ਇਕ ਘਟਨਾ ਜਿਸ ਨੂੰ ਤੁਹਾਨੂੰ ਖੁੰਝਣਾ ਨਹੀਂ ਚਾਹੀਦਾ ਹੈ
“ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ,” ਪਰਮੇਸ਼ੁਰ, ਸਾਡੇ ਸਵਰਗੀ ਪਿਤਾ ਵੱਲੋਂ ਹੇਠਾਂ ਆਉਂਦਾ ਹੈ। (ਯਾਕੂਬ 1:17) ਸਭ ਤੋਂ ਮਹਾਨਤਮ ਦਾਨ ਜੋ ਪਰਮੇਸ਼ੁਰ ਨੇ ਪਤਿਤ ਮਨੁੱਖਜਾਤੀ ਨੂੰ ਦਿੱਤਾ ਹੈ, ਉਹ ਆਪਣੇ ਇਕਲੌਤੇ ਪੁੱਤਰ, ਯਿਸੂ ਮਸੀਹ ਦੇ ਰਾਹੀਂ ਉਨ੍ਹਾਂ ਦੀ ਮੁੜ ਬਹਾਲੀ ਲਈ ਪ੍ਰਬੰਧ ਹੈ। ਸਾਡੇ ਰਿਹਾਈ-ਦਾਤਾ ਦੇ ਤੌਰ ਤੇ ਯਿਸੂ ਦੀ ਮੌਤ, ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਮੁਮਕਿਨ ਬਣਾਉਂਦੀ ਹੈ। ਲੂਕਾ 22:19 ਤੇ, ਸਾਨੂੰ ਉਸ ਦੀ ਮੌਤ ਦੀ ਯਾਦਗੀਰੀ ਮਨਾਉਣ ਦਾ ਹੁਕਮ ਦਿੱਤਾ ਜਾਂਦਾ ਹੈ।
ਯਹੋਵਾਹ ਦੇ ਗਵਾਹ ਨਿੱਘ ਨਾਲ ਤੁਹਾਨੂੰ ਸੱਦਾ ਦਿੰਦੇ ਹਨ ਕਿ ਤੁਸੀਂ ਉਨ੍ਹਾਂ ਦੇ ਨਾਲ ਯਿਸੂ ਦੇ ਹੁਕਮ ਦੀ ਪਾਲਣਾ ਕਰਨ ਵਿਚ ਸ਼ਾਮਲ ਹੋਵੋ। ਇਹ ਸਾਲਾਨਾ ਉਤਸਵ ਸੰਝ ਤੋਂ ਬਾਅਦ ਉਸ ਤਾਰੀਖ਼ ਨੂੰ ਮਨਾਇਆ ਜਾਵੇਗਾ ਜੋ ਬਾਈਬਲ ਦੇ ਚੰਦਰ-ਕਲੰਡਰ ਦੇ 14 ਨੀਸਾਨ ਦੇ ਨਾਲ ਮੇਲ ਖਾਂਦੀ ਹੈ, ਜੋ ਕਿ ਮੰਗਲਵਾਰ, ਅਪ੍ਰੈਲ 2, 1996 ਹੋਵੇਗੀ। ਇਸ ਤਾਰੀਖ਼ ਨੂੰ ਨੋਟ ਕਰ ਲਓ ਤਾਂ ਕਿ ਤੁਸੀਂ ਉਸ ਨੂੰ ਭੁੱਲੋਗੇ ਨਹੀਂ। ਯਹੋਵਾਹ ਦੇ ਗਵਾਹ ਤੁਹਾਨੂੰ ਤੁਹਾਡੇ ਇਲਾਕੇ ਵਿਚ ਸਭਾ ਦਾ ਸਹੀ ਪਤਾ ਅਤੇ ਸਮਾਂ ਦੱਸ ਸਕਦੇ ਹਨ।