੇ ਹੁਣ ਨਵੀਂ ਬਣੀ ਮਸੀਹੀ ਕਲੀਸਿਯਾ ਉੱਤੇ ਉਸ ਦੀ ਮਿਹਰ ਸੀ। ਉਸ ਸਮੇਂ ਤੋਂ ਪਰਮੇਸ਼ੁਰ ਦੀ ਭਗਤੀ ਸਹੀ ਤਰੀਕੇ ਨਾਲ ਕਰਨ ਵਾਸਤੇ ਲੋਕਾਂ ਨੂੰ ਮਸੀਹ ਦੇ ਚੇਲੇ ਬਣਨ ਦੀ ਲੋੜ ਸੀ।

ਉਸੇ ਸਮੇਂ ਮਸੀਹੀਆਂ ਦਾ ਹੋਰ ਵੀ ਵਿਰੋਧ ਹੋਣ ਲੱਗਾ ਅਤੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਪਰ ਰਾਤ ਨੂੰ ਯਹੋਵਾਹ ਦੇ ਦੂਤ ਨੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਚੇਲਿਆਂ ਨੂੰ ਪ੍ਰਚਾਰ ਕਰਦੇ ਰਹਿਣ ਲਈ ਕਿਹਾ। ਦਿਨ ਚੜ੍ਹਨ ਤੇ ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ। ਉਹ ਮੰਦਰ ਵਿਚ ਗਏ ਅਤੇ ਯਿਸੂ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲੱਗੇ। ਇਹ ਦੇਖ ਕੇ ਧਾਰਮਿਕ ਆਗੂ ਗੁੱਸੇ ਨਾਲ ਲਾਲ-ਪੀਲੇ ਹੋ ਗਏ ਅਤੇ ਉਨ੍ਹਾਂ ਨੂੰ ਪ੍ਰਚਾਰ ਬੰਦ ਕਰਨ ਲਈ ਕਿਹਾ। ਰਸੂਲਾਂ ਨੇ ਦਲੇਰੀ ਨਾਲ ਜਵਾਬ ਦਿੱਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:28, 29.

ਅਤਿਆਚਾਰ ਸਾਰੇ ਹੱਦ-ਬੰਨ੍ਹੇ ਟੱਪ ਗਿਆ। ਕੁਝ ਯਹੂਦੀਆਂ ਨੇ ਚੇਲੇ ਇਸਤੀਫ਼ਾਨ ਉੱਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਦਾ ਦੋਸ਼ ਲਾਇਆ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ। ਸੌਲੁਸ ਨਾਂ ਦਾ ਨੌਜਵਾਨ ਇਹ ਸਭ ਕੁਝ ਹੁੰਦਾ ਦੇਖ ਰਿਹਾ ਸੀ। ਉਸ ਨੂੰ ਇਸਤੀਫ਼ਾਨ ਦੀ ਮੌਤ ਤੇ ਖ਼ੁਸ਼ੀ ਹੋਈ। ਫਿਰ ਉਹ ਮਸੀਹ ਦੇ ਚੇਲਿਆਂ ਨੂੰ ਗਿਰਫ਼ਤਾਰ ਕਰਨ ਲਈ ਦੰਮਿਸਕ ਗਿਆ। ਰਾਹ ਵਿਚ ਸਵਰਗੋਂ ਉਸ ਉੱਤੇ ਰੌਸ਼ਨੀ ਚਮਕੀ ਅਤੇ ਇਕ ਆਵਾਜ਼ ਆਈ: “ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?” ਤੇਜ਼ ਰੌਸ਼ਨੀ ਕਰਕੇ ਸੌਲੁਸ ਅੰਨ੍ਹਾ ਹੋ ਗਿਆ। ਸੌਲੁਸ ਨੇ ਪੁੱਛਿਆ: “ਤੂੰ ਕੌਣ ਹੈਂ?” ਉਸ ਨੂੰ ਜਵਾਬ ਮਿਲਿਆ: “ਮੈਂ ਯਿਸੂ ਹਾਂ।”—ਰਸੂਲਾਂ ਦੇ ਕਰਤੱਬ 9:3-5.

ਤਿੰਨ ਦਿਨਾਂ ਬਾਅਦ, ਯਿਸੂ ਨੇ ਸੌਲੁਸ ਨੂੰ ਸੁਜਾਖਾ ਕਰਨ ਲਈ ਆਪਣੇ ਚੇਲੇ ਹਨਾਨਿਯਾਹ ਨੂੰ ਘੱਲਿਆ। ਸੌਲੁਸ ਨੇ ਬਪਤਿਸਮਾ ਲਿਆ ਅਤੇ ਯਿਸੂ ਬਾਰੇ ਨਿਡਰਤਾ ਨਾਲ ਪ੍ਰਚਾਰ ਕਰਨ ਲੱਗ ਪਿਆ। ਸੌਲੁਸ ਬਾਅਦ ਵਿਚ ਪੌਲੁਸ ਦੇ ਨਾਂ ਤੋਂ ਜਾਣਿਆ ਜਾਣ ਲੱਗਾ ਅਤੇ ਉਹ ਮਸੀਹੀ ਕਲੀਸਿਯਾ ਦਾ ਜੋਸ਼ੀਲਾ ਮੈਂਬਰ ਬਣਿਆ।

ਇਸ ਵੇਲੇ ਯਿਸੂ ਦੇ ਚੇਲੇ ਸਿਰਫ਼ ਯਹੂਦੀਆਂ ਅਤੇ ਸਾਮਰੀਆਂ ਨੂੰ ਹੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਇਆ ਕਰਦੇ ਸਨ। ਫਿਰ ਇਕ ਦੂਤ ਪਰਮੇਸ਼ੁਰ ਦਾ ਭੈ ਮੰਨਣ ਵਾਲੇ ਰੋਮੀ ਸੈਨਾਪਤੀ ਕੁਰਨੇਲਿਯੁਸ ਕੋਲ ਆਇਆ ਅਤੇ ਉਸ ਨੂੰ ਕਿਹਾ ਕਿ ਉਹ ਪਤਰਸ ਰਸੂਲ ਨੂੰ ਆਪਣੇ ਕੋਲ ਬੁਲਾਵੇ। ਪਤਰਸ ਆਪਣੇ ਕੁਝ ਸਾਥੀਆਂ ਨਾਲ ਆਇਆ ਤੇ ਉਸ ਨੇ ਕੁਰਨੇਲਿਯੁਸ ਅਤੇ ਉਸ ਦੇ ਘਰਾਣੇ ਨੂੰ ਪਰਮੇਸ਼ੁਰ ਬਾਰੇ ਦੱਸਿਆ। ਪਤਰਸ ਜਦੋਂ ਗੱਲ ਕਰ ਰਿਹਾ ਸੀ, ਉਦੋਂ ਕੁਰਨੇਲਿਯੁਸ ਅਤੇ ਹੋਰ ਗ਼ੈਰ-ਯਹੂਦੀ ਲੋਕਾਂ ਉੱਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਆਈ। ਪਤਰਸ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਤੇ ਬਪਤਿਸਮਾ ਲੈਣ ਲਈ ਕਿਹਾ। ਉਸ ਵੇਲੇ ਸਾਰੀਆਂ ਕੌਮਾਂ ਦੇ ਲੋਕਾਂ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੁੱਲ੍ਹ ਗਿਆ। ਉਸ ਸਮੇਂ ਤੋਂ ਮਸੀਹੀ ਦੂਰ-ਦੂਰ ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲੱਗੇ।

​—ਇਹ ਜਾਣਕਾਰੀ ਰਸੂਲਾਂ ਦੇ ਕਰਤੱਬ 1:1–11:21 ਵਿੱਚੋਂ ਲਈ ਗਈ ਹੈ।

  • ਪੰਤੇਕੁਸਤ ਦੇ ਤਿਉਹਾਰ ਦੌਰਾਨ ਕੀ ਹੋਇਆ ਸੀ?

  • ਯਿਸੂ ਦੇ ਚੇਲਿਆਂ ਨੂੰ ਪ੍ਰਚਾਰ ਕਰਦਿਆਂ ਦੇਖ ਕੇ ਦੁਸ਼ਮਣਾਂ ਨੇ ਕੀ ਕੀਤਾ?

  • ਸਾਰੀਆਂ ਕੌਮਾਂ ਦੇ ਲੋਕਾਂ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਕਿਵੇਂ ਖੋਲ੍ਹਿਆ ਗਿਆ ਸੀ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ