ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 8/1 ਸਫ਼ੇ 31-32
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਮਿਲਦੀ-ਜੁਲਦੀ ਜਾਣਕਾਰੀ
  • ਯਿਰਮਿਯਾਹ ਦਾ ਵਫ਼ਾਦਾਰ ਸੈਕਟਰੀ ਬਾਰੂਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਹਰ ਗੱਲ ਵਿਚ “ਸੁਚੇਤ ਰਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 8/1 ਸਫ਼ੇ 31-32

ਪਾਠਕਾਂ ਵੱਲੋਂ ਸਵਾਲ

ਜਦ ਕਿ ਯਹੋਵਾਹ ਦੇ ਗਵਾਹ ਈਮਾਨਦਾਰ ਹੋਣ ਦਾ ਜਤਨ ਕਰਦੇ ਹਨ ਅਤੇ ਇਕ ਦੂਜੇ ਉਤੇ ਭਰੋਸਾ ਰੱਖਦੇ ਹਨ, ਉਹ ਕਿਉ ਆਪਸ ਵਿਚ ਕਾਰੋਬਾਰੀ ਲੈਣ-ਦੇਣ ਕਰਦੇ ਸਮੇਂ ਲਿਖਤੀ ਇਕਰਾਰਨਾਮਾ ਤਿਆਰ ਕਰਨਾ ਜ਼ਰੂਰੀ ਸਮਝਦੇ ਹਨ?

ਉਨ੍ਹਾਂ ਦਾ ਇੰਜ ਕਰਨਾ ਸ਼ਾਸਤਰ ਦੇ ਅਨੁਸਾਰ ਹੈ, ਵਿਵਹਾਰਕ ਹੈ, ਅਤੇ ਪ੍ਰੇਮਪੂਰਣ ਹੈ। ਉਹ ਕਿਵੇਂ? ਆਓ ਅਸੀਂ ਕਾਰੋਬਾਰੀ ਇਕਰਾਰਨਾਮਿਆਂ ਦੇ ਇਨ੍ਹਾਂ ਪਹਿਲੂਆਂ ਉੱਤੇ ਗੌਰ ਕਰੀਏ।

ਆਪਣੀ ਨੇਮ-ਬੱਧ ਪਰਜਾ, ਅਰਥਾਤ ਇਸਰਾਏਲੀਆਂ ਨਾਲ ਪਰਮੇਸ਼ੁਰ ਦੇ ਵਿਹਾਰ ਬਾਰੇ ਬਾਈਬਲ ਇਕ ਲਿਖਤੀ ਰਿਕਾਰਡ ਪੇਸ਼ ਕਰਦੀ ਹੈ। ਇਸ ਵਿਚ ਸੱਚੇ ਉਪਾਸਕਾਂ ਵਿਚਕਾਰ ਕਾਰੋਬਾਰੀ ਲੈਣ-ਦੇਣ ਵੀ ਸ਼ਾਮਲ ਹੈ। ਉਤਪਤ ਅਧਿਆਇ 23 ਅਜਿਹੇ ਇਕ ਲੈਣ-ਦੇਣ ਬਾਰੇ ਦੱਸਦਾ ਹੈ ਜਿਸ ਉੱਤੇ ਅਸੀਂ ਗੌਰ ਕਰ ਸਕਦੇ ਹਾਂ। ਜਦੋਂ ਅਬਰਾਹਾਮ ਦੀ ਅਤਿ ਪਿਆਰੀ ਸਾਰਾਹ ਮਰ ਗਈ, ਤਾਂ ਉਹ ਇਕ ਕਬਰਸਤਾਨ ਖ਼ਰੀਦਣਾ ਚਾਹੁੰਦਾ ਸੀ। ਉਸ ਨੇ ਹਬਰੋਨ ਨੇੜੇ ਰਹਿਣ ਵਾਲੇ ਕਨਾਨੀਆਂ ਨਾਲ ਲੈਣ-ਦੇਣ ਕਰਨਾ ਸ਼ੁਰੂ ਕੀਤਾ। ਆਇਤਾਂ 7-9 ਦਿਖਾਉਂਦੀਆਂ ਹਨ ਕਿ ਉਸ ਨੇ ਲੋੜੀਂਦੇ ਜ਼ਮੀਨ ਦੇ ਟੁਕੜੇ ਲਈ ਇਕ ਸਪੱਸ਼ਟ ਰਕਮ ਪੇਸ਼ ਕੀਤੀ। ਆਇਤ 10 ਸਾਬਤ ਕਰਦੀ ਹੈ ਕਿ ਇਹ ਪੇਸ਼ਕਸ਼, ਨਗਰ ਦੇ ਫਾਟਕ ਵਿਖੇ ਦੂਸਰੇ ਲੋਕਾਂ ਦੇ ਸੁਣਦਿਆਂ, ਜਨਤਕ ਤੌਰ ਤੇ ਕੀਤੀ ਗਈ ਸੀ। ਆਇਤ 13 ਦਿਖਾਉਂਦੀ ਹੈ ਕਿ ਜ਼ਿਮੀਂਦਾਰ ਨੇ ਅਬਰਾਹਾਮ ਨੂੰ ਜ਼ਮੀਨ ਇਕ ਤੋਹਫ਼ੇ ਵਜੋਂ ਦੇਣ ਦੀ ਪੇਸ਼ਕਸ਼ ਕੀਤੀ, ਪਰ ਅਬਰਾਹਾਮ ਨੇ ਜਵਾਬ ਦਿੱਤਾ ਕਿ ਉਹ ਜ਼ਮੀਨ ਨੂੰ ਖ਼ਰੀਦੇ ਬਿਨਾਂ ਨਹੀਂ ਲਵੇਗਾ। ਅਤੇ ਆਇਤਾਂ 17, 18, ਅਤੇ 20 ਸਮਝਾਉਂਦੀਆਂ ਹਨ ਕਿ ਅਬਰਾਹਾਮ ਨੇ ਜ਼ਮੀਨ ਖ਼ਰੀਦੀ, ਅਤੇ ਇਹ ਗੱਲ “ਹਿੱਤੀਆਂ ਦੇ ਅਤੇ ਉਨ੍ਹਾਂ ਸਾਰਿਆਂ ਦੇ ਸਨਮੁਖ” ਪੱਕੀ ਕੀਤੀ ਗਈ ਸੀ, “ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ।”

ਪਰੰਤੂ, ਕੀ ਗੱਲ ਵੱਖਰੀ ਹੁੰਦੀ ਜੇਕਰ ਕਾਰੋਬਾਰੀ ਲੈਣ-ਦੇਣ ਕਰਨ ਵਾਲੇ ਦੋਵੇਂ ਧਿਰ ਸੱਚੇ ਉਪਾਸਕ ਹੁੰਦੇ? ਯਿਰਮਿਯਾਹ ਦਾ ਅਧਿਆਇ 32 ਇਸ ਦਾ ਜਵਾਬ ਦਿੰਦਾ ਹੈ। ਆਇਤ 6 ਤੋਂ ਅੱਗੇ, ਅਸੀਂ ਦੇਖਦੇ ਹਾਂ ਕਿ ਯਿਰਮਿਯਾਹ ਨੇ ਆਪਣੇ ਚਚੇਰੇ ਭਰਾ ਕੋਲੋਂ ਜ਼ਮੀਨ ਖ਼ਰੀਦਣੀ ਸੀ। ਆਇਤ 9 ਦਿਖਾਉਂਦੀ ਹੈ ਕਿ ਇਕ ਵਾਜਬ ਕੀਮਤ ਨਿਸ਼ਚਿਤ ਕੀਤੀ ਗਈ ਸੀ। ਹੁਣ ਆਇਤਾਂ 10-12 ਪੜ੍ਹੋ: “ਤਾਂ ਮੈਂ [ਯਿਰਮਿਯਾਹ] ਬੈ-ਨਾਮੇ ਉੱਤੇ ਦਸਤਖਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਕੀਤੀ ਅਰ ਚਾਂਦੀ ਕੰਡੇ ਵਿੱਚ ਤੋਲੀ। ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਹੋਈ ਸੀ, ਜੋ ਕਨੂਨਾਂ ਅਤੇ ਬਿਧੀਆਂ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਭੀ ਲਿਆ। ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤ੍ਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਨ੍ਹਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਦਸਤਖਤ ਦਿੱਤੇ ਸਨ ਅਤੇ ਓਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦ ਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ।”

ਜੀ ਹਾਂ, ਭਾਵੇਂ ਯਿਰਮਿਯਾਹ ਇਕ ਸੰਗੀ ਉਪਾਸਕ ਨਾਲ, ਇੱਥੋਂ ਤਕ ਕਿ ਇਕ ਰਿਸ਼ਤੇਦਾਰ ਨਾਲ ਲੈਣ-ਦੇਣ ਕਰ ਰਿਹਾ ਸੀ, ਫਿਰ ਵੀ ਉਸ ਨੇ ਕੁਝ ਉਚਿਤ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ। ਦੋ ਲਿਖਤੀ ਰਿਕਾਰਡ ਤਿਆਰ ਕੀਤੇ ਗਏ ਸਨ—ਇਕ ਨੂੰ ਖੁੱਲ੍ਹਾ ਛੱਡਿਆ ਗਿਆ ਸੀ ਤਾਂਕਿ ਇਹ ਆਸਾਨੀ ਨਾਲ ਪੜ੍ਹਿਆ ਜਾ ਸਕੇ, ਅਤੇ ਦੂਜੇ ਨੂੰ ਮੋਹਰ ਲਾ ਕੇ ਬੰਦ ਕੀਤਾ ਗਿਆ ਸੀ ਤਾਂਕਿ ਜੇਕਰ ਖੁੱਲ੍ਹੇ ਰਿਕਾਰਡ ਦੀ ਸ਼ੁੱਧਤਾ ਬਾਰੇ ਕਦੇ ਵੀ ਕੋਈ ਸ਼ੱਕ ਹੋਵੇ, ਤਾਂ ਇਹ ਦੁਹਰਾ ਸਬੂਤ ਪੇਸ਼ ਕਰੇਗਾ। ਜਿਵੇਂ ਆਇਤ 13 ਦੱਸਦੀ ਹੈ, ਇਹ ਪੂਰੀ ਕਾਰਵਾਈ “ਓਹਨਾਂ ਦੇ ਸਾਹਮਣੇ” ਪੂਰੀ ਕੀਤੀ ਗਈ ਸੀ। ਇਸ ਤਰ੍ਹਾਂ ਇਹ ਖੁੱਲ੍ਹੇ-ਆਮ, ਗਵਾਹਾਂ ਦੀ ਮੌਜੂਦਗੀ ਵਿਚ, ਕੀਤਾ ਗਿਆ ਇਕ ਕਾਨੂੰਨੀ ਕਾਰੋਬਾਰੀ ਲੈਣ-ਦੇਣ ਸੀ। ਤਾਂ ਫਿਰ, ਇਹ ਸਪੱਸ਼ਟ ਹੈ ਕਿ ਸੱਚੇ ਉਪਾਸਕ ਸ਼ਾਸਤਰ-ਸੰਬੰਧੀ ਪੂਰਵ-ਉਦਾਹਰਣ ਅਨੁਸਾਰ ਹੀ ਇੰਨੇ ਪੱਕੇ ਤਰੀਕੇ ਨਾਲ ਅਤੇ ਲਿਖਤੀ ਸਬੂਤਾਂ ਨਾਲ ਮਾਮਲਿਆਂ ਨੂੰ ਸੰਭਾਲਦੇ ਹਨ।

ਇਹ ਵਿਵਹਾਰਕ ਵੀ ਹੈ। ਅਸੀਂ ਜਾਣਦੇ ਹਾਂ ਕਿ ਇਹ ਕਹਾਵਤ ਕਿੰਨੀ ਸੱਚ ਹੈ ਕਿ “ਸਭਨਾਂ ਉੱਤੇ ਸਮਾਂ ਅਤੇ ਅਣਚਿਤਵੀ ਘਟਨਾ ਵਾਪਰਦੇ ਹਨ।” (ਉਪਦੇਸ਼ਕ ਦੀ ਪੋਥੀ 9:11, ਨਿ ਵ) ਇਹ ਸਮਰਪਿਤ ਅਤੇ ਵਫ਼ਾਦਾਰ ਮਸੀਹੀਆਂ ਉੱਤੇ ਵੀ ਲਾਗੂ ਹੁੰਦੀ ਹੈ। ਯਾਕੂਬ 4:13, 14 ਇਸ ਨੂੰ ਇਸ ਤਰ੍ਹਾਂ ਵਿਅਕਤ ਕਰਦਾ ਹੈ: “ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਹਾ ਕੱਟਾਂਗੇ ਅਤੇ ਵਣਜ ਬੁਪਾਰ ਕਰਾਂਗੇ ਅਤੇ ਕੁਝ ਖੱਟਾਂਗੇ। ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ! ਤੁਹਾਡੀ ਜਿੰਦ ਹੈ ਹੀ ਕੀ?” ਇਸ ਲਈ, ਅਸੀਂ ਸ਼ਾਇਦ ਇਕ ਪ੍ਰਾਜੈਕਟ ਸ਼ੁਰੂ ਕਰੀਏ, ਜਿਵੇਂ ਕਿ ਖ਼ਰੀਦਦਾਰੀ ਕਰਨੀ, ਇਕਰਾਰਨਾਮੇ ਅਨੁਸਾਰ ਕਾਰਜ ਜਾਂ ਸੇਵਾ ਕਰਨੀ, ਜਾਂ ਕਿਸੇ ਲਈ ਕੁਝ ਮਾਲ ਤਿਆਰ ਕਰਨਾ। ਪਰ ਕੱਲ੍ਹ—ਜਾਂ ਅਗਲੇ ਮਹੀਨੇ ਜਾਂ ਅਗਲੇ ਸਾਲ—ਕੀ ਹੋਵੇਗਾ? ਉਦੋਂ ਕੀ ਜੇਕਰ ਸਾਡੇ ਨਾਲ ਜਾਂ ਦੂਜੇ ਧਿਰ ਨਾਲ ਕੋਈ ਦੁਰਘਟਨਾ ਵਾਪਰੇ? ਅਜਿਹੀ ਸਥਿਤੀ ਵਿਚ ਇਕਰਾਰਨਾਮੇ ਨੂੰ ਨਿਭਾਉਣਾ ਸ਼ਾਇਦ ਨਾਮੁਮਕਿਨ ਜਾਪੇ। ਉਦੋਂ ਕੀ ਜੇਕਰ ਅਸੀਂ ਕੰਮ ਜਾਂ ਸੇਵਾ ਨੂੰ ਪੂਰਾ ਨਹੀਂ ਕਰ ਸਕਦੇ ਹਾਂ, ਜਾਂ ਦੂਜੇ ਧਿਰ ਲਈ ਭੁਗਤਾਨ ਕਰਨਾ ਜਾਂ ਇਕਰਾਰਨਾਮੇ ਅਨੁਸਾਰ ਆਪਣਾ ਭਾਗ ਪੂਰਾ ਕਰਨਾ ਲਗਭਗ ਨਾਮੁਮਕਿਨ ਹੋ ਜਾਂਦਾ ਹੈ? ਜੇ ਲਿਖਤੀ ਇਕਰਾਰਨਾਮਾ ਨਾ ਹੋਵੇ, ਤਾਂ ਗੰਭੀਰ ਸਮੱਸਿਆਵਾਂ ਉੱਠ ਖੜ੍ਹੀਆਂ ਹੋ ਸਕਦੀਆਂ ਹਨ, ਜੋ ਇਕ ਸਾਧਾਰਣ ਲਿਖਤੀ ਇਕਰਾਰਨਾਮਾ ਹੋਣ ਨਾਲ ਸੁਲਝਾਈਆਂ ਜਾ ਸਕਦੀਆਂ ਸਨ ਜਾਂ ਟਾਲੀਆਂ ਜਾ ਸਕਦੀਆਂ ਸਨ।

ਇਸ ਤੋਂ ਇਲਾਵਾ, ਸਾਨੂੰ ਭੁੱਲਣਾ ਨਹੀਂ ਚਾਹੀਦਾ ਹੈ ਕਿ ਅਨੇਕ ਲਿਹਾਜ਼ਾਂ ਵਿਚ ਜੀਵਨ ਦਾ ਕੋਈ ਭਰੋਸਾ ਨਹੀਂ ਹੁੰਦਾ ਹੈ, ਜਿਸ ਕਾਰਨ ਹੋ ਸਕਦਾ ਹੈ ਕਿ ਕਿਸੇ ਹੋਰ ਨੂੰ ਸਾਡੇ (ਜਾਂ ਦੂਜੇ ਧਿਰ ਦੇ) ਕਾਰੋਬਾਰੀ ਮਾਮਲਿਆਂ ਨੂੰ ਸੰਭਾਲਣਾ ਪਵੇ ਜਾਂ ਨਿਬੇੜਨਾ ਪਵੇ। ਆਇਤ 14 ਵਿਚ ਯਾਕੂਬ ਅੱਗੇ ਕਹਿੰਦਾ ਹੈ: “ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।” ਅਸਲੀਅਤ ਤਾਂ ਇਹ ਹੈ ਕਿ ਅਸੀਂ ਅਚਾਨਕ ਮਰ ਸਕਦੇ ਹਾਂ। ਜੇਕਰ ਦੋਹਾਂ ਵਿੱਚੋਂ ਕਿਸੇ ਨੂੰ ਅਚਾਨਕ ਕੁਝ ਹੋ ਜਾਵੇ, ਉਦੋਂ ਇਕ ਲਿਖਤੀ ਇਕਰਾਰਨਾਮਾ, ਅਰਥਾਤ ਇਕ ਦਸਤਾਵੇਜ਼, ਅਸਲ ਵਿਚ ਦੂਜਿਆਂ ਨੂੰ ਮਾਮਲਿਆਂ ਨੂੰ ਸੰਭਾਲਣ ਦੇ ਯੋਗ ਬਣਾਏਗਾ।

ਇਕ ਤਰੀਕੇ ਨਾਲ, ਇਹ ਤੀਜੇ ਪਹਿਲੂ ਵੱਲ ਵੀ ਲੈ ਜਾਂਦਾ ਹੈ—ਲਿਖਤੀ ਇਕਰਾਰਨਾਮੇ ਪ੍ਰੇਮਪੂਰਣ ਹਨ। ਯਕੀਨਨ, ਦੋਹਾਂ ਧਿਰਾਂ ਵਿੱਚੋਂ ਇਕ ਦੇ ਮਰ ਜਾਣ ਜਾਂ ਕਿਸੇ ਦੁਰਘਟਨਾ ਕਾਰਨ ਨਕਾਰਾ ਹੋ ਜਾਣ ਦੀ ਸਥਿਤੀ ਵਿਚ, ਇਕ ਮਸੀਹੀ ਲਈ ਇਹ ਪ੍ਰੇਮਪੂਰਣ ਗੱਲ ਹੁੰਦੀ ਜੇਕਰ ਉਸ ਨੇ ਆਪਣੇ ਇਕਰਾਰਾਂ ਜਾਂ ਮਾਲੀ ਆਸਾਂ ਦਾ ਲਿਖਤੀ ਰਿਕਾਰਡ ਰੱਖਿਆ ਹੁੰਦਾ। ਅਤੇ ਜੇਕਰ ਅਸੀਂ ਇਕ ਲਿਖਤੀ ਇਕਰਾਰਨਾਮਾ ਤਿਆਰ ਕਰੀਏ ਜੋ ਸਾਫ਼-ਸਾਫ਼ ਅਤੇ ਨਿਸ਼ਚਿਤ ਤਰੀਕੇ ਨਾਲ ਦੱਸੇ ਕਿ ਉਸ ਭਰਾ ਦੀ ਕੀ ਵਚਨਬੱਧਤਾ ਹੈ ਜਾਂ ਉਹ ਕੀ ਹਾਸਲ ਕਰਨ ਦੇ ਯੋਗ ਹੈ, ਤਾਂ ਇਹ ਭਰੋਸੇ ਦੀ ਘਾਟ ਦਿਖਾਉਣ ਦੀ ਬਜਾਇ, ਉਸ ਭਰਾ ਲਈ ਪ੍ਰੇਮ ਦਿਖਾਉਂਦਾ ਹੈ ਜਿਸ ਨਾਲ ਅਸੀਂ ਲੈਣ-ਦੇਣ ਕਰ ਰਹੇ ਹਾਂ। ਜੇਕਰ ਦੋਵੇਂ ਅਪੂਰਣ ਧਿਰਾਂ ਵਿੱਚੋਂ ਕਿਸੇ ਇਕ ਨੂੰ ਕੋਈ ਵੇਰਵਾ ਜਾਂ ਇਕਰਾਰ ਭੁੱਲ ਵੀ ਜਾਂਦਾ ਹੈ, ਤਾਂ ਇਸ ਪ੍ਰੇਮਪੂਰਣ ਕਦਮ ਦੇ ਕਾਰਨ ਰੋਸ ਜਾਂ ਨਾਰਾਜ਼ਗੀ ਦੀ ਘੱਟ ਗੁੰਜਾਇਸ਼ ਹੋਵੇਗੀ। ਅਤੇ ਸਾਡੇ ਵਿੱਚੋਂ ਕੌਣ ਹੈ ਜੋ ਅਪੂਰਣ ਅਤੇ ਭੁਲੱਕੜ ਨਹੀਂ ਹੈ, ਜਾਂ ਜਿਸ ਨੂੰ ਵੇਰਵਿਆਂ ਜਾਂ ਮਨੋਰਥਾਂ ਬਾਰੇ ਕਦੇ ਵੀ ਗ਼ਲਤਫ਼ਹਿਮੀ ਨਹੀਂ ਹੁੰਦੀ ਹੈ?—ਮੱਤੀ 16:5.

ਲਿਖਤੀ ਕਾਰੋਬਾਰੀ ਇਕਰਾਰਨਾਮੇ ਤਿਆਰ ਕਰਨਾ ਹੋਰ ਵੀ ਦੂਜੇ ਤਰੀਕਿਆਂ ਨਾਲ ਸਾਡੇ ਭਰਾ, ਸਾਡੇ ਪਰਿਵਾਰ, ਅਤੇ ਆਮ ਤੌਰ ਤੇ ਕਲੀਸਿਯਾ ਲਈ ਪ੍ਰੇਮ ਦਿਖਾਉਂਦਾ ਹੈ। ਪਰੰਤੂ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਪ੍ਰੇਮਪੂਰਣ ਹੋਣ ਤੋਂ ਇਲਾਵਾ, ਲੋੜੀਂਦੇ ਵੇਰਵੇ ਸਹਿਤ ਤਿਆਰ ਕੀਤੇ ਗਏ ਅਜਿਹੇ ਲਿਖਤੀ ਰਿਕਾਰਡ ਵਿਵਹਾਰਕ ਹਨ ਅਤੇ ਸ਼ਾਸਤਰ ਦੇ ਅਨੁਸਾਰ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ