ਵਿਸ਼ਾ-ਸੂਚੀ
15 ਜਨਵਰੀ 2013
© 2013 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਫਰਵਰੀ 25 2013–ਮਾਰਚ 3 2013
ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!
ਮਾਰਚ 4-10 2013
ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ
ਮਾਰਚ 11-17 2013
ਮਾਰਚ 18-24 2013
ਬੀਤੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਯਹੋਵਾਹ ਦੀ ਸੇਵਾ ਕਰੋ
ਮਾਰਚ 25-31 2013
ਅਧਿਐਨ ਲੇਖ
▪ ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!
ਬਾਈਬਲ ਵਿਚ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਨਿਹਚਾ ਤੇ ਦਲੇਰੀ ਦਿਖਾਈ ਸੀ। ਇਨ੍ਹਾਂ ਕੁਝ ਲੋਕਾਂ ਬਾਰੇ ਪੜ੍ਹ ਕੇ ਅਸੀਂ ਆਪਣੀ ਨਿਹਚਾ ਹੋਰ ਪੱਕੀ ਕਰਾਂਗੇ ਅਤੇ ਜ਼ਿਆਦਾ ਦਲੇਰ ਬਣਾਂਗੇ। ਇਸ ਲੇਖ ਵਿਚ 2013 ਲਈ ਬਾਈਬਲ ਦਾ ਹਵਾਲਾ ਵੀ ਦੱਸਿਆ ਗਿਆ ਹੈ।
▪ ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ
▪ ਯਹੋਵਾਹ ਦੇ ਨੇੜੇ ਰਹੋ
ਜ਼ਿੰਦਗੀ ਵਿਚ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਆਪ ਚੁਣ ਨਹੀਂ ਸਕਦੇ ਜਿਵੇਂ ਕਿ ਸਾਡੇ ਮਾਪੇ, ਸਾਡੇ ਭੈਣ-ਭਰਾ ਅਤੇ ਸਾਡਾ ਜਨਮ ਕਿੱਥੇ ਹੋਵੇਗਾ। ਪਰ ਅਸੀਂ ਇਸ ਬਾਰੇ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਨੇੜੇ ਰਹਾਂਗੇ ਕਿ ਨਹੀਂ। ਇਨ੍ਹਾਂ ਲੇਖਾਂ ਵਿਚ ਅਸੀਂ ਸੱਤ ਚੀਜ਼ਾਂ ʼਤੇ ਗੌਰ ਕਰਾਂਗੇ ਜੋ ਸਾਨੂੰ ਯਹੋਵਾਹ ਤੋਂ ਦੂਰ ਕਰ ਸਕਦੀਆਂ ਹਨ।
▪ ਬੀਤੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਯਹੋਵਾਹ ਦੀ ਸੇਵਾ ਕਰੋ
ਅਸੀਂ ਸਾਰੇ ਸੋਚਦੇ ਹਾਂ ਕਿ ‘ਕਾਸ਼! ਮੈਂ ਇੱਦਾਂ ਨਾ ਕੀਤਾ ਹੁੰਦਾ।’ ਪਰ ਪੁਰਾਣੀਆਂ ਗ਼ਲਤੀਆਂ ਕਰਕੇ ਸਾਨੂੰ ਅੱਜ ਯਹੋਵਾਹ ਦੀ ਸੇਵਾ ਕਰਨ ਵਿਚ ਢਿੱਲੇ ਨਹੀਂ ਪੈਣਾ ਚਾਹੀਦਾ। ਇਸ ਲੇਖ ਵਿਚ ਅਸੀਂ ਪੌਲੁਸ ਰਸੂਲ ਦੀ ਮਿਸਾਲ ਤੋਂ ਦੇਖਾਂਗੇ ਕਿ ਅਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਿਵੇਂ ਕਰਦੇ ਰਹਿ ਸਕਦੇ ਹਾਂ।
▪ ਮਸੀਹੀ ਬਜ਼ੁਰਗ ‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’
ਕੁਰਿੰਥੁਸ ਦੇ ਮਸੀਹੀਆਂ ਨੂੰ ਆਪਣੀ ਦੂਜੀ ਚਿੱਠੀ ਵਿਚ ਪੌਲੁਸ ਨੇ ਲਿਖਿਆ ਕਿ ਉਹ ਤੇ ਉਸ ਦੇ ਸਾਥੀ ‘ਉਨ੍ਹਾਂ ਦੀ ਖ਼ੁਸ਼ੀ ਲਈ ਉਨ੍ਹਾਂ ਨਾਲ ਕੰਮ ਕਰਨ ਵਾਲੇ ਸਨ।’ (2 ਕੁਰਿੰ. 1:24) ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਖ਼ਾਸ ਤੌਰ ਤੇ ਬਜ਼ੁਰਗਾਂ ਨੂੰ ਕੀ ਫ਼ਾਇਦਾ ਹੁੰਦਾ ਹੈ? ਅਸੀਂ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਦੀ ਖ਼ੁਸ਼ੀ ਨੂੰ ਕਿਵੇਂ ਵਧਾ ਸਕਦੇ ਹਾਂ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਹੋਰ ਲੇਖ
3 ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਨਾਰਵੇ
ਪਹਿਲਾ ਸਫ਼ਾ: ਕੌਂ ਪੇਰਾਂ ਵਿਚ ਇਕ ਘਰ ਦੇ ਵਰਾਂਡੇ ਵਿਚ ਇਕ ਬਜ਼ੁਰਗ ਜੋੜਾ ਬਾਈਬਲ ਸਟੱਡੀ ਕਰਾਉਂਦਾ ਹੋਇਆ। ਇਸ ਜੋੜੇ ਵਾਂਗ ਕੁਝ ਹੈਤੀ ਲੋਕ, ਜੋ ਵਿਦੇਸ਼ਾਂ ਵਿਚ ਰਹਿ ਚੁੱਕੇ ਹਨ, ਆਪਣੇ ਦੇਸ਼ ਹੈਤੀ ਨੂੰ ਵਾਪਸ ਮੁੜ ਰਹੇ ਹਨ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ
ਹੈਤੀ
ਆਬਾਦੀ ਵਿੱਚੋਂ ਜਿੰਨੇ ਲੋਕ ਯਹੋਵਾਹ ਦੇ ਗਵਾਹ ਹਨ
557 ਵਿੱਚੋਂ 1
ਪ੍ਰਚਾਰਕ
17,954
ਬਾਈਬਲ ਸਟੱਡੀਆਂ
35,735