ਗੀਤ 92
ਤੇਰੇ ਨਾਂ ਦਾ ਭਵਨ
1. ਹੇ ਸੁਰਗਾਂ ਦੇ ਮਾਲਕ ਯਹੋਵਾਹ
ਕਰਦੇ ਇਹ ਭਵਨ ਤੇਰੇ ਨਾਂ
ਖ਼ੁਸ਼ੀ ਦੀ ਨਹੀਂ ਕੋਈ ਸੀਮਾ
ਗੁਣਗਾਨ ਕਰਨ ਆਏ ਅਸਾਂ
ਤੇਰੇ ਕੋਲੋਂ ਜੋ ਕੁਝ ਹੈ ਪਾਇਆ
ਅਰਪਣ ਤੈਨੂੰ ਕਰਦੇ ਅਸੀਂ
ਏਸ ਥਾਂ ʼਤੇ ਕਰਾਂਗੇ ਇਬਾਦਤ
ਵਧੇ ਸ਼ਾਨੋ-ਸ਼ੌਕਤ ਤੇਰੀ
(ਕੋਰਸ)
ਪਿਤਾ ਯਹੋਵਾਹ ਇਹ ਭਵਨ
ਕਰਦੇ ਅਸੀਂ ਤੇਰੇ ਨਾਂ
ਕਰੀਂ ਕਬੂਲ ਤੂੰ ਇਹ ਦੁਆ
ਇਹ ਵਧਾਵੇ ਤੇਰੀ ਸ਼ਾਨ
2. ਇਹ ਸ਼ਾਨਦਾਰ ਭਵਨ ਹੈ ਯਹੋਵਾਹ
ਹਜ਼ੂਰੀ ਏਸ ਥਾਂ ਹੈ ਤੇਰੀ
ਗੂੰਜੇਗੀ ਆਵਾਜ਼ ਚਾਰੇ ਪਾਸੇ
ਮਹਿਮਾ ਦਾ ਹੱਕਦਾਰ ਇਕ ਤੂੰ ਹੀ
ਦਰਵਾਜ਼ੇ ਖੁੱਲ੍ਹੇ ਤੇਰੇ ਘਰ ਦੇ
ਕੌਮਾਂ ਦੇ ਸਭ ਆਵਣ ਲੋਕੀਂ
ਇਹ ਥਾਂ ਦੇਵੇ ਤੇਰੀ ਗਵਾਹੀ
ਦਿਨ-ਰਾਤ ਭਗਤੀ ਹੋਵੇ ਤੇਰੀ
(ਕੋਰਸ)
ਪਿਤਾ ਯਹੋਵਾਹ ਇਹ ਭਵਨ
ਕਰਦੇ ਅਸੀਂ ਤੇਰੇ ਨਾਂ
ਕਰੀਂ ਕਬੂਲ ਤੂੰ ਇਹ ਦੁਆ
ਇਹ ਵਧਾਵੇ ਤੇਰੀ ਸ਼ਾਨ
(1 ਰਾਜ. 8:18, 27; 1 ਇਤਿ. 29:11-14; ਰਸੂ. 20:24 ਵੀ ਦੇਖੋ।)