ਵਿਸ਼ਾ-ਸੂਚ
15 ਨਵੰਬਰ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਦਸੰਬਰ 26–ਜਨਵਰੀ 1
“ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ”
ਸਫ਼ਾ 6
ਗੀਤ: 25 (191), 11 (85)
ਜਨਵਰੀ 2-8
ਜ਼ਿੰਦਗੀ ਅਤੇ ਸ਼ਾਂਤੀ ਪਾਉਣ ਲਈ ਪਵਿੱਤਰ ਸ਼ਕਤੀ ਅਨੁਸਾਰ ਚੱਲੋ
ਸਫ਼ਾ 10
ਗੀਤ: 23 (187), 8 (51)
ਜਨਵਰੀ 9-15
ਸਫ਼ਾ 16
ਗੀਤ: 18 (130), 6 (43)
ਜਨਵਰੀ 16-22
ਸੱਚਾਈ ਵਿਚ ਤਰੱਕੀ ਕਰਨ ਲਈ ਆਦਮੀਆਂ ਦੀ ਮਦਦ ਕਰੋ
ਸਫ਼ਾ 24
ਗੀਤ: 12 (93), 17 (127)
ਜਨਵਰੀ 23-29
ਦੂਜਿਆਂ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨਾ ਸਿਖਾਓ
ਸਫ਼ਾ 28
ਗੀਤ: 20 (162), 26 (204)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 6-10
ਕੀ ਤੁਸੀਂ ਯਹੋਵਾਹ ਦੇ ਪ੍ਰਾਰਥਨਾ ਦੇ ਇੰਤਜ਼ਾਮ ਤੋਂ ਪੂਰਾ-ਪੂਰਾ ਫ਼ਾਇਦਾ ਉਠਾਉਂਦੇ ਹੋ? ਜਾਣੋ ਕਿ ਪ੍ਰਾਰਥਨਾ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ ਜਦੋਂ ਤੁਸੀਂ ਦੁਖਦਾਈ ਹਾਲਾਤਾਂ ਵਿੱਚੋਂ ਗੁਜ਼ਰਦੇ ਹੋ, ਜ਼ਰੂਰੀ ਫ਼ੈਸਲੇ ਕਰਦੇ ਹੋ ਜਾਂ ਪਰਤਾਵਿਆਂ ਦਾ ਸਾਮ੍ਹਣਾ ਕਰਦੇ ਹੋ।
ਅਧਿਐਨ ਲੇਖ 2 ਸਫ਼ੇ 10-14
ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਕਿਹਾ ਕਿ ਜੇ ਉਨ੍ਹਾਂ ਨੇ ਜ਼ਿੰਦਗੀ ਅਤੇ ਸ਼ਾਂਤੀ ਪਾਉਣੀ ਹੈ, ਤਾਂ ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਉੱਤੇ ਮਨ ਲਾਉਣਾ ਚਾਹੀਦਾ ਹੈ। ਜਾਣੋ ਕਿ ਉਨ੍ਹਾਂ ਨੂੰ ਦਿੱਤੀ ਸਲਾਹ ਤੋਂ ਤੁਸੀਂ ਕਿਵੇਂ ਫ਼ਾਇਦਾ ਉਠਾ ਸਕਦੇ ਹੋ।
ਅਧਿਐਨ ਲੇਖ 3 ਸਫ਼ੇ 16-20
ਇਸ ਲੇਖ ਵਿਚ ਦਿਖਾਇਆ ਗਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕ ਆਪਣੇ ਆਪ ਨੂੰ ਇਸ ਦੁਨੀਆਂ ਵਿਚ “ਪਰਦੇਸੀ” ਸਮਝਦੇ ਸਨ। ਯਿਸੂ ਦੇ ਮੁਢਲੇ ਚੇਲੇ ਵੀ ਇਸੇ ਤਰ੍ਹਾਂ ਸਮਝਦੇ ਸਨ। ਪਰ ਅੱਜ ਸੱਚੇ ਮਸੀਹੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਜਾਣੋ ਕਿ ਇਸ ਦੁਸ਼ਟ ਦੁਨੀਆਂ ਵਿਚ ਪਰਦੇਸੀਆਂ ਵਜੋਂ ਰਹਿਣ ਦਾ ਕੀ ਮਤਲਬ ਹੈ।
ਅਧਿਐਨ ਲੇਖ 4, 5 ਸਫ਼ੇ 24-32
ਪਰਮੇਸ਼ੁਰੀ ਕੰਮਾਂ ਵਿਚ ਅਗਵਾਈ ਲੈਣ ਲਈ ਆਦਮੀਆਂ ਦੀ ਲੋੜ ਹੈ। ਯਿਸੂ ਨੇ ਖ਼ੁਸ਼ ਖ਼ਬਰੀ ਕਬੂਲ ਕਰਨ ਅਤੇ ਫਿਰ ਸੇਵਾ ਦੇ ਸਨਮਾਨ ਹਾਸਲ ਕਰਨ ਦੇ ਕਾਬਲ ਬਣਨ ਵਿਚ ਬਹੁਤ ਸਾਰੇ ਆਦਮੀਆਂ ਦੀ ਮਦਦ ਕੀਤੀ। ਉਸ ਦੇ ਵਰਤੇ ਤਰੀਕਿਆਂ ਦਾ ਅਧਿਐਨ ਕਰ ਕੇ ਅਸੀਂ ਸਿੱਖਾਂਗੇ ਕਿ ਅਸੀਂ ਪ੍ਰਚਾਰ ਵਿਚ ਮਿਲਦੇ ਆਦਮੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਅਤੇ ਯਹੋਵਾਹ ਦੇ ਸੰਗਠਨ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨ ਲਈ ਅਸੀਂ ਕਲੀਸਿਯਾ ਦੇ ਬਪਤਿਸਮਾ-ਪ੍ਰਾਪਤ ਆਦਮੀਆਂ ਲਈ ਕੀ ਕਰ ਸਕਦੇ ਹਾਂ।
ਹੋਰ ਲੇਖ
15 “ਅਪਾਹਜ ਹਾਂ, ਪਰ ਹਮੇਸ਼ਾ ਲਈ ਨਹੀਂ!”
22 ਕੀ ਤੁਸੀਂ ‘ਪੁੰਨ ਦਾ ਕੰਮ’ ਖ਼ੁਸ਼ੀ ਨਾਲ ਕਰਦੇ ਹੋ?