ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 10/1 ਸਫ਼ਾ 8
  • ਅੱਜ ਫ਼ਾਇਦੇਮੰਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅੱਜ ਫ਼ਾਇਦੇਮੰਦ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਮਿਲਦੀ-ਜੁਲਦੀ ਜਾਣਕਾਰੀ
  • ਜਾਗਰੂਕ ਬਣੋ! ਦੇ ਇਸ ਅੰਕ ਵਿਚ: ਕੀ ਬਾਈਬਲ ਤੁਹਾਡੀ ਜ਼ਿੰਦਗੀ ਵਧੀਆ ਬਣਾ ਸਕਦੀ ਹੈ?
    ਜਾਗਰੂਕ ਬਣੋ!—2019
  • ਆਧੁਨਿਕ ਜੀਵਨ ਲਈ ਇਕ ਵਿਵਹਾਰਕ ਪੁਸਤਕ
    ਤਮਾਮ ਲੋਕਾਂ ਲਈ ਪੁਸਤਕ
  • ਪਰਮੇਸ਼ੁਰ ਦੇ ਬਚਨ ਦੇ ਚਾਨਣ ਵਿਚ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਕੀ ਸ਼ਾਂਤ ਸੁਭਾਅ ਵਾਲੇ ਹੋਣ ਦਾ ਕੋਈ ਫ਼ਾਇਦਾ ਹੈ?
    ਜਾਗਰੂਕ ਬਣੋ!—2006
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 10/1 ਸਫ਼ਾ 8

ਅੱਜ ਫ਼ਾਇਦੇਮੰਦ

“ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।”—ਜ਼ਬੂਰਾਂ ਦੀ ਪੋਥੀ 119:105.

ਬਾਈਬਲ ਵੱਖਰੀ ਕਿਵੇਂ ਹੈ? ਕੁਝ ਕਿਤਾਬਾਂ ਨੂੰ ਸ਼ਾਇਦ ਬਹੁਤ ਵਧੀਆ ਸਾਹਿੱਤ ਮੰਨਿਆ ਜਾਵੇ, ਪਰ ਉਹ ਜ਼ਿੰਦਗੀ ਬਾਰੇ ਕੋਈ ਸੇਧ ਨਹੀਂ ਦਿੰਦੀਆਂ। ਅੱਜ-ਕੱਲ੍ਹ ਦੀਆਂ ਹਿਦਾਇਤਾਂ ਦੇਣ ਵਾਲੀਆਂ ਕਿਤਾਬਾਂ ਨੂੰ ਅਕਸਰ ਬਦਲਣ ਦੀ ਲੋੜ ਪੈਂਦੀ ਹੈ। ਪਰ ਬਾਈਬਲ ਦਾਅਵਾ ਕਰਦੀ ਹੈ ਕਿ ਇਸ ਵਿਚ “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ।”—ਰੋਮੀਆਂ 15:4.

ਇਕ ਮਿਸਾਲ: ਭਾਵੇਂ ਬਾਈਬਲ ਡਾਕਟਰੀ ਕਿਤਾਬ ਨਹੀਂ ਹੈ, ਪਰ ਇਸ ਵਿਚ ਸਾਡੇ ਜਜ਼ਬਾਤਾਂ ਅਤੇ ਸਿਹਤ ਬਾਰੇ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਹਨ। ਮਿਸਾਲ ਲਈ, ਇਹ ਦੱਸਦੀ ਹੈ: “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” (ਕਹਾਉਤਾਂ 14:30) ਬਾਈਬਲ ਇਹ ਵੀ ਚੇਤਾਵਨੀ ਦਿੰਦੀ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” (ਕਹਾਉਤਾਂ 18:1) ਦੂਸਰੇ ਪਾਸੇ, ਇਸ ਵਿਚ ਇਹ ਵੀ ਲਿਖਿਆ ਹੈ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂਲਾਂ ਦੇ ਕੰਮ 20:35.

ਰਿਸਰਚ ਤੋਂ ਕੀ ਪਤਾ ਲੱਗਦਾ ਹੈ: ਸ਼ਾਂਤ ਸੁਭਾਅ ਹੋਣ, ਚੰਗੇ ਦੋਸਤ ਬਣਾਉਣ ਅਤੇ ਖੁੱਲ੍ਹੇ ਦਿਲ ਵਾਲੇ ਹੋਣ ਨਾਲ ਤੁਹਾਡੀ ਸਿਹਤ ਵਿਚ ਸੁਧਾਰ ਹੋ ਸਕਦਾ ਹੈ। ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਰਿਪੋਰਟ ਕਰਦਾ ਹੈ: “ਜਿਹੜੇ ਆਦਮੀ ਗੁੱਸੇ ਨਾਲ ਭੜਕ ਉੱਠਦੇ ਹਨ ਉਨ੍ਹਾਂ ਨੂੰ ਉਨ੍ਹਾਂ ਆਦਮੀਆਂ ਨਾਲੋਂ ਦੋ ਗੁਣਾ ਦੌਰਾ ਪੈਣ ਦਾ ਖ਼ਤਰਾ ਹੁੰਦਾ ਹੈ ਜਿਹੜੇ ਆਪਣੇ ਗੁੱਸੇ ਨੂੰ ਕੰਟ੍ਰੋਲ ਕਰ ਲੈਂਦੇ ਹਨ।” ਆਸਟ੍ਰੇਲੀਆ ਵਿਚ ਦਸ ਸਾਲਾਂ ਤਾਈਂ ਕੀਤੀ ਸਟੱਡੀ ਤੋਂ ਪਤਾ ਲੱਗਾ ਕਿ ਜਿਹੜੇ ਬਜ਼ੁਰਗ ਆਪਣੇ “ਦੋਸਤ-ਮਿੱਤਰਾਂ ਅਤੇ ਹਮਰਾਜ਼ ਲੋਕਾਂ ਨਾਲ ਮੇਲ-ਜੋਲ ਰੱਖਦੇ ਹਨ,” ਉਹ ਜ਼ਿਆਦਾ ਲੰਬੀ ਉਮਰ ਜੀਉਂਦੇ ਹਨ। 2008 ਵਿਚ ਕੈਨੇਡਾ ਅਤੇ ਅਮਰੀਕਾ ਦੇ ਖੋਜਕਾਰਾਂ ਨੇ ਦੇਖਿਆ ਕਿ “ਆਪਣੇ ਉੱਤੇ ਪੈਸੇ ਖ਼ਰਚਣ ਦੀ ਬਜਾਇ ਦੂਜਿਆਂ ਉੱਤੇ ਪੈਸੇ ਖ਼ਰਚਣ ਨਾਲ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”

ਤੁਹਾਡਾ ਕੀ ਖ਼ਿਆਲ ਹੈ? ਕੀ ਤੁਸੀਂ ਸਿਹਤ ਸੰਬੰਧੀ ਦਿੱਤੀ ਸਲਾਹ ਬਾਰੇ ਕਿਸੇ ਹੋਰ ਕਿਤਾਬ ਉੱਤੇ ਇਤਬਾਰ ਕਰ ਸਕਦੇ ਹੋ ਜੋ ਲਗਭਗ 2,000 ਸਾਲ ਪਹਿਲਾਂ ਲਿਖੀ ਗਈ ਸੀ? ਜਾਂ ਕੀ ਇਸ ਮਾਮਲੇ ਵਿਚ ਬਾਈਬਲ ਅਨੋਖੀ ਹੈ? (w12-E 06/01)

[ਸਫ਼ਾ 8 ਉੱਤੇ ਕੈਪਸ਼ਨ]

“ਮੈਨੂੰ ਬਾਈਬਲ ਬਹੁਤ ਪਸੰਦ ਹੈ . . . ਕਿਉਂਕਿ ਇਸ ਵਿਚ ਸਿਹਤ ਬਾਰੇ ਬਹੁਤ ਵਧੀਆ ਸਲਾਹ ਦਿੱਤੀ ਗਈ ਹੈ।”—ਹਾਵਰਡ ਕੈਲੀ, ਐੱਮ. ਡੀ., ਜਾਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਦੇ ਮੋਢੀਆਂ ਵਿੱਚੋਂ ਇਕ ਮੈਂਬਰ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ