ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es25 ਸਫ਼ੇ 83-95
  • ਜੁਲਾਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੁਲਾਈ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
  • ਸਿਰਲੇਖ
  • ਮੰਗਲਵਾਰ 1 ਜੁਲਾਈ
  • ਬੁੱਧਵਾਰ 2 ਜੁਲਾਈ
  • ਵੀਰਵਾਰ 3 ਜੁਲਾਈ
  • ਸ਼ੁੱਕਰਵਾਰ 4 ਜੁਲਾਈ
  • ਸ਼ਨੀਵਾਰ 5 ਜੁਲਾਈ
  • ਐਤਵਾਰ 6 ਜੁਲਾਈ
  • ਸੋਮਵਾਰ 7 ਜੁਲਾਈ
  • ਮੰਗਲਵਾਰ 8 ਜੁਲਾਈ
  • ਬੁੱਧਵਾਰ 9 ਜੁਲਾਈ
  • ਵੀਰਵਾਰ 10 ਜੁਲਾਈ
  • ਸ਼ੁੱਕਰਵਾਰ 11 ਜੁਲਾਈ
  • ਸ਼ਨੀਵਾਰ 12 ਜੁਲਾਈ
  • ਐਤਵਾਰ 13 ਜੁਲਾਈ
  • ਸੋਮਵਾਰ 14 ਜੁਲਾਈ
  • ਮੰਗਲਵਾਰ 15 ਜੁਲਾਈ
  • ਬੁੱਧਵਾਰ 16 ਜੁਲਾਈ
  • ਵੀਰਵਾਰ 17 ਜੁਲਾਈ
  • ਸ਼ੁੱਕਰਵਾਰ 18 ਜੁਲਾਈ
  • ਸ਼ਨੀਵਾਰ 19 ਜੁਲਾਈ
  • ਐਤਵਾਰ 20 ਜੁਲਾਈ
  • ਸੋਮਵਾਰ 21 ਜੁਲਾਈ
  • ਮੰਗਲਵਾਰ 22 ਜੁਲਾਈ
  • ਬੁੱਧਵਾਰ 23 ਜੁਲਾਈ
  • ਵੀਰਵਾਰ 24 ਜੁਲਾਈ
  • ਸ਼ੁੱਕਰਵਾਰ 25 ਜੁਲਾਈ
  • ਸ਼ਨੀਵਾਰ 26 ਜੁਲਾਈ
  • ਐਤਵਾਰ 27 ਜੁਲਾਈ
  • ਸੋਮਵਾਰ 28 ਜੁਲਾਈ
  • ਮੰਗਲਵਾਰ 29 ਜੁਲਾਈ
  • ਬੁੱਧਵਾਰ 30 ਜੁਲਾਈ
  • ਵੀਰਵਾਰ 31 ਜੁਲਾਈ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
es25 ਸਫ਼ੇ 83-95

ਜੁਲਾਈ

ਮੰਗਲਵਾਰ 1 ਜੁਲਾਈ

ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਲੋਕਾਂ ਨੂੰ ਚੰਗਾ ਕੀਤਾ।​—ਰਸੂ. 10:38.

ਇਹ ਵੀ ਯਾਦ ਰੱਖੋ ਕਿ ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਇਸ ਲਈ ਉਸ ਦੀਆਂ ਗੱਲਾਂ, ਕੰਮਾਂ ਅਤੇ ਚਮਤਕਾਰਾਂ ਤੋਂ ਅਸੀਂ ਯਹੋਵਾਹ ਦੀ ਸੋਚ ਅਤੇ ਭਾਵਨਾਵਾਂ ਬਾਰੇ ਜਾਣ ਸਕਦੇ ਹਾਂ। (ਯੂਹੰ. 14:9) ਅਸੀਂ ਯਿਸੂ ਦੇ ਚਮਤਕਾਰਾਂ ਤੋਂ ਸਿੱਖ ਕੀ ਸਿੱਖ ਸਕਦੇ ਹਾਂ? ਯਿਸੂ ਅਤੇ ਉਸ ਦਾ ਪਿਤਾ ਸਾਨੂੰ ਬਹੁਤ ਪਿਆਰ ਕਰਦੇ ਹਨ। ਯਿਸੂ ਨੇ ਧਰਤੀ ʼਤੇ ਹੁੰਦਿਆਂ ਆਪਣੇ ਕੰਮਾਂ ਤੋਂ ਦਿਖਾਇਆ ਕਿ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਇਸੇ ਪਿਆਰ ਕਰਕੇ ਉਸ ਨੇ ਚਮਤਕਾਰ ਕਰ ਕੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੂਰ ਕੀਤੀਆਂ। ਇਕ ਮੌਕੇ ʼਤੇ ਦੋ ਅੰਨ੍ਹੇ ਆਦਮੀ ਮਦਦ ਲਈ ਯਿਸੂ ਨੂੰ ਉੱਚੀ-ਉੱਚੀ ਪੁਕਾਰਨ ਲੱਗੇ। (ਮੱਤੀ 20:30-34) ਧਿਆਨ ਦਿਓ ਕਿ ਉਨ੍ਹਾਂ ਨੂੰ ਦੇਖ ਕੇ ਯਿਸੂ ਨੂੰ ਉਨ੍ਹਾਂ ʼਤੇ “ਦਇਆ ਆਈ” ਅਤੇ ਫਿਰ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ। ਇੱਥੇ ਜਿਸ ਯੂਨਾਨੀ ਕਿਰਿਆ ਦਾ ਅਨੁਵਾਦ “ਦਇਆ ਆਈ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਅਜਿਹੀ ਗਹਿਰੀ ਭਾਵਨਾ ਜੋ ਸਰੀਰ ਦੇ ਧੁਰ ਅੰਦਰ ਮਹਿਸੂਸ ਕੀਤੀ ਜਾਂਦੀ ਹੈ। ਯਿਸੂ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ, ਇਸ ਕਰਕੇ ਉਸ ਦੇ ਦਿਲ ਵਿਚ ਲੋਕਾਂ ਲਈ ਇੰਨੀ ਦਇਆ ਸੀ। ਇਸੇ ਦਇਆ ਕਰਕੇ ਉਸ ਨੇ ਲੋਕਾਂ ਨੂੰ ਖਾਣਾ ਖੁਆਇਆ ਅਤੇ ਇਕ ਕੋੜ੍ਹੀ ਨੂੰ ਵੀ ਠੀਕ ਕੀਤਾ। (ਮੱਤੀ 15:32; ਮਰ. 1:41) ਇਸ ਤੋਂ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ “ਦਇਆ” ਦਾ ਪਰਮੇਸ਼ੁਰ ਯਹੋਵਾਹ ਤੇ ਉਸ ਦਾ ਪੁੱਤਰ ਸਾਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਾਨੂੰ ਦੁਖੀ ਦੇਖ ਕੇ ਉਨ੍ਹਾਂ ਨੂੰ ਵੀ ਦੁੱਖ ਲੱਗਦਾ ਹੈ। (ਲੂਕਾ 1:78; 1 ਪਤ. 5:7) ਜ਼ਰਾ ਸੋਚੋ ਕਿ ਯਹੋਵਾਹ ਅਤੇ ਯਿਸੂ ਕਿੰਨੀ ਬੇਸਬਰੀ ਨਾਲ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹੋਣੇ ਜਦੋਂ ਉਹ ਸਾਰੇ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਣਗੇ! w23.04 3 ਪੈਰੇ 4-5

ਬੁੱਧਵਾਰ 2 ਜੁਲਾਈ

ਯਹੋਵਾਹ ਨੂੰ ਪਿਆਰ ਕਰਨ ਵਾਲਿਓ, ਬੁਰਾਈ ਨਾਲ ਨਫ਼ਰਤ ਕਰੋ। ਉਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਜਾਨਾਂ ਦੀ ਹਿਫਾਜ਼ਤ ਕਰਦਾ ਹੈ; ਉਹ ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ ਛੁਡਾਉਂਦਾ ਹੈ।​—ਜ਼ਬੂ. 97:10.

ਸ਼ੈਤਾਨ ਦੀ ਦੁਨੀਆਂ ਵਿਚ ਫੈਲੀ ਗ਼ਲਤ ਸੋਚ ਤੋਂ ਬਚਣ ਲਈ ਅਸੀਂ ਕੁਝ ਵਧੀਆ ਕਦਮ ਚੁੱਕ ਸਕਦੇ ਹਾਂ। ਅਸੀਂ ਬਾਈਬਲ ਪੜ੍ਹ ਕੇ ਅਤੇ ਇਸ ਦਾ ਅਧਿਐਨ ਕਰ ਕੇ ਆਪਣੇ ਮਨ ਵਿਚ ਚੰਗੀਆਂ ਗੱਲਾਂ ਭਰ ਸਕਦੇ ਹਾਂ। ਨਾਲੇ ਮੀਟਿੰਗਾਂ ਅਤੇ ਪ੍ਰਚਾਰ ʼਤੇ ਜਾਣ ਨਾਲ ਵੀ ਸਾਡਾ ਮਨ ਚੰਗੀਆਂ ਗੱਲਾਂ ʼਤੇ ਲੱਗਾ ਰਹੇਗਾ। ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਇੱਦਾਂ ਕਰਾਂਗੇ, ਤਾਂ ਜਿੰਨਾ ਅਸੀਂ ਬਰਦਾਸ਼ਤ ਕਰ ਸਕਦੇ ਹਾਂ, ਉਸ ਤੋਂ ਵੱਧ ਉਹ ਸਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ। (1 ਕੁਰਿੰ. 10:12, 13) ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਾਰਥਨਾ ਕਰਨ ਦੀ ਲੋੜ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ “ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ” ਦੇਈਏ। (ਜ਼ਬੂ. 62:8) ਯਹੋਵਾਹ ਦੀ ਮਹਿਮਾ ਕਰੋ ਅਤੇ ਉਹ ਜੋ ਕੁਝ ਵੀ ਕਰਦਾ ਹੈ, ਉਸ ਲਈ ਉਸ ਦਾ ਧੰਨਵਾਦ ਕਰੋ। ਪ੍ਰਚਾਰ ਕਰਨ ਲਈ ਉਸ ਤੋਂ ਹਿੰਮਤ ਮੰਗੋ। ਉਸ ਨੂੰ ਬੇਨਤੀ ਕਰੋ ਕਿ ਉਹ ਮੁਸ਼ਕਲਾਂ ਨੂੰ ਸਹਿਣ ਅਤੇ ਗ਼ਲਤ ਇੱਛਾਵਾਂ ਤੇ ਕੰਮਾਂ ਤੋਂ ਬਚਣ ਵਿਚ ਤੁਹਾਡੀ ਮਦਦ ਕਰੇ। ਕਿਸੇ ਵੀ ਗੱਲ ਜਾਂ ਇਨਸਾਨ ਕਰਕੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਪਿੱਛੇ ਨਾ ਹਟੋ। w23.05 7 ਪੈਰੇ 17-18

ਵੀਰਵਾਰ 3 ਜੁਲਾਈ

‘ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।’​—ਇਬ. 10:24, 25.

ਅਸੀਂ ਮੰਡਲੀ ਦੀਆਂ ਮੀਟਿੰਗਾਂ ਵਿਚ ਕਿਉਂ ਜਾਂਦੇ ਹਾਂ? ਖ਼ਾਸ ਕਰਕੇ ਯਹੋਵਾਹ ਦੀ ਮਹਿਮਾ ਕਰਨ ਲਈ। (ਜ਼ਬੂ. 26:12; 111:1) ਅਸੀਂ ਇਸ ਕਰਕੇ ਵੀ ਮੀਟਿੰਗਾਂ ਵਿਚ ਜਾਂਦੇ ਹਾਂ ਤਾਂਕਿ ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਇਕ-ਦੂਜੇ ਦਾ ਹੌਸਲਾ ਵਧਾ ਸਕੀਏ। (1 ਥੱਸ. 5:11) ਜਦੋਂ ਅਸੀਂ ਹੱਥ ਖੜ੍ਹਾ ਕਰਦੇ ਅਤੇ ਜਵਾਬ ਦਿੰਦੇ ਹਾਂ, ਤਾਂ ਅਸੀਂ ਇਹ ਦੋਵੇਂ ਕੰਮ ਕਰ ਰਹੇ ਹੁੰਦੇ ਹਾਂ। ਪਰ ਜਦੋਂ ਜਵਾਬ ਦੇਣ ਦੀ ਗੱਲ ਆਉਂਦੀ ਹੈ, ਤਾਂ ਸਾਡੇ ਸਾਮ੍ਹਣੇ ਸ਼ਾਇਦ ਕੁਝ ਮੁਸ਼ਕਲਾਂ ਆਉਣ। ਸ਼ਾਇਦ ਅਸੀਂ ਜਵਾਬ ਦੇਣ ਤੋਂ ਘਬਰਾਈਏ ਜਾਂ ਅਸੀਂ ਬਹੁਤ ਸਾਰੇ ਜਵਾਬ ਦੇਣੇ ਚਾਹੀਏ, ਪਰ ਹੋ ਸਕਦਾ ਹੈ ਕਿ ਕਈ ਵਾਰ ਸਾਡੇ ਕੋਲੋਂ ਪੁੱਛਿਆ ਹੀ ਨਾ ਜਾਵੇ। ਅਸੀਂ ਇਹ ਮੁਸ਼ਕਲਾਂ ਕਿਵੇਂ ਪਾਰ ਕਰ ਸਕਦੇ ਹਾਂ? ਪੌਲੁਸ ਰਸੂਲ ਨੇ ਕਿਹਾ ਕਿ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ “ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।” ਜਦੋਂ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੇ ਛੋਟੇ-ਛੋਟੇ ਜਵਾਬਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦੇ ਸਕਦੇ ਹਾਂ ਅਤੇ ਦੂਜਿਆਂ ਨੂੰ ਹੌਸਲਾ ਦੇ ਸਕਦੇ ਹਾਂ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਜਵਾਬ ਦੇ ਪਾਉਂਦੇ ਹਾਂ। ਨਾਲੇ ਜੇ ਸਾਡੇ ਕੋਲੋਂ ਜ਼ਿਆਦਾ ਵਾਰ ਨਾ ਪੁੱਛਿਆ ਜਾਵੇ, ਤਾਂ ਵੀ ਅਸੀਂ ਇਸ ਗੱਲ ਤੋਂ ਖ਼ੁਸ਼ ਹੋ ਸਕਦੇ ਹਾਂ ਕਿ ਮੰਡਲੀ ਦੇ ਦੂਜੇ ਭੈਣਾਂ-ਭਰਾਵਾਂ ਨੂੰ ਜਵਾਬ ਦੇਣ ਦਾ ਮੌਕਾ ਮਿਲ ਰਿਹਾ ਹੈ।​—1 ਪਤ. 3:8. w23.04 20 ਪੈਰੇ 1-3

ਸ਼ੁੱਕਰਵਾਰ 4 ਜੁਲਾਈ

‘ਯਰੂਸ਼ਲਮ ਨੂੰ ਜਾਵੇ ਅਤੇ ਯਹੋਵਾਹ ਦਾ ਭਵਨ ਦੁਬਾਰਾ ਬਣਾਵੇ।’​—ਅਜ਼. 1:3.

ਇਕ ਜ਼ਬਰਦਸਤ ਖ਼ਬਰ ਅੱਗ ਵਾਂਗ ਫੈਲ ਰਹੀ ਸੀ! 70 ਸਾਲ ਪਹਿਲਾਂ ਬਾਬਲ ਵਿਚ ਕੈਦੀਆਂ ਵਜੋਂ ਆਏ ਯਹੂਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਦੇਸ਼ ਇਜ਼ਰਾਈਲ ਵਾਪਸ ਜਾਣ ਦੀ ਇਜਾਜ਼ਤ ਮਿਲ ਗਈ ਸੀ। (ਅਜ਼. 1:2-4) ਸਿਰਫ਼ ਯਹੋਵਾਹ ਹੀ ਇਹ ਕਰ ਸਕਦਾ ਸੀ। ਬਾਬਲੀ ਆਪਣੇ ਕੈਦੀਆਂ ਨੂੰ ਕਦੇ ਆਜ਼ਾਦ ਨਹੀਂ ਕਰਦੇ ਸਨ। (ਯਸਾ. 14:4, 17) ਪਰ ਇਕ ਦੂਜੀ ਹਕੂਮਤ ਨੇ ਬਾਬਲੀਆਂ ਦਾ ਤਖ਼ਤਾ ਪਲਟ ਦਿੱਤਾ ਅਤੇ ਨਵੇਂ ਰਾਜੇ ਨੇ ਯਹੂਦੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ। ਹਰ ਯਹੂਦੀ ਪਰਿਵਾਰ ਦੇ ਮੁਖੀ ਨੂੰ ਇਹ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਬਾਬਲ ਛੱਡੇਗਾ ਜਾਂ ਉੱਥੇ ਹੀ ਰਹੇਗਾ। ਸ਼ਾਇਦ ਇਹ ਫ਼ੈਸਲਾ ਕਰਨਾ ਇੰਨਾ ਸੌਖਾ ਨਹੀਂ ਸੀ। ਕਈ ਯਹੂਦੀ ਸਿਆਣੀ ਉਮਰ ਦੇ ਹੋ ਗਏ ਸਨ। ਇਸ ਕਰਕੇ ਉਨ੍ਹਾਂ ਲਈ ਇੰਨਾ ਲੰਬਾ ਸਫ਼ਰ ਤੈਅ ਕਰਨਾ ਬਹੁਤ ਔਖਾ ਹੋਣਾ ਸੀ। ਨਾਲੇ ਕੁਝ ਯਹੂਦੀ ਬਾਬਲ ਵਿਚ ਹੀ ਪੈਦਾ ਹੋਏ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਇਹੀ ਉਨ੍ਹਾਂ ਦਾ ਘਰ ਸੀ। ਇਜ਼ਰਾਈਲ ਤਾਂ ਉਨ੍ਹਾਂ ਦੇ ਪਿਓ-ਦਾਦਿਆਂ ਦਾ ਦੇਸ਼ ਸੀ। ਇਸ ਤੋਂ ਇਲਾਵਾ, ਕੁਝ ਯਹੂਦੀ ਬਾਬਲ ਵਿਚ ਬਹੁਤ ਅਮੀਰ ਹੋ ਗਏ ਸਨ ਅਤੇ ਆਰਾਮਦਾਇਕ ਜ਼ਿੰਦਗੀ ਜੀ ਰਹੇ ਸਨ। ਇਸ ਲਈ ਸ਼ਾਇਦ ਉਨ੍ਹਾਂ ਦੇ ਮਨ ਵਿਚ ਆਇਆ ਹੋਣਾ ਕਿ ਇੱਥੇ ਤਾਂ ਉਨ੍ਹਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਅਤੇ ਆਪਣੇ ਕਾਰੋਬਾਰ ਨੂੰ ਛੱਡ ਕੇ ਅਣਜਾਣ ਦੇਸ਼ ਵਿਚ ਜਾ ਕੇ ਵੱਸਣਾ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ। w23.05 14 ਪੈਰੇ 1-2

ਸ਼ਨੀਵਾਰ 5 ਜੁਲਾਈ

‘ਤੁਸੀਂ ਵੀ ਹਮੇਸ਼ਾ ਤਿਆਰ ਰਹੋ।’​—ਮੱਤੀ 24:44.

ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਧੀਰਜ, ਹਮਦਰਦੀ ਅਤੇ ਪਿਆਰ ਦਿਖਾਉਂਦੇ ਰਹੀਏ। ਲੂਕਾ 21:19 ਵਿਚ ਕਿਹਾ ਗਿਆ ਹੈ: “ਧੀਰਜ ਰੱਖਣ ਕਰਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।” ਕੁਲੁੱਸੀਆਂ 3:12 ਵਿਚ ਲਿਖਿਆ ਹੈ: ‘ਹਮਦਰਦੀ ਨੂੰ ਪਹਿਨ ਲਓ।’ ਨਾਲੇ 1 ਥੱਸਲੁਨੀਕੀਆਂ 4:9, 10 ਵਿਚ ਦੱਸਿਆ ਹੈ: “ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਆਪ ਤੁਹਾਨੂੰ ਦਿੱਤੀ ਹੈ। . . . ਪਰ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਹੋਰ ਵੀ ਜ਼ਿਆਦਾ ਪਿਆਰ ਕਰੋ।” ਇਹ ਆਇਤਾਂ ਉਨ੍ਹਾਂ ਮਸੀਹੀਆਂ ਲਈ ਲਿਖੀਆਂ ਗਈਆਂ ਸਨ ਜੋ ਪਹਿਲਾਂ ਤੋਂ ਹੀ ਧੀਰਜ, ਹਮਦਰਦੀ ਅਤੇ ਪਿਆਰ ਜ਼ਾਹਰ ਕਰ ਰਹੇ ਸਨ। ਫਿਰ ਵੀ ਉਨ੍ਹਾਂ ਨੂੰ ਇਹ ਗੁਣ ਹੋਰ ਵੀ ਜ਼ਿਆਦਾ ਦਿਖਾਉਂਦੇ ਰਹਿਣ ਦੀ ਲੋੜ ਸੀ। ਸਾਨੂੰ ਵੀ ਬਿਲਕੁਲ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਇਹ ਗੁਣ ਕਿਵੇਂ ਦਿਖਾਏ ਅਤੇ ਤੁਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ ਸਾਬਤ ਕਰ ਸਕੋਗੇ ਕਿ ਤੁਸੀਂ ਮਹਾਂਕਸ਼ਟ ਲਈ ਤਿਆਰ ਹੋ। ਫਿਰ ਜਦੋਂ ਮਹਾਂਕਸ਼ਟ ਸ਼ੁਰੂ ਹੋਵੇਗਾ, ਉਦੋਂ ਤਕ ਤੁਸੀਂ ਧੀਰਜ ਰੱਖਣਾ ਸਿੱਖ ਲਿਆ ਹੋਵੇਗਾ ਅਤੇ ਮੁਸ਼ਕਲਾਂ ਨੂੰ ਸਹਿੰਦੇ ਰਹਿਣ ਦਾ ਤੁਹਾਡਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਹੋਵੇਗਾ। w23.07 3 ਪੈਰੇ 4, 8

ਐਤਵਾਰ 6 ਜੁਲਾਈ

‘ਉੱਥੇ ਇਕ ਰਾਜਮਾਰਗ ਹੋਵੇਗਾ ਜੋ ਪਵਿੱਤਰ ਰਾਹ ਕਹਾਉਂਦਾ ਹੈ।’​—ਯਸਾ. 35:8.

ਚਾਹੇ ਅਸੀਂ ਚੁਣੇ ਹੋਏ ਮਸੀਹੀ ਹੋਈਏ ਜਾਂ ਹੋਰ ਭੇਡਾਂ, ਸਾਨੂੰ ਸਾਰਿਆਂ ਨੂੰ “ਪਵਿੱਤਰ ਰਾਹ” ਉੱਤੇ ਤੁਰਦੇ ਰਹਿਣ ਦੀ ਲੋੜ ਹੈ। ਇਸ ʼਤੇ ਤੁਰਨ ਕਰਕੇ ਅਸੀਂ ਅੱਜ ਅਤੇ ਭਵਿੱਖ ਵਿਚ ਯਹੋਵਾਹ ਦੀ ਭਗਤੀ ਕਰਦੇ ਰਹਿ ਸਕਾਂਗੇ ਜਦੋਂ ਉਸ ਦੇ ਰਾਜ ਅਧੀਨ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ। (ਯੂਹੰ. 10:16) 1919 ਤੋਂ ਲੱਖਾਂ ਹੀ ਆਦਮੀ, ਔਰਤਾਂ ਅਤੇ ਬੱਚੇ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਵਿੱਚੋਂ ਨਿਕਲੇ ਹਨ ਅਤੇ ਉਨ੍ਹਾਂ ਨੇ ਇਸ ਰਾਹ ʼਤੇ ਤੁਰਨਾ ਸ਼ੁਰੂ ਕੀਤਾ ਹੈ। ਜਦੋਂ ਯਹੂਦੀਆਂ ਨੇ ਬਾਬਲ ਛੱਡਿਆ, ਤਾਂ ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਉਨ੍ਹਾਂ ਦੇ ਰਾਹ ਵਿੱਚੋਂ ਹਰ ਰੁਕਾਵਟ ਦੂਰ ਕੀਤੀ ਜਾਵੇ। (ਯਸਾ. 57:14) ਅੱਜ ਯਹੋਵਾਹ ਨੇ “ਪਵਿੱਤਰ ਰਾਹ” ਵਿੱਚੋਂ ਹਰ ਰੁਕਾਵਟ ਕਿਵੇਂ ਦੂਰ ਕੀਤੀ ਹੈ? 1919 ਤੋਂ ਸਦੀਆਂ ਪਹਿਲਾਂ ਸੱਚੇ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਆਦਮੀਆਂ ਰਾਹੀਂ ਮਹਾਂ ਬਾਬਲ ਵਿੱਚੋਂ ਨਿਕਲਣ ਦਾ ਰਾਹ ਤਿਆਰ ਕੀਤਾ ਗਿਆ। ਯਹੋਵਾਹ ਨੇ ਉਨ੍ਹਾਂ ਰਾਹੀਂ ਮਹਾਂ ਬਾਬਲ ਵਿੱਚੋਂ ਨਿਕਲਣ ਦਾ ਰਾਹ ਤਿਆਰ ਕੀਤਾ। (ਯਸਾਯਾਹ 40:3 ਵਿਚ ਨੁਕਤਾ ਦੇਖੋ।) ਉਨ੍ਹਾਂ ਨੇ ਇਹ ਰਾਹ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ। ਇਸ ਕਰਕੇ ਆਉਣ ਵਾਲੇ ਸਮੇਂ ਵਿਚ ਨੇਕਦਿਲ ਲੋਕ ਮਹਾਂ ਬਾਬਲ ਵਿੱਚੋਂ ਨਿਕਲ ਸਕੇ ਅਤੇ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਸ਼ੁੱਧ ਭਗਤੀ ਕਰ ਸਕੇ। w23.05 15-16 ਪੈਰੇ 8-9

ਸੋਮਵਾਰ 7 ਜੁਲਾਈ

ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ। ਜੈ-ਜੈ ਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਓ।​—ਜ਼ਬੂ. 100:2.

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਅਤੇ ਆਪਣੀ ਇੱਛਾ ਨਾਲ ਉਸ ਦੀ ਸੇਵਾ ਕਰੀਏ। (2 ਕੁਰਿੰ. 9:7) ਤਾਂ ਫਿਰ ਜਦੋਂ ਸਾਡੇ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਇੱਛਾ ਨਹੀਂ ਹੁੰਦੀ, ਤਾਂ ਕੀ ਸਾਨੂੰ ਉਦੋਂ ਵੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ? ਜ਼ਰਾ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਕਿਹਾ: “ਮੈਂ ਆਪਣੇ ਸਰੀਰ ਨੂੰ ਮਾਰ-ਕੁੱਟ ਕੇ ਇਸ ਨੂੰ ਆਪਣਾ ਗ਼ੁਲਾਮ ਬਣਾਉਂਦਾ ਹਾਂ।” (1 ਕੁਰਿੰ. 9:25-27, ਫੁਟਨੋਟ) ਇਸ ਦਾ ਮਤਲਬ ਹੈ ਕਿ ਜਦੋਂ ਪੌਲੁਸ ਵਿਚ ਸਹੀ ਕੰਮ ਕਰਨ ਦੀ ਇੱਛਾ ਨਹੀਂ ਹੁੰਦੀ ਸੀ, ਤਾਂ ਵੀ ਉਹ ਆਪਣੇ ਨਾਲ ਸਖ਼ਤੀ ਵਰਤਦਾ ਸੀ ਅਤੇ ਉਹ ਕੰਮ ਕਰਦਾ ਸੀ। ਕੀ ਯਹੋਵਾਹ ਪੌਲੁਸ ਦੀ ਸੇਵਾ ਤੋਂ ਖ਼ੁਸ਼ ਸੀ? ਬਿਲਕੁਲ। ਯਹੋਵਾਹ ਨੇ ਉਸ ਨੂੰ ਉਸ ਦੀ ਮਿਹਨਤ ਦਾ ਇਨਾਮ ਦਿੱਤਾ। (2 ਤਿਮੋ. 4:7, 8) ਇਸੇ ਤਰ੍ਹਾਂ ਜਦੋਂ ਅਸੀਂ ਇੱਛਾ ਨਾ ਹੋਣ ʼਤੇ ਵੀ ਟੀਚਾ ਹਾਸਲ ਕਰਨ ਲਈ ਮਿਹਨਤ ਕਰਦੇ ਹਾਂ, ਤਾਂ ਯਹੋਵਾਹ ਸਾਡੇ ਤੋਂ ਵੀ ਖ਼ੁਸ਼ ਹੁੰਦਾ ਹੈ। ਯਹੋਵਾਹ ਜਾਣਦਾ ਹੈ ਕਿ ਭਾਵੇਂ ਸਾਨੂੰ ਕੋਈ ਕੰਮ ਕਰਨਾ ਹਮੇਸ਼ਾ ਵਧੀਆ ਨਹੀਂ ਲੱਗਦਾ, ਫਿਰ ਵੀ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਉਹ ਕੰਮ ਕਰਦੇ ਹਾਂ। ਇਸ ਕਰਕੇ ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ ਅਤੇ ਪੌਲੁਸ ਵਾਂਗ ਸਾਨੂੰ ਵੀ ਬਰਕਤਾਂ ਦਿੰਦਾ ਹੈ। (ਜ਼ਬੂ. 126:5) ਨਾਲੇ ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਡੀ ਮਿਹਨਤ ʼਤੇ ਬਰਕਤ ਪਾਉਂਦਾ ਹੈ, ਤਾਂ ਸ਼ਾਇਦ ਸਾਡੇ ਵਿਚ ਟੀਚਾ ਹਾਸਲ ਕਰਨ ਦੀ ਇੱਛਾ ਪੈਦਾ ਹੋ ਜਾਵੇ। w23.05 29 ਪੈਰੇ 9-10

ਮੰਗਲਵਾਰ 8 ਜੁਲਾਈ

‘ਯਹੋਵਾਹ ਦਾ ਦਿਨ ਆਵੇਗਾ।’​—1 ਥੱਸ. 5:2.

ਪੌਲੁਸ ਰਸੂਲ ਨੇ ਉਨ੍ਹਾਂ ਲੋਕਾਂ ਦੀ ਤੁਲਨਾ ਸੁੱਤੇ ਪਏ ਲੋਕਾਂ ਨਾਲ ਕੀਤੀ ਜਿਹੜੇ ਯਹੋਵਾਹ ਦੇ ਦਿਨ ਵਿੱਚੋਂ ਨਹੀਂ ਬਚਣਗੇ। ਜਿਹੜੇ ਲੋਕ ਸੁੱਤੇ ਪਏ ਹੁੰਦੇ ਹਨ, ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ ਜਾਂ ਕਿੰਨਾ ਸਮਾਂ ਹੋ ਗਿਆ ਹੈ। ਇਸ ਕਰਕੇ ਉਨ੍ਹਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਕਿਹੜੀਆਂ ਜ਼ਰੂਰੀ ਗੱਲਾਂ ਹੋ ਰਹੀਆਂ ਹਨ ਜਾਂ ਉਨ੍ਹਾਂ ਨੇ ਕੀ ਕਰਨਾ ਹੈ। ਅੱਜ ਜ਼ਿਆਦਾਤਰ ਲੋਕ ਇਕ ਤਰੀਕੇ ਨਾਲ ਸੁੱਤੇ ਪਏ ਹਨ। ਉਹ ਪਰਮੇਸ਼ੁਰੀ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੇ। (ਰੋਮੀ. 11:8) ਉਹ ਉਨ੍ਹਾਂ ਸਬੂਤਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ ਅਤੇ ਛੇਤੀ ਹੀ ਮਹਾਂਕਸ਼ਟ ਆਉਣ ਵਾਲਾ ਹੈ। (2 ਪਤ. 3:3, 4) ਪਰ ਸਾਨੂੰ ਪਤਾ ਹੈ ਕਿ ਜਿੱਦਾਂ-ਜਿੱਦਾਂ ਹਰ ਦਿਨ ਬੀਤਦਾ ਜਾ ਰਿਹਾ ਹੈ, ਉੱਦਾਂ-ਉੱਦਾਂ ਸਾਨੂੰ ਜਾਗਦੇ ਰਹਿਣ ਦੀ ਸਲਾਹ ਨੂੰ ਹੋਰ ਜ਼ਿਆਦਾ ਮੰਨਣ ਦੀ ਲੋੜ ਹੈ। (1 ਥੱਸ. 5:6) ਬਾਈਬਲ ਦੇ ਇਕ ਵਿਦਵਾਨ ਨੇ ਹੋਸ਼ ਵਿਚ ਰਹਿਣ ਬਾਰੇ ਕਿਹਾ: ‘ਠੰਢੇ ਦਿਮਾਗ਼ ਨਾਲ ਹਰ ਗੱਲ ਨੂੰ ਪਰਖਣਾ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ।’ ਇਸ ਲਈ ਸਾਨੂੰ ਠੰਢੇ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਹੋਸ਼ ਵਿਚ ਰਹਿਣਾ ਚਾਹੀਦਾ ਹੈ। ਕਿਉਂ? ਕਿਉਂਕਿ ਅਸੀਂ ਅੱਜ ਦੇ ਰਾਜਨੀਤਿਕ ਅਤੇ ਸਮਾਜਕ ਮਾਮਲਿਆਂ ਤੋਂ ਦੂਰ ਰਹਿਣਾ ਚਾਹੁੰਦੇ ਹਾਂ। ਜਿੱਦਾਂ-ਜਿੱਦਾਂ ਯਹੋਵਾਹ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਸਾਡੇ ʼਤੇ ਇਨ੍ਹਾਂ ਮਾਮਲਿਆਂ ਵਿਚ ਪੱਖ ਲੈਣ ਦਾ ਦਬਾਅ ਵਧਦਾ ਜਾਵੇਗਾ। ਪਰ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਅਸੀਂ ਕੀ ਕਰਾਂਗੇ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸ਼ਾਂਤ ਰਹਿਣ, ਸਹੀ ਤਰੀਕੇ ਨਾਲ ਸੋਚਣ ਅਤੇ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗੀ।​—ਲੂਕਾ 12:11, 12. w23.06 10 ਪੈਰੇ 6-7

ਬੁੱਧਵਾਰ 9 ਜੁਲਾਈ

‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਮੈਨੂੰ ਯਾਦ ਕਰ, ਮੈਨੂੰ ਜ਼ੋਰ ਬਖ਼ਸ਼ ਦੇ।’​—ਨਿਆ. 16:28.

ਸਮਸੂਨ ਦਾ ਨਾਂ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਸ਼ਾਇਦ ਤੁਸੀਂ ਸੋਚੋ ਕਿ ਉਹ ਕਿੰਨਾ ਤਾਕਤਵਰ ਸੀ। ਪਰ ਸਮਸੂਨ ਨੇ ਇਕ ਗ਼ਲਤ ਫ਼ੈਸਲਾ ਕੀਤਾ ਜਿਸ ਕਰਕੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪਏ। ਫਿਰ ਵੀ ਯਹੋਵਾਹ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਸਮਸੂਨ ਨੇ ਉਸ ਦੀ ਸੇਵਾ ਵਿਚ ਕਿੰਨਾ ਕੁਝ ਕੀਤਾ। ਇਸ ਕਰਕੇ ਪਰਮੇਸ਼ੁਰ ਨੇ ਸਾਡੇ ਫ਼ਾਇਦੇ ਲਈ ਸਮਸੂਨ ਦੀ ਵਫ਼ਾਦਾਰੀ ਦੀ ਮਿਸਾਲ ਆਪਣੇ ਬਚਨ ਵਿਚ ਦਰਜ ਕਰਵਾਈ। ਯਹੋਵਾਹ ਨੇ ਆਪਣੀ ਚੁਣੀ ਹੋਈ ਕੌਮ ਇਜ਼ਰਾਈਲ ਦੀ ਮਦਦ ਕਰਨ ਲਈ ਸਮਸੂਨ ਤੋਂ ਸ਼ਾਨਦਾਰ ਕੰਮ ਕਰਵਾਏ। ਸਮਸੂਨ ਦੀ ਮੌਤ ਤੋਂ ਸਦੀਆਂ ਬਾਅਦ ਯਹੋਵਾਹ ਨੇ ਪੌਲੁਸ ਰਸੂਲ ਨੂੰ ਪ੍ਰੇਰਿਤ ਕੀਤਾ ਕਿ ਉਹ ਉਨ੍ਹਾਂ ਆਦਮੀਆਂ ਦੇ ਨਾਵਾਂ ਦੀ ਸੂਚੀ ਵਿਚ ਸਮਸੂਨ ਦਾ ਨਾਂ ਵੀ ਦਰਜ ਕਰੇ ਜਿਨ੍ਹਾਂ ਨੇ ਕਮਾਲ ਦੀ ਨਿਹਚਾ ਦਿਖਾਈ ਸੀ। (ਇਬ. 11:32-34) ਸਮਸੂਨ ਦੀ ਮਿਸਾਲ ਤੋਂ ਅੱਜ ਸਾਨੂੰ ਹੌਸਲਾ ਮਿਲ ਸਕਦਾ ਹੈ। ਉਸ ਨੇ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਯਹੋਵਾਹ ʼਤੇ ਭਰੋਸਾ ਰੱਖਿਆ। ਅਸੀਂ ਸਮਸੂਨ ਤੋਂ ਸਿੱਖ ਸਕਦੇ ਹਾਂ ਅਤੇ ਉਸ ਦੀ ਮਿਸਾਲ ਤੋਂ ਸਾਨੂੰ ਹੌਸਲਾ ਮਿਲ ਸਕਦਾ ਹੈ। w23.09 2 ਪੈਰੇ 1-2

ਵੀਰਵਾਰ 10 ਜੁਲਾਈ

‘ਹਰ ਗੱਲ ਬਾਰੇ ਪਰਮੇਸ਼ੁਰ ਨੂੰ ਬੇਨਤੀ ਕਰੋ।’​—ਫ਼ਿਲਿ. 4:6.

ਅਸੀਂ ਧੀਰਜ ਦਿਖਾਉਂਦੇ ਰਹਿ ਸਕਦੇ ਹਾਂ। ਪਰ ਕਿਵੇਂ? ਯਹੋਵਾਹ ਨੂੰ ਦਿਲੋਂ ਤੇ ਵਾਰ-ਵਾਰ ਆਪਣੀਆਂ ਚਿੰਤਾਵਾਂ ਦੱਸ ਕੇ। (1 ਥੱਸ. 5:17) ਹੋ ਸਕਦਾ ਹੈ ਕਿ ਤੁਸੀਂ ਹੁਣ ਕੋਈ ਸਖ਼ਤ ਅਜ਼ਮਾਇਸ਼ ਨਾ ਸਹਿ ਰਹੇ ਹੋਵੋ। ਪਰ ਕੀ ਤੁਸੀਂ ਉਦੋਂ ਵੀ ਯਹੋਵਾਹ ਦੀ ਸੇਧ ਲੈਂਦੇ ਹੋ ਜਦੋਂ ਤੁਸੀਂ ਉਦਾਸ-ਪਰੇਸ਼ਾਨ ਹੁੰਦੇ ਹੋ? ਜੇ ਤੁਸੀਂ ਹੁਣ ਤੋਂ ਹੀ ਰੋਜ਼ਮੱਰਾ ਦੀਆਂ ਮੁਸ਼ਕਲਾਂ ਬਾਰੇ ਯਹੋਵਾਹ ਤੋਂ ਬਾਕਾਇਦਾ ਸੇਧ ਲੈਂਦੇ ਹੋ, ਤਾਂ ਭਵਿੱਖ ਵਿਚ ਵੀ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਣ ʼਤੇ ਤੁਸੀਂ ਇਸ ਤਰ੍ਹਾਂ ਕਰਨ ਤੋਂ ਨਹੀਂ ਝਿਜਕੋਗੇ। ਫਿਰ ਤੁਹਾਨੂੰ ਪੱਕਾ ਯਕੀਨ ਹੋਵੇਗਾ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਨੇ ਕਦੋਂ ਤੇ ਕਿਵੇਂ ਤੁਹਾਡੀ ਮਦਦ ਕਰਨੀ ਹੈ। (ਜ਼ਬੂ. 27:1, 3) ਜੇ ਅਸੀਂ ਅੱਜ ਮੁਸ਼ਕਲਾਂ ਦੌਰਾਨ ਧੀਰਜ ਰੱਖਦੇ ਹਾਂ, ਤਾਂ ਭਵਿੱਖ ਵਿਚ ਮਹਾਂਕਸ਼ਟ ਦੌਰਾਨ ਵੀ ਇੱਦਾਂ ਜ਼ਰੂਰ ਕਰ ਸਕਾਂਗੇ। (ਰੋਮੀ. 5:3) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਜਦੋਂ ਉਹ ਹਰ ਵਾਰ ਕਿਸੇ ਮੁਸ਼ਕਲ ਨੂੰ ਧੀਰਜ ਨਾਲ ਸਹਿੰਦੇ ਹਨ, ਤਾਂ ਉਹ ਆਉਣ ਵਾਲੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਹੁੰਦੇ ਹਨ। ਧੀਰਜ ਕਰਕੇ ਉਨ੍ਹਾਂ ਵਿਚ ਸੁਧਾਰ ਹੁੰਦਾ ਹੈ ਅਤੇ ਉਨ੍ਹਾਂ ਦੀ ਨਿਹਚਾ ਪੱਕੀ ਹੁੰਦੀ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ। ਨਾਲੇ ਯਹੋਵਾਹ ʼਤੇ ਨਿਹਚਾ ਹੋਣ ਕਰਕੇ ਉਹ ਆਉਣ ਵਾਲੀ ਕਿਸੇ ਵੀ ਅਜ਼ਮਾਇਸ਼ ਨੂੰ ਧੀਰਜ ਨਾਲ ਸਹਿ ਸਕਦੇ ਹਨ।​—ਯਾਕੂ. 1:2-4. w23.07 3 ਪੈਰੇ 7-8

ਸ਼ੁੱਕਰਵਾਰ 11 ਜੁਲਾਈ

‘ਮੈਂ ਤੇਰਾ ਲਿਹਾਜ਼ ਕਰਾਂਗਾ।’​—ਉਤ. 19:21.

ਯਹੋਵਾਹ ਨਿਮਰ ਅਤੇ ਹਮਦਰਦ ਹੈ। ਇਸ ਕਰਕੇ ਉਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ। ਉਦਾਹਰਣ ਲਈ, ਯਹੋਵਾਹ ਨੇ ਸਦੂਮ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵੇਲੇ ਨਿਮਰਤਾ ਦਿਖਾਈ। ਉਸ ਨੇ ਆਪਣੇ ਦੂਤਾਂ ਰਾਹੀਂ ਲੂਤ ਨੂੰ ਪਹਾੜੀ ਇਲਾਕੇ ਵੱਲ ਭੱਜਣ ਦੀ ਹਿਦਾਇਤ ਦਿੱਤੀ। ਪਰ ਲੂਤ ਉੱਥੇ ਜਾਣ ਤੋਂ ਡਰਦਾ ਸੀ। ਇਸ ਕਰਕੇ ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੋਆਰ ਜਾਣ ਦੀ ਇਜਾਜ਼ਤ ਦੇਵੇ। ਯਹੋਵਾਹ ਨੇ ਇਸ ਛੋਟੇ ਜਿਹੇ ਸ਼ਹਿਰ ਨੂੰ ਵੀ ਨਾਸ਼ ਕਰਨਾ ਸੀ। ਇਸ ਲਈ ਜੇ ਯਹੋਵਾਹ ਚਾਹੁੰਦਾ, ਤਾਂ ਉਹ ਲੂਤ ʼਤੇ ਆਪਣੀਆਂ ਹਿਦਾਇਤਾਂ ਮੰਨਣ ਦਾ ਜ਼ੋਰ ਪਾ ਸਕਦਾ ਸੀ। ਪਰ ਉਸ ਨੇ ਲੂਤ ਦੀ ਬੇਨਤੀ ਸਵੀਕਾਰ ਕਰ ਲਈ ਅਤੇ ਸੋਆਰ ਦਾ ਨਾਸ਼ ਨਹੀਂ ਕੀਤਾ। (ਉਤ. 19:18-22) ਸਦੀਆਂ ਬਾਅਦ ਯਹੋਵਾਹ ਨੇ ਨੀਨਵਾਹ ਦੇ ਲੋਕਾਂ ਲਈ ਵੀ ਹਮਦਰਦੀ ਦਿਖਾਈ। ਯਹੋਵਾਹ ਨੇ ਯੂਨਾਹ ਨਬੀ ਨੂੰ ਨੀਨਵਾਹ ਦੇ ਲੋਕਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਉਹ ਨੀਨਵਾਹ ਅਤੇ ਇਸ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵਾਲਾ ਸੀ। ਪਰ ਜਦੋਂ ਨੀਨਵਾਹ ਦੇ ਲੋਕਾਂ ਨੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੂੰ ਉਨ੍ਹਾਂ ʼਤੇ ਤਰਸ ਆਇਆ ਅਤੇ ਉਸ ਨੇ ਸ਼ਹਿਰ ਦਾ ਨਾਸ਼ ਨਹੀਂ ਕੀਤਾ।​—ਯੂਨਾ. 3:1, 10; 4:10, 11. w23.07 21 ਪੈਰਾ 5

ਸ਼ਨੀਵਾਰ 12 ਜੁਲਾਈ

‘ਉਨ੍ਹਾਂ ਨੇ ਯਹੋਆਸ਼ ਦਾ ਕਤਲ ਕਰ ਦਿੱਤਾ, ਪਰ ਉਨ੍ਹਾਂ ਨੇ ਉਸ ਨੂੰ ਰਾਜਿਆਂ ਦੀਆਂ ਕਬਰਾਂ ਵਿਚ ਨਹੀਂ ਦਫ਼ਨਾਇਆ।’​—2 ਇਤਿ. 24:25.

ਅਸੀਂ ਯਹੋਆਸ਼ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਉਹ ਡੰਡੇ ਦੇ ਸਹਾਰੇ ਖੜ੍ਹੇ ਉਸ ਦਰਖ਼ਤ ਵਰਗਾ ਸੀ ਜਿਸ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਹਨ। ਤੇਜ਼ ਹਵਾ ਵਗਣ ʼਤੇ ਇੱਦਾਂ ਦਾ ਦਰਖ਼ਤ ਡਿਗ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਯਹੋਆਸ਼ ਦਾ ਸਹਾਰਾ ਯਾਨੀ ਯਹੋਯਾਦਾ ਦੀ ਮੌਤ ਹੋ ਗਈ ਅਤੇ ਧਰਮ-ਤਿਆਗੀਆਂ ਦੀ ਹਵਾ ਵਗੀ, ਤਾਂ ਉਹ ਡਿਗ ਗਿਆ ਯਾਨੀ ਉਹ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ। ਇਸ ਜ਼ਬਰਦਸਤ ਮਿਸਾਲ ਤੋਂ ਅਸੀਂ ਇਕ ਸਬਕ ਸਿੱਖ ਸਕਦੇ ਹਾਂ। ਸਾਨੂੰ ਸਿਰਫ਼ ਇਸ ਲਈ ਹੀ ਪਰਮੇਸ਼ੁਰ ਦਾ ਡਰ ਨਹੀਂ ਮੰਨਣਾ ਚਾਹੀਦਾ ਕਿ ਸਾਡੇ ਘਰਦੇ ਅਤੇ ਮੰਡਲੀ ਦੇ ਭੈਣ-ਭਰਾ ਇੱਦਾਂ ਕਰਦੇ ਹਨ। ਇਸ ਦੀ ਬਜਾਇ, ਸਾਨੂੰ ਖ਼ੁਦ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣਾ ਚਾਹੀਦਾ ਹੈ ਅਤੇ ਉਸ ਦਾ ਡਰ ਰੱਖਣਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਾਕਾਇਦਾ ਅਧਿਐਨ ਕਰ ਕੇ, ਸੋਚ-ਵਿਚਾਰ ਕਰ ਕੇ ਅਤੇ ਪ੍ਰਾਰਥਨਾ ਕਰ ਕੇ। (ਯਿਰ. 17:7, 8; ਕੁਲੁ. 2:6, 7) ਯਹੋਵਾਹ ਸਾਡੇ ਤੋਂ ਬਹੁਤ ਜ਼ਿਆਦਾ ਦੀ ਮੰਗ ਨਹੀਂ ਕਰਦਾ। ਉਹ ਸਾਡੇ ਤੋਂ ਜੋ ਮੰਗਦਾ ਹੈ, ਉਸ ਬਾਰੇ ਉਪਦੇਸ਼ਕ ਦੀ ਕਿਤਾਬ 12:13 ਵਿਚ ਲਿਖਿਆ ਹੈ: “ਸੱਚੇ ਪਰਮੇਸ਼ੁਰ ਦਾ ਡਰ ਰੱਖ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ ਕਿਉਂਕਿ ਇਨਸਾਨ ਦਾ ਇਹੀ ਫ਼ਰਜ਼ ਹੈ।” ਪਰਮੇਸ਼ੁਰ ਦਾ ਡਰ ਰੱਖਣ ਕਰਕੇ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕਰ ਸਕਾਂਗੇ। ਨਾਲੇ ਅਸੀਂ ਕਿਸੇ ਵੀ ਚੀਜ਼ ਨੂੰ ਯਹੋਵਾਹ ਨਾਲ ਆਪਣੀ ਦੋਸਤੀ ਤੋੜਨ ਨਹੀਂ ਦੇਵਾਂਗੇ। w23.06 19 ਪੈਰੇ 17-19

ਐਤਵਾਰ 13 ਜੁਲਾਈ

ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।​—ਪ੍ਰਕਾ. 21:5.

ਆਇਤ 5 ਵਿਚ ਪਰਮੇਸ਼ੁਰ ਨੇ ਜੋ ਗਾਰੰਟੀ ਦਿੱਤੀ ਹੈ, ਉਹ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ।” (ਪ੍ਰਕਾ. 21:5ੳ) ਇਹ ਸ਼ਬਦ ਮਾਅਨੇ ਰੱਖਦੇ ਹਨ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਦਰਸ਼ਣਾਂ ਵਿਚ ਯਹੋਵਾਹ ਨੇ ਤਿੰਨ ਮੌਕਿਆਂ ʼਤੇ ਆਪ ਗੱਲ ਕੀਤੀ ਅਤੇ ਇਹ ਉਨ੍ਹਾਂ ਵਿੱਚੋਂ ਇਕ ਹੈ। ਇਹ ਗਾਰੰਟੀ ਨਾ ਤਾਂ ਕਿਸੇ ਤਾਕਤਵਰ ਦੂਤ ਨੇ ਅਤੇ ਨਾ ਹੀ ਸਵਰਗ ਜਾਣ ਤੋਂ ਬਾਅਦ ਯਿਸੂ ਨੇ ਦਿੱਤੀ, ਸਗੋਂ ਖ਼ੁਦ ਯਹੋਵਾਹ ਨੇ ਦਿੱਤੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਅੱਗੇ ਜੋ ਗੱਲਾਂ ਕਹੀਆਂ, ਅਸੀਂ ਉਸ ʼਤੇ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ। ਕਿਉਂ? ਕਿਉਂਕਿ ਯਹੋਵਾਹ “ਕਦੀ ਝੂਠ ਨਹੀਂ ਬੋਲ ਸਕਦਾ।” (ਤੀਤੁ. 1:2) ਇਸ ਲਈ ਪ੍ਰਕਾਸ਼ ਦੀ ਕਿਤਾਬ 21:5, 6 ਵਿਚ ਲਿਖੀ ਗੱਲ ਪੂਰੀ ਤਰ੍ਹਾਂ ਭਰੋਸੇ ਦੇ ਲਾਇਕ ਹੈ। ਜ਼ਰਾ ਇਕ ਸ਼ਬਦ ʼਤੇ ਗੌਰ ਕਰੋ, “ਦੇਖ!” ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਦੇਖ!” ਕੀਤਾ ਗਿਆ ਹੈ, ਉਹ ਪ੍ਰਕਾਸ਼ ਦੀ ਕਿਤਾਬ ਵਿਚ ਵਾਰ-ਵਾਰ ਵਰਤਿਆ ਗਿਆ ਹੈ। ਸੋ ਅੱਗੇ ਕੀ ਦੱਸਿਆ ਗਿਆ ਹੈ? ਪਰਮੇਸ਼ੁਰ ਨੇ ਕਿਹਾ: “ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” ਇਹ ਸੱਚ ਹੈ ਕਿ ਯਹੋਵਾਹ ਇੱਥੇ ਭਵਿੱਖ ਬਾਰੇ ਗੱਲ ਕਰ ਰਿਹਾ ਹੈ, ਪਰ ਉਸ ਲਈ ਇਹ ਵਾਅਦਾ ਇੰਨਾ ਪੱਕਾ ਹੈ ਕਿ ਉਹ ਇਸ ਬਾਰੇ ਇੱਦਾਂ ਗੱਲ ਕਰਦਾ ਹੈ ਜਿਵੇਂ ਇਹ ਹੁਣ ਤੋਂ ਹੀ ਪੂਰਾ ਹੋਣਾ ਸ਼ੁਰੂ ਹੋ ਗਿਆ ਹੋਵੇ।​—ਯਸਾ. 46:10. w23.11 3-4 ਪੈਰੇ 7-8

ਸੋਮਵਾਰ 14 ਜੁਲਾਈ

ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।​—ਮੱਤੀ 26:75.

ਪਤਰਸ ਰਸੂਲ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਿਆ। ਜ਼ਰਾ ਕੁਝ ਉਦਾਹਰਣਾਂ ʼਤੇ ਗੌਰ ਕਰੋ। ਜਦੋਂ ਯਿਸੂ ਨੇ ਦੱਸਿਆ ਕਿ ਪਰਮੇਸ਼ੁਰ ਦੇ ਬਚਨ ਵਿਚ ਕੀਤੀਆਂ ਭਵਿੱਖਬਾਣੀਆਂ ਮੁਤਾਬਕ ਉਸ ਨੂੰ ਕਿਵੇਂ ਦੁੱਖ ਝੱਲਣੇ ਪੈਣਗੇ ਅਤੇ ਮਰਨਾ ਪਵੇਗਾ, ਤਾਂ ਪਤਰਸ ਨੇ ਯਿਸੂ ਨੂੰ ਕਿਹਾ ਕਿ ਉਸ ਨਾਲ ਇੱਦਾਂ ਨਾ ਹੋਵੇ। (ਮਰ. 8:31-33) ਪਤਰਸ ਅਤੇ ਦੂਜੇ ਰਸੂਲ ਵਾਰ-ਵਾਰ ਇਸ ਗੱਲ ʼਤੇ ਝਗੜਦੇ ਰਹੇ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। (ਮਰ. 9:33, 34) ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਪਤਰਸ ਨੇ ਬਿਨਾਂ ਸੋਚੇ-ਸਮਝੇ ਇਕ ਆਦਮੀ ਦਾ ਕੰਨ ਵੱਢ ਸੁੱਟਿਆ। (ਯੂਹੰ. 18:10) ਉਸੇ ਰਾਤ ਪਤਰਸ ਇੰਨਾ ਜ਼ਿਆਦਾ ਡਰ ਗਿਆ ਕਿ ਉਸ ਨੇ ਆਪਣੇ ਦੋਸਤ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ। (ਮਰ. 14:66-72) ਇਸ ਕਰਕੇ ਪਤਰਸ ਭੁੱਬਾਂ ਮਾਰ-ਮਾਰ ਰੋਇਆ। ਪਤਰਸ ਰਸੂਲ ਬਹੁਤ ਜ਼ਿਆਦਾ ਨਿਰਾਸ਼ ਸੀ, ਪਰ ਯਿਸੂ ਨੇ ਉਸ ਨੂੰ ਛੱਡਿਆ ਨਹੀਂ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਨੂੰ ਮੌਕਾ ਦਿੱਤਾ ਕਿ ਉਹ ਉਸ ਲਈ ਆਪਣਾ ਪਿਆਰ ਸਾਬਤ ਕਰੇ। ਯਿਸੂ ਨੇ ਪਤਰਸ ਨੂੰ ਚਰਵਾਹੇ ਵਜੋਂ ਨਿਮਰਤਾ ਨਾਲ ਉਸ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ। (ਯੂਹੰ. 21:15-17) ਪਤਰਸ ਨੇ ਇਸ ਜ਼ਿੰਮੇਵਾਰੀ ਨੂੰ ਕਬੂਲ ਕੀਤਾ। ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿਚ ਸੀ ਅਤੇ ਜਿਨ੍ਹਾਂ ਨੂੰ ਪਹਿਲੀ ਵਾਰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ, ਉਨ੍ਹਾਂ ਵਿਚ ਪਤਰਸ ਵੀ ਸੀ। w23.09 22 ਪੈਰੇ 6-7

ਮੰਗਲਵਾਰ 15 ਜੁਲਾਈ

ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।​—ਯੂਹੰ. 21:16.

ਪਤਰਸ ਰਸੂਲ ਵੀ ਇਕ ਬਜ਼ੁਰਗ ਸੀ ਅਤੇ ਉਸ ਨੇ ਹੋਰ ਬਜ਼ੁਰਗਾਂ ਨੂੰ ਗੁਜ਼ਾਰਸ਼ ਕੀਤੀ: “ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ।” (1 ਪਤ. 5:1-4) ਜੇ ਤੁਸੀਂ ਇਕ ਬਜ਼ੁਰਗ ਹੋ, ਤਾਂ ਅਸੀਂ ਇਹ ਜਾਣਦੇ ਹਾਂ ਕਿ ਤੁਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੁੰਦੇ ਹੋ। ਪਰ ਸ਼ਾਇਦ ਕਦੇ-ਕਦਾਈਂ ਤੁਹਾਨੂੰ ਲੱਗੇ ਕਿ ਤੁਹਾਡੇ ਕੋਲ ਬਹੁਤ ਸਾਰੇ ਕੰਮ ਹਨ ਜਾਂ ਤੁਸੀਂ ਇੰਨੇ ਥੱਕ ਗਏ ਹੋ ਕਿ ਤੁਸੀਂ ਇਸ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਸਕੋਗੇ। ਫਿਰ ਤੁਸੀਂ ਕੀ ਕਰ ਸਕਦੇ ਹੋ? ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕਰੋ। ਪਤਰਸ ਨੇ ਲਿਖਿਆ: “ਜੇ ਕੋਈ ਸੇਵਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ ਸੇਵਾ ਕਰੇ।” (1 ਪਤ. 4:11) ਤੁਹਾਡੇ ਭੈਣ-ਭਰਾ ਸ਼ਾਇਦ ਅਜਿਹੀਆਂ ਮੁਸ਼ਕਲਾਂ ਝੱਲ ਰਹੇ ਹਨ ਜਿਨ੍ਹਾਂ ਨੂੰ ਇਸ ਦੁਨੀਆਂ ਵਿਚ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਪਰ ਯਾਦ ਰੱਖੋ ਕਿ ਤੁਸੀਂ ਜਿੰਨਾ ਆਪਣੇ ਭੈਣਾਂ-ਭਰਾਵਾਂ ਲਈ ਕਰ ਸਕਦੇ ਹੋ, ਉਸ ਤੋਂ ਕਿਤੇ ਜ਼ਿਆਦਾ “ਮੁੱਖ ਚਰਵਾਹਾ” ਯਿਸੂ ਮਸੀਹ ਉਨ੍ਹਾਂ ਲਈ ਕਰ ਸਕਦਾ ਹੈ। ਉਹ ਅੱਜ ਤੇ ਨਵੀਂ ਦੁਨੀਆਂ ਵਿਚ ਇੱਦਾਂ ਜ਼ਰੂਰ ਕਰੇਗਾ। ਨਾਲੇ ਇਹੀ ਵੀ ਯਾਦ ਰੱਖੋ ਕਿ ਪਰਮੇਸ਼ੁਰ ਬਜ਼ੁਰਗਾਂ ਤੋਂ ਸਿਰਫ਼ ਇਹੀ ਚਾਹੁੰਦਾ ਹੈ ਕਿ ਉਹ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨ, ਉਨ੍ਹਾਂ ਦੀ ਦੇਖ-ਭਾਲ ਕਰਨ ਅਤੇ ‘ਭੇਡਾਂ ਲਈ ਮਿਸਾਲ ਬਣਨ।’ w23.09 29-30 ਪੈਰੇ 13-14

ਬੁੱਧਵਾਰ 16 ਜੁਲਾਈ

ਯਹੋਵਾਹ ਜਾਣਦਾ ਹੈ ਕਿ ਬੁੱਧੀਮਾਨਾਂ ਦੀਆਂ ਦਲੀਲਾਂ ਵਿਅਰਥ ਹਨ।​—1 ਕੁਰਿੰ. 3:20.

ਸਾਨੂੰ ਇਨਸਾਨੀ ਸੋਚ ਮੁਤਾਬਕ ਚੱਲਣ ਤੋਂ ਬਚਣਾ ਚਾਹੀਦਾ ਹੈ। ਜੇ ਅਸੀਂ ਮਾਮਲਿਆਂ ਨੂੰ ਇਨਸਾਨੀ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਮਿਆਰਾਂ ਨੂੰ ਅਣਗੌਲਿਆ ਕਰਨ ਲੱਗ ਪਈਏ। (1 ਕੁਰਿੰ. 3:19) “ਇਸ ਦੁਨੀਆਂ ਦੀ ਬੁੱਧ” ਦੇ ਅਸਰ ਹੇਠ ਲੋਕ ਅਕਸਰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਨੂੰ ਪਹਿਲ ਦਿੰਦੇ ਹਨ। ਪਰਗਮੁਮ ਅਤੇ ਥੂਆਤੀਰਾ ਦੇ ਲੋਕ ਮੂਰਤੀ-ਪੂਜਾ ਅਤੇ ਬਦਚਲਣੀ ਭਰੇ ਕੰਮ ਕਰਦੇ ਸਨ। ਇਨ੍ਹਾਂ ਦਾ ਅਸਰ ਉੱਥੇ ਦੇ ਕੁਝ ਮਸੀਹੀਆਂ ʼਤੇ ਵੀ ਪਿਆ। ਯਿਸੂ ਨੇ ਇਨ੍ਹਾਂ ਦੋਹਾਂ ਮੰਡਲੀਆਂ ਨੂੰ ਸਖ਼ਤ ਸਲਾਹ ਦਿੱਤੀ ਕਿਉਂਕਿ ਇਹ ਹਰਾਮਕਾਰੀ ਨੂੰ ਬਰਦਾਸ਼ਤ ਕਰ ਰਹੀਆਂ ਸਨ। (ਪ੍ਰਕਾ. 2:14, 20) ਅੱਜ ਲੋਕ ਸਾਡੇ ʼਤੇ ਵੀ ਗ਼ਲਤ ਸੋਚ ਅਪਣਾਉਣ ਦਾ ਦਬਾਅ ਪਾਉਂਦੇ ਹਨ। ਸਾਡੇ ਘਰਦੇ ਅਤੇ ਜਾਣ-ਪਛਾਣ ਵਾਲੇ ਸ਼ਾਇਦ ਸਾਨੂੰ ਭਾਵੁਕ ਕਰਨ ਅਤੇ ਸਾਡੇ ʼਤੇ ਯਹੋਵਾਹ ਦੇ ਕਾਨੂੰਨਾਂ ਨਾਲ ਸਮਝੌਤਾ ਕਰਨ ਦਾ ਦਬਾਅ ਪਾਉਣ। ਉਦਾਹਰਣ ਲਈ, ਉਹ ਦਾਅਵਾ ਕਰਨ ਕਿ ਗ਼ਲਤ ਇੱਛਾਵਾਂ ਪੂਰੀਆਂ ਕਰਨ ਵਿਚ ਕੋਈ ਖ਼ਰਾਬੀ ਨਹੀਂ ਹੈ ਅਤੇ ਬਾਈਬਲ ਦੇ ਨੈਤਿਕ ਮਿਆਰ ਪੁਰਾਣੇ ਹੋ ਚੁੱਕੇ ਹਨ। ਕਦੇ-ਕਦਾਈਂ ਸਾਨੂੰ ਲੱਗ ਸਕਦਾ ਹੈ ਕਿ ਯਹੋਵਾਹ ਸਾਨੂੰ ਜੋ ਹਿਦਾਇਤਾਂ ਦਿੰਦਾ ਹੈ, ਉਹ ਕਾਫ਼ੀ ਨਹੀਂ ਹਨ। ਪਰਮੇਸ਼ੁਰ ਦੇ ਬਚਨ ਵਿਚ “ਜੋ ਲਿਖਿਆ ਗਿਆ ਹੈ,” ਅਸੀਂ ਸ਼ਾਇਦ ਉਸ ਤੋਂ ਵਾਧੂ ਕੁਝ ਕਰਨ ਲਈ ਭਰਮਾਏ ਜਾਈਏ।​—1 ਕੁਰਿੰ. 4:6. w23.07 16 ਪੈਰੇ 10-11

ਵੀਰਵਾਰ 17 ਜੁਲਾਈ

ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।​—ਕਹਾ. 17:17.

ਯਿਸੂ ਦੀ ਮਾਤਾ ਮਰੀਅਮ ਨੂੰ ਹਿੰਮਤ ਤੇ ਤਾਕਤ ਦੀ ਲੋੜ ਸੀ। ਉਸ ਵੇਲੇ ਤਕ ਤਾਂ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਉਸ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਦਾ ਕੋਈ ਤਜਰਬਾ ਨਹੀਂ ਸੀ, ਪਰ ਉਸ ਨੇ ਉਸ ਮੁੰਡੇ ਦੀ ਦੇਖ-ਭਾਲ ਕਰਨੀ ਸੀ ਜਿਸ ਨੇ ਅੱਗੇ ਜਾ ਕੇ ਮਸੀਹ ਬਣਨਾ ਸੀ। ਉਸ ਨੇ ਕਦੇ ਕਿਸੇ ਨਾਲ ਸਰੀਰਕ ਸੰਬੰਧ ਨਹੀਂ ਬਣਾਏ ਸਨ। ਪਰ ਉਸ ਨੂੰ ਆਪਣੇ ਮੰਗੇਤਰ ਯੂਸੁਫ਼ ਨੂੰ ਦੱਸਣਾ ਪੈਣਾ ਸੀ ਕਿ ਉਹ ਗਰਭਵਤੀ ਹੈ। ਮਰੀਅਮ ਲਈ ਯੂਸੁਫ਼ ਨੂੰ ਇਹ ਗੱਲ ਦੱਸਣੀ ਕਿੰਨੀ ਔਖੀ ਰਹੀ ਹੋਣੀ। (ਲੂਕਾ 1:26-33) ਮਰੀਅਮ ਨੇ ਤਾਕਤ ਕਿਵੇਂ ਹਾਸਲ ਕੀਤੀ? ਉਸ ਨੇ ਦੂਜਿਆਂ ਤੋਂ ਮਦਦ ਲਈ। ਉਦਾਹਰਣ ਲਈ, ਉਸ ਨੇ ਜਿਬਰਾਏਲ ਦੂਤ ਤੋਂ ਆਪਣੀ ਜ਼ਿੰਮੇਵਾਰੀ ਬਾਰੇ ਹੋਰ ਜਾਣਕਾਰੀ ਮੰਗੀ। (ਲੂਕਾ 1:34) ਫਿਰ ਥੋੜ੍ਹੇ ਸਮੇਂ ਬਾਅਦ ਉਹ ਲੰਬਾ ਸਫ਼ਰ ਕਰ ਕੇ “ਪਹਾੜੀ ਇਲਾਕੇ” ਰਾਹੀਂ ਯਹੂਦਾਹ ਦੇ ਇਕ ਸ਼ਹਿਰ ਵਿਚ ਆਪਣੀ ਰਿਸ਼ਤੇਦਾਰ ਇਲੀਸਬਤ ਨੂੰ ਮਿਲਣ ਗਈ। ਇਲੀਸਬਤ ਨੇ ਮਰੀਅਮ ਦੀ ਤਾਰੀਫ਼ ਕੀਤੀ ਅਤੇ ਉਸ ਨੇ ਮਰੀਅਮ ਦੇ ਅਣਜੰਮੇ ਬੱਚੇ ਬਾਰੇ ਯਹੋਵਾਹ ਦੀ ਪ੍ਰੇਰਣਾ ਅਧੀਨ ਇਕ ਹੌਸਲਾ ਦੇਣ ਵਾਲੀ ਭਵਿੱਖਬਾਣੀ ਕੀਤੀ। (ਲੂਕਾ 1:39-45) ਮਰੀਅਮ ਨੇ ਕਿਹਾ ਕਿ ਯਹੋਵਾਹ ਨੇ “ਆਪਣੀ ਬਾਂਹ ਦੇ ਜ਼ੋਰ ਨਾਲ ਵੱਡੇ-ਵੱਡੇ ਕੰਮ ਕੀਤੇ।” (ਲੂਕਾ 1:46-51) ਜਿਬਰਾਏਲ ਅਤੇ ਇਲੀਸਬਤ ਰਾਹੀਂ ਯਹੋਵਾਹ ਨੇ ਮਰੀਅਮ ਨੂੰ ਤਾਕਤ ਦਿੱਤੀ। w23.10 14-15 ਪੈਰੇ 10-12

ਸ਼ੁੱਕਰਵਾਰ 18 ਜੁਲਾਈ

ਉਸ ਨੇ ਸਾਨੂੰ ਰਾਜੇ ਅਤੇ ਪੁਜਾਰੀ ਬਣਾਇਆ ਹੈ ਤਾਂਕਿ ਅਸੀਂ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰੀਏ।​—ਪ੍ਰਕਾ. 1:6.

ਮਸੀਹ ਦੇ ਕੁਝ ਚੇਲਿਆਂ ਨੂੰ ਪਵਿੱਤਰ ਸ਼ਕਤੀ ਰਾਹੀਂ ਚੁਣਿਆ ਗਿਆ ਹੈ ਅਤੇ ਉਨ੍ਹਾਂ ਦਾ ਯਹੋਵਾਹ ਨਾਲ ਇਕ ਖ਼ਾਸ ਰਿਸ਼ਤਾ ਹੈ। ਇਹ 1,44,000 ਚੁਣੇ ਹੋਏ ਮਸੀਹੀ ਸਵਰਗ ਵਿਚ ਯਿਸੂ ਨਾਲ ਮਿਲ ਕੇ ਪੁਜਾਰੀਆਂ ਵਜੋਂ ਸੇਵਾ ਕਰਨਗੇ। (ਪ੍ਰਕਾ. 14:1) ਜਦੋਂ ਉਹ ਹਾਲੇ ਧਰਤੀ ʼਤੇ ਹੀ ਹੁੰਦੇ ਹਨ, ਉਦੋਂ ਹੀ ਪਰਮੇਸ਼ੁਰ ਪਵਿੱਤਰ ਸ਼ਕਤੀ ਨਾਲ ਉਨ੍ਹਾਂ ਨੂੰ ਚੁਣ ਕੇ ਆਪਣੇ ਪੁੱਤਰਾਂ ਵਜੋਂ ਗੋਦ ਲੈਂਦਾ ਹੈ। ਡੇਰੇ ਦਾ ਪਵਿੱਤਰ ਕਮਰਾ ਪਰਮੇਸ਼ੁਰ ਨਾਲ ਉਨ੍ਹਾਂ ਦੇ ਇਸ ਖ਼ਾਸ ਰਿਸ਼ਤੇ ਨੂੰ ਦਰਸਾਉਂਦਾ ਹੈ। (ਰੋਮੀ. 8:15-17) ਡੇਰੇ ਦਾ ਅੱਤ ਪਵਿੱਤਰ ਕਮਰਾ ਸਵਰਗ ਨੂੰ ਦਰਸਾਉਂਦਾ ਹੈ ਜਿੱਥੇ ਯਹੋਵਾਹ ਵੱਸਦਾ ਹੈ। ਪਵਿੱਤਰ ਅਤੇ ਅੱਤ ਪਵਿੱਤਰ ਕਮਰੇ ਵਿਚ ਜੋ “ਪਰਦਾ” ਹੈ, ਉਹ ਯਿਸੂ ਦੇ ਇਨਸਾਨੀ ਸਰੀਰ ਨੂੰ ਦਰਸਾਉਂਦਾ ਹੈ। ਉਹ ਆਪਣੇ ਇਨਸਾਨੀ ਸਰੀਰ ਵਿਚ ਸਵਰਗ ਵਾਪਸ ਨਹੀਂ ਜਾ ਸਕਦਾ ਸੀ ਅਤੇ ਮਹਾਨ ਮੰਦਰ ਵਿਚ ਉੱਤਮ ਮਹਾਂ ਪੁਜਾਰੀ ਵਜੋਂ ਸੇਵਾ ਨਹੀਂ ਸੀ ਕਰ ਸਕਦਾ। ਜਦੋਂ ਯਿਸੂ ਨੇ ਆਪਣਾ ਸਰੀਰ ਇਨਸਾਨਾਂ ਲਈ ਕੁਰਬਾਨ ਕਰ ਦਿੱਤਾ, ਤਾਂ ਉਸ ਨੇ ਸਾਰੇ ਚੁਣੇ ਹੋਏ ਮਸੀਹੀਆਂ ਲਈ ਸਵਰਗ ਜਾਣ ਦਾ ਰਾਹ ਖੋਲ੍ਹ ਦਿੱਤਾ। ਇਨ੍ਹਾਂ ਮਸੀਹੀਆਂ ਨੂੰ ਵੀ ਸਵਰਗ ਵਿਚ ਆਪਣਾ ਇਨਾਮ ਪਾਉਣ ਲਈ ਆਪਣਾ ਇਨਸਾਨੀ ਸਰੀਰ ਛੱਡਣਾ ਪੈਣਾ।​—ਇਬ. 10:19, 20; 1 ਕੁਰਿੰ. 15:50. w23.10 28 ਪੈਰਾ 13

ਸ਼ਨੀਵਾਰ 19 ਜੁਲਾਈ

‘ਜੇ ਮੈਂ ਗਿਦਾਊਨ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ।’​—ਇਬ. 11:32.

ਜਦੋਂ ਇਫ਼ਰਾਈਮੀ ਆਦਮੀ ਗਿਦਾਊਨ ਦੀ ਨੁਕਤਾਚੀਨੀ ਕਰਨ ਲੱਗੇ, ਤਾਂ ਉਨ੍ਹਾਂ ʼਤੇ ਗੁੱਸੇ ਵਿਚ ਭੜਕਣ ਦੀ ਬਜਾਇ ਉਹ ਸ਼ਾਂਤ ਰਿਹਾ। (ਨਿਆ. 8:1-3) ਉਸ ਨੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਨਰਮਾਈ ਨਾਲ ਜਵਾਬ ਦਿੱਤਾ। ਇਸ ਕਰਕੇ ਉਨ੍ਹਾਂ ਆਦਮੀਆਂ ਦਾ ਗੁੱਸਾ ਸ਼ਾਂਤ ਹੋ ਗਿਆ। ਗਿਦਾਊਨ ਦੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਨਿਮਰ ਸੀ। ਬਜ਼ੁਰਗ ਗਿਦਾਊਨ ਦੀ ਰੀਸ ਕਰ ਸਕਦੇ ਹਨ। ਜਦੋਂ ਉਨ੍ਹਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ, ਤਾਂ ਉਹ ਸਮਝਦਾਰੀ ਦਿਖਾਉਂਦਿਆਂ ਧਿਆਨ ਨਾਲ ਗੱਲ ਸੁਣ ਸਕਦੇ ਹਨ ਅਤੇ ਨਰਮਾਈ ਨਾਲ ਜਵਾਬ ਦੇ ਸਕਦੇ ਹਨ। (ਯਾਕੂ. 3:13) ਇਸ ਤਰ੍ਹਾਂ ਉਹ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਦੇ ਹਨ। ਜਦੋਂ ਮਿਦਿਆਨੀਆਂ ʼਤੇ ਜਿੱਤ ਹਾਸਲ ਕਰਨ ਕਰਕੇ ਦੂਜਿਆਂ ਨੇ ਗਿਦਾਊਨ ਦੀ ਤਾਰੀਫ਼ ਕੀਤੀ, ਤਾਂ ਉਸ ਨੇ ਸਾਰੀ ਮਹਿਮਾ ਯਹੋਵਾਹ ਨੂੰ ਦਿੱਤੀ। (ਨਿਆ. 8:22, 23) ਜ਼ਿੰਮੇਵਾਰ ਭਰਾ ਗਿਦਾਊਨ ਦੀ ਰੀਸ ਕਿਵੇਂ ਕਰ ਸਕਦੇ ਹਨ? ਉਹ ਜੋ ਵੀ ਕਰਦੇ ਹਨ, ਉਹ ਉਸ ਦਾ ਸਿਹਰਾ ਯਹੋਵਾਹ ਨੂੰ ਦੇ ਸਕਦੇ ਹਨ। (1 ਕੁਰਿੰ. 4:6, 7) ਉਦਾਹਰਣ ਲਈ, ਜੇ ਵਧੀਆ ਢੰਗ ਨਾਲ ਸਿਖਾਉਣ ਕਰਕੇ ਕਿਸੇ ਬਜ਼ੁਰਗ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਉਹ ਕਹਿ ਸਕਦਾ ਹੈ ਕਿ ਇਹ ਸਾਰੀ ਜਾਣਕਾਰੀ ਪਰਮੇਸ਼ੁਰ ਦੇ ਬਚਨ ਤੋਂ ਹੈ ਅਤੇ ਅਸੀਂ ਸਾਰੇ ਹੀ ਯਹੋਵਾਹ ਦੇ ਸੰਗਠਨ ਤੋਂ ਸਿੱਖਦੇ ਹਾਂ। ਸਮੇਂ-ਸਮੇਂ ʼਤੇ ਬਜ਼ੁਰਗ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਨ ਕਿ ਉਹ ਭੈਣਾਂ-ਭਰਾਵਾਂ ਦਾ ਧਿਆਨ ਕਿਤੇ ਆਪਣੇ ਵੱਲ ਤਾਂ ਨਹੀਂ ਖਿੱਚ ਰਹੇ। w23.06 4 ਪੈਰੇ 7-8

ਐਤਵਾਰ 20 ਜੁਲਾਈ

‘ਮੇਰੇ ਵਿਚਾਰ ਤੁਹਾਡੇ ਵਿਚਾਰ ਨਹੀਂ ਹਨ।’​—ਯਸਾ. 55:8.

ਹੋ ਸਕਦਾ ਹੈ ਕਿ ਅਸੀਂ ਕਿਸੇ ਗੱਲ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਹੋਵੇ, ਪਰ ਅਜੇ ਤਕ ਸਾਨੂੰ ਉਸ ਦਾ ਜਵਾਬ ਨਹੀਂ ਮਿਲਿਆ। ਇਨ੍ਹਾਂ ਹਾਲਾਤਾਂ ਵਿਚ ਅਸੀਂ ਖ਼ੁਦ ਤੋਂ ਪੁੱਛ ਸਕਦੇ ਹਾਂ, ‘ਕੀ ਮੈਂ ਸਹੀ ਚੀਜ਼ ਲਈ ਪ੍ਰਾਰਥਨਾ ਕਰ ਰਿਹਾ ਹਾਂ?’ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ ਪਤਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ। ਪਰ ਹੋ ਸਕਦਾ ਹੈ ਕਿ ਸਾਨੂੰ ਲੰਬੇ ਸਮੇਂ ਲਈ ਉਸ ਦਾ ਫ਼ਾਇਦਾ ਨਾ ਹੋਵੇ। ਹੋ ਸਕਦਾ ਹੈ ਕਿ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹੀਏ ਕਿ ਉਹ ਸਾਡੀ ਸਮੱਸਿਆ ਦਾ ਹੱਲ ਸਾਡੇ ਦੱਸੇ ਤਰੀਕੇ ਨਾਲ ਕਰੇ। ਪਰ ਸ਼ਾਇਦ ਯਹੋਵਾਹ ਕੋਲ ਉਸ ਤੋਂ ਵੀ ਵਧੀਆ ਹੱਲ ਹੋਵੇ। ਨਾਲੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਜਿਸ ਚੀਜ਼ ਲਈ ਪ੍ਰਾਰਥਨਾ ਕਰ ਰਹੇ ਹਾਂ, ਉਹ ਉਸ ਦੀ ਮਰਜ਼ੀ ਮੁਤਾਬਕ ਨਾ ਹੋਵੇ। (1 ਯੂਹੰ. 5:14) ਆਓ ਇਕ ਜੋੜੇ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ ਕਿ ਉਨ੍ਹਾਂ ਦਾ ਬੱਚਾ ਯਹੋਵਾਹ ਦੀ ਸੇਵਾ ਕਰਦਾ ਰਹੇ। ਵੈਸੇ ਤਾਂ ਇੱਦਾਂ ਦੀ ਪ੍ਰਾਰਥਨਾ ਕਰਨੀ ਗ਼ਲਤ ਨਹੀਂ ਹੈ, ਪਰ ਦੇਖਿਆ ਜਾਵੇ ਤਾਂ ਯਹੋਵਾਹ ਕਿਸੇ ਤੋਂ ਵੀ ਜ਼ਬਰਦਸਤੀ ਆਪਣੀ ਸੇਵਾ ਨਹੀਂ ਕਰਵਾਉਂਦਾ। ਉਹ ਚਾਹੁੰਦਾ ਹੈ ਕਿ ਅਸੀਂ ਅਤੇ ਸਾਡੇ ਬੱਚੇ ਆਪਣੀ ਮਰਜ਼ੀ ਨਾਲ ਉਸ ਦੀ ਸੇਵਾ ਕਰਨ। (ਬਿਵ. 10:12, 13; 30:19, 20) ਤਾਂ ਫਿਰ ਉਹ ਜੋੜਾ ਪ੍ਰਾਰਥਨਾ ਵਿਚ ਇਹ ਕਹਿ ਸਕਦਾ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰੇ ਕਿ ਉਹ ਆਪਣੇ ਬੱਚੇ ਦੇ ਦਿਲ ਤਕ ਪਹੁੰਚ ਸਕਣ ਤਾਂਕਿ ਉਨ੍ਹਾਂ ਦਾ ਬੱਚਾ ਖ਼ੁਦ ਯਹੋਵਾਹ ਨੂੰ ਪਿਆਰ ਕਰੇ ਅਤੇ ਉਸ ਦਾ ਦੋਸਤ ਬਣੇ।​—ਕਹਾ. 22:6; ਅਫ਼. 6:4. w23.11 21 ਪੈਰਾ 5; 23 ਪੈਰਾ 12

ਸੋਮਵਾਰ 21 ਜੁਲਾਈ

ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ।​—1 ਥੱਸ. 4:18.

ਦਿਲਾਸਾ ਦੇਣਾ ਪਿਆਰ ਦਿਖਾਉਣ ਦਾ ਇਕ ਅਹਿਮ ਤਰੀਕਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਇਕ ਕਿਤਾਬ ਵਿਚ ਬਾਈਬਲ ਦੀ ਇਸ ਆਇਤ ਬਾਰੇ ਦੱਸਿਆ ਗਿਆ ਹੈ ਕਿ ਜਿਸ ਸ਼ਬਦ ਦਾ ਅਨੁਵਾਦ “ਦਿਲਾਸਾ” ਦੇਣਾ ਕੀਤਾ ਗਿਆ ਹੈ, ਉਸ ਦਾ ਮਤਲਬ ਹੈ, “ਇਕ ਵਿਅਕਤੀ ਦੇ ਨਾਲ ਖੜ੍ਹੇ ਹੋ ਕੇ ਉਸ ਨੂੰ ਹੌਸਲਾ ਦੇਣਾ ਜੋ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਿਹਾ ਹੈ।” ਸੋ ਜਦੋਂ ਅਸੀਂ ਕਿਸੇ ਨਿਰਾਸ਼ ਭੈਣ-ਭਰਾ ਨੂੰ ਦਿਲਾਸਾ ਦਿੰਦੇ ਹਾਂ, ਤਾਂ ਅਸੀਂ ਉਸ ਦੀ ਮਦਦ ਕਰ ਰਹੇ ਹੁੰਦੇ ਹਾਂ ਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਹੇ। ਹਰ ਵਾਰ ਜਦੋਂ ਅਸੀਂ ਕਿਸੇ ਨਿਰਾਸ਼ ਭੈਣ ਜਾਂ ਭਰਾ ਦੀ ਗੱਲ ਸੁਣਨ ਲਈ ਹਾਜ਼ਰ ਹੁੰਦੇ ਹਾਂ ਅਤੇ ਉਸ ਨੂੰ ਆਪਣਾ ਦਿਲ ਖੋਲ੍ਹਣ ਦਾ ਮੌਕਾ ਦਿੰਦੇ ਹਾਂ, ਤਾਂ ਦਰਅਸਲ ਅਸੀਂ ਉਸ ਨੂੰ ਪਿਆਰ ਦਿਖਾ ਰਹੇ ਹੁੰਦੇ ਹਾਂ। (2 ਕੁਰਿੰ. 7:6, 7, 13) ਹਮਦਰਦੀ ਰੱਖਣ ਅਤੇ ਦੂਜਿਆਂ ਨੂੰ ਦਿਲਾਸਾ ਦੇਣ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਕਿੱਦਾਂ? ਇਕ ਹਮਦਰਦ ਇਨਸਾਨ ਦੂਜਿਆਂ ਦੇ ਦਰਦ ਨੂੰ ਸਮਝਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਸਾਡੇ ਦਿਲ ਵਿਚ ਦੂਜਿਆਂ ਲਈ ਹਮਦਰਦੀ ਹੋਵੇਗੀ, ਤਾਂ ਹੀ ਅਸੀਂ ਉਨ੍ਹਾਂ ਨੂੰ ਦਿਲਾਸਾ ਦੇਵਾਂਗੇ। ਇੱਥੇ ਪੌਲੁਸ ਨੇ ਸਮਝਾਇਆ ਕਿ ਲੋਕਾਂ ਨਾਲ ਹਮਦਰਦੀ ਹੋਣ ਕਰਕੇ ਯਹੋਵਾਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ। ਉਸ ਨੇ ਕਿਹਾ ਕਿ ਯਹੋਵਾਹ “ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।”​—2 ਕੁਰਿੰ. 1:3. w23.11 9-10 ਪੈਰੇ 8-10

ਮੰਗਲਵਾਰ 22 ਜੁਲਾਈ

‘ਮੁਸੀਬਤਾਂ ਸਹਿੰਦੇ ਹੋਏ ਵੀ ਖ਼ੁਸ਼ੀ ਮਨਾਓ।’​—ਰੋਮੀ. 5:3.

ਸਾਰੇ ਮਸੀਹੀਆਂ ʼਤੇ ਮੁਸੀਬਤਾਂ ਆ ਸਕਦੀਆਂ ਹਨ। ਪੌਲੁਸ ਰਸੂਲ ਵੀ ਇਹ ਗੱਲ ਜਾਣਦਾ ਸੀ। ਇਸ ਲਈ ਉਸ ਨੇ ਥੱਸਲੁਨੀਕੇ ਦੇ ਮਸੀਹੀਆਂ ਨੂੰ ਲਿਖਿਆ: “ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰਾਂਗੇ। . . . ਹੁਣ ਇਸੇ ਤਰ੍ਹਾਂ ਹੋ ਰਿਹਾ ਹੈ।” (1 ਥੱਸ. 3:4) ਨਾਲੇ ਉਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਵੀ ਲਿਖਿਆ: ‘ਭਰਾਵੋ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿੰਨੀਆਂ ਮੁਸੀਬਤਾਂ ਝੱਲੀਆਂ ਸਨ। ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ।’ (2 ਕੁਰਿੰ. 1:8; 11:23-27) ਅੱਜ ਵੀ ਮਸੀਹੀਆਂ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਦੀ ਮੁਸੀਬਤ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। (2 ਤਿਮੋ. 3:12) ਯਿਸੂ ʼਤੇ ਨਿਹਚਾ ਕਰਨ ਕਰਕੇ ਸ਼ਾਇਦ ਤੁਹਾਡੇ ਦੋਸਤ ਅਤੇ ਰਿਸ਼ਤੇਦਾਰ ਤੁਹਾਡੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਣ। ਕੀ ਈਮਾਨਦਾਰ ਰਹਿਣ ਕਰਕੇ ਤੁਹਾਨੂੰ ਕੰਮ ਦੀ ਥਾਂ ʼਤੇ ਸਤਾਇਆ ਗਿਆ ਹੈ? (ਇਬ. 13:18) ਕੀ ਦੂਜਿਆਂ ਨੂੰ ਆਪਣੀ ਉਮੀਦ ਬਾਰੇ ਦੱਸਣ ਕਰਕੇ ਸਰਕਾਰੀ ਅਧਿਕਾਰੀਆਂ ਨੇ ਤੁਹਾਡਾ ਵਿਰੋਧ ਕੀਤਾ ਹੈ? ਪੌਲੁਸ ਨੇ ਕਿਹਾ ਸੀ ਕਿ ਚਾਹੇ ਸਾਡੇ ʼਤੇ ਜਿੱਦਾਂ ਦੀਆਂ ਮਰਜ਼ੀ ਮੁਸ਼ਕਲਾਂ ਆਉਣ, ਪਰ ਸਾਨੂੰ ਖ਼ੁਸ਼ ਰਹਿਣਾ ਚਾਹੀਦਾ ਹੈ। w23.12 10-11 ਪੈਰੇ 9-10

ਬੁੱਧਵਾਰ 23 ਜੁਲਾਈ

ਤੁਸੀਂ ਮੈਨੂੰ ਬਹੁਤ ਵੱਡੀ ਮੁਸੀਬਤ ਵਿਚ ਪਾ ਦਿੱਤਾ ਹੈ।​—ਉਤ. 34:30.

ਯਾਕੂਬ ਨੂੰ ਕਈ ਮੁਸ਼ਕਲਾਂ ਸਹਿਣੀਆਂ ਪਈਆਂ। ਯਾਕੂਬ ਦੇ ਦੋ ਮੁੰਡਿਆਂ ਸ਼ਿਮਓਨ ਅਤੇ ਲੇਵੀ ਨੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲ਼ ਦਿੱਤਾ ਅਤੇ ਯਹੋਵਾਹ ਦੇ ਨਾਂ ਨੂੰ ਵੀ ਬਦਨਾਮ ਕੀਤਾ। ਇਸ ਤੋਂ ਇਲਾਵਾ, ਯਾਕੂਬ ਦੀ ਪਿਆਰੀ ਪਤਨੀ ਰਾਕੇਲ ਆਪਣੇ ਦੂਜੇ ਬੱਚੇ ਨੂੰ ਜਨਮ ਦਿੰਦੇ ਸਮੇਂ ਮਰ ਗਈ। ਨਾਲੇ ਇਕ ਭਿਆਨਕ ਕਾਲ਼ ਕਰਕੇ ਯਾਕੂਬ ਨੂੰ ਬੁਢਾਪੇ ਵਿਚ ਮਜਬੂਰਨ ਮਿਸਰ ਜਾ ਕੇ ਵੱਸਣਾ ਪਿਆ। (ਉਤ. 35:16-19; 37:28; 45:9-11, 28) ਯਾਕੂਬ ਨੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। ਨਾਲੇ ਯਹੋਵਾਹ ਨੇ ਵੀ ਹਮੇਸ਼ਾ ਯਾਕੂਬ ʼਤੇ ਮਿਹਰ ਕੀਤੀ। ਉਦਾਹਰਣ ਲਈ, ਯਹੋਵਾਹ ਨੇ ਯਾਕੂਬ ਨੂੰ ਕਾਫ਼ੀ ਕੁਝ ਦਿੱਤਾ। ਇਸ ਤੋਂ ਇਲਾਵਾ, ਯਾਕੂਬ ਨੂੰ ਲੱਗਦਾ ਸੀ ਕਿ ਉਸ ਦਾ ਪੁੱਤਰ ਯੂਸੁਫ਼ ਮਰ ਚੁੱਕਾ ਸੀ। ਪਰ ਜ਼ਰਾ ਸੋਚੋ ਜਦੋਂ ਯਾਕੂਬ ਕਈ ਸਾਲਾਂ ਬਾਅਦ ਯੂਸੁਫ਼ ਨੂੰ ਦੁਬਾਰਾ ਮਿਲਿਆ ਹੋਣਾ, ਤਾਂ ਉਹ ਯਹੋਵਾਹ ਦਾ ਕਿੰਨਾ ਸ਼ੁਕਰਗੁਜ਼ਾਰ ਹੋਇਆ ਹੋਣਾ! ਯਾਕੂਬ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ ਜਿਸ ਕਰਕੇ ਉਹ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਝੱਲ ਸਕਿਆ। (ਉਤ. 30:43; 32:9, 10; 46:28-30) ਜਦੋਂ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਦੇ ਹਾਂ, ਤਾਂ ਅਸੀਂ ਵੀ ਅਚਾਨਕ ਆਈਆਂ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰ ਸਕਾਂਗੇ। w23.04 15 ਪੈਰੇ 6-7

ਵੀਰਵਾਰ 24 ਜੁਲਾਈ

ਯਹੋਵਾਹ ਮੇਰਾ ਚਰਵਾਹਾ ਹੈ। ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ।​—ਜ਼ਬੂ. 23:1.

ਜ਼ਬੂਰ 23 ਵਿਚ ਦਾਊਦ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਪਰਵਾਹ ਕਰਦਾ ਹੈ। ਯਹੋਵਾਹ ਨੂੰ ਚਰਵਾਹਾ ਕਹਿ ਕੇ ਉਸ ਨੇ ਜ਼ਾਹਰ ਕੀਤਾ ਕਿ ਉਸ ਦਾ ਅਤੇ ਯਹੋਵਾਹ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੈ। ਯਹੋਵਾਹ ਦੇ ਦੱਸੇ ਰਾਹ ʼਤੇ ਚੱਲ ਕੇ ਦਾਊਦ ਸੁਰੱਖਿਅਤ ਮਹਿਸੂਸ ਕਰਦਾ ਸੀ। ਨਾਲੇ ਉਹ ਪੂਰੀ ਤਰ੍ਹਾਂ ਯਹੋਵਾਹ ʼਤੇ ਨਿਰਭਰ ਰਹਿੰਦਾ ਸੀ। ਦਾਊਦ ਜਾਣਦਾ ਸੀ ਕਿ ਯਹੋਵਾਹ ਜ਼ਿੰਦਗੀ ਭਰ ਉਸ ਨਾਲ ਅਟੱਲ ਪਿਆਰ ਕਰਦਾ ਰਹੇਗਾ। ਦਾਊਦ ਨੂੰ ਕਿਉਂ ਇੰਨਾ ਯਕੀਨ ਸੀ? ਦਾਊਦ ਨੇ ਮਹਿਸੂਸ ਕੀਤਾ ਕਿ ਯਹੋਵਾਹ ਉਸ ਦਾ ਖ਼ਿਆਲ ਰੱਖ ਰਿਹਾ ਸੀ ਕਿਉਂਕਿ ਯਹੋਵਾਹ ਨੇ ਹਮੇਸ਼ਾ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ। ਉਹ ਇਹ ਵੀ ਜਾਣਦਾ ਸੀ ਕਿ ਯਹੋਵਾਹ ਉਸ ਦਾ ਦੋਸਤ ਹੈ ਅਤੇ ਉਸ ਤੋਂ ਖ਼ੁਸ਼ ਹੈ। ਇਸ ਲਈ ਉਸ ਨੂੰ ਪੂਰਾ ਯਕੀਨ ਸੀ ਕਿ ਕੱਲ੍ਹ ਨੂੰ ਚਾਹੇ ਜੋ ਮਰਜ਼ੀ ਹੋ ਜਾਵੇ, ਯਹੋਵਾਹ ਉਸ ਨੂੰ ਸੰਭਾਲੇਗਾ। ਦਾਊਦ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਹਮੇਸ਼ਾ ਉਸ ਦਾ ਖ਼ਿਆਲ ਰੱਖੇਗਾ। ਇਸ ਲਈ ਉਹ ਚਿੰਤਾਵਾਂ ਦੇ ਬਾਵਜੂਦ ਵੀ ਖ਼ੁਸ਼ ਰਹਿ ਸਕਿਆ।​—ਜ਼ਬੂ. 16:11. w24.01 29 ਪੈਰੇ 12-13

ਸ਼ੁੱਕਰਵਾਰ 25 ਜੁਲਾਈ

ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।​—ਮੱਤੀ 28:20.

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯਹੋਵਾਹ ਦੇ ਲੋਕ ਬਹੁਤ ਸਾਰੇ ਦੇਸ਼ਾਂ ਵਿਚ ਸ਼ਾਂਤੀ ਨਾਲ ਤੇ ਬਿਨਾਂ ਰੋਕ-ਟੋਕ ਤੋਂ ਪ੍ਰਚਾਰ ਕਰ ਰਹੇ ਹਨ। ਪਰਮੇਸ਼ੁਰ ਦੇ ਸੇਵਕ ਦੁਨੀਆਂ ਭਰ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਯਹੋਵਾਹ ਨੂੰ ਜਾਣ ਰਹੇ ਹਨ। ਅੱਜ ਪ੍ਰਬੰਧਕ ਸਭਾ ਦੇ ਭਰਾ ਹਰ ਮਾਮਲੇ ਵਿਚ ਮਸੀਹ ਦੀ ਅਗਵਾਈ ਭਾਲਦੇ ਹਨ। ਉਹ ਚਾਹੁੰਦੇ ਹਨ ਕਿ ਉਹ ਭੈਣਾਂ-ਭਰਾਵਾਂ ਨੂੰ ਜੋ ਵੀ ਹਿਦਾਇਤਾਂ ਦਿੰਦੇ ਹਨ, ਉਨ੍ਹਾਂ ਤੋਂ ਯਹੋਵਾਹ ਅਤੇ ਯਿਸੂ ਦੀ ਸੋਚ ਜ਼ਾਹਰ ਹੋਵੇ। ਉਹ ਇਹ ਹਿਦਾਇਤਾਂ ਸਰਕਟ ਓਵਰਸੀਅਰਾਂ ਅਤੇ ਬਜ਼ੁਰਗਾਂ ਰਾਹੀਂ ਮੰਡਲੀਆਂ ਤਕ ਪਹੁੰਚਾਉਂਦੇ ਹਨ। ਚੁਣੇ ਹੋਏ ਬਜ਼ੁਰਗ ਅਤੇ ਮੰਡਲੀ ਦੇ ਬਾਕੀ ਬਜ਼ੁਰਗ ਮਸੀਹ ਦੇ “ਸੱਜੇ ਹੱਥ” ਵਿਚ ਹਨ। (ਪ੍ਰਕਾ. 2:1) ਇਹ ਸੱਚ ਹੈ ਕਿ ਇਹ ਸਾਰੇ ਬਜ਼ੁਰਗ ਨਾਮੁਕੰਮਲ ਹਨ ਅਤੇ ਉਨ੍ਹਾਂ ਤੋਂ ਗ਼ਲਤੀਆਂ ਹੁੰਦੀਆਂ ਹਨ, ਬਿਲਕੁਲ ਜਿੱਦਾਂ ਮੂਸਾ, ਯਹੋਸ਼ੁਆ ਅਤੇ ਰਸੂਲਾਂ ਤੋਂ ਵੀ ਹੋਈਆਂ ਸਨ। (ਗਿਣ. 20:12; ਯਹੋ. 9:14, 15; ਰੋਮੀ. 3:23) ਪਰ ਫਿਰ ਵੀ ਇਸ ਗੱਲ ਦੇ ਸਾਫ਼ ਸਬੂਤ ਮਿਲਦੇ ਹਨ ਕਿ ਯਿਸੂ ਬਹੁਤ ਹੀ ਸਮਝਦਾਰੀ ਨਾਲ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਤੇ ਬਜ਼ੁਰਗਾਂ ਰਾਹੀਂ ਸਾਨੂੰ ਸੇਧ ਦੇ ਰਿਹਾ ਹੈ। ਉਹ ਇੱਦਾਂ ਕਰਦਾ ਰਹੇਗਾ। ਇਸ ਲਈ ਬਜ਼ੁਰਗਾਂ ਵੱਲੋਂ ਮਿਲਣ ਵਾਲੀਆਂ ਹਿਦਾਇਤਾਂ ʼਤੇ ਅਸੀਂ ਪੂਰਾ ਭਰੋਸਾ ਕਰ ਸਕਦੇ ਹਾਂ ਜਿਨ੍ਹਾਂ ਰਾਹੀਂ ਯਿਸੂ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ। w24.02 23-24 ਪੈਰੇ 13-14

ਸ਼ਨੀਵਾਰ 26 ਜੁਲਾਈ

ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ।​—ਅਫ਼. 5:1.

ਅੱਜ ਅਸੀਂ ਯਹੋਵਾਹ ਦਾ ਦਿਲ ਕਿਵੇਂ ਖ਼ੁਸ਼ ਕਰ ਸਕਦੇ ਹਾਂ? ਅਸੀਂ ਉਸ ਬਾਰੇ ਲੋਕਾਂ ਨਾਲ ਇਸ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਜਿਸ ਤੋਂ ਜ਼ਾਹਰ ਹੋਵੇ ਕਿ ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਦਿਲੋਂ ਉਸ ਦੇ ਅਹਿਸਾਨਮੰਦ ਹਾਂ। ਪ੍ਰਚਾਰ ਕਰਦਿਆਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਯਹੋਵਾਹ ਨੂੰ ਜਾਣਨ, ਉਸ ਨੂੰ ਪਿਆਰ ਕਰਨ ਅਤੇ ਉਸ ਦੇ ਨੇੜੇ ਆਉਣ। (ਯਾਕੂ. 4:8) ਲੋਕਾਂ ਨੂੰ ਬਾਈਬਲ ਤੋਂ ਯਹੋਵਾਹ ਦੇ ਗੁਣਾਂ ਬਾਰੇ ਦੱਸਣਾ ਵੀ ਸਾਨੂੰ ਬਹੁਤ ਵਧੀਆ ਲੱਗਦਾ ਹੈ, ਜਿਵੇਂ ਉਸ ਦੇ ਪਿਆਰ, ਨਿਆਂ, ਬੁੱਧ, ਤਾਕਤ ਅਤੇ ਅਜਿਹੇ ਹੋਰ ਗੁਣਾਂ ਬਾਰੇ। ਜਦੋਂ ਅਸੀਂ ਯਹੋਵਾਹ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਉਦੋਂ ਵੀ ਉਸ ਦੀ ਮਹਿਮਾ ਕਰਦੇ ਹਾਂ ਤੇ ਉਸ ਦਾ ਦਿਲ ਖ਼ੁਸ਼ ਕਰਦੇ ਹਾਂ। ਇੱਦਾਂ ਕਰਨ ਕਰਕੇ ਸ਼ਾਇਦ ਲੋਕ ਧਿਆਨ ਦੇਣ ਕਿ ਅਸੀਂ ਦੁਨੀਆਂ ਦੇ ਲੋਕਾਂ ਨਾਲੋਂ ਕਿੰਨੇ ਵੱਖਰੇ ਹਾਂ। ਰੋਜ਼ਮੱਰਾ ਦੇ ਕੰਮ ਕਰਦਿਆਂ ਸ਼ਾਇਦ ਸਾਨੂੰ ਉਨ੍ਹਾਂ ਲੋਕਾਂ ਨੂੰ ਇਹ ਦੱਸਣ ਦਾ ਮੌਕਾ ਮਿਲੇ ਕਿ ਅਸੀਂ ਕਿਉਂ ਦੁਨੀਆਂ ਦੇ ਬਾਕੀ ਲੋਕਾਂ ਵਰਗੇ ਨਹੀਂ ਹਾਂ। (ਮੱਤੀ 5:14-16) ਨਤੀਜੇ ਵਜੋਂ, ਚੰਗੇ ਦਿਲ ਦੇ ਲੋਕ ਯਹੋਵਾਹ ਵੱਲ ਖਿੱਚੇ ਚਲੇ ਆਉਂਦੇ ਹਨ। ਜਦੋਂ ਅਸੀਂ ਇਨ੍ਹਾਂ ਸਾਰੇ ਤਰੀਕਿਆਂ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਉਸ ਦਾ ਦਿਲ ਖ਼ੁਸ਼ ਹੁੰਦਾ ਹੈ।​—1 ਤਿਮੋ. 2:3, 4. w24.02 10 ਪੈਰਾ 7

ਐਤਵਾਰ 27 ਜੁਲਾਈ

‘ਹੱਲਾਸ਼ੇਰੀ ਅਤੇ ਤਾੜਨਾ ਦੇਣ ਦੇ ਕਾਬਲ ਹੋਵੇ।’​—ਤੀਤੁ. 1:9.

ਇਕ ਸਮਝਦਾਰ ਮਸੀਹੀ ਬਣਨ ਲਈ ਕੁਝ ਹੁਨਰ ਸਿੱਖਣੇ ਜ਼ਰੂਰੀ ਹਨ। ਇਸ ਨਾਲ ਤੁਸੀਂ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲ ਸਕੋਗੇ ਅਤੇ ਤੁਹਾਨੂੰ ਨੌਕਰੀ ਮਿਲ ਸਕੇਗੀ ਜਿਸ ਨਾਲ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕੋਗੇ। ਨਾਲੇ ਦੂਜਿਆਂ ਨਾਲ ਤੁਹਾਡਾ ਰਿਸ਼ਤਾ ਵਧੀਆ ਬਣ ਸਕੇਗਾ। ਉਦਾਹਰਣ ਲਈ, ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖੋ। ਬਾਈਬਲ ਕਹਿੰਦੀ ਹੈ ਕਿ ਜੋ ਆਦਮੀ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਦਾ ਹੈ ਅਤੇ ਉਸ ʼਤੇ ਮਨਨ ਕਰਦਾ ਹੈ, ਉਹ ਖ਼ੁਸ਼ ਰਹਿੰਦਾ ਹੈ ਅਤੇ ਕਾਮਯਾਬ ਹੁੰਦਾ ਹੈ। (ਜ਼ਬੂ. 1:1-3) ਸੋ ਹਰ ਰੋਜ਼ ਬਾਈਬਲ ਪੜ੍ਹੋ। ਬਾਈਬਲ ਪੜ੍ਹ ਕੇ ਤੁਸੀਂ ਯਹੋਵਾਹ ਦੀ ਸੋਚ ਜਾਣ ਸਕੋਗੇ ਅਤੇ ਉਸ ਵਾਂਗ ਸੋਚ ਸਕੋਗੇ। ਫਿਰ ਤੁਸੀਂ ਸਮਝ ਸਕੋਗੇ ਕਿ ਤੁਸੀਂ ਬਾਈਬਲ ਵਿਚ ਦਿੱਤੇ ਅਸੂਲਾਂ ਅਨੁਸਾਰ ਕਿਵੇਂ ਚੱਲ ਸਕਦੇ ਹੋ। (ਕਹਾ. 1:3, 4) ਉਹ ਇਸ ਲਈ ਕਿਉਂਕਿ ਜਦੋਂ ਬਾਈਬਲ ਤੋਂ ਹਿਦਾਇਤਾਂ ਅਤੇ ਸਲਾਹਾਂ ਲੈਣ ਦੀ ਗੱਲ ਆਉਂਦੀ ਹੈ, ਤਾਂ ਭੈਣ-ਭਰਾ ਕਾਬਲ ਭਰਾਵਾਂ ਵੱਲ ਦੇਖਦੇ ਹਨ। ਜੇ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਆਉਂਦਾ ਹੈ, ਤਾਂ ਤੁਸੀਂ ਅਜਿਹੇ ਭਾਸ਼ਣ ਅਤੇ ਟਿੱਪਣੀਆਂ ਦੇ ਸਕੋਗੇ ਜਿਨ੍ਹਾਂ ਨਾਲ ਭੈਣ-ਭਰਾ ਕੁਝ ਸਿੱਖ ਸਕਣ ਅਤੇ ਉਨ੍ਹਾਂ ਦੀ ਨਿਹਚਾ ਵਧੇ। ਨਾਲੇ ਤੁਸੀਂ ਵਧੀਆ ਨੋਟਸ ਬਣਾ ਸਕੋਗੇ। ਇਨ੍ਹਾਂ ਨੋਟਸ ਤੋਂ ਨਾ ਸਿਰਫ਼ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ, ਸਗੋਂ ਤੁਸੀਂ ਦੂਜਿਆਂ ਦਾ ਵੀ ਹੌਸਲਾ ਵਧਾ ਸਕੋਗੇ। w23.12 26-27 ਪੈਰੇ 9-11

ਸੋਮਵਾਰ 28 ਜੁਲਾਈ

ਪਰਮੇਸ਼ੁਰ ਜਿਹੜਾ ਤੁਹਾਡੇ ਨਾਲ ਹੈ, ਸ਼ੈਤਾਨ ਨਾਲੋਂ ਤਾਕਤਵਰ ਹੈ ਜਿਹੜਾ ਦੁਨੀਆਂ ਨਾਲ ਹੈ।​—1 ਯੂਹੰ. 4:4.

ਜਦੋਂ ਕਦੇ ਤੁਹਾਨੂੰ ਡਰ ਲੱਗੇ, ਤਾਂ ਸੋਚੋ ਕਿ ਯਹੋਵਾਹ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ ਜਦੋਂ ਸ਼ੈਤਾਨ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। 2014 ਦੇ ਵੱਡੇ ਸੰਮੇਲਨ ਵਿਚ ਇਕ ਪ੍ਰਦਰਸ਼ਨ ਦਿਖਾਇਆ ਗਿਆ ਸੀ ਕਿ ਇਕ ਪਿਤਾ ਆਪਣੇ ਪਰਿਵਾਰ ਨਾਲ ਚਰਚਾ ਕਰ ਰਿਹਾ ਸੀ ਕਿ ਜੇ 2 ਤਿਮੋਥਿਉਸ 3:1-5 ਵਿਚ ਨਵੀਂ ਦੁਨੀਆਂ ਬਾਰੇ ਦੱਸਿਆ ਗਿਆ ਹੁੰਦਾ, ਤਾਂ ਸ਼ਾਇਦ ਉਸ ਵਿਚ ਇਹ ਲਿਖਿਆ ਹੁੰਦਾ: “ਨਵੀਂ ਦੁਨੀਆਂ ਵਿਚ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ। ਕਿਉਂਕਿ ਉਸ ਵੇਲੇ ਲੋਕ ਦੂਜਿਆਂ ਨੂੰ ਪਿਆਰ ਕਰਨ ਵਾਲੇ, ਸੱਚਾਈ ਨਾਲ ਪਿਆਰ ਕਰਨ ਵਾਲੇ, ਅਧੀਨ, ਨਿਮਰ, ਪਰਮੇਸ਼ੁਰ ਦੀ ਤਾਰੀਫ਼ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਮੰਨਣ ਵਾਲੇ, ਸ਼ੁਕਰ ਕਰਨ ਵਾਲੇ, ਵਫ਼ਾਦਾਰ, ਪਰਿਵਾਰ ਨਾਲ ਮੋਹ ਕਰਨ ਵਾਲੇ, ਹਰ ਗੱਲ ʼਤੇ ਰਾਜ਼ੀ ਹੋਣ ਵਾਲੇ, ਹਮੇਸ਼ਾ ਦੂਜਿਆਂ ਦੀ ਤਾਰੀਫ਼ ਕਰਨ ਵਾਲੇ, ਸੰਜਮੀ, ਨਰਮ, ਭਲਾਈ ਨਾਲ ਪਿਆਰ ਕਰਨ ਵਾਲੇ, ਭਰੋਸੇਮੰਦ, ਢਲ਼ਣ ਵਾਲੇ ਅਤੇ ਹਲੀਮ ਹੋਣਗੇ। ਉਹ ਮੌਜ-ਮਸਤੀ ਨਾਲ ਪਿਆਰ ਕਰਨ ਦੀ ਬਜਾਇ ਪਰਮੇਸ਼ੁਰ ਨਾਲ ਪਿਆਰ ਕਰਨ ਵਾਲੇ ਹੋਣਗੇ ਅਤੇ ਦਿਲੋਂ ਉਸ ਦੀ ਭਗਤੀ ਕਰਨਗੇ। ਇਨ੍ਹਾਂ ਲੋਕਾਂ ਵਿਚ ਰਹਿ।” ਕੀ ਤੁਸੀਂ ਆਪਣੇ ਘਰਦਿਆਂ ਜਾਂ ਭੈਣਾਂ-ਭਰਾਵਾਂ ਨਾਲ ਇਸ ਬਾਰੇ ਚਰਚਾ ਕਰਦੇ ਹੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ? w24.01 6 ਪੈਰੇ 13-14

ਮੰਗਲਵਾਰ 29 ਜੁਲਾਈ

ਮੈਂ ਤੇਰੇ ਤੋਂ ਖ਼ੁਸ਼ ਹਾਂ।​—ਲੂਕਾ 3:22.

ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਮਨਜ਼ੂਰ ਕਰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।” (ਜ਼ਬੂ. 149:4) ਪਰ ਕਦੇ-ਕਦੇ ਸ਼ਾਇਦ ਅਸੀਂ ਬਹੁਤ ਨਿਰਾਸ਼ ਹੋ ਜਾਈਏ ਅਤੇ ਸੋਚਣ ਲੱਗ ਪਈਏ, ‘ਕੀ ਯਹੋਵਾਹ ਮੇਰੇ ਤੋਂ ਖ਼ੁਸ਼ ਹੈ?’ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕਈ ਵਫ਼ਾਦਾਰ ਸੇਵਕਾਂ ਦੇ ਮਨ ਵਿਚ ਵੀ ਅਜਿਹੇ ਖ਼ਿਆਲ ਆਏ ਸਨ। (1 ਸਮੂ. 1:6-10; ਅੱਯੂ. 29:2, 4; ਜ਼ਬੂ. 51:11) ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨਾਮੁਕੰਮਲ ਇਨਸਾਨ ਵੀ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਨ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਯਿਸੂ ਮਸੀਹ ʼਤੇ ਨਿਹਚਾ ਕਰਨ ਅਤੇ ਬਪਤਿਸਮਾ ਲੈਣ ਦੀ ਲੋੜ ਹੈ। (ਯੂਹੰ. 3:16) ਬਪਤਿਸਮਾ ਲੈ ਕੇ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ ਅਤੇ ਪਰਮੇਸ਼ੁਰ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਉਸ ਦੀ ਮਰਜ਼ੀ ਪੂਰੀ ਕਰਾਂਗੇ। (ਰਸੂ. 2:38; 3:19) ਇੱਦਾਂ ਕਰ ਕੇ ਅਸੀਂ ਯਹੋਵਾਹ ਦੇ ਦੋਸਤ ਬਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਤੋਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਜੇ ਅਸੀਂ ਆਪਣੇ ਸਮਰਪਣ ਦੇ ਵਾਅਦੇ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਸਾਨੂੰ ਆਪਣਾ ਦੋਸਤ ਮੰਨੇਗਾ।​—ਜ਼ਬੂ. 25:14. w24.03 26 ਪੈਰੇ 1-2

ਬੁੱਧਵਾਰ 30 ਜੁਲਾਈ

ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।​—ਰਸੂ. 4:20.

ਜੇ ਸਰਕਾਰੀ ਅਧਿਕਾਰੀ ਸਾਨੂੰ ਪ੍ਰਚਾਰ ਕਰਨ ਤੋਂ ਮਨ੍ਹਾ ਕਰਦੇ ਹਨ, ਤਾਂ ਅਸੀਂ ਰਸੂਲਾਂ ਦੀ ਰੀਸ ਕਰਦਿਆਂ ਪ੍ਰਚਾਰ ਕਰਦੇ ਰਹਿ ਸਕਦੇ ਹਾਂ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਪ੍ਰਚਾਰ ਦਾ ਕੰਮ ਪੂਰਾ ਕਰਨ ਵਿਚ ਜ਼ਰੂਰ ਸਾਡੀ ਮਦਦ ਕਰੇਗਾ। ਇਸ ਲਈ ਅਸੀਂ ਹਿੰਮਤ ਅਤੇ ਬੁੱਧ ਲਈ ਪ੍ਰਾਰਥਨਾ ਕਰਨ ਦੇ ਨਾਲ-ਨਾਲ ਮੁਸ਼ਕਲਾਂ ਸਹਿਣ ਲਈ ਵੀ ਯਹੋਵਾਹ ਤੋਂ ਮਦਦ ਮੰਗੋ। ਸਾਡੇ ਵਿੱਚੋਂ ਕਈ ਜਣੇ ਬੀਮਾਰ ਹਨ, ਕਿਸੇ ਕਾਰਨ ਕਰਕੇ ਨਿਰਾਸ਼-ਪਰੇਸ਼ਾਨ ਹਨ, ਕਈ ਆਪਣਿਆਂ ਦੀ ਮੌਤ ਦਾ ਗਮ ਸਹਿ ਰਹੇ ਹਨ, ਕਈਆਂ ਦੇ ਪਰਿਵਾਰ ਵਿਚ ਕੋਈ ਸਮੱਸਿਆ ਹੈ, ਕਈਆਂ ਦਾ ਵਿਰੋਧ ਕੀਤਾ ਜਾਂਦਾ ਹੈ ਜਾਂ ਕਈ ਜਣੇ ਹੋਰ ਮੁਸ਼ਕਲਾਂ ਸਹਿ ਰਹੇ ਹਨ। ਮਹਾਂਮਾਰੀਆਂ ਅਤੇ ਯੁੱਧਾਂ ਵਗੈਰਾ ਕਰਕੇ ਇਹ ਮੁਸ਼ਕਲਾਂ ਸਹਿਣੀਆਂ ਹੋਰ ਵੀ ਔਖੀਆਂ ਹੋ ਗਈਆਂ ਹਨ। ਇਸ ਤਰ੍ਹਾਂ ਦੇ ਹਾਲਾਤਾਂ ਵਿਚ ਯਹੋਵਾਹ ਅੱਗੇ ਆਪਣਾ ਦਿਲ ਜ਼ਰੂਰ ਖੋਲ੍ਹੋ। ਜਿਸ ਤਰ੍ਹਾਂ ਤੁਸੀਂ ਆਪਣੇ ਕਿਸੇ ਕਰੀਬੀ ਦੋਸਤ ਨੂੰ ਆਪਣੇ ਦਿਲ ਦਾ ਹਾਲ ਦੱਸਦੇ ਹੋ, ਉਸੇ ਤਰ੍ਹਾਂ ਯਹੋਵਾਹ ਨੂੰ ਵੀ ਦੱਸੋ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ। ਪੂਰਾ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ “ਖ਼ਾਤਰ ਕਦਮ ਚੁੱਕੇਗਾ।” (ਜ਼ਬੂ. 37:3, 5) ਪ੍ਰਾਰਥਨਾ ਕਰਦੇ ਰਹਿਣ ਨਾਲ ਅਸੀਂ ‘ਧੀਰਜ ਨਾਲ ਕਸ਼ਟ ਸਹਿ’ ਸਕਾਂਗੇ। (ਰੋਮੀ. 12:12) ਯਹੋਵਾਹ ਜਾਣਦਾ ਹੈ ਕਿ ਉਸ ਦੇ ਸੇਵਕ ਕਿਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਅਤੇ “ਉਹ ਮਦਦ ਲਈ ਉਨ੍ਹਾਂ ਦੀ ਦੁਹਾਈ ਸੁਣਦਾ ਹੈ।”​—ਜ਼ਬੂ. 145:18, 19. w23.05 5-6 ਪੈਰੇ 12-15

ਵੀਰਵਾਰ 31 ਜੁਲਾਈ

ਤੁਸੀਂ ਹਮੇਸ਼ਾ ਇਹ ਪੱਕਾ ਕਰਦੇ ਰਹੋ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ।​—ਅਫ਼. 5:10.

ਜਦੋਂ ਅਸੀਂ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਮਾਮਲੇ ਬਾਰੇ “ਯਹੋਵਾਹ ਦੀ ਕੀ ਇੱਛਾ ਹੈ” ਅਤੇ ਫਿਰ ਇਸ ਮੁਤਾਬਕ ਚੱਲਣਾ ਚਾਹੀਦਾ ਹੈ। (ਅਫ਼. 5:17) ਉਸ ਵੇਲੇ ਜਦੋਂ ਅਸੀਂ ਉਸ ਮਾਮਲੇ ਬਾਰੇ ਬਾਈਬਲ ਦੇ ਅਸੂਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਅਸਲ ਵਿਚ ਯਹੋਵਾਹ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਫਿਰ ਇਨ੍ਹਾਂ ਅਸੂਲਾਂ ਮੁਤਾਬਕ ਅਸੀਂ ਸਹੀ ਫ਼ੈਸਲੇ ਕਰ ਸਕਾਂਗੇ। ਸ਼ੈਤਾਨ ਬਹੁਤ “ਦੁਸ਼ਟ” ਹੈ ਅਤੇ ਉਸ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਦੁਨੀਆਂ ਦੇ ਕੰਮਾਂ ਵਿਚ ਇੰਨੇ ਰੁੱਝ ਜਾਈਏ ਕਿ ਸਾਡੇ ਕੋਲ ਯਹੋਵਾਹ ਦੀ ਸੇਵਾ ਕਰਨ ਲਈ ਸਮਾਂ ਹੀ ਨਾ ਬਚੇ। (1 ਯੂਹੰ. 5:19) ਇਸ ਕਰਕੇ ਹੋ ਸਕਦਾ ਹੈ ਕਿ ਇਕ ਮਸੀਹੀ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਦੀ ਬਜਾਇ ਪੈਸਾ ਕਮਾਉਣ, ਪੜ੍ਹਾਈ ਕਰਨ ਅਤੇ ਕੈਰੀਅਰ ਬਣਾਉਣ ਵਿਚ ਹੀ ਡੁੱਬ ਜਾਵੇ। ਜੇ ਇਕ ਮਸੀਹੀ ਨਾਲ ਇੱਦਾਂ ਹੋ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ʼਤੇ ਦੁਨੀਆਂ ਦੀ ਸੋਚ ਹਾਵੀ ਹੋ ਰਹੀ ਹੈ। ਵੈਸੇ ਪੈਸਾ ਕਮਾਉਣਾ, ਪੜ੍ਹਾਈ ਕਰਨੀ ਅਤੇ ਕੈਰੀਅਰ ਬਣਾਉਣਾ ਆਪਣੇ ਆਪ ਵਿਚ ਗ਼ਲਤ ਨਹੀਂ ਹੈ, ਪਰ ਅਸੀਂ ਕਦੇ ਵੀ ਇਨ੍ਹਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਨਹੀਂ ਦੇਵਾਂਗੇ। w24.03 24 ਪੈਰੇ 16-17

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ