ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਉੱਤੇ ਧਿਆਨਪੂਰਵਕ ਵਿਚਾਰ ਕੀਤਾ ਹੈ? ਤੁਸੀਂ ਸ਼ਾਇਦ ਨਿਮਨਲਿਖਿਤ ਗੱਲਾਂ ਨੂੰ ਫਿਰ ਤੋਂ ਚੇਤੇ ਕਰਨਾ ਦਿਲਚਸਪ ਪਾਓਗੇ:
◻ ਮੱਤੀ 11:28 ਵਿਚ ਉਸ ਦੇ ਸੱਦੇ ਦੀ ਇਕਸਾਰਤਾ ਵਿਚ ਇਕ ਵਿਅਕਤੀ ਕਿਵੇਂ ‘ਯਿਸੂ ਕੋਲ ਆਉਂਦਾ’ ਹੈ?
ਯਿਸੂ ਨੇ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਇਸ ਲਈ, ਯਿਸੂ ਕੋਲ ਆਉਣ ਦਾ ਮਤਲਬ ਹੈ ਕਿ ਇਕ ਵਿਅਕਤੀ ਆਪਣੀ ਇੱਛਾ ਨੂੰ ਪਰਮੇਸ਼ੁਰ ਅਤੇ ਮਸੀਹ ਦੀ ਇੱਛਾ ਦੇ ਅਧੀਨ ਕਰੇ, ਕੁਝ ਖ਼ਾਸ ਜ਼ਿੰਮੇਵਾਰੀਆਂ ਨੂੰ ਕਬੂਲ ਕਰੇ ਅਤੇ ਇੰਜ ਲਗਾਤਾਰ ਕਰਦਾ ਰਹੇ।—w-E 8/15, ਸਫ਼ਾ 17.
◻ ਮੱਤੀ 7:13, 14 ਵਿਚ ਯਿਸੂ ਦੁਆਰਾ ਜ਼ਿਕਰ ਕੀਤੇ ਗਏ ‘ਜੀਉਣ ਨੂੰ ਜਾਣ ਵਾਲੇ ਸੌੜੇ ਰਾਹ’ ਨੂੰ ਕੇਵਲ “ਵਿਰਲੇ” ਲੋਕ ਹੀ ਕਿਉਂ ਪਾਉਂਦੇ ਹਨ?
ਭੀੜਾ ਰਾਹ ਪਰਮੇਸ਼ੁਰ ਦਿਆਂ ਨਿਯਮਾਂ ਅਤੇ ਸਿਧਾਂਤਾਂ ਦੁਆਰਾ ਪਾਬੰਦੀਆਂ ਲੱਗਿਆ ਹੋਇਆ ਹੈ। ਇਸ ਲਈ, ਇਹ ਸਿਰਫ਼ ਉਸ ਨੂੰ ਹੀ ਚੰਗਾ ਲੱਗੇਗਾ ਜੋ ਆਪਣਾ ਜੀਵਨ ਪਰਮੇਸ਼ੁਰ ਦੇ ਮਿਆਰਾਂ ਦੇ ਸਮਰੂਪ ਬਣਾਉਣ ਦੀ ਨੇਕਦਿਲ ਇੱਛਾ ਰੱਖਦਾ ਹੈ। ਚਾਹੇ ਕਿ ਇਹ ਪਾਬੰਦੀਆਂ ਵਾਲਾ ਮਾਲੂਮ ਹੁੰਦਾ ਹੈ, ‘ਸੌੜਾ ਰਾਹ’ ਇਕ ਵਿਅਕਤੀ ਨੂੰ ਹਰੇਕ ਮਹੱਤਵਪੂਰਣ ਪਹਿਲੂ ਵਿਚ ਆਜ਼ਾਦ ਕਰਦਾ ਹੈ। ਇਸ ਦੀਆਂ ਹੱਦਾਂ ‘ਪੂਰੀ ਸ਼ਰਾ ਅਰਥਾਤ ਆਜ਼ਾਦੀ ਦੀ ਸ਼ਰਾ’ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। (ਯਾਕੂਬ 1:25)—9/1, ਸਫ਼ਾ 5.
◻ ਸਿਆਣਪ ਕਿਵੇਂ ਵਿਕਸਿਤ ਕੀਤੀ ਜਾ ਸਕਦੀ ਹੈ?
ਸਿਆਣਪ ਆਸਾਨੀ ਨਾਲ ਜਾਂ ਕੁਦਰਤੀ ਤੌਰ ਤੇ ਨਹੀਂ ਆਉਂਦੀ ਹੈ। ਪਰੰਤੂ ਧੀਰਜ, ਪ੍ਰਾਰਥਨਾ, ਤੀਬਰ ਜਤਨ, ਬੁੱਧੀਮਾਨ ਸੰਗਤ, ਬਾਈਬਲ ਦਾ ਅਧਿਐਨ ਅਤੇ ਇਸ ਉੱਤੇ ਮਨਨ, ਅਤੇ ਯਹੋਵਾਹ ਦੀ ਪਵਿੱਤਰ ਆਤਮਾ ਉੱਤੇ ਭਰੋਸਾ ਰੱਖਣ ਨਾਲ ਸਿਆਣਪ ਵਿਕਸਿਤ ਕੀਤੀ ਜਾ ਸਕਦੀ ਹੈ।—w-E 9/1, ਸਫ਼ਾ 21.
◻ ਮਾਨਵੀ ਈਰਖਾ ਕਿਵੇਂ ਭਲਿਆਈ ਲਈ ਕੰਮ ਕਰ ਸਕਦੀ ਹੈ?
ਇਹ ਇਕ ਵਿਅਕਤੀ ਨੂੰ ਆਪਣੇ ਪਿਆਰਿਆਂ ਨੂੰ ਬੁਰਿਆਂ ਪ੍ਰਭਾਵਾਂ ਤੋਂ ਬਚਾਉਣ ਲਈ ਪ੍ਰੇਰਿਤ ਕਰ ਸਕਦੀ ਹੈ। ਇਸ ਤੋਂ ਇਲਾਵਾ, ਮਨੁੱਖ ਉਚਿਤ ਤੌਰ ਤੇ ਯਹੋਵਾਹ ਅਤੇ ਉਸ ਦੀ ਉਪਾਸਨਾ ਲਈ ਈਰਖਾ ਦਿਖਾ ਸਕਦੇ ਹਨ। (1 ਰਾਜਿਆਂ 19:10)—9/1, ਸਫ਼ਾ 22.
◻ ਉਤਪਤ 50:23 ਵਿਚ ਯੂਸੁਫ਼ ਦੇ ਪੋਤਿਆਂ ਦੇ ਬਾਰੇ ਇਸ ਅਭਿਵਿਅਕਤੀ ਦਾ ਕੀ ਅਰਥ ਹੈ: “[ਉਹ] ਯੂਸੁਫ਼ ਦੇ ਗੋਡਿਆਂ ਉੱਤੇ ਜੰਮੇ”?
ਇਸ ਦਾ ਸ਼ਾਇਦ ਕੇਵਲ ਇਹ ਅਰਥ ਹੋਵੇ ਕਿ ਯੂਸੁਫ਼ ਨੇ ਬੱਚਿਆਂ ਨੂੰ ਆਪਣੇ ਵੰਸ਼ਜ ਦੇ ਤੌਰ ਤੇ ਸਵੀਕਾਰਿਆ। ਇਸ ਦਾ ਇਹ ਵੀ ਸੰਕੇਤ ਹੋ ਸਕਦਾ ਹੈ ਕਿ ਉਹ ਬੱਚਿਆਂ ਨੂੰ ਆਪਣੇ ਗੋਡਿਆਂ ਉੱਤੇ ਝੁਲਾਉਂਦੇ ਹੋਏ, ਉਨ੍ਹਾਂ ਨਾਲ ਸਨੇਹਪੂਰਬਕ ਖੇਡਦਾ ਸੀ। ਅੱਜਕਲ੍ਹ ਪਿਤਾ ਆਪਣੇ ਬੱਚਿਆਂ ਨੂੰ ਸਮਾਨ ਸਨੇਹ ਦਿਖਾ ਕੇ ਚੰਗਾ ਕਰਦੇ ਹਨ।—w-E 9/15, ਸਫ਼ੇ 20, 21.
◻ ਇਕ ਸਫ਼ਲ ਵਿਆਹ ਅਤੇ ਪਰਿਵਾਰਕ ਜੀਵਨ ਲਈ ਕਿਹੜੀ ਚੀਜ਼ ਬੇਹੱਦ ਮਹੱਤਵਪੂਰਣ ਹੈ?
ਅਜਿਹੇ ਮਨਭਾਉਂਦੇ ਨਤੀਜੇ ਪ੍ਰਾਪਤ ਕਰਨ ਲਈ, ਵਿਆਹ-ਸਾਥੀਆਂ ਨੂੰ ਹਮੇਸ਼ਾ ਪਰਮੇਸ਼ੁਰ ਦੀ ਇੱਛਾ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ, ਵਿਆਹ-ਸਾਥੀ ਇਕੱਠੇ ਬਣੇ ਰਹਿਣ ਅਤੇ ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਲਾਗੂ ਕਰਨ ਦੇ ਦੁਆਰਾ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਉਹ ਉਨ੍ਹਾਂ ਸਾਰੀਆਂ ਦਿਲ ਦੀਆਂ ਪੀੜਾਂ ਤੋਂ ਬਚੇ ਰਹਿੰਦੇ ਹਨ ਜੋ ਪਰਮੇਸ਼ੁਰ ਦੀ ਇੱਛਾ ਨੂੰ ਅਣਡਿੱਠ ਕਰਨ ਤੋਂ ਪਰਿਣਿਤ ਹੁੰਦੀਆਂ ਹਨ। (ਜ਼ਬੂਰ 19:7-11)—10/1, ਸਫ਼ਾ 6.
◻ ਅੱਜ ਤੀਬਰਤਾ ਦਾ ਈਸ਼ਵਰੀ ਅਹਿਸਾਸ ਕਿੰਨਾ ਮਹੱਤਵਪੂਰਣ ਹੈ?
ਤੀਬਰਤਾ ਦਾ ਈਸ਼ਵਰੀ ਅਹਿਸਾਸ, ਯਹੋਵਾਹ ਦੇ ਪ੍ਰਤੀ ਪੂਰੇ ਪ੍ਰਾਣ ਨਾਲ ਸੇਵਾ ਦਾ ਇਕ ਅਟੁੱਟ ਭਾਗ ਹੈ। ਇਹ ਇਬਲੀਸ ਵੱਲੋਂ ਪਰਮੇਸ਼ੁਰ ਦੇ ਸੇਵਕਾਂ ਨੂੰ ‘ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈ ਜਾਣ’ ਵਾਸਤੇ ਮਜਬੂਰ ਕਰਨ ਦਿਆਂ ਜਤਨਾਂ ਨੂੰ ਰੋਕਣ ਅਤੇ ਨਿਸਫਲ ਬਣਾਉਣ ਵਿਚ ਮਦਦ ਕਰਦਾ ਹੈ। (ਇਬਰਾਨੀਆਂ 12:3) ਇਹ ਉਨ੍ਹਾਂ ਦੇ ਮਨਾਂ ਨੂੰ ਉਤਾਹਾਂ ਦੀਆਂ ਗੱਲਾਂ—ਅਰਥਾਤ “ਅਸਲ ਜੀਵਨ”—ਉੱਤੇ ਲਗਾਉਂਦੇ ਹੋਏ, ਉਨ੍ਹਾਂ ਨੂੰ ਸੰਸਾਰ ਅਤੇ ਇਸ ਦੇ ਭੌਤਿਕਵਾਦ ਵਿਚ ਫ਼ਜ਼ੂਲ ਹੀ ਲਪੇਟ ਹੋਣ ਤੋਂ ਸੁਰੱਖਿਅਤ ਰੱਖਦਾ ਹੈ। (1 ਤਿਮੋਥਿਉਸ 6:19)—w-E 10/1, ਸਫ਼ਾ 28.
◻ ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ, ਯਿਸੂ ਕਦੋਂ ਆਪਣੇ ਸਿੰਘਾਸਣ ਉੱਤੇ ਬੈਠਦਾ ਹੈ ਅਤੇ ਕਿਉਂ? (ਮੱਤੀ 25:31-33)
ਇਹ ਦ੍ਰਿਸ਼ਟਾਂਤ ਉਸ ਨੂੰ ਰਾਜਾ ਬਣਨ ਦੇ ਅਰਥ ਵਿਚ ਬੈਠਦੇ ਹੋਏ ਨਹੀਂ ਦਿਖਾਉਂਦਾ ਹੈ। ਇਸ ਦੀ ਬਜਾਇ, ਉਹ ਨਿਆਂਕਾਰ ਦੇ ਤੌਰ ਤੇ ਬੈਠਦਾ ਹੈ। ਉਹ ਨਿਆਉਂ ਕੋਈ ਅਜਿਹਾ ਨਹੀਂ ਜੋ ਕਈ ਸਾਲਾਂ ਦੀ ਅਵਧੀ ਦੇ ਲਈ ਜਾਰੀ ਰਹੇਗਾ। ਇਸ ਦੀ ਬਜਾਇ, ਇਹ ਦ੍ਰਿਸ਼ਟਾਂਤ ਭਵਿੱਖ ਦੇ ਵੱਲ ਸੰਕੇਤ ਕਰਦਾ ਹੈ ਜਦੋਂ ਯਿਸੂ ਇਕ ਸੀਮਿਤ ਸਮੇਂ ਵਿਚ ਕੌਮਾਂ ਉੱਤੇ ਨਿਆਉਂ ਦੀ ਫ਼ੈਸਲਾ-ਸੁਣਾਈ ਅਤੇ ਪੂਰਤੀ ਕਰੇਗਾ।—10/1, ਸਫ਼ੇ 23, 24.
◻ ਉਹ “ਪੀਹੜੀ” ਕੀ ਹੈ, ਜਿਸ ਦਾ ਯਿਸੂ ਨੇ ਇੰਨਾ ਅਕਸਰ ਜ਼ਿਕਰ ਕੀਤਾ?
ਯਿਸੂ ਨੇ “ਇਹ ਪੀਹੜੀ” ਅਭਿਵਿਅਕਤੀ ਉਨ੍ਹਾਂ ਸਮਕਾਲੀਨ ਲੋਕਾਂ ਦੇ ਸਮੂਹ ਲਈ ਅਤੇ ਉਨ੍ਹਾਂ ਦੇ ‘ਅੰਨ੍ਹੇ ਆਗੂਆਂ’ ਲਈ ਵਰਤਿਆ, ਜੋ ਯਹੂਦੀ ਕੌਮ ਬਣਦੇ ਹਨ। (ਮੱਤੀ 11:16; 15:14; 24:34)—11/1, ਸਫ਼ਾ 12.
◻ ਮੱਤੀ 24:34-39 ਵਿਚ ਯਿਸੂ ਦੀ ਭਵਿੱਖਬਾਣੀ ਦੀ ਅੰਤਿਮ ਪੂਰਤੀ ਵਿਚ “ਇਹ ਪੀਹੜੀ” ਅਭਿਵਿਅਕਤੀ ਕਿਸ ਨੂੰ ਸੰਕੇਤ ਕਰਦੀ ਹੈ?
ਯਿਸੂ ਸਪੱਸ਼ਟ ਤੌਰ ਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸੰਕੇਤ ਕਰਦਾ ਹੈ, ਜੋ ਮਸੀਹ ਦੀ ਮੌਜੂਦਗੀ ਦਾ ਲੱਛਣ ਦੇਖਦੇ ਹਨ ਪਰ ਆਪਣੇ ਰਾਹਾਂ ਨੂੰ ਨਹੀਂ ਸੁਧਾਰਦੇ ਹਨ।—11/1, ਸਫ਼ੇ 17, 31.
◻ ਪਨਾਹ ਦੇ ਨਗਰਾਂ ਦੇ ਪ੍ਰਬੰਧ ਨੇ ਅਤੇ ਉਨ੍ਹਾਂ ਦੀਆਂ ਪਾਬੰਦੀਆਂ ਨੇ ਪ੍ਰਾਚੀਨ ਇਸਰਾਏਲ ਦੇ ਲੋਕਾਂ ਨੂੰ ਕਿਵੇਂ ਲਾਭ ਪਹੁੰਚਾਇਆ?
ਇਸ ਨੇ ਇਸਰਾਏਲੀਆਂ ਨੂੰ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੂੰ ਮਾਨਵ ਜੀਵਨ ਦੇ ਪ੍ਰਤੀ ਲਾਪਰਵਾਹ ਜਾਂ ਉਦਾਸੀਨ ਨਹੀਂ ਹੋਣਾ ਚਾਹੀਦਾ ਹੈ। ਇਸ ਨੇ ਦਇਆ ਦਿਖਾਉਣ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ ਜਦੋਂ ਅਜਿਹਾ ਕਰਨਾ ਜਾਇਜ਼ ਹੋਵੇ। (ਯਾਕੂਬ 2:13)—11/1, ਸਫ਼ਾ 24.
◻ ਪ੍ਰਤਿਰੂਪੀ ਪਨਾਹ ਦਾ ਨਗਰ ਕੀ ਹੈ?
ਇਹ ਖੂਨ ਦੀ ਪਵਿੱਤਰਤਾ ਬਾਰੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਨ ਲਈ ਸਾਨੂੰ ਮੌਤ ਤੋਂ ਬਚਾਉਣ ਲਈ ਪਰਮੇਸ਼ੁਰ ਦਾ ਪ੍ਰਬੰਧ ਹੈ। (ਉਤਪਤ 9:6)—11/1, ਸਫ਼ਾ 27.
◻ ‘ਨਵੇਂ ਸਿਰਿਓਂ ਬਲ ਪਾਉਣ’ ਲਈ ਮਸੀਹੀ ਭਾਈਚਾਰਾ ਕਿਵੇਂ ਸਾਡੀ ਮਦਦ ਕਰ ਸਕਦਾ ਹੈ? (ਯਸਾਯਾਹ 40:31)
ਸਾਡੇ ਮਸੀਹੀ ਭੈਣਾਂ-ਭਰਾਵਾਂ ਦੇ ਵਿਚਕਾਰ ਕੁਝ ਅਜਿਹੇ ਵਿਅਕਤੀ ਹਨ ਜੋ ਸ਼ਾਇਦ ਇਸੇ ਤਰ੍ਹਾਂ ਦੇ ਦਬਾਉ ਜਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹੋਣ ਅਤੇ ਜੋ ਸ਼ਾਇਦ ਸਾਡੇ ਵਰਗੀਆਂ ਹੀ ਭਾਵਨਾਵਾਂ ਨੂੰ ਅਨੁਭਵ ਕਰ ਰਹੇ ਹੋਣ। (1 ਪਤਰਸ 5:9) ਇਹ ਜਾਣਨਾ ਮੁੜ ਭਰੋਸਾ-ਦਿਵਾਊ ਹੈ ਅਤੇ ਸਾਡੀ ਨਿਹਚਾ ਨੂੰ ਦ੍ਰਿੜ੍ਹ ਕਰਦਾ ਹੈ ਕਿ ਅਸੀਂ ਜੋ ਅਨੁਭਵ ਕਰ ਰਹੇ ਹਾਂ, ਉਹ ਅਸਾਧਾਰਣ ਨਹੀਂ ਹੈ ਅਤੇ ਕਿ ਸਾਡੀਆਂ ਭਾਵਨਾਵਾਂ ਅਨੋਖੀਆਂ ਨਹੀਂ ਹਨ।—12/1, ਸਫ਼ੇ 15, 16. (w95 12/15)