ਗੀਤ 97
ਰੱਬ ਦੀ ਬਾਣੀ ਹੈ ਜ਼ਿੰਦਗੀ
(ਮੱਤੀ 4:4)
1. ਹੈ ਟਿਕੀ ਰੱਬ ਦੀ ਬਾਣੀ ʼਤੇ
ਜਾਨ ਹਰੇਕ ਜਣੇ ਦੀ
ਉਸ ਦੇ ਹਰ ਬੋਲ ʼਤੇ ਹਾਂ ਨਿਰਭਰ
ਰੋਟੀ ʼਤੇ ਬੱਸ ਨਹੀਂ
ਚੈਨ ਤੇ ਖ਼ੁਸ਼ੀ ਹੁਣ ਵੀ ਮਿਲੇ
ਕੱਲ੍ਹ ਨੂੰ ਬਰਕਤਾਂ ਵੀ
(ਕੋਰਸ)
ਬੋਲ ਹਰੇਕ ਹੈ ਰੱਬ ਦਾ ਅਨਮੋਲ
ਬਾਣੀ ਹੈ ਜ਼ਿੰਦਗੀ
ਪੂਰੀ ਕਰੇ ਹਰ ਲੋੜ ਸਾਡੀ
ਬਾਣੀ ਹੈ ਜ਼ਿੰਦਗੀ
2. ਹੈ ਲਿਖੀ ਰੱਬ ਦੀ ਬਾਣੀ ʼਚ
ਉਹ ਸੱਚੀ ਹਰ ਮਿਸਾਲ
ਨੇਕ ਬੰਦੇ ਦਲੇਰੀ ਦੇ ਨਾਲ
ਨਿਹਚਾ ਦੇ ਰਾਹ ਚੱਲੇ
ਸਹਿ ਲਿਆ ਸਬਰ ਨਾਲ ਹਰ ਗਮ
ਸੀ ਵਫ਼ਾ ਬੇਮਿਸਾਲ
(ਕੋਰਸ)
ਬੋਲ ਹਰੇਕ ਹੈ ਰੱਬ ਦਾ ਅਨਮੋਲ
ਬਾਣੀ ਹੈ ਜ਼ਿੰਦਗੀ
ਪੂਰੀ ਕਰੇ ਹਰ ਲੋੜ ਸਾਡੀ
ਬਾਣੀ ਹੈ ਜ਼ਿੰਦਗੀ
3. ਰਾਤ-ਦਿਨ ਰੱਬ ਦਾ ਬਚਨ ਪੜ੍ਹ ਕੇ
ਆਸ ਅਰ ਹਿੰਮਤ ਮਿਲੇ
ਜੀਵਨ ਵਿਚ ਜਦ ਆ ਜਾਣ ਤੂਫ਼ਾਨ
ਸਹਿਣ ਦੀ ਤਾਕਤ ਮਿਲੇ
ਦਿਲ ਦੇ ਵਰਕਿਆਂ ʼਤੇ ਲਿਖੋ
ਬੋਲ ਬਾਣੀ ਦੇ ਸੋਹਣੇ
(ਕੋਰਸ)
ਬੋਲ ਹਰੇਕ ਹੈ ਰੱਬ ਦਾ ਅਨਮੋਲ
ਬਾਣੀ ਹੈ ਜ਼ਿੰਦਗੀ
ਪੂਰੀ ਕਰੇ ਹਰ ਲੋੜ ਸਾਡੀ
ਬਾਣੀ ਹੈ ਜ਼ਿੰਦਗੀ
(ਯਹੋ. 1:8; ਰੋਮੀ. 15:4 ਵੀ ਦੇਖੋ।)