ਵਿਸ਼ਾ-ਸੂਚੀ
15 ਨਵੰਬਰ 2013
© 2013 Watch Tower Bible and Tract Society of Pennsylvania.
ਸਟੱਡੀ ਐਡੀਸ਼ਨ
ਦਸੰਬਰ 30 2013–ਜਨਵਰੀ 5 2014
“ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ”
ਜਨਵਰੀ 6-12 2014
ਅਸੀਂ “ਪਰਮੇਸ਼ੁਰ ਦੀ ਉਡੀਕ” ਕਿਵੇਂ ਕਰ ਸਕਦੇ ਹਾਂ?
ਜਨਵਰੀ 13-19 2014
ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?
ਜਨਵਰੀ 20-26 2014
ਯਹੋਵਾਹ ਦੇ ਚਰਵਾਹਿਆਂ ਦਾ ਕਹਿਣਾ ਮੰਨੋ
ਜਨਵਰੀ 27 2014–ਫਰਵਰੀ 2 2014
ਅਧਿਐਨ ਲੇਖ
▪ “ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ”
ਸ਼ੈਤਾਨ ਦੀ ਬੁਰੀ ਦੁਨੀਆਂ ਦਾ ਅੰਤ ਨੇੜੇ ਹੈ, ਇਸ ਲਈ ਬੇਹੱਦ ਜ਼ਰੂਰੀ ਹੈ ਕਿ ਅਸੀਂ ਜਾਗਦੇ ਰਹੀਏ। ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਅਸੀਂ ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹਿ ਕੇ ਜਾਗਦੇ ਰਹਿ ਸਕਦੇ ਹਾਂ।
▪ ਅਸੀਂ “ਪਰਮੇਸ਼ੁਰ ਦੀ ਉਡੀਕ” ਕਿਵੇਂ ਕਰ ਸਕਦੇ ਹਾਂ?
ਇਹ ਲੇਖ ਸਾਨੂੰ ਦੱਸੇਗਾ ਕਿ ਅਸੀਂ ਮੀਕਾਹ ਨਬੀ ਦੇ ਧੀਰਜ ਤੋਂ ਕੀ ਸਿੱਖ ਸਕਦੇ ਹਾਂ। ਜਾਣੋ ਕਿ ਜਦ ਯਹੋਵਾਹ ਇਸ ਬੁਰੀ ਦੁਨੀਆਂ ਦਾ ਅੰਤ ਕਰੇਗਾ, ਤਾਂ ਇਸ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰਨਗੀਆਂ। ਨਾਲੇ ਗੌਰ ਕਰੋ ਕਿ ਅਸੀਂ ਪਰਮੇਸ਼ੁਰ ਦੇ ਧੀਰਜ ਲਈ ਕਿਵੇਂ ਕਦਰ ਦਿਖਾ ਸਕਦੇ ਹਾਂ।
▪ ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?
ਹਿਜ਼ਕੀਯਾਹ ਦੇ ਦਿਨਾਂ ਵਿਚ ਸਨਹੇਰੀਬ ਨੇ ਯਰੂਸ਼ਲਮ ʼਤੇ ਹਮਲਾ ਕੀਤਾ। ਅਸੀਂ ਇਸ ਘਟਨਾ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਇਸ ਲੇਖ ਤੋਂ ਖ਼ਾਸ ਕਰਕੇ ਮੰਡਲੀ ਦੇ ਚਰਵਾਹਿਆਂ ਨੂੰ ਮਦਦ ਮਿਲੇਗੀ।
▪ ਯਹੋਵਾਹ ਦੇ ਚਰਵਾਹਿਆਂ ਦਾ ਕਹਿਣਾ ਮੰਨੋ
▪ ਚਰਵਾਹਿਓ, ਸਭ ਤੋਂ ਮਹਾਨ ਚਰਵਾਹਿਆਂ ਦੀ ਰੀਸ ਕਰੋ
ਪਹਿਲਾ ਲੇਖ ਦੱਸਦਾ ਹੈ ਕਿ ਯਹੋਵਾਹ ਤੇ ਯਿਸੂ ਆਪਣੀਆਂ ਭੇਡਾਂ ਦੀ ਅਗਵਾਈ ਕਿਵੇਂ ਕਰਦੇ ਹਨ ਅਤੇ ਸਾਨੂੰ ਉਨ੍ਹਾਂ ਦੀ ਅਗਵਾਈ ਮੁਤਾਬਕ ਚੱਲਣ ਲਈ ਕੀ ਕਰਨ ਦੀ ਲੋੜ ਹੈ। ਦੂਜਾ ਲੇਖ ਦੱਸਦਾ ਹੈ ਕਿ ਮੰਡਲੀ ਦੇ ਬਜ਼ੁਰਗਾਂ ਨੂੰ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਿਵੇਂ ਕਰਨੀ ਚਾਹੀਦੀ ਹੈ।
ਪਹਿਲਾ ਸਫ਼ਾ: ਟੋਕੀਓ ਦੇ ਇਕ ਟ੍ਰੇਨ ਸਟੇਸ਼ਨ ਦੇ ਬਾਹਰ ਪ੍ਰਚਾਰ ਕਰਦਿਆਂ। ਟੋਕੀਓ ਵਿਚ ਰੋਜ਼ਾਨਾ 28 ਲੱਖ ਤੋਂ ਜ਼ਿਆਦਾ ਲੋਕ ਆਉਂਦੇ-ਜਾਂਦੇ ਹਨ। ਭੈਣ-ਭਰਾ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਘਰ-ਘਰ ਪ੍ਰਚਾਰ ਦੌਰਾਨ ਨਹੀਂ ਮਿਲਦੇ
ਜਪਾਨ
ਜਨਸੰਖਿਆ:
12,65,36,000
ਪਬਲੀਸ਼ਰ:
2,16,692
ਰੈਗੂਲਰ ਪਾਇਨੀਅਰ:
65,245