ਵਿਸ਼ਾ-ਸੂਚੀ
15 ਅਪ੍ਰੈਲ 2014
© 2014 Watch Tower Bible and Tract Society of Pennsylvania
ਅਧਿਐਨ ਲੇਖ
2-8 ਜੂਨ 2014
9-15 ਜੂਨ 2014
ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?
16-22 ਜੂਨ 2014
ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ
23-29 ਜੂਨ 2014
ਹੌਸਲਾ ਰੱਖੋ—ਯਹੋਵਾਹ ਤੁਹਾਡਾ ਸਹਾਰਾ ਹੈ!
30 ਜੂਨ 2014–6 ਜੁਲਾਈ 2014
ਅਧਿਐਨ ਲੇਖ
▪ ਮੂਸਾ ਦੀ ਨਿਹਚਾ ਦੀ ਰੀਸ ਕਰੋ
▪ ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?
ਮੂਸਾ ਦੀ ਨਿਹਚਾ ਇੰਨੀ ਪੱਕੀ ਸੀ ਕਿ ਮਾਨੋ ਉਹ ਯਹੋਵਾਹ ਨੂੰ ਦੇਖ ਸਕਦਾ ਸੀ। ਇਨ੍ਹਾਂ ਲੇਖਾਂ ਵਿਚ ਸਮਝਾਇਆ ਗਿਆ ਹੈ ਕਿ ਅਸੀਂ ਮੂਸਾ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ ਅਤੇ ਉਸ ਵਾਂਗ ‘ਅਦਿੱਖ ਪਰਮੇਸ਼ੁਰ ਨੂੰ ਦੇਖਦੇ ਹੋਏ ਆਪਣੀ ਨਿਹਚਾ ਵਿਚ ਪੱਕੇ’ ਕਿਵੇਂ ਰਹਿ ਸਕਦੇ ਹਾਂ।—ਇਬ. 11:27.
▪ ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ
▪ ਹੌਸਲਾ ਰੱਖੋ—ਯਹੋਵਾਹ ਤੁਹਾਡਾ ਸਹਾਰਾ ਹੈ!
ਲੱਖਾਂ ਹੀ ਲੋਕ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਪਿੱਛੇ ਛੱਡ ਕੇ ਕੰਮ ਦੀ ਤਲਾਸ਼ ਵਿਚ ਵਿਦੇਸ਼ ਜਾਂਦੇ ਹਨ। ਇਹ ਲੇਖ ਸਾਡੀ ਇਹ ਸਮਝਣ ਵਿਚ ਮਦਦ ਕਰਨਗੇ ਕਿ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਸੰਬੰਧ ਵਿਚ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਉਹ ਇਨ੍ਹਾਂ ਨੂੰ ਨਿਭਾਉਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ।
▪ ਪਿਆਰ ਕਾਰਨ ਯਹੋਵਾਹ ਸਾਡੇ ʼਤੇ ਨਿਗਾਹ ਰੱਖਦਾ ਹੈ
ਜਦ ਅਸੀਂ ਇਹ ਪੜ੍ਹਦੇ ਹਾਂ ਕਿ “ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ,” ਤਾਂ ਸ਼ਾਇਦ ਸਾਨੂੰ ਲੱਗੇ ਕਿ ਪਰਮੇਸ਼ੁਰ ਸਾਨੂੰ ਸਿਰਫ਼ ਸਜ਼ਾ ਦੇਣ ਲਈ ਸਾਡੇ ʼਤੇ ਨਿਗਾਹ ਰੱਖਦਾ ਹੈ। ਇਸ ਕਰਕੇ ਸ਼ਾਇਦ ਅਸੀਂ ਉਸ ਤੋਂ ਥਰ-ਥਰ ਕੰਬੀਏ। (ਕਹਾ. 15:3) ਇਸ ਲੇਖ ਵਿਚ ਪੰਜ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਫ਼ਾਇਦੇ ਲਈ ਸਾਡੇ ʼਤੇ ਨਿਗਾਹ ਰੱਖਦਾ ਹੈ।
ਪਹਿਲਾ ਸਫ਼ਾ: ਇਸਤੰਬੁਲ ਵਿਚ ਇਕ ਭਰਾ ਮੌਕਾ ਮਿਲਣ ʼਤੇ ਨਾਈ ਨੂੰ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਨਾਂ ਦਾ ਬਰੋਸ਼ਰ ਵਰਤ ਕੇ ਗਵਾਹੀ ਦਿੰਦਾ ਹੋਇਆ
ਤੁਰਕੀ
ਜਨਸੰਖਿਆ
7,56,27,384
ਪਬਲੀਸ਼ਰ
2,312
ਬਾਈਬਲ ਸਟੱਡੀਆਂ
1,632
ਆਬਾਦੀ ਵਿੱਚੋਂ ਜਿੰਨੇ ਲੋਕ ਯਹੋਵਾਹ ਦੇ ਗਵਾਹ ਹਨ
32,711 ਵਿੱਚੋਂ 1
2004 ਤੋਂ ਤੁਰਕੀ ਵਿਚ ਰੈਗੂਲਰ ਪਾਇਨੀਅਰਾਂ ਦੀ ਗਿਣਤੀ ਇੰਨੀ ਵਧੀ ਹੈ: 165%