ਨਮੀਬੀਆ ਵਿਚ ਜੀਉਂਦੇ-ਜਾਗਦੇ ਜਵਾਹਰ ਹਨ!
ਨਮੀਬੀਆ, ਅਫ਼ਰੀਕਾ ਦੇ ਦੱਖਣ-ਪੱਛਮੀ ਕੰਢੇ ਦੇ ਨਾਲ-ਨਾਲ ਲਗਭਗ 1,500 ਕਿਲੋਮੀਟਰਾਂ ਲਈ ਫੈਲਦਾ ਹੈ। ਦੇਸ਼ ਦੀ ਸਾਰੀ ਤਟ-ਰੇਖਾ ਤੇ ਰੇਤ ਦੇ ਢੇਰ, ਪਥਰੀਲੀਆਂ ਪਹਾੜੀਆਂ, ਅਤੇ ਰੋੜੀ ਦੇ ਵੱਡੇ ਮੈਦਾਨ ਹਨ। ਨਮੀਬੀਆ ਦੀਆਂ ਰੋੜੀ ਵਾਲੀਆਂ ਬੀਚਾਂ ਤੇ ਹਰੇਕ ਸੰਭਵ ਰੰਗ ਦੇ ਜਵਾਹਰ ਪੱਥਰਾਂ ਵਿਚ ਰਲੇ-ਮਿਲੇ ਹੁੰਦੇ ਹਨ। ਕਦੀ-ਕਦੀ ਉੱਥੇ ਹੀਰੇ ਵੀ ਲੱਭੇ ਜਾਂਦੇ ਹਨ। ਲੇਕਿਨ ਇਸ ਦੇਸ਼ ਵਿਚ ਅਜਿਹੀ ਚੀਜ਼ ਹੈ ਜੋ ਇਨ੍ਹਾਂ ਕੀਮਤੀ ਪੱਥਰਾਂ ਨਾਲੋਂ ਜ਼ਿਆਦਾ ਕੀਮਤੀ ਹੈ। ਨਮੀਬੀਆ ਵਿਚ ਜੀਉਂਦੇ-ਜਾਗਦੇ ਜਵਾਹਰ ਹਨ—ਉਸ ਦੇ ਵੱਖਰੇ-ਵੱਖਰੇ ਕੌਮੀ ਸਮੂਹਾਂ ਦੇ ਲੋਕ।
ਨਮੀਬੀਆ ਦੇ ਸਭ ਤੋਂ ਮੁਢਲੇ ਵਾਸੀ ਉਹ ਭਾਸ਼ਾਵਾਂ ਬੋਲਦੇ ਸਨ ਜਿਨ੍ਹਾਂ ਨੂੰ ਖੋਈਸਾਨ ਕਿਹਾ ਜਾਂਦਾ ਸੀ। ਉਨ੍ਹਾਂ ਦੀ ਬੋਲੀ ਉਸ ਦੀ ਟਿਕ-ਟਿਕ ਦੀ ਆਵਾਜ਼ ਲਈ ਜਾਣੀ ਜਾਂਦੀ ਸੀ। ਖੋਈਸਾਨ ਬੋਲਣ ਵਾਲਿਆਂ ਵਿਚਕਾਰ ਅੱਜ ਪੱਕੇ-ਰੰਗ ਦੇ ਡਾਮਾਰਾ ਲੋਕ ਹਨ, ਗੋਰੇ-ਰੰਗ ਅਤੇ ਛੋਟੇ ਕੱਦ ਵਾਲੇ ਨਾਮਾ ਲੋਕ, ਅਤੇ ਮਸ਼ਹੂਰ ਬੁਸ਼ਮਨ ਸ਼ਿਕਾਰੀ ਹਨ। ਹਾਲ ਹੀ ਦੀਆਂ ਸਦੀਆਂ ਵਿਚ ਕਈ ਕਾਲੇ ਕਬੀਲੇ ਵੀ ਨਮੀਬੀਆ ਵਿਚ ਆ ਗਏ ਹਨ। ਇਹ ਸਾਰੇ ਤਿੰਨ ਮੁੱਖ ਕੌਮੀ ਸਮੂਹਾਂ ਵਿਚ ਵੰਡੇ ਜਾਂਦੇ ਹਨ: ਓਵੇਮਬੋ (ਨਮੀਬੀਆ ਵਿਚ ਸਭ ਤੋਂ ਵੱਡਾ ਨਸਲੀ ਸਮੂਹ), ਹਿਅਰੇਰੋ, ਅਤੇ ਕਵਾਂਗੋ। ਉੱਨੀਵੀਂ ਸਦੀ ਦੇ ਦੌਰਾਨ ਯੂਰਪੀ ਲੋਕ ਨਮੀਬੀਆ ਵਿਚ ਆ ਕੇ ਵਸਣ ਲੱਗ ਪਏ। ਰੇਗਿਸਤਾਨ ਵਿਚ ਹੀਰਿਆਂ ਦੇ ਲੱਭੇ ਜਾਣ ਤੋਂ ਬਾਅਦ ਹੋਰ ਆਵਾਸੀ ਆ ਪਹੁੰਚੇ।
ਨਮੀਬੀਆ ਦੇ ਨਿਵਾਸੀ ਕੀਮਤੀ ਹਨ ਕਿਉਂਕਿ ਉਹ ਵੀ ਮਨੁੱਖਜਾਤੀ ਦੇ ਉਸ ਜਗਤ ਦਾ ਹਿੱਸਾ ਹਨ ਜਿਸ ਲਈ ਪਰਮੇਸ਼ੁਰ ਨੇ ਆਪਣਾ ਪੁੱਤਰ ਬਖ਼ਸ਼ਿਆ ਸੀ, ਅਤੇ ਸਦੀਪਕ ਜੀਵਨ ਲਈ ਰਾਹ ਖੋਲ੍ਹਿਆ ਸੀ। (ਯੂਹੰਨਾ 3:16) ਨਮੀਬੀਆ ਦੇ ਕਈਆਂ ਕਬੀਲਿਆਂ ਵਿੱਚੋਂ ਸੈਂਕੜਿਆਂ ਲੋਕਾਂ ਨੇ ਮੁਕਤੀ ਦੇ ਸੰਦੇਸ਼ ਨੂੰ ਅਪਣਾ ਵੀ ਲਿਆ ਹੈ। ਇਨ੍ਹਾਂ ਦੀ ਤੁਲਨਾ ਜੀਉਂਦੇ-ਜਾਗਦੇ ਜਵਾਹਰਾਂ ਨਾਲ ਕੀਤੀ ਜਾ ਸਕਦੀ ਹੈ ਕਿਉਂਕਿ ਇਹ “ਸਾਰੀਆਂ ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ” ਦੇ ਵਿਚ ਹਨ ਜੋ ਯਹੋਵਾਹ ਦੀ ਉਪਾਸਨਾ ਦੇ ਭਵਨ ਵਿਚ ਹੁਣ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ।—ਹੱਜਈ 2:7, ਨਿ ਵ.
ਅਧਿਆਤਮਿਕ ਖੁਦਾਈ ਸ਼ੁਰੂ ਹੁੰਦੀ ਹੈ
ਨਮੀਬੀਆ ਦੇ ਅਧਿਆਤਮਿਕ ਜਵਾਹਰਾਂ ਨੂੰ ਖੋਦਣ ਦੀ ਸ਼ੁਰੂਆਤ 1928 ਵਿਚ ਕੀਤੀ ਗਈ ਸੀ। ਉਸੇ ਸਾਲ ਦੌਰਾਨ ਦੱਖਣੀ ਅਫ਼ਰੀਕਾ ਵਿਚ ਵਾਚ ਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰ ਨੇ 50,000 ਬਾਈਬਲ ਪ੍ਰਕਾਸ਼ਨ ਦੇਸ਼ ਦੇ ਸਾਰੇ ਪਾਸੇ ਲੋਕਾਂ ਨੂੰ ਭੇਜੇ। ਅਗਲੇ ਸਾਲ ਦੱਖਣੀ ਅਫ਼ਰੀਕਾ ਤੋਂ ਲੀਨੀ ਟੈਰਨ ਨਾਂ ਦੀ ਇਕ ਮਸਹ ਕੀਤੀ ਹੋਈ ਮਸੀਹੀ ਭੈਣ ਦਿਲਚਸਪੀ ਦਿਖਾਉਣ ਵਾਲਿਆਂ ਨੂੰ ਮਿਲਣ ਆਈ। ਉਸ ਨੇ ਚਾਰ ਮਹੀਨਿਆਂ ਵਿਚ ਇਕੱਲੀ ਇਸ ਵਿਸ਼ਾਲ ਦੇਸ਼ ਦਾ ਸਫ਼ਰ ਕੀਤਾ, ਅਤੇ ਅਫ਼ਰੀਕਾਨਜ਼, ਅੰਗ੍ਰੇਜ਼ੀ, ਅਤੇ ਜਰਮਨ ਵਿਚ 6,000 ਤੋਂ ਜ਼ਿਆਦਾ ਬਾਈਬਲ ਅਧਿਐਨ ਕਰਨ ਲਈ ਸਹਾਇਕ ਪ੍ਰਕਾਸ਼ਨ ਵੰਡੇ। ਇਹ ਸਾਰੀ ਮਿਹਨਤ ਵਿਅਰਥ ਨਹੀਂ ਸੀ।
ਮਿਸਾਲ ਲਈ, ਖਾਣਾਂ ਖੋਦਣ ਵਾਲੇ ਇਕ ਜਰਮਨ, ਬਰਨਹਾਟ ਬਾਡ ਵੱਲ ਧਿਆਨ ਦਿਓ। ਸਾਲ 1929 ਵਿਚ ਉਸ ਨੂੰ ਇਕ ਕਿਸਾਨ ਤੋਂ ਆਂਡੇ ਮਿਲੇ ਜੋ ਹਰੇਕ ਆਂਡੇ ਨੂੰ ਕਿਸੇ ਵਾਚ ਟਾਵਰ ਪ੍ਰਕਾਸ਼ਨ ਦੇ ਸਫ਼ੇ ਵਿਚ ਲਪੇਟਦਾ ਹੁੰਦਾ ਸੀ। ਬਰਨਹਾਟ ਹਰੇਕ ਸਫ਼ਾ ਉਤਸੁਕਤਾ ਨਾਲ ਪੜ੍ਹਦਾ ਸੀ, ਅਤੇ ਸੋਚਦਾ ਹੁੰਦਾ ਸੀ ਕਿ ਇਹ ਕਿਤਾਬ ਕਿਸ ਨੇ ਲਿਖੀ ਹੈ। ਆਖ਼ਰਕਾਰ ਉਹ ਕਿਤਾਬ ਦੇ ਆਖ਼ਰੀ ਸਫ਼ੇ ਤਕ ਪਹੁੰਚਾ ਜਿਸ ਤੇ ਜਰਮਨੀ ਵਿਚ ਵਾਚ ਟਾਵਰ ਸੋਸਾਇਟੀ ਦਾ ਪਤਾ ਲਿਖਿਆ ਹੋਇਆ ਸੀ। ਬਰਨਹਾਟ ਨੇ ਹੋਰ ਪ੍ਰਕਾਸ਼ਨ ਹਾਸਲ ਕਰਨ ਲਈ ਲਿਖਿਆ ਅਤੇ ਉਹ ਸੱਚਾਈ ਨੂੰ ਅਪਣਾਉਣ ਵਾਲਾ ਨਮੀਬੀਆ ਦਾ ਪਹਿਲਾਂ ਨਿਵਾਸੀ ਬਣਿਆ।
ਪੂਰਣ-ਕਾਲੀ ਕਾਮੇ ਪਹੁੰਚਦੇ ਹਨ
ਸਾਲ 1950 ਵਿਚ, ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਸਿਖਾਏ ਗਏ ਚਾਰ ਮਿਸ਼ਨਰੀ ਨਮੀਬੀਆ ਪਹੁੰਚੇ। ਤਾਂ 1953 ਤਕ ਮਿਸ਼ਨਰੀਆਂ ਦੀ ਗਿਣਤੀ ਅੱਠ ਤਕ ਵੱਧ ਗਈ ਸੀ। ਉਨ੍ਹਾਂ ਵਿਚ ਆਸਟ੍ਰੇਲੀਆ ਤੋਂ ਇਕ ਸ਼ਾਦੀ-ਸ਼ੁਦਾ ਜੋੜਾ ਡਿਕ ਅਤੇ ਕੋਰਲੀ ਵੋਲਡਰਨ ਸਨ, ਜੋ ਹਾਲੇ ਵੀ ਇੱਥੇ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਦੱਖਣੀ ਅਫ਼ਰੀਕਾ ਅਤੇ ਪਰਦੇਸ ਤੋਂ ਕਈਆਂ ਹੋਰ ਪੂਰਣ-ਕਾਲੀ ਰਾਜ ਘੋਸ਼ਕਾਂ ਨੇ ਵੀ ਨਮੀਬੀਆ ਦੇ ਇਨ੍ਹਾਂ ਅਧਿਆਤਮਿਕ ਜਵਾਹਰਾਂ ਨੂੰ ਖੋਦਣ ਵਿਚ ਹਿੱਸਾ ਲਿਆ ਹੈ। ਦੂਸਰਿਆਂ ਮਿਸ਼ਨਰੀਆਂ, ਨਾਲੇ ਸੇਵਕਾਈ ਸਿਖਲਾਈ ਸਕੂਲ ਦੇ ਗ੍ਰੈਜੂਏਟਾਂ ਨੂੰ ਵੀ ਨਮੀਬੀਆ ਨੂੰ ਭੇਜਿਆ ਗਿਆ ਹੈ।
ਨਮੀਬੀਆ ਵਿਚ ਪ੍ਰਕਾਸ਼ਕਾਂ ਦੇ ਵਾਧੇ ਦਾ ਇਕ ਹੋਰ ਕਾਰਨ ਹੈ ਮੁੱਖ ਸਥਾਨਕ ਭਾਸ਼ਾਵਾਂ ਵਿਚ ਬਾਈਬਲ ਪ੍ਰਕਾਸ਼ਨਾਂ ਦਾ ਤਰਜਮਾ ਅਤੇ ਉਨ੍ਹਾਂ ਦੀ ਛਪਾਈ, ਜਿਵੇਂ ਕਿ ਹਿਅਰੇਰੋ, ਖਵਾਂਨਗਾਂਲੀ, ਖਵਾਂਨਿਯਾਮਾ, ਨਾਮਾ/ਡਾਮਾਰਾ, ਨਡੌਂਗਾ। ਸਾਲ 1990 ਵਿਚ, ਦੇਸ਼ ਦੀ ਰਾਜਧਾਨੀ, ਵਿੰਡਹੁਕ ਵਿਚ, ਪੂਰਣ-ਕਾਲੀ ਸਵੈ-ਇਛੁੱਕ ਕਾਮਿਆਂ ਲਈ ਇਕ ਵਧੀਆ ਤਰਜਮਾ ਦਫ਼ਤਰ ਅਤੇ ਘਰ ਸਥਾਪਿਤ ਕੀਤਾ ਗਿਆ ਹੈ। ਕੈਰਨ ਡੇਪਿਸ਼, ਜਿਸ ਨੇ ਨਮੀਬੀਆ ਦੇ ਵੱਖਰੇ-ਵੱਖਰੇ ਥਾਵਾਂ ਵਿਚ ਆਪਣੇ ਪਤੀ ਨਾਲ ਪੂਰਣ-ਕਾਲੀ ਪ੍ਰਚਾਰ ਸੇਵਾ ਵਿਚ ਹਿੱਸਾ ਲਿਆ ਹੈ, ਕਹਿੰਦੀ ਹੈ: “ਕਈ ਬਹੁਤ ਹੈਰਾਨ ਹੁੰਦੇ ਹਨ ਜਦੋਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਪ੍ਰਕਾਸ਼ਨ ਪੇਸ਼ ਕਰਦੇ ਹਾਂ, ਖ਼ਾਸ ਕਰਕੇ ਜਦੋਂ ਉਸ ਭਾਸ਼ਾ ਵਿਚ ਕਿਸੇ ਵੀ ਤਰ੍ਹਾਂ ਦੀਆਂ ਕਿਤਾਬਾਂ ਬਹੁਤ ਹੀ ਘੱਟ ਮਿਲਦੀਆਂ ਹਨ।”
ਜਵਾਹਰਾਂ ਨੂੰ ਚਮਕਾਉਣਾ
ਨਮੀਬੀਆ ਦੇ ਅਸਲੀ ਜਵਾਹਰ ਹਜ਼ਾਰ-ਹਜ਼ਾਰ ਸਾਲਾਂ ਦੌਰਾਨ ਸਮੁੰਦਰ ਦੀਆਂ ਲਹਿਰਾਂ ਅਤੇ ਰੇਤੇ ਦੁਆਰਾ ਚਮਕਾਏ ਜਾਂਦੇ ਹਨ। ਲੇਕਿਨ, ਇਹ ਸੱਚ ਹੈ ਕਿ ਅਜਿਹੇ ਕੁਦਰਤੀ ਕੰਮ ਜੀਉਂਦੇ-ਜਾਗਦੇ ਜਵਾਹਰ ਉਤਪੰਨ ਨਹੀਂ ਕਰਦੇ। ਅਪੂਰਣ ਇਨਸਾਨਾਂ ਨੂੰ ‘ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟਣ’ ਅਤੇ ਮਸੀਹ ਸਮਾਨ ਨਵੀਂ ਇਨਸਾਨੀਅਤ ਨੂੰ ਪਹਿਨਣ ਵਾਸਤੇ ਜਤਨ ਕਰਨ ਦੀ ਲੋੜ ਹੈ। (ਅਫ਼ਸੀਆਂ 4:20-24) ਮਿਸਾਲ ਲਈ, ਨਮੀਬੀਆ ਦੇ ਕਈ ਕਬੀਲਿਆਂ ਵਿਚਕਾਰ ਮਰੇ ਹੋਏ ਪੂਰਵਜਾਂ ਨੂੰ ਸਨਮਾਨ ਦੇਣਾ ਇਕ ਰਿਵਾਜ ਹੈ। ਜਿਹੜੇ ਪੂਰਵਜ-ਪੂਜਾ ਵਿਚ ਹਿੱਸਾ ਨਹੀਂ ਲੈਂਦੇ ਉਹ ਅਕਸਰ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਦੁਆਰਾ ਸਤਾਏ ਜਾਂਦੇ ਹਨ। ਜਦੋਂ ਵਿਅਕਤੀ ਬਾਈਬਲ ਤੋਂ ਸਿੱਖਦੇ ਹਨ ਕਿ ਮੁਰਦੇ “ਕੁਝ ਵੀ ਨਹੀਂ ਜਾਣਦੇ,” ਤਾਂ ਉਨ੍ਹਾਂ ਉੱਤੇ ਪਰੀਖਿਆ ਆਉਂਦੀ ਹੈ। (ਉਪਦੇਸ਼ਕ ਦੀ ਪੋਥੀ 9:5) ਕਿਸ ਤਰ੍ਹਾਂ?
ਇਕ ਹਿਅਰੇਰੋ ਗਵਾਹ ਸਮਝਾਉਂਦਾ ਹੈ: “ਸੱਚਾਈ ਪ੍ਰਤੀ ਆਗਿਆਕਾਰ ਹੋਣਾ ਮੇਰੇ ਲਈ ਇਕ ਬਹੁਤ ਵੱਡੀ ਚੁਣੌਤੀ ਸੀ। ਮੈਂ ਯਹੋਵਾਹ ਦਿਆਂ ਗਵਾਹਾਂ ਨਾਲ ਬਾਈਬਲ ਸਟੱਡੀ ਤਾਂ ਸ਼ੁਰੂ ਕਰ ਲਈ ਪਰ ਜੋ ਮੈਂ ਸਿੱਖ ਰਿਹਾ ਸੀ ਉਸ ਨੂੰ ਲਾਗੂ ਕਰਨ ਵਿਚ ਮੈਨੂੰ ਕਾਫ਼ੀ ਸਮਾਂ ਲੱਗਾ। ਪਹਿਲਾ, ਮੈਨੂੰ ਇਹ ਪਰਖਣ ਦੀ ਲੋੜ ਸੀ ਕਿ ਰਵਾਇਤੀ ਵਿਸ਼ਵਾਸਾਂ ਅਨੁਸਾਰ ਨਾ ਚੱਲਣ ਕਾਰਨ ਮੈਂ ਸਹੀ-ਸਲਾਮਤ ਰਹਾਂਗਾ ਜਾਂ ਨਹੀਂ। ਮਿਸਾਲ ਲਈ, ਕਿਸੇ ਕਬਰ ਤੇ ਪੱਥਰ ਰੱਖਣ ਤੋਂ ਬਿਨਾਂ ਜਾਂ ਮੁਰਦਿਆਂ ਨੂੰ ਪ੍ਰਣਾਮ ਕਰਨ ਲਈ ਆਪਣੀ ਟੋਪੀ ਸਿਰ ਤੋਂ ਲਾਉਣ ਤੋਂ ਬਿਨਾਂ, ਮੈਂ ਨਮੀਬੀਆ ਦੇ ਕੁਝ ਥਾਵਾਂ ਦੇ ਲਾਗਿਓਂ ਦੀ ਲੰਘ ਜਾਂਦਾ ਹੁੰਦਾ ਸੀ। ਹੌਲੀ-ਹੌਲੀ, ਮੈਨੂੰ ਵਿਸ਼ਵਾਸ ਹੋ ਗਿਆ ਕਿ ਮਰੇ ਹੋਏ ਪੂਰਵਜਾਂ ਦੀ ਪੂਜਾ ਨਾ ਕਰਨ ਦੇ ਕਾਰਨ ਮੈਨੂੰ ਕੁਝ ਨਹੀਂ ਹੋਵੇਗਾ। ਮੈਂ ਕਿੰਨਾ ਖ਼ੁਸ਼ ਹਾਂ ਕਿ ਆਪਣੇ ਪਰਿਵਾਰ ਅਤੇ ਦਿਲਚਸਪੀ ਦਿਖਾਉਣ ਵਾਲੇ ਦੂਸਰਿਆਂ ਨੂੰ ਸੱਚਾਈ ਸਿਖਾਉਣ ਵਿਚ ਯਹੋਵਾਹ ਨੇ ਮੇਰੇ ਜਤਨਾਂ ਨੂੰ ਬਰਕਤ ਦਿੱਤੀ ਹੈ!”
ਅਧਿਆਤਮਿਕ ਖੋਦਣ ਵਾਲਿਆਂ ਦੀ ਜ਼ਰੂਰਤ
ਸਾਲ 1950 ਵਿਚ ਮਿਸ਼ਨਰੀਆਂ ਦੇ ਪਹੁੰਚਣ ਤੋਂ ਪਹਿਲਾਂ, ਨਮੀਬੀਆ ਵਿਚ ਖ਼ੁਸ਼ ਖ਼ਬਰੀ ਦਾ ਸਿਰਫ਼ ਇਕ ਪ੍ਰਕਾਸ਼ਕ ਸੀ। ਇਹ ਗਿਣਤੀ ਸਹਿਜੇ-ਸਹਿਜੇ 995 ਦੇ ਸਿਖਰ ਤਕ ਵੱਧ ਗਈ ਹੈ। ਲੇਕਿਨ, ਹਾਲੇ ਬਹੁਤ ਕੰਮ ਰਹਿੰਦਾ ਹੈ। ਦਰਅਸਲ, ਕੁਝ ਅਜਿਹੇ ਇਲਾਕੇ ਵੀ ਹਨ ਜਿਨ੍ਹਾਂ ਵਿਚ ਬਹੁਤ ਹੀ ਥੋੜ੍ਹਾ ਪ੍ਰਚਾਰ ਕੀਤਾ ਗਿਆ ਹੈ। ਕੀ ਤੁਹਾਡੇ ਹਾਲਾਤ ਅਜਿਹੇ ਹਨ ਕਿ ਤੁਸੀਂ ਅਜਿਹੀ ਜਗ੍ਹਾ ਵਿਚ ਸੇਵਾ ਕਰ ਸਕੋ ਜਿੱਥੇ ਜੋਸ਼ੀਲੇ ਰਾਜ ਘੋਸ਼ਕਾਂ ਦੀ ਜ਼ਿਆਦਾ ਜ਼ਰੂਰਤ ਹੈ? ਤਾਂ ਫਿਰ ਕਿਰਪਾ ਕਰਕੇ, ਨਮੀਬੀਆ ਵਿਚ ਆ ਕੇ ਹੋਰ ਅਧਿਆਤਮਿਕ ਜਵਾਹਰ ਲੱਭਣ ਅਤੇ ਚਮਕਾਉਣ ਵਿਚ ਸਾਡੀ ਸਹਾਇਤਾ ਕਰੋ।—ਰਸੂਲਾਂ ਦੇ ਕਰਤੱਬ 16:9 ਦੀ ਤੁਲਨਾ ਕਰੋ।
[ਸਫ਼ੇ 26 ਉੱਤੇ ਨਕਸ਼ਾ/ਤਸਵੀਰਾਂ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਅਫ਼ਰੀਕਾ
ਨਮੀਬੀਆ
[ਤਸਵੀਰਾਂ]
ਨਮੀਬੀਆ ਖ਼ੂਬਸੂਰਤ ਜਵਾਹਰਾਂ ਦਾ ਦੇਸ਼ ਹੈ
[ਕ੍ਰੈਡਿਟ ਲਾਈਨਾਂ]
Maps: Mountain High Maps® Copyright © 1997 Digital Wisdom, Inc.; Diamonds: Courtesy Namdek Diamond Corporation
[ਸਫ਼ੇ 26 ਉੱਤੇ ਤਸਵੀਰਾਂ]
ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਮੀਬੀਆ ਦਿਆਂ ਸਾਰਿਆਂ ਨਸਲੀ ਸਮੂਹਾਂ ਵਿਚ ਕੀਤਾ ਜਾ ਰਿਹਾ ਹੈ
[ਸਫ਼ੇ 28 ਉੱਤੇ ਤਸਵੀਰ]
ਕੀ ਤੁਸੀਂ ਅਜਿਹੀ ਜਗ੍ਹਾ ਵਿਚ ਸੇਵਾ ਕਰ ਸਕਦੇ ਹੋ ਜਿੱਥੇ ਰਾਜ ਘੋਸ਼ਕਾਂ ਦੀ ਜ਼ਿਆਦਾ ਜ਼ਰੂਰਤ ਹੈ?