ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w11 4/15 ਸਫ਼ਾ 28
  • ਕੀ ਤੁਸੀਂ ਜਾਣਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਜਾਣਦੇ ਹੋ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਸਾਨੂੰ ਪਰਮੇਸ਼ੁਰ ਅੱਗੇ ਧੂਪ ਧੁਖਾਉਣਾ ਚਾਹੀਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
w11 4/15 ਸਫ਼ਾ 28

ਕੀ ਤੁਸੀਂ ਜਾਣਦੇ ਹੋ?

ਪੌਲੁਸ ਦੇ ਮਨ ਵਿਚ ਕੀ ਸੀ ਜਦੋਂ ਉਸ ਨੇ “ਫਤਹ” ਦੇ ਜਲੂਸ ਦੀ ਗੱਲ ਕੀਤੀ?

▪ ਪੌਲੁਸ ਨੇ ਲਿਖਿਆ: “ਪਰਮੇਸ਼ੁਰ . . . ਮਸੀਹ ਵਿੱਚ ਸਾਨੂੰ ਸਦਾ ਫਤਹ ਦੇ ਕੇ ਲਈ ਫਿਰਦਾ ਹੈ ਅਰ ਉਹ ਦੇ ਗਿਆਨ ਦੀ ਵਾਸਨਾ ਸਾਡੇ ਰਾਹੀਂ ਥਾਓਂ ਥਾਈਂ ਖਿਲਾਰਦਾ ਹੈ। ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਓਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਓਹਨਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਾਂ। ਏਹਨਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਓਹਨਾਂ ਨੂੰ ਜੀਵਨ ਲਈ ਜੀਵਨ ਦੀ ਬੋ ਹਾਂ।”​—2 ਕੁਰਿੰ. 2:14-16.

ਪੌਲੁਸ ਰਸੂਲ ਰੋਮੀ ਦਸਤੂਰ ਦੀ ਗੱਲ ਕਰ ਰਿਹਾ ਸੀ ਜਦੋਂ ਸਰਕਾਰ ਦੇ ਦੁਸ਼ਮਣਾਂ ਉੱਪਰ ਜਿੱਤ ਹਾਸਲ ਕਰਨ ਵਾਲੇ ਜਰਨੈਲ ਦੇ ਸਨਮਾਨ ਵਿਚ ਜਲੂਸ ਕੱਢਿਆ ਜਾਂਦਾ ਸੀ। ਯੁੱਧ ਜਿੱਤਣ ਤੋਂ ਬਾਅਦ ਇਨ੍ਹਾਂ ਮੌਕਿਆਂ ਤੇ ਲੁੱਟ ਦੇ ਮਾਲ ਤੇ ਬਣਾਏ ਗਏ ਕੈਦੀਆਂ ਦੀ ਨੁਮਾਇਸ਼ ਕੀਤੀ ਜਾਂਦੀ ਸੀ ਅਤੇ ਬਲਦਾਂ ਨੂੰ ਬਲੀਆਂ ਚੜ੍ਹਾਉਣ ਲਈ ਲਿਜਾਇਆ ਜਾਂਦਾ ਸੀ ਜਦਕਿ ਜੇਤੂ ਜਰਨੈਲ ਅਤੇ ਉਸ ਦੀ ਫ਼ੌਜ ਦੀ ਲੋਕ ਜੈ ਜੈ ਕਾਰ ਕਰਦੇ ਸਨ। ਜਲੂਸ ਕੱਢਣ ਤੋਂ ਬਾਅਦ ਬਲਦਾਂ ਦੀਆਂ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ ਅਤੇ ਕਈ ਕੈਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ।

ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਕਹਿੰਦਾ ਹੈ: “ਸ਼ਾਇਦ ਰੋਮੀ ਦਸਤੂਰ ਅਨੁਸਾਰ ਜਲੂਸ ਦੌਰਾਨ ਧੁਖਾਏ ਜਾਂਦੇ ਧੂਪ” ਤੋਂ ਰੂਪਕ (metaphor) “ਮਸੀਹ ਦੀ ਸੁਗੰਧੀ” ਤੋਂ ਆਇਆ ਹੈ ਜਿਸ ਨੂੰ ਕੁਝ ਲੋਕਾਂ ਲਈ ਜ਼ਿੰਦਗੀ ਅਤੇ ਹੋਰਨਾਂ ਲਈ ਮੌਤ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। “ਜੇਤੂਆਂ ਦੀ ਜਿੱਤ ਨੂੰ ਦਰਸਾਉਣ ਵਾਲੀ ਸੁਗੰਧ ਤੋਂ ਕੈਦੀਆਂ ਨੂੰ ਯਾਦ ਦਿਲਾਇਆ ਜਾਂਦਾ ਸੀ ਕਿ ਉਨ੍ਹਾਂ ਦੀ ਮੌਤ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।”a (w10-E 08/01)

[ਫੁਟਨੋਟ]

a ਪੌਲੁਸ ਦੀ ਦਿੱਤੀ ਮਿਸਾਲ ਦਾ ਇਕ ਡੂੰਘਾ ਮਤਲਬ ਸਮਝਣ ਲਈ 15 ਨਵੰਬਰ 1990 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦਾ ਸਫ਼ਾ 27 ਦੇਖੋ।

[ਸਫ਼ਾ 28 ਉੱਤੇ ਤਸਵੀਰ]

ਦੂਜੀ ਸਦੀ ਦੀ ਇਕ ਉੱਕਰੀ ਹੋਈ ਤਸਵੀਰ ਦਾ ਇਕ ਹਿੱਸਾ ਰੋਮੀਆਂ ਦੀ ਜਿੱਤ ਦੇ ਜਲੂਸ ਨੂੰ ਦਰਸਾਉਂਦਾ ਹੋਇਆ

[ਕ੍ਰੈਡਿਟ ਲਾਈਨ]

Photograph taken by courtesy of the British Museum

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ