ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w06 4/1 ਸਫ਼ੇ 3-4
  • ਤੁਸੀਂ ਬਾਈਬਲ ਨੂੰ ਸਮਝ ਸਕਦੇ ਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਸੀਂ ਬਾਈਬਲ ਨੂੰ ਸਮਝ ਸਕਦੇ ਹੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ ਸਾਰੇ ਬਾਈਬਲ ਨੂੰ ਸਮਝ ਸਕਦੇ ਹਾਂ
  • ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?
    ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?
  • “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਜਾਂਚ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਸੱਚੇ ਪਰਮੇਸ਼ੁਰ ਬਾਰੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਕੀ ਇਹ ਛੋਟੀ ਜਿਹੀ ਗ਼ਲਤਫ਼ਹਿਮੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
w06 4/1 ਸਫ਼ੇ 3-4

ਤੁਸੀਂ ਬਾਈਬਲ ਨੂੰ ਸਮਝ ਸਕਦੇ ਹੋ

ਬਾਈਬਲ ਪਰਮੇਸ਼ੁਰ ਦਾ ਅਨਮੋਲ ਬਚਨ ਹੈ। ਇਸ ਵਿਚ ਜ਼ਿੰਦਗੀ ਨਾਲ ਜੁੜੇ ਅਨੇਕ ਸਵਾਲਾਂ ਦੇ ਜਵਾਬ ਪਾਏ ਜਾਂਦੇ ਹਨ। ਮਿਸਾਲ ਲਈ, ਪਰਮੇਸ਼ੁਰ ਨੇ ਧਰਤੀ ਨੂੰ ਅਤੇ ਇਨਸਾਨਾਂ ਨੂੰ ਕਿਉਂ ਬਣਾਇਆ ਹੈ? ਦੁਨੀਆਂ ਇੰਨੇ ਦੁੱਖਾਂ-ਤਕਲੀਫ਼ਾਂ ਨਾਲ ਕਿਉਂ ਭਰੀ ਹੋਈ ਹੈ? ਮਨੁੱਖਜਾਤੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਬਾਈਬਲ ਵਿਚ ਇਹ ਵੀ ਦੱਸਿਆ ਹੈ ਕਿ ਅਸੀਂ ਜ਼ਿੰਦਗੀ ਵਿਚ ਸੁਖ ਕਿੱਦਾਂ ਪਾ ਸਕਦੇ ਹਾਂ, ਚੰਗੇ ਦੋਸਤ ਕਿੱਦਾਂ ਬਣਾ ਸਕਦੇ ਹਾਂ ਅਤੇ ਆਪਣੀਆਂ ਮੁਸ਼ਕਲਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਿੱਦਾਂ ਕਰ ਸਕਦੇ ਹਾਂ। ਇਸ ਤੋਂ ਵੀ ਵੱਧ, ਬਾਈਬਲ ਪੜ੍ਹ ਕੇ ਅਸੀਂ ਆਪਣੇ ਸਿਰਜਣਹਾਰ ਅਤੇ ਪਿਤਾ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਦੇ ਹਾਂ। ਇਹ ਸਭ ਗੱਲਾਂ ਜਾਣ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਅਤੇ ਸਾਨੂੰ ਜੀਉਣ ਦਾ ਮਕਸਦ ਵੀ ਪਤਾ ਲੱਗਦਾ ਹੈ।

ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਗਿਆਨ ਲੈਣਾ ਰੋਟੀ ਖਾਣ ਦੇ ਬਰਾਬਰ ਹੈ। ਯਿਸੂ ਨੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4; ਇਬਰਾਨੀਆਂ 5:12-14) ਜਿਸ ਤਰ੍ਹਾਂ ਜੀਉਂਦੇ ਰਹਿਣ ਲਈ ਹਰ ਰੋਜ਼ ਸਾਨੂੰ ਪੌਸ਼ਟਿਕ ਖਾਣਾ ਖਾਣ ਦੀ ਲੋੜ ਹੈ, ਉਸੇ ਤਰ੍ਹਾਂ ਸਦਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਨ ਦੀ ਲੋੜ ਹੈ।

ਸੁਆਦਲਾ ਭੋਜਨ ਖਾ ਕੇ ਸਾਨੂੰ ਕਿੰਨਾ ਮਜ਼ਾ ਆਉਂਦਾ ਹੈ ਕਿਉਂਕਿ ਇਸ ਨਾਲ ਸਾਡੀ ਭੁੱਖ ਮਿਟਦੀ ਹੈ। ਪਰ ਜੇ ਅਸੀਂ ਖ਼ੁਸ਼ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਇਕ ਹੋਰ ਲੋੜ ਨੂੰ ਵੀ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਯਿਸੂ ਨੇ ਕਿਹਾ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੋ ਲੋਕ ਆਪਣੀ ਆਤਮਿਕ ਲੋੜ ਪਛਾਣਦੇ ਹਨ, ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਰੱਬ ਦੀ ਭਗਤੀ ਕਰਨ ਦੀ ਲੋੜ ਹੈ। ਅਸੀਂ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਉਸ ਦੀਆਂ ਗੱਲਾਂ ਸਮਝ ਕੇ ਹੀ ਉਸ ਦੀ ਭਗਤੀ ਕਰਨ ਦਾ ਸਹੀ ਤਰੀਕਾ ਜਾਣ ਸਕਦੇ ਹਾਂ ਅਤੇ ਆਪਣੀ ਇਸ ਲੋੜ ਨੂੰ ਪੂਰਾ ਕਰ ਕੇ ਖ਼ੁਸ਼ ਹੋ ਸਕਦੇ ਹਾਂ।

ਇਹ ਸੱਚ ਹੈ ਕਿ ਕਈਆਂ ਨੂੰ ਬਾਈਬਲ ਸਮਝਣ ਵਿਚ ਬਹੁਤ ਮੁਸ਼ਕਲ ਹੁੰਦੀ ਹੈ। ਮਿਸਾਲ ਲਈ, ਬਾਈਬਲ ਦੇ ਕੁਝ ਹਵਾਲਿਆਂ ਵਿਚ ਅਜਿਹੇ ਤਿਉਹਾਰਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਕੁਝ ਨਹੀਂ ਜਾਣਦੇ। ਕਈ ਥਾਵਾਂ ਤੇ ਤਸਵੀਰੀ ਭਾਸ਼ਾ ਵੀ ਵਰਤੀ ਗਈ ਹੈ ਜਿਸ ਨੂੰ ਸਮਝਣ ਲਈ ਸ਼ਾਇਦ ਤੁਹਾਨੂੰ ਮਦਦ ਦੀ ਲੋੜ ਪਵੇ। ਬਾਈਬਲ ਵਿਚ ਭਵਿੱਖਬਾਣੀਆਂ ਵੀ ਹਨ ਜੋ ਬਾਈਬਲ ਦੇ ਹਵਾਲਿਆਂ ਦੀ ਇਕ-ਦੂਜੇ ਨਾਲ ਤੁਲਨਾ ਕਰਨ ਨਾਲ ਹੀ ਸਮਝੀਆਂ ਜਾ ਸਕਦੀਆਂ ਹਨ। (ਦਾਨੀਏਲ 7:1-7; ਪਰਕਾਸ਼ ਦੀ ਪੋਥੀ 13:1, 2) ਹਾਂ ਬਾਈਬਲ ਸਮਝਣੀ ਔਖੀ ਜ਼ਰੂਰ ਹੈ, ਪਰ ਨਾਮੁਮਕਿਨ ਨਹੀਂ। ਆਓ ਆਪਾਂ ਦੇਖੀਏ ਕਿ ਇਹ ਕਿਵੇਂ ਮੁਮਕਿਨ ਹੈ।

ਅਸੀਂ ਸਾਰੇ ਬਾਈਬਲ ਨੂੰ ਸਮਝ ਸਕਦੇ ਹਾਂ

ਬਾਈਬਲ ਵਿਚ ਪਰਮੇਸ਼ੁਰ ਆਪਣੀ ਇੱਛਾ ਬਾਰੇ ਸਾਨੂੰ ਦੱਸਦਾ ਹੈ। ਹਾਂ, ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਇੱਛਾ ਬਾਰੇ ਜਾਣੀਏ। ਜੇ ਇਹ ਗੱਲ ਸੱਚ ਹੈ ਤਾਂ ਕੀ ਉਹ ਸਾਨੂੰ ਅਜਿਹੀ ਕਿਤਾਬ ਦੇਵੇਗਾ ਜਿਸ ਨੂੰ ਸਮਝਣਾ ਨਾਮੁਮਕਿਨ ਹੈ? ਬਿਲਕੁਲ ਨਹੀਂ! ਯਹੋਵਾਹ ਨਿਰਦਈ ਨਹੀਂ ਹੈ। ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਉਹ ਕਿਹੜਾ ਪਿਉ ਹੈ ਕਿ ਜੇ ਉਹ ਦਾ ਪੁੱਤ੍ਰ ਮਛੀ ਮੰਗੇ ਤਾਂ ਉਹ ਨੂੰ ਮਛੀ ਦੇ ਥਾਂ ਸੱਪ ਦੇਵੇਗਾ? ਯਾ ਜੇ ਆਂਡਾ ਮੰਗੇ ਤਾਂ ਉਹ ਨੂੰ ਬਿੱਛੂ ਦੇਵੇਗਾ? ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” (ਲੂਕਾ 11:11-13) ਤਾਂ ਫਿਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਬਾਈਬਲ ਦੀ ਸਮਝ ਹਾਸਲ ਕਰ ਸਕਦੇ ਹਾਂ ਅਤੇ ਜੇ ਅਸੀਂ ਦਿਲੋਂ ਯਹੋਵਾਹ ਤੋਂ ਮਦਦ ਮੰਗਾਂਗੇ, ਤਾਂ ਉਹ ਜ਼ਰੂਰ ਸਾਡੀ ਮਦਦ ਕਰੇਗਾ। ਦਰਅਸਲ, ਬਾਈਬਲ ਦੀਆਂ ਮੂਲ ਸੱਚਾਈਆਂ ਤਾਂ ਛੋਟੇ ਬੱਚੇ ਵੀ ਸਮਝ ਸਕਦੇ ਹਨ।—2 ਤਿਮੋਥਿਉਸ 3:15.

ਬਾਈਬਲ ਨੂੰ ਸਮਝਣ ਲਈ ਸਾਨੂੰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ, ਪਰ ਇਸ ਤਰ੍ਹਾਂ ਕਰਨ ਦਾ ਸਾਨੂੰ ਹੀ ਫ਼ਾਇਦਾ ਹੁੰਦਾ ਹੈ। ਬਾਈਬਲ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਯਿਸੂ ਦੇ ਜੀ ਉਠਾਏ ਜਾਣ ਤੋਂ ਬਾਅਦ, ਉਸ ਨੇ ਆਪਣੇ ਦੋ ਚੇਲਿਆਂ ਨੂੰ ਦਰਸ਼ਨ ਦਿੱਤਾ। ਉਸ ਨੇ ਉਨ੍ਹਾਂ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਬਾਰੇ ਗੱਲਬਾਤ ਕੀਤੀ। ਲੂਕਾ ਦੀ ਇੰਜੀਲ ਦੱਸਦੀ ਹੈ: “ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਸ ਨੇ ਓਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।” ਉਨ੍ਹਾਂ ਉੱਤੇ ਇਸ ਦਾ ਕੀ ਅਸਰ ਹੋਇਆ? ਉਸ ਸ਼ਾਮ, ਜਦ ਉਹ ਸਿੱਖੀਆਂ ਗੱਲਾਂ ਬਾਰੇ ਵਿਚਾਰ ਕਰ ਰਹੇ ਸਨ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ ਕਿ ਜਦ “ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?” (ਲੂਕਾ 24:13-32) ਬਿਨਾਂ ਸ਼ੱਕ ਪਰਮੇਸ਼ੁਰ ਦੇ ਬਚਨ ਦੀ ਸਮਝ ਹਾਸਲ ਕਰ ਕੇ ਪਰਮੇਸ਼ੁਰ ਦੇ ਵਾਅਦਿਆਂ ਵਿਚ ਯਿਸੂ ਦੇ ਚੇਲਿਆਂ ਦਾ ਵਿਸ਼ਵਾਸ ਮਜ਼ਬੂਤ ਹੋਇਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਵਧੀਆ ਉਮੀਦ ਮਿਲੀ।

ਬਾਈਬਲ ਦੀ ਸਮਝ ਹਾਸਲ ਕਰਨੀ ਕੋਈ ਬੋਝ ਨਹੀਂ ਹੈ। ਇਸ ਦੀ ਬਜਾਇ, ਜਿੰਨਾ ਮਜ਼ਾ ਸਾਨੂੰ ਸੁਆਦਲਾ ਭੋਜਨ ਖਾ ਕੇ ਆਉਂਦਾ ਹੈ, ਉੱਨਾ ਹੀ ਮਜ਼ਾ ਬਾਈਬਲ ਦੀ ਸਮਝ ਹਾਸਲ ਕਰਨ ਵਿਚ ਆਉਂਦਾ ਹੈ। ਪਰ ਪਰਮੇਸ਼ੁਰ ਦਾ ਬਚਨ ਸਮਝਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ? ਅਗਲੇ ਲੇਖ ਵਿਚ ਤੁਹਾਨੂੰ ਸਮਝਾਇਆ ਜਾਵੇਗਾ ਕਿ ਤੁਸੀਂ “ਪਰਮੇਸ਼ੁਰ ਦੇ ਗਿਆਨ” ਦਾ ਆਨੰਦ ਕਿੱਦਾਂ ਮਾਣ ਸਕਦੇ ਹੋ।—ਕਹਾਉਤਾਂ 2:1-5.

[ਸਫ਼ਾ 4 ਉੱਤੇ ਤਸਵੀਰ]

ਇਕ ਪਿਆਰੇ ਪਿਤਾ ਵਾਂਗ ਯਹੋਵਾਹ ਬਾਈਬਲ ਨੂੰ ਸਮਝਣ ਵਿਚ ਸਾਡੀ ਮਦਦ ਕਰਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ