ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 5/1 ਸਫ਼ੇ 3-4
  • ਪਰਮੇਸ਼ੁਰ, ਸਰਕਾਰ, ਅਤੇ ਤੁਸੀਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ, ਸਰਕਾਰ, ਅਤੇ ਤੁਸੀਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਮਿਲਦੀ-ਜੁਲਦੀ ਜਾਣਕਾਰੀ
  • ਮੁਢਲੀ ਮਸੀਹੀਅਤ ਅਤੇ ਸਰਕਾਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਪਰਮੇਸ਼ੁਰ ਅਤੇ ਕੈਸਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਕੀ ਇੱਕੋ ਸੱਚਾ ਮਸੀਹੀ ਧਰਮ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 5/1 ਸਫ਼ੇ 3-4

ਪਰਮੇਸ਼ੁਰ, ਸਰਕਾਰ, ਅਤੇ ਤੁਸੀਂ

“ਆਇਰਲੈਂਡ ਵਿਚ ਗਿਰਜਾ ਅਤੇ ਸਰਕਾਰ ਤਲਾਕ ਬਾਰੇ ਰੀਫਰੈਂਡਮ ਵਿਚ ਆਪਸ ਵਿਚ ਟੱਕਰਾਏ।”

ਦਨਿਊ ਯੌਰਕ ਟਾਈਮਜ਼ ਵਿਚ ਇਹ ਸੁਰਖੀ ਸਪੱਸ਼ਟ ਕਰਦੀ ਹੈ ਕਿ ਕਿਵੇਂ ਅੱਜ ਲੋਕੀ ਸਰਕਾਰ ਜੋ ਚਾਹੁੰਦੀ ਹੈ ਅਤੇ ਉਨ੍ਹਾਂ ਦਾ ਗਿਰਜਾ ਜੋ ਸਿਖਾਉਂਦਾ ਹੈ, ਦੇ ਵਿਚਕਾਰ ਚੋਣ ਕਰਨ ਲਈ ਮਜਬੂਰ ਹੋ ਸਕਦੇ ਹਨ।

ਇਸ ਲੇਖ ਨੇ ਬਿਆਨ ਕੀਤਾ: “ਇਸ ਬਾਰੇ ਰੀਫਰੈਂਡਮ ਨੂੰ ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ, ਕਿ ਤਲਾਕ ਉੱਤੇ ਸੰਵਿਧਾਨਕ ਪ੍ਰਤਿਬੰਧ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਕਿ ਨਹੀਂ, ਅਤਿਅੰਤ ਰੋਮਨ ਕੈਥੋਲਿਕ ਆਇਰਲੈਂਡ ਵਿਚ ਸਰਕਾਰ ਦਿਆਂ ਨੇਤਾਵਾਂ ਅਤੇ ਗਿਰਜੇ ਦੇ ਆਗੂਆਂ ਦੇ ਵਿਚਕਾਰ ਇਕ ਅਨੋਖੀ ਮੁੱਠਭੇੜ ਦੇਖਣ ਵਿਚ ਆ ਰਹੀ ਹੈ।” ਸਰਕਾਰ ਨੇ ਤਲਾਕ ਉੱਤੋਂ ਪਾਬੰਦੀ ਹਟਾਉਣ ਦੀ ਪੇਸ਼ਕਸ਼ ਕੀਤੀ, ਜਦ ਕਿ ਕੈਥੋਲਿਕ ਚਰਚ ਤਲਾਕ ਅਤੇ ਮੁੜ-ਵਿਆਹ ਦੇ ਸਖ਼ਤ ਖ਼ਿਲਾਫ਼ ਹੈ। ਆਇਰਿਸ਼ ਕੈਥੋਲਿਕਾਂ ਨੂੰ ਚਰਚ ਅਤੇ ਸਰਕਾਰ ਦੇ ਵਿਚਕਾਰ ਚੋਣ ਕਰਨੀ ਪਈ। ਹੋਇਆ ਇਹ ਕਿ ਸਰਕਾਰ ਥੋੜ੍ਹੀਆਂ ਵੋਟਾਂ ਤੋਂ ਜਿੱਤ ਗਈ।

ਹੋਰ ਅਧਿਕ ਨਾਟਕੀ ਢੰਗ ਨਾਲ, ਉੱਤਰੀ ਆਇਰਲੈਂਡ ਵਿਚ ਲੋਕ ਕਈ ਸਾਲਾਂ ਤੋਂ ਕੌਮੀ ਸਰਬਸੱਤਾ ਉੱਤੇ ਹੋਏ ਇਕ ਜ਼ੋਰਦਾਰ ਟੱਕਰ ਦਾ ਸਾਮ੍ਹਣਾ ਕਰਦੇ ਰਹੇ ਹਨ। ਅਨੇਕ ਮਾਰੇ ਗਏ ਹਨ। ਰੋਮਨ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਦੇ ਵਿਰੋਧੀ ਦ੍ਰਿਸ਼ਟੀਕੋਣ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੀ ਸਰਕਾਰ ਦੇ ਅਧੀਨ ਹੋਣਾ ਚਾਹੀਦਾ ਹੈ: ਉੱਤਰੀ ­ਆਇਰਲੈਂਡ ਵਿਚ ਜਾਰੀ ਬਰਤਾਨਵੀ ਰਾਜ ਜਾਂ ਸਮੁੱਚੇ ਆਇਰਲੈਂਡ ਲਈ ਇਕ ਕੇਂਦਰੀ ਸਰਕਾਰ।

ਇਸੇ ਤਰ੍ਹਾਂ, ਜੋ ਪਹਿਲਾਂ ਯੂਗੋਸਲਾਵੀਆ ਸੀ, ਉੱਥੇ ਪ੍ਰਬਲ ਅਧਿਕਾਰੀਆਂ ਨੇ ਵਿਭਿੰਨ ਧਰਮਾਂ, ਜਿਨ੍ਹਾਂ ਵਿਚ ਕੈਥੋਲਿਕ ਅਤੇ ਆਰਥੋਡਾਕਸ ਵੀ ਸ਼ਾਮਲ ਹਨ, ਦੇ ਸਦੱਸਾਂ ਤੋਂ ਮੰਗ ਕੀਤੀ ਹੈ ਕਿ ਉਹ ਖੇਤਰ ਦੇ ਲਈ ਯੁੱਧ ਵਿਚ ਲੜਨ। ਸਾਧਾਰਣ ­ਨਾਗਰਿਕਾਂ ਲਈ, ਉਨ੍ਹਾਂ ਦਾ ਪ੍ਰਥਮ ਫ਼ਰਜ਼ ਕੀ ਸੀ? ਕੀ ਉਨ੍ਹਾਂ ਨੇ ਸਰਕਾਰ ਦੀ ਪ੍ਰਤਿਨਿਧਤਾ ਕਰਨ ਵਾਲਿਆਂ ਦੀ ਪੈਰਵੀ ਕਰਨੀ ਸੀ, ਜਾਂ ਕੀ ਉਨ੍ਹਾਂ ਨੂੰ ਪਰਮੇਸ਼ੁਰ ਦੀ ਆਗਿਆਪਾਲਣਾ ਕਰਨੀ ਚਾਹੀਦੀ ਸੀ, ਜੋ ਕਹਿੰਦਾ ਹੈ: “ਖੂਨ ਨਾ ਕਰ . . . ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ”?—ਰੋਮੀਆਂ 13:9.

ਤੁਸੀਂ ਸ਼ਾਇਦ ਇਹ ਸੋਚੋਗੇ ਕਿ ਇਸ ਪ੍ਰਕਾਰ ਦੀ ਸਥਿਤੀ ਤੁਹਾਨੂੰ ਕਦੇ ਵੀ ਅਸਰ ਨਹੀਂ ਕਰੇਗੀ। ਲੇਕਨ ਇਹ ਕਰ ਸਕਦੀ ਹੈ। ਦਰਅਸਲ, ਇਹ ਸ਼ਾਇਦ ਹੁਣੇ ਵੀ ਤੁਹਾਡੇ ਲਈ ਅਰਥ ਰੱਖਦੀ ਹੋਵੇ। ਨਵੇਂ ਨੇਮ ਦੇ ਵਿਚ ਸਰਕਾਰ (ਅੰਗ੍ਰੇਜ਼ੀ) ਨਾਮਕ ਆਪਣੀ ਪੁਸਤਕ ਵਿਚ, ਧਰਮ-ਸ਼ਾਸਤਰੀ ਔਸਕਰ ਕਲਮਨ ਉਨ੍ਹਾਂ “ਜੀਵਨ-ਅਤੇ-ਮੌਤ ਦਿਆਂ ਨਿਰਣਿਆਂ” ਬਾਰੇ ਗੱਲ ਕਰਦਾ ਹੈ, “ਜੋ ਮਸੀਹੀਆਂ ਨੂੰ ਤਾਨਾਸ਼ਾਹੀ ਸਰਕਾਰਾਂ ਵੱਲੋਂ ਖ਼ਤਰੇ ਦੀਆਂ ਘੋਰ ਸਥਿਤੀਆਂ ਵਿਚ ਬਣਾਉਣੇ ਪੈਂਦੇ ਹਨ ਜਾਂ ਜੋ ਉਹ ਸ਼ਾਇਦ ਬਣਾਉਣ ਲਈ ਮਜਬੂਰ ਕੀਤੇ ਜਾਣ।” ਪਰੰਤੂ, ਉਹ “ਉੱਨੀ ਹੀ ਅਸਲੀ ਅਤੇ ਮਹੱਤਵਪੂਰਣ ਜ਼ਿੰਮੇਵਾਰੀ” ਬਾਰੇ ਵੀ ਚਰਚਾ ਕਰਦਾ ਹੈ, “ਜੋ ਹਰੇਕ ਮਸੀਹੀ ਦੀ ਹੈ—ਉਸ ਮਸੀਹੀ ਦੀ ਵੀ ਜੋ ਅਖਾਉਤੀ ਤੌਰ ਤੇ ‘ਨਿਯਮਿਤ,’ ‘ਸਾਧਾਰਣ’ ਪਰਿਸਥਿਤੀਆਂ ਦੇ ਅਧੀਨ ਜੀ ਰਿਹਾ ਹੈ—ਕਿ ਉਹ ਉਸ ਗੰਭੀਰ ਸਮੱਸਿਆ ਦਾ ਸਾਮ੍ਹਣਾ ਕਰੇ ਅਤੇ ਉਸ ਦਾ ਜਵਾਬ ਦੇਵੇ, ਜੋ ਕੇਵਲ ਇਸ ਲਈ ਉੱਠਦੀ ਹੈ ਕਿਉਂਕਿ ਉਹ ਇਕ ਮਸੀਹੀ ਹੈ।”

ਤਾਂ ਫਿਰ, ਕੀ ਅੱਜ ਮਸੀਹੀਆਂ ਨੂੰ ਧਰਮ ਅਤੇ ਸਰਕਾਰ ਦੇ ਦਰਮਿਆਨ ਸੰਬੰਧ ਵਿਚ ਰੁਚੀ ਹੋਣੀ ਚਾਹੀਦੀ ਹੈ? ਨਿਸ਼ਚੇ ਹੀ ਹੋਣੀ ਚਾਹੀਦੀ ਹੈ। ਸਭ ਤੋਂ ਪੂਰਬਲੇ ਸਮਿਆਂ ਤੋਂ ਹੀ, ਮਸੀਹੀਆਂ ਨੇ ਧਰਮ-ਨਿਰਪੇਖ ਅਧਿਕਾਰੀਆਂ ਦੇ ਬਾਰੇ ਇਕ ਸੰਤੁਲਿਤ ਦ੍ਰਿਸ਼ਟੀਕੋਣ ਵਿਕਸਿਤ ਕਰਨ ਦਾ ਜਤਨ ਕੀਤਾ ਹੈ। ਉਨ੍ਹਾਂ ਦੇ ਆਗੂ, ਯਿਸੂ ਮਸੀਹ, ਦਾ ਰੋਮੀ ਸਰਕਾਰ ਦੁਆਰਾ ਨਿਆਉਂ ਕੀਤਾ ਗਿਆ, ਉਸ ਨੂੰ ਦੋਸ਼ੀ ਠਹਿਰਾਇਆ ਗਿਆ, ਅਤੇ ਸੂਲੀ ਚੜ੍ਹਾਇਆ ਗਿਆ ਸੀ। ਉਸ ਦੇ ਚੇਲਿਆਂ ਨੂੰ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਰੋਮੀ ਸਾਮਰਾਜ ਦੇ ਪ੍ਰਤੀ ਆਪਣੇ ਫ਼ਰਜ਼ਾਂ ਦੇ ਅਨੁਕੂਲ ਬਣਾਉਣਾ ਪਿਆ। ਇਸ ਲਈ, ਅਧਿਕਾਰੀਆਂ ਦੇ ਨਾਲ ਉਨ੍ਹਾਂ ਦੇ ਸੰਬੰਧ ਉੱਤੇ ਪੁਨਰ-ਵਿਚਾਰ ਕਰਨਾ, ਅੱਜ ਮਸੀਹੀਆਂ ਲਈ ਮਾਰਗ-ਦਰਸ਼ਨ ਮੁਹੱਈਆ ਕਰੇਗਾ। (w96 5/1)

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Tom Haley/Sipa Press

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ