ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w05 1/15 ਸਫ਼ਾ 32
  • “ਆਖ਼ਰ ਇਸ ਦਾ ਰਾਜ਼ ਕੀ ਹੈ?”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਆਖ਼ਰ ਇਸ ਦਾ ਰਾਜ਼ ਕੀ ਹੈ?”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
w05 1/15 ਸਫ਼ਾ 32

“ਆਖ਼ਰ ਇਸ ਦਾ ਰਾਜ਼ ਕੀ ਹੈ?”

ਇ ਹ ਸਵਾਲ ਇਕ ਅਜਨਬੀ ਬਜ਼ੁਰਗ ਨੇ ਰੈਸਤੋਰਾਂ ਵਿਚ ਬੈਠੀ ਮਯੁਰੀਅਲ ਨਾਂ ਦੀ ਇਕ ਤੀਵੀਂ ਨੂੰ ਪੁੱਛਿਆ। ਮਯੁਰੀਅਲ ਆਪਣੇ ਤਿੰਨਾਂ ਬੱਚਿਆਂ ਨੂੰ ਡਾਕਟਰ ਕੋਲ ਲੈ ਕੇ ਗਈ ਸੀ ਜਿੱਥੇ ਉਹ ਲੇਟ ਹੋ ਗਈ। ਮਸੀਹੀ ਸਭਾ ਵਿਚ ਜਾਣ ਤੋਂ ਪਹਿਲਾਂ ਉਨ੍ਹਾਂ ਕੋਲ ਘਰ ਜਾ ਕੇ ਖਾਣਾ ਖਾਣ ਦਾ ਸਮਾਂ ਨਹੀਂ ਸੀ। ਇਸ ਲਈ ਉਹ ਆਪਣੇ ਬੱਚਿਆਂ ਨੂੰ ਖਾਣਾ ਖਿਲਾਉਣ ਰੈਸਤੋਰਾਂ ਲੈ ਗਈ।

ਜਦੋਂ ਉਹ ਖਾਣਾ ਖਾ ਰਹੇ ਸਨ, ਤਾਂ ਇਕ ਆਦਮੀ ਮਯੁਰੀਅਲ ਕੋਲ ਆ ਕੇ ਕਹਿਣ ਲੱਗਾ: “ਜਦੋਂ ਤੋਂ ਤੁਸੀਂ ਇੱਥੇ ਆਏ ਹੋ ਮੈਂ ਤੁਹਾਨੂੰ ਦੇਖ ਰਿਹਾ ਹਾਂ। ਤੁਹਾਡੇ ਬੱਚੇ ਹੋਰਨਾਂ ਬੱਚਿਆਂ ਨਾਲੋਂ ਬਿਲਕੁਲ ਵੱਖਰੇ ਹਨ। ਆਮ ਤੌਰ ਤੇ ਬੱਚੇ ਮੇਜ਼-ਕੁਰਸੀਆਂ ਦਾ ਬੁਰਾ ਹਾਲ ਕਰਦੇ ਹਨ। ਉਹ ਆਪਣੇ ਪੈਰ ਮੇਜ਼ ਤੇ ਰੱਖਦੇ ਹਨ ਤੇ ਕੁਰਸੀਆਂ ਦੀ ਖਿੱਚ-ਧੂਹ ਕਰਦੇ ਹਨ। ਪਰ ਤੁਹਾਡੇ ਬੱਚੇ ਚੁੱਪ-ਚਾਪ ਤੇ ਸਲੀਕੇ ਨਾਲ ਬੈਠੇ ਹਨ। ਆਖ਼ਰ ਇਸ ਦਾ ਰਾਜ਼ ਕੀ ਹੈ?”

ਮਯੁਰੀਅਲ ਨੇ ਬਜ਼ੁਰਗ ਨੂੰ ਜਵਾਬ ਦਿੱਤਾ: “ਮੈਂ ਤੇ ਮੇਰੇ ਪਤੀ ਆਪਣੇ ਬੱਚਿਆਂ ਨਾਲ ਬਾਕਾਇਦਾ ਬਾਈਬਲ ਦਾ ਅਧਿਐਨ ਕਰਦੇ ਹਾਂ ਤੇ ਅਸੀਂ ਜੋ ਸਿੱਖਦੇ ਹਾਂ, ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਯਹੋਵਾਹ ਦੇ ਗਵਾਹ ਹਾਂ।” ਇਸ ਤੇ ਉਸ ਆਦਮੀ ਨੇ ਕਿਹਾ: “ਮੈਂ ਇਕ ਯਹੂਦੀ ਹਾਂ ਤੇ ਨਾਜ਼ੀਆਂ ਦੇ ਤਸ਼ੱਦਦ ਕੈਂਪ ਵਿਚ ਰਹਿ ਚੁੱਕਿਆ ਹਾਂ। ਮੈਂ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਅਤਿਆਚਾਰ ਹੁੰਦੇ ਦੇਖੇ। ਉਦੋਂ ਵੀ ਉਹ ਬਾਕੀ ਲੋਕਾਂ ਨਾਲੋਂ ਵੱਖਰੇ ਸਨ। ਤੁਹਾਡੇ ਬੱਚਿਆਂ ਦੇ ਚੰਗੇ ਆਚਰਣ ਨੂੰ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਮੈਨੂੰ ਤੁਹਾਡੇ ਧਰਮ ਦੀ ਜਾਂਚ ਕਰਨੀ ਚਾਹੀਦੀ ਹੈ।”

ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਬਾਈਬਲ ਮਾਪਿਆਂ ਦੀ ਬਿਹਤਰੀਨ ਤਰੀਕੇ ਨਾਲ ਮਦਦ ਕਰਦੀ ਹੈ। ਬਾਈਬਲ ਵਿਚ ਦਿੱਤੀਆਂ ਸਲਾਹਾਂ ਤੋਂ ਲਾਭ ਲੈਣ ਵਿਚ ਦੂਸਰਿਆਂ ਦੀ ਮਦਦ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਕਿਉਂ ਨਾ ਤੁਸੀਂ ਅੱਗੇ ਦਿੱਤਾ ਸੱਦਾ ਸਵੀਕਾਰ ਕਰੋ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ