ਵਿਸ਼ਾ ਸੂਚੀ
25-31 ਦਸੰਬਰ 2017
ਯਹੋਵਾਹ ਦੇ ਸੇਵਕਾਂ ਲਈ ਗੀਤ ਗਾਉਣੇ ਉਨ੍ਹਾਂ ਦੀ ਭਗਤੀ ਦਾ ਅਹਿਮ ਹਿੱਸਾ ਹਨ। ਪਰ ਸ਼ਾਇਦ ਕਈਆਂ ਨੂੰ ਦੂਸਰਿਆਂ ਸਾਮ੍ਹਣੇ ਗੀਤ ਗਾਉਣ ਵਿਚ ਸ਼ਰਮ ਆਵੇ। ਅਸੀਂ ਯਹੋਵਾਹ ਦੀ ਮਹਿਮਾ ਲਈ ਪੂਰੇ ਹੌਸਲੇ ਨਾਲ ਗੀਤ ਕਿਵੇਂ ਗਾ ਸਕਦੇ ਹਾਂ? ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਖ਼ੁਸ਼ੀ ਨਾਲ ਗੀਤ ਕਿਉਂ ਗਾਉਣੇ ਚਾਹੀਦੇ ਹਨ। ਨਾਲੇ ਹੋਰ ਵਧੀਆ ਢੰਗ ਨਾਲ ਗਾਉਣ ਲਈ ਕੁਝ ਸੁਝਾਅ ਵੀ ਦਿੱਤੇ ਗਏ ਹਨ।
1-7 ਜਨਵਰੀ 2018
8 ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ?
8-14 ਜਨਵਰੀ 2018
13 ਯਹੋਵਾਹ ਦੇ ਨਿਆਂ ਅਤੇ ਦਇਆ ਦੀ ਰੀਸ ਕਰੋ
ਪੁਰਾਣੇ ਸਮੇਂ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਲਈ ਪਨਾਹ ਨਗਰਾਂ ਦਾ ਪ੍ਰਬੰਧ ਕੀਤਾ ਸੀ। ਅਸੀਂ ਇਸ ਪ੍ਰਬੰਧ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਪਹਿਲੇ ਲੇਖ ਵਿਚ ਦੇਖਾਂਗੇ ਕਿ ਪਾਪੀ ਅੱਜ ਵੀ ਯਹੋਵਾਹ ਵਿਚ ਪਨਾਹ ਕਿਵੇਂ ਲੈ ਸਕਦੇ ਹਨ। ਦੂਸਰੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਯਹੋਵਾਹ ਦੀ ਰੀਸ ਕਰਦਿਆਂ ਦੂਸਰਿਆਂ ਨੂੰ ਮਾਫ਼ ਕਰਨਾ, ਜ਼ਿੰਦਗੀ ਦੀ ਕਦਰ ਕਰਨੀ ਅਤੇ ਨਿਆਂ ਕਰਨਾ ਕਿਵੇਂ ਸਿੱਖ ਸਕਦੇ ਹਾਂ।
18 ਖੁੱਲ੍ਹ-ਦਿਲੇ ਇਨਸਾਨ ਲਈ ਬਰਕਤਾਂ
15-21 ਜਨਵਰੀ 2018
22-28 ਜਨਵਰੀ 2018
25 ਕਿਸੇ ਵੀ ਚੀਜ਼ ਕਰਕੇ ਇਨਾਮ ਤੋਂ ਵਾਂਝੇ ਨਾ ਰਹੋ
ਇਹ ਦੋ ਲੇਖ ਪੌਲੁਸ ਦੁਆਰਾ ਕੁਲੁੱਸੈ ਨੂੰ ਲਿਖੀ ਚਿੱਠੀ ʼਤੇ ਆਧਾਰਿਤ ਹਨ। ਪਹਿਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਦੁਨਿਆਵੀ ਵਿਚਾਰਾਂ ਨੂੰ ਸੁਣਦੇ ਹਾਂ, ਜੋ ਸ਼ਾਇਦ ਸਾਨੂੰ ਠੀਕ ਲੱਗਣ, ਤਾਂ ਸਾਨੂੰ ਕੀ ਕਰਨਾ ਚਾਹੀਦਾ। ਦੂਸਰੇ ਲੇਖ ਵਿਚ ਦੱਸਿਆ ਗਿਆ ਹੈ ਕਿ ਅਸੀਂ ਦੁਨਿਆਵੀ ਰਵੱਈਏ ਤੋਂ ਕਿਵੇਂ ਬਚ ਸਕਦੇ ਹਾਂ ਜਿਨ੍ਹਾਂ ਕਰਕੇ ਅਸੀਂ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਤੋਂ ਵਾਂਝੇ ਰਹਿ ਸਕਦੇ ਹਾਂ।