ਵਿਸ਼ਾ-ਸੂਚੀ
15 ਜਨਵਰੀ 2014
© 2014 Watch Tower Bible and Tract Society of Pennsylvania.
ਅਧਿਐਨ ਲੇਖ
3-9 ਮਾਰਚ 2014
ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰੋ
10-16 ਮਾਰਚ 2014
ਰਾਜ ਦੇ 100 ਸਾਲ—ਇਸ ਦਾ ਤੁਹਾਡੀ ਜ਼ਿੰਦਗੀ ʼਤੇ ਅਸਰ!
17-23 ਮਾਰਚ 2014
24-30 ਮਾਰਚ 2014
ਮਾੜੇ ਦਿਨ ਆਉਣ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰੋ
31 ਮਾਰਚ 2014–6 ਅਪ੍ਰੈਲ 2014
ਅਧਿਐਨ ਲੇਖ
▪ ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰੋ
ਇਹ ਲੇਖ ਸਮਝਾਉਂਦਾ ਹੈ ਕਿ ਯਹੋਵਾਹ ਹਮੇਸ਼ਾ ਤੋਂ ਰਾਜਾ ਰਿਹਾ ਹੈ ਅਤੇ ਉਹ ਸਵਰਗ ਵਿਚ ਦੂਤਾਂ ਅਤੇ ਧਰਤੀ ਦੇ ਲੋਕਾਂ ਉੱਤੇ ਹਕੂਮਤ ਕਰਦਾ ਆਇਆ ਹੈ। ਇਹ ਲੇਖ ਸਾਨੂੰ ਹੱਲਾਸ਼ੇਰੀ ਦੇਵੇਗਾ ਕਿ ਅਸੀਂ ਪੁਰਾਣੇ ਸਮੇਂ ਦੇ ਸੇਵਕਾਂ ਦੀ ਰੀਸ ਕਰਦਿਆਂ ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰਦੇ ਰਹੀਏ।
▪ ਰਾਜ ਦੇ 100 ਸਾਲ—ਇਸ ਦਾ ਤੁਹਾਡੀ ਜ਼ਿੰਦਗੀ ʼਤੇ ਅਸਰ!
ਇਹ ਲੇਖ ਇਸ ਗੱਲ ਲਈ ਸਾਡੀ ਕਦਰ ਵਧਾਵੇਗਾ ਕਿ ਯਿਸੂ ਮਸੀਹ ਨੇ ਆਪਣੇ ਰਾਜ ਦੇ ਪਹਿਲੇ 100 ਸਾਲਾਂ ਦੌਰਾਨ ਕੀ-ਕੀ ਕੀਤਾ ਹੈ। ਨਾਲੇ ਇਹ ਲੇਖ ਸਾਨੂੰ ਹੌਸਲਾ ਦੇਵੇਗਾ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੇ ਵਫ਼ਾਦਾਰ ਸੇਵਕ ਬਣੇ ਰਹੀਏ ਅਤੇ 2014 ਲਈ ਬਾਈਬਲ ਦੇ ਹਵਾਲੇ ʼਤੇ ਸੋਚ-ਵਿਚਾਰ ਕਰੀਏ।
▪ ਨੌਜਵਾਨੋ, ਸਹੀ ਫ਼ੈਸਲੇ ਕਰੋ
▪ ਮਾੜੇ ਦਿਨ ਆਉਣ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰੋ
ਜਿਨ੍ਹਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪੀ ਹੈ, ਉਨ੍ਹਾਂ ਲਈ ਇਹ ਸਵਾਲ ਬਹੁਤ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਬਿਤਾਉਣਗੇ। ਇਨ੍ਹਾਂ ਲੇਖਾਂ ਵਿਚ ਅਸੀਂ ਬਾਈਬਲ ਦੇ ਕੁਝ ਅਸੂਲ ਦੇਖਾਂਗੇ ਜਿਨ੍ਹਾਂ ਦੀ ਮਦਦ ਨਾਲ ਨੌਜਵਾਨ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਪੂਰੇ ਦਿਲ ਨਾਲ ਕਰ ਸਕਦੇ ਹਨ। ਅਸੀਂ ਇਹ ਵੀ ਦੇਖਾਂਗੇ ਕਿ ਸਿਆਣੇ ਭੈਣਾਂ-ਭਰਾਵਾਂ ਕੋਲ ਪ੍ਰਚਾਰ ਕਰਨ ਦੇ ਕਿਹੜੇ ਹੋਰ ਮੌਕੇ ਹਨ।
▪ “ਤੇਰਾ ਰਾਜ ਆਵੇ”—ਪਰ ਕਦੋਂ?
ਅੱਜ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਅੰਤ ਨਹੀਂ ਆਵੇਗਾ ਕਿਉਂਕਿ ਉਹ ਆਪਣੇ ਕੰਮਾਂ-ਕਾਰਾਂ ਵਿਚ ਇੰਨੇ ਬਿਜ਼ੀ ਹਨ ਕਿ ਉਹ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਮਤਲਬ ਨਹੀਂ ਸਮਝਦੇ। ਇਸ ਲੇਖ ਵਿਚ ਅਸੀਂ ਤਿੰਨ ਕਾਰਨਾਂ ʼਤੇ ਗੌਰ ਕਰਾਂਗੇ ਜੋ ਸਾਡਾ ਭਰੋਸਾ ਵਧਾਉਣਗੇ ਕਿ ਪਰਮੇਸ਼ੁਰ ਦਾ ਰਾਜ ਬਹੁਤ ਜਲਦ ਇਸ ਬੁਰੀ ਦੁਨੀਆਂ ਦਾ ਖ਼ਾਤਮਾ ਕਰੇਗਾ।
ਪਹਿਲਾ ਸਫ਼ਾ: ਲੈਵੀਫ਼ ਸ਼ਹਿਰ ਵਿਚ ਦੂਸਰੇ ਦੇਸ਼ਾਂ ਤੋਂ ਆਏ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰਚਾਰ ਕਰਦਿਆਂ
ਯੂਕਰੇਨ
ਜਨਸੰਖਿਆ
4,55,61,000
ਪਬਲੀਸ਼ਰ
1,50,887
ਇੱਥੇ 15 ਭਾਸ਼ਾਵਾਂ ਵਿਚ 1,737 ਮੰਡਲੀਆਂ ਅਤੇ 373 ਗਰੁੱਪ ਹਨ। ਇਹ ਭਾਸ਼ਾਵਾਂ ਹਨ ਹੰਗਰੀਆਈ, ਰੋਮਾਨੀਅਨ, ਰੂਸੀ, ਰੂਸੀ ਸੈਨਤ ਭਾਸ਼ਾ ਅਤੇ ਯੂਕਰੇਨੀ