ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 4/15 ਸਫ਼ਾ 3
  • ਅਸੀਂ ਕਿੰਨੇ ਚਿਰ ਲਈ ਜੀ ਸਕਦੇ ਹਾਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਸੀਂ ਕਿੰਨੇ ਚਿਰ ਲਈ ਜੀ ਸਕਦੇ ਹਾਂ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਮਿਲਦੀ-ਜੁਲਦੀ ਜਾਣਕਾਰੀ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਸਾਨੂੰ ਹਮੇਸ਼ਾ ਜੀਉਂਦੇ ਰਹਿਣ ਲਈ ਬਣਾਇਆ ਗਿਆ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਬਿਰਧ ਭੈਣ-ਭਰਾ—ਨੌਜਵਾਨਾਂ ਲਈ ਬਰਕਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਤੁਹਾਡੀ ਨਿਹਚਾ ਵੀ ਅਬਰਾਹਾਮ ਤੇ ਸਾਰਾਹ ਵਰਗੀ ਹੋ ਸਕਦੀ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 4/15 ਸਫ਼ਾ 3

ਅਸੀਂ ਕਿੰਨੇ ਚਿਰ ਲਈ ਜੀ ਸਕਦੇ ਹਾਂ?

ਆਮ ਤੌਰ ਤੇ ਲੋਕ ਅੱਗੇ ਨਾਲੋਂ ਜ਼ਿਆਦਾ ਚਿਰ ਜੀ ਰਹੇ ਹਨ, ਇਸ ਲਈ ਕਈ ਲੋਕ ਪੁੱਛਦੇ ਹਨ ਕਿ ‘ਅਸੀਂ ਕਿੰਨੇ ਚਿਰ ਲਈ ਜੀ ਸਕਦੇ ਹਾਂ?’

ਦਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ (1995) ਦੇ ਅਨੁਸਾਰ, ਕੁਝ ਸਮੇਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪੀਏਰ ਜ਼ੂਬੇਰ ਸਭ ਤੋਂ ਲੰਮੀ ਉਮਰ ਵਾਲਾ ਸੀ। ਉਸ ਦੀ ਮੌਤ 1814 ਵਿਚ, 113 ਸਾਲ ਦੀ ਉਮਰ ਤੇ ਹੋਈ ਸੀ। ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਹੋਰਨਾਂ ਦੀ ਉਮਰ ਇਸ ਤੋਂ ਵੀ ਵੱਧ ਹੋਈ ਸੀ, ਲੇਕਿਨ ਉਨ੍ਹਾਂ ਦੀਆਂ ਉਮਰਾਂ ਦਾ ਕੋਈ ਵਿਸ਼ਵਾਸ ਕਰਨ ਯੋਗ ਸਬੂਤ ਲਿਖ ਕੇ ਨਹੀਂ ਰੱਖਿਆ ਗਿਆ ਸੀ। ਪਰ ਦੂਜੇ ਪਾਸੇ, ਸਹੀ ਲਿਖਤੀ ਸਬੂਤ ਨੇ ਬਹੁਤ ਸਾਰਿਆਂ ਲੋਕਾਂ ਦੀ ਉਮਰ ਪੀਏਰ ਜ਼ੂਬੇਰ ਨਾਲੋਂ ਜ਼ਿਆਦਾ ਸਾਬਤ ਕੀਤੀ ਹੈ।

ਜੈਨ ਲੁਈਜ਼ ਖਲਮੌ ਦਾ ਜਨਮ ਆਰਲਜ਼, ਦੱਖਣ-ਪੂਰਬੀ ਫਰਾਂਸ ਵਿਚ 21 ਫਰਵਰੀ, 1875 ਵਿਚ ਹੋਇਆ ਸੀ। ਉਹ 122 ਸਾਲਾਂ ਦੀ ਸੀ ਜਦੋਂ 4 ਅਗਸਤ, 1997 ਨੂੰ ਉਸ ਦੀ ਮੌਤ ਹੋਈ। ਇਹ ਗੱਲ ਕਾਫ਼ੀ ਮਸ਼ਹੂਰ ਹੋਈ। ਜਪਾਨ ਤੋਂ ਸ਼ੀਗੇਚੀਯੋ ਈਜ਼ੂਮੀ 120 ਸਾਲਾਂ ਦਾ ਸੀ ਜਦੋਂ 1986 ਵਿਚ ਉਸ ਦੀ ਮੌਤ ਹੋਈ। ਜਦੋਂ ਗਿਨਿਸ ਬੁੱਕ ਆਫ਼ ਰੈਕੋਡਸ 1999 ਲਿਖੀ ਗਈ ਸੀ ਤਾਂ ਸਭ ਤੋਂ ਸਿਆਣੇ ਵਿਅਕਤੀ ਵਜੋਂ 118 ਸਾਲ ਦੀ ਸੇਰਾ ਨਾਉਸ ਦਾ ਨਾਂ ਦਰਜ ਕੀਤਾ ਗਿਆ ਸੀ। ਉਹ ਪੈਨਸਿਲਵੇਨੀਆ, ਯੂ.ਐੱਸ.ਏ. ਵਿਚ 24 ਸਤੰਬਰ, 1880 ਨੂੰ ਪੈਦਾ ਹੋਈ ਸੀ। ਜਦੋਂ ਕਿਊਬੈੱਕ, ਕੈਨੇਡਾ ਤੋਂ ਮਰੀ-ਲੁਈਜ਼ ਫਾਬ੍ਰੋਨੀ ਮੈਰ ਦੀ ਮੌਤ 1998 ਵਿਚ ਹੋਈ ਸੀ ਤਾਂ ਉਸ ਦੀ ਉਮਰ 118 ਸਾਲ ਸੀ, ਉਹ ਸੇਰਾ ਨਾਲੋਂ 26 ਦਿਨ ਵੱਡੀ ਸੀ।

ਵਾਕਈ, ਸਿਆਣੇ ਲੋਕਾਂ ਦੀ ਗਿਣਤੀ ਕਾਫ਼ੀ ਹੱਦ ਤਕ ਵੱਧ ਚੁੱਕੀ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ ਅਗਲੀ ਸਦੀ ਦੇ ਪਹਿਲੇ 50 ਸਾਲਾਂ ਦੌਰਾਨ, ਸੌ-ਸਾਲਾ ਵਿਅਕਤੀਆਂ ਦੀ ਗਿਣਤੀ ਕੁਝ 22 ਲੱਖ ਤਕ ਵੱਧ ਜਾਵੇਗੀ! ਇਸੇ ਤਰ੍ਹਾਂ, 1970 ਵਿਚ, 80 ਸਾਲ ਦੀ ਉਮਰ ਵਾਲਿਆਂ ਲੋਕਾਂ ਦੀ ਗਿਣਤੀ 2 ਕਰੋੜ 67 ਲੱਖ ਸੀ, ਪਰ 1998 ਵਿਚ, ਇਹ ਗਿਣਤੀ 6 ਕਰੋੜ 60 ਲੱਖ ਤਕ ਵੱਧ ਚੁੱਕੀ ਸੀ। ਇਹ 147 ਫੀ ਸਦੀ ਦਾ ਵਾਧਾ ਹੈ, ਪਰ ਇਸ ਦੀ ਤੁਲਨਾ ਵਿਚ ਦੁਨੀਆਂ ਦੀ ਕੁੱਲ ਆਬਾਦੀ ਵਿਚ 60 ਫੀ ਸਦੀ ਦਾ ਵਾਧਾ ਹੋਇਆ ਸੀ।

ਗੱਲ ਸਿਰਫ਼ ਇਹੀ ਨਹੀਂ ਕਿ ਲੋਕ ਜ਼ਿਆਦਾ ਚਿਰ ਲਈ ਜੀ ਰਹੇ ਹਨ। ਕਈ ਲੋਕ ਤਾਂ ਅਜਿਹੇ ਕੰਮ ਵੀ ਕਰ ਰਹੇ ਹਨ ਜੋ ਬਹੁਤੇ 20-ਸਾਲਾ ਜਵਾਨ ਨਹੀਂ ਕਰ ਸਕਦੇ। 1990 ਵਿਚ, 82 ਸਾਲਾਂ ਦੇ ਜੌਨ ਕੇਲੀ ਨੇ ਪੰਜ ਘੰਟੇ, ਪੰਜਾਂ ਮਿੰਟਾਂ ਵਿਚ 26 ਮੀਲ, 385 ਗਜ਼ ਦੀ ਇਕ ਮਰਾਥਨ ਦੌੜ ਪੂਰੀ ਕੀਤੀ। 1991 ਵਿਚ, 84 ਸਾਲਾਂ ਦੀ ਪੜਦਾਦੀ, ਮੈਵਿਸ ਲਿੰਡਗ੍ਰਨ ਨੇ ਇਸੇ ਫ਼ਾਸਲੇ ਦੀ ਦੌੜ ਨੂੰ ਸੱਤ ਘੰਟੇ, ਨੌਂ ਮਿੰਟਾਂ ਵਿਚ ਪੂਰਾ ਕੀਤਾ। ਅਤੇ ਹਾਲ ਹੀ ਦੇ ਸਮੇਂ ਵਿਚ, ਇਕ 91 ਸਾਲਾਂ ਦੇ ਮਨੁੱਖ ਨੇ ਨਿਊਯਾਰਕ ਸਿਟੀ ਦੀ ਮਰਾਥਨ ਦੌੜ ਪੂਰੀ ਕੀਤੀ!

ਇਸ ਦਾ ਇਹ ਮਤਲਬ ਨਹੀਂ ਕਿ ਪਿੱਛਲਿਆਂ ਸਮਿਆਂ ਵਿਚ ਸਿਆਣਿਆਂ ਲੋਕਾਂ ਨੇ ਹੈਰਾਨੀ ਵਾਲੇ ਕੰਮ ਨਹੀਂ ਕੀਤੇ। 99 ਸਾਲਾਂ ਦੀ ਉਮਰ ਤੇ ਬਾਈਬਲੀ ਕੁਲ-ਪਿਤਾ ਅਬਰਾਹਾਮ, ਪਰਾਹੁਣਿਆਂ ਨੂੰ ‘ਮਿਲਣ ਲਈ ਨੱਸਿਆ।’ ਕਾਲੇਬ 85 ਸਾਲਾਂ ਦਾ ਸੀ ਜਦੋਂ ਉਸ ਨੇ ਐਲਾਨ ਕੀਤਾ: “ਜਿਵੇਂ ਮੇਰਾ ਬਲ ਉਸ ਵੇਲੇ ਸੀ [45 ਸਾਲ ਪਹਿਲਾਂ] ਓਵੇਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ।” ਅਤੇ ਜਦੋਂ ਮੂਸਾ 120 ਸਾਲਾਂ ਦਾ ਸੀ ਬਾਈਬਲ ਉਸ ਬਾਰੇ ਕਹਿੰਦੀ ਹੈ ਕਿ “ਨਾ ਤਾਂ ਉਸ ਦੀ ਅੱਖ ਧੁੰਦਲੀ ਹੋਈ, ਨਾ ਹੀ ਉਸ ਦੀ ਸ਼ਕਤੀ ਘਟੀ।”—ਉਤਪਤ 18:2; ਯਹੋਸ਼ੁਆ 14:10, 11; ਬਿਵਸਥਾ ਸਾਰ 34:7.

ਯਿਸੂ ਮਸੀਹ ਨੇ ਪਹਿਲੇ ਮਨੁੱਖ ਆਦਮ, ਅਤੇ ਕਿਸ਼ਤੀ ਬਣਾਉਣ ਵਾਲੇ ਨੂਹ ਬਾਰੇ ਇਤਿਹਾਸਕ ਵਿਅਕਤੀਆਂ ਵਜੋਂ ਗੱਲ ਕੀਤੀ। (ਮੱਤੀ 19:4-6; 24:37-39) ਉਤਪਤ ਦੀ ਪੋਥੀ ਕਹਿੰਦੀ ਹੈ ਕਿ ਆਦਮ 930 ਸਾਲਾਂ ਲਈ ਅਤੇ ਨੂਹ 950 ਸਾਲਾਂ ਲਈ ਜੀਉਂਦਾ ਰਿਹਾ। (ਉਤਪਤ 5:5; 9:29) ਕੀ ਲੋਕ ਸੱਚ-ਮੁੱਚ ਇੰਨੇ ਚਿਰ ਲਈ ਜੀ ਚੁੱਕੇ ਹਨ? ਕੀ ਅਸੀਂ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਜੀ ਸਕਦੇ ਹਾਂ, ਸ਼ਾਇਦ ਸਦਾ ਲਈ? ਕਿਰਪਾ ਕਰ ਕੇ ਅਗਲੇ ਲੇਖ ਵਿਚ ਦਿੱਤੇ ਗਏ ਸਬੂਤ ਦੀ ਜਾਂਚ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ