ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp18 ਨੰ. 1 ਸਫ਼ੇ 10-11
  • 2 ਮੁਸ਼ਕਲਾਂ ਦਾ ਹੱਲ ਕੱਢਣ ਲਈ ਮਦਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 2 ਮੁਸ਼ਕਲਾਂ ਦਾ ਹੱਲ ਕੱਢਣ ਲਈ ਮਦਦ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਹੱਦੋਂ ਵੱਧ ਚਿੰਤਾ
  • ਢਿੱਲ-ਮੱਠ
  • ਇਕੱਲਾਪਣ
  • 3 ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮਦਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
  • ਮੈਂ ਇੰਨੀ ਚਿੰਤਾ ਕਰਨ ਤੋਂ ਕਿਵੇਂ ਹਟ ਸਕਦੀ ਹਾਂ?
    ਜਾਗਰੂਕ ਬਣੋ!—2001
  • ਚਿੰਤਾ ਕਿਵੇਂ ਘਟਾਈਏ?
    ਹੋਰ ਵਿਸ਼ੇ
  • ਮੇਰਾ ਕੋਈ ਦੋਸਤ ਕਿਉਂ ਨਹੀਂ ਹੈ?
    ਨੌਜਵਾਨਾਂ ਦੇ ਸਵਾਲ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
wp18 ਨੰ. 1 ਸਫ਼ੇ 10-11

2 ਮੁਸ਼ਕਲਾਂ ਦਾ ਹੱਲ ਕੱਢਣ ਲਈ ਮਦਦ

ਜ਼ਿੰਦਗੀ ਵਿਚ ਕਈ ਮੁਸ਼ਕਲਾਂ ਸਾਲਾਂ ਬੱਧੀ ਰਹਿੰਦੀਆਂ ਹਨ। ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਕਦੋਂ ਵੱਡੀਆਂ ਮੁਸ਼ਕਲਾਂ ਵਿਚ ਫਸ ਜਾਂਦੇ ਹਾਂ। ਕੀ ਬਾਈਬਲ ਸਾਲਾਂ ਬੱਧੀ ਰਹਿਣ ਵਾਲੀਆਂ ਮੁਸ਼ਕਲਾਂ ਦਾ ਹੱਲ ਕੱਢਣ ਵਿਚ ਕੋਈ ਮਦਦ ਕਰ ਸਕਦੀ ਹੈ? ਕੁਝ ਮਿਸਾਲਾਂ ʼਤੇ ਗੌਰ ਕਰੋ।

ਹੱਦੋਂ ਵੱਧ ਚਿੰਤਾ

ਰੋਜ਼ੀ ਕਹਿੰਦੀ ਹੈ: “ਮੈਂ ਛੋਟੀ ਤੋਂ ਛੋਟੀ ਗੱਲ ਬਾਰੇ ਇੰਨੀ ਚਿੰਤਾ ਕਰਦੀ ਹਾਂ ਕਿ ਮੈਂ ਇਸ ਨੂੰ ਆਪਣੇ ਮਨ ਵਿਚ ਵੱਡੀ ਮੁਸ਼ਕਲ ਬਣਾ ਲੈਂਦੀ ਹਾਂ।” ਕਿਸ ਆਇਤ ਨੇ ਰੋਜ਼ੀ ਦੀ ਮਦਦ ਕੀਤੀ? ਮੱਤੀ 6:34: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।” ਰੋਜ਼ੀ ਕਹਿੰਦੀ ਹੈ ਕਿ ਯਿਸੂ ਦੇ ਇਨ੍ਹਾਂ ਸ਼ਬਦਾਂ ਨੇ ਉਸ ਦੀ ਮਦਦ ਕੀਤੀ ਅਤੇ ਉਸ ਨੇ ਕੱਲ੍ਹ ਦੀ ਚਿੰਤਾ ਕਰਨੀ ਛੱਡ ਦਿੱਤੀ। ਉਹ ਕਹਿੰਦੀ ਹੈ: “ਮੇਰੀਆਂ ਮੁਸ਼ਕਲਾਂ ਤਾਂ ਪਹਿਲਾਂ ਹੀ ਬਹੁਤ ਹਨ, ਫਿਰ ਮੈਂ ਉਨ੍ਹਾਂ ਗੱਲਾਂ ਬਾਰੇ ਚਿੰਤਾ ਕਿਉਂ ਕਰਾਂ ਜੋ ਅਜੇ ਹੋਈਆਂ ਹੀ ਨਹੀਂ ਜਾਂ ਸ਼ਾਇਦ ਹੋਣ ਹੀ ਨਾ।”

ਜਾਸਮੀਨ ਵੀ ਦੱਸਦੀ ਹੈ ਕਿ ਉਹ ਚਿੰਤਾ ਵਿਚ ਡੁੱਬੀ ਰਹਿੰਦੀ ਹੈ। ਉਹ ਕਹਿੰਦੀ ਹੈ: “ਮੈਂ ਕਈ ਦਿਨ ਰੋਂਦੀ ਰਹਿੰਦੀ ਸੀ ਅਤੇ ਕਈ ਵਾਰ ਰਾਤਾਂ ਨੂੰ ਜਾਗਦੀ ਰਹਿੰਦੀ ਸੀ। ਮੈਨੂੰ ਲੱਗਦਾ ਸੀ ਕਿ ਚਿੰਤਾ ਮੈਨੂੰ ਘੁਣ ਵਾਂਗ ਅੰਦਰੋਂ ਹੀ ਅੰਦਰ ਖਾ ਜਾਵੇਗੀ।” ਕਿਸ ਆਇਤ ਨੇ ਜਾਸਮੀਨ ਦੀ ਮਦਦ ਕੀਤੀ। ਉਹ 1 ਪਤਰਸ 5:7 ਬਾਰੇ ਦੱਸਦੀ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਰੱਬ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” ਜਾਸਮੀਨ ਕਹਿੰਦੀ ਹੈ: “ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਰਹੀ ਅਤੇ ਉਸ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਮੈਨੂੰ ਇੱਦਾਂ ਲੱਗਾ, ਜਿੱਦਾਂ ਕਿਸੇ ਨੇ ਬਹੁਤ ਵੱਡਾ ਭਾਰ ਮੇਰੇ ਮੋਢਿਆਂ ਤੋਂ ਚੁੱਕ ਦਿੱਤਾ ਹੋਵੇ। ਕਦੇ-ਕਦੇ ਮੈਂ ਦੁਬਾਰਾ ਨਿਰਾਸ਼ ਕਰਨ ਵਾਲੀਆਂ ਗੱਲਾਂ ਸੋਚਣ ਲੱਗ ਪੈਂਦੀ ਹਾਂ, ਪਰ ਹੁਣ ਮੈਨੂੰ ਪਤਾ ਹੈ ਕਿ ਮੈਂ ਆਪਣੀਆਂ ਸੋਚਾਂ ʼਤੇ ਕਿਵੇਂ ਕਾਬੂ ਪਾ ਸਕਦੀ ਹਾਂ।”

ਢਿੱਲ-ਮੱਠ

ਇਜ਼ਾਬੇਲਾ ਨਾਂ ਦੀ ਨੌਜਵਾਨ ਕੁੜੀ ਕਹਿੰਦੀ ਹੈ: “ਢਿੱਲ-ਮੱਠ ਕਰਨੀ ਖ਼ੂਨ ਵਿਚ ਹੁੰਦੀ ਹੈ ਕਿਉਂਕਿ ਮੇਰੇ ਡੈਡੀ ਨੂੰ ਵੀ ਢਿੱਲ-ਮੱਠ ਕਰਨ ਦੀ ਆਦਤ ਹੈ। ਮੈਂ ਬਸ ਆਰਾਮ ਕਰਨ ਜਾਂ ਟੀ. ਵੀ. ਦੇਖਣ ਲਈ ਹੀ ਜ਼ਰੂਰੀ ਕੰਮ ਕਰਨ ਵਿਚ ਟਾਲ-ਮਟੋਲ ਕਰਦੀ ਰਹਿੰਦੀ ਸੀ। ਇਹ ਆਦਤ ਨੁਕਸਾਨਦੇਹ ਹੈ ਕਿਉਂਕਿ ਇਸ ਨਾਲ ਚਿੰਤਾ ਵਧਦੀ ਹੈ ਅਤੇ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਹੁੰਦਾ।” 2 ਤਿਮੋਥਿਉਸ 2:15 ਦੀ ਆਇਤ ਨੇ ਉਸ ਦੀ ਮਦਦ ਕੀਤੀ: “ਆਪਣੀ ਪੂਰੀ ਵਾਹ ਲਾ ਕੇ ਤੂੰ ਆਪਣੇ ਆਪ ਨੂੰ ਅਜਿਹਾ ਸੇਵਕ ਸਾਬਤ ਕਰ ਜਿਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਹੋਈ ਹੈ ਅਤੇ ਜਿਸ ਨੂੰ ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ ਨਹੀਂ ਹੈ।” ਇਜ਼ਾਬੇਲਾ ਕਹਿੰਦੀ ਹੈ: “ਮੈਂ ਨਹੀਂ ਚਾਹੁੰਦੀ ਕਿ ਮੇਰੇ ਢਿੱਲ-ਮੱਠ ਕਰਨ ਕਰਕੇ ਯਹੋਵਾਹ ਨੂੰ ਸ਼ਰਮਿੰਦਗੀ ਹੋਵੇ।” ਇਜ਼ਾਬੇਲਾ ਨੇ ਆਪਣੇ ਆਪ ਵਿਚ ਬਹੁਤ ਸੁਧਾਰ ਕੀਤਾ।

ਕੈਲਸੀ ਕਹਿੰਦੀ ਹੈ: “ਮੈਂ ਹਰ ਕੰਮ ਆਖ਼ਰੀ ਮਿੰਟ ʼਤੇ ਕਰਦੀ ਸੀ। ਮੈਂ ਰੋਂਦੀ ਰਹਿੰਦੀ ਸੀ, ਮੈਨੂੰ ਨੀਂਦ ਨਹੀਂ ਸੀ ਆਉਂਦੀ ਅਤੇ ਚਿੰਤਾ ਲੱਗੀ ਰਹਿੰਦੀ ਸੀ। ਢਿੱਲ-ਮੱਠ ਕਰਨੀ ਸਹੀ ਨਹੀਂ ਹੈ।” ਕਹਾਉਤਾਂ 13:16 ਦੀ ਆਇਤ ਨੇ ਕੈਲਸੀ ਦੀ ਮਦਦ ਕੀਤੀ: “ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ।” ਇਸ ਆਇਤ ʼਤੇ ਸੋਚ-ਵਿਚਾਰ ਕਰ ਕੇ ਕੈਲਸੀ ਨੇ ਸਿੱਖਿਆ: “ਕੋਈ ਵੀ ਕੰਮ ਕਰਨ ਤੋਂ ਪਹਿਲਾਂ ਯੋਜਨਾ ਬਣਾਉਣੀ ਬੁੱਧੀਮਾਨੀ ਦੀ ਗੱਲ ਹੈ। ਹੁਣ ਮੈਂ ਆਪਣੀ ਡਾਇਰੀ ਵਿਚ ਲਿਖ ਲੈਂਦੀ ਹਾਂ ਕਿ ਮੈਂ ਕੋਈ ਕੰਮ ਕਦੋਂ ਕਰਾਂਗੀ। ਮੈਂ ਕੰਮ ਕਰਨ ਤੋਂ ਪਹਿਲਾਂ ਯੋਜਨਾ ਬਣਾ ਲੈਂਦੀ ਹਾਂ। ਇਸ ਤਰ੍ਹਾਂ ਕਰਨ ਨਾਲ ਮੈਂ ਹੁਣ ਕੰਮ ਨੂੰ ਲਟਕਾਉਂਦੀ ਨਹੀਂ, ਸਗੋਂ ਸਮੇਂ ਸਿਰ ਕਰ ਲੈਂਦੀ ਹਾਂ।”

ਇਕੱਲਾਪਣ

ਕਿਰਸਟਨ ਦੱਸਦੀ ਹੈ: “ਮੇਰਾ ਪਤੀ ਮੈਨੂੰ ਚਾਰ ਬੱਚਿਆਂ ਸਮੇਤ ਛੱਡ ਕੇ ਚਲਾ ਗਿਆ।” ਕਿਹੜੀ ਆਇਤ ਨੇ ਕਿਰਸਟਨ ਦੀ ਮਦਦ ਕੀਤੀ? ਕਹਾਉਤਾਂ 17:17 ਦੀ ਆਇਤ ਨੇ ਉਸ ਦੀ ਮਦਦ ਕੀਤੀ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” ਕਿਰਸਟਨ ਨੇ ਉਨ੍ਹਾਂ ਲੋਕਾਂ ਤੋਂ ਮਦਦ ਮੰਗੀ ਜੋ ਉਸ ਵਾਂਗ ਯਹੋਵਾਹ ਦੀ ਸੇਵਾ ਕਰਦੇ ਹਨ। ਇਸ ਦਾ ਕੀ ਨਤੀਜਾ ਨਿਕਲਿਆ? ਉਹ ਦੱਸਦੀ ਹੈ: “ਮੇਰੇ ਦੋਸਤਾਂ ਨੇ ਅਲੱਗ-ਅਲੱਗ ਤਰੀਕਿਆਂ ਨਾਲ ਮੇਰੀ ਮਦਦ ਕੀਤੀ। ਕਈ ਸਾਡੇ ਲਈ ਖਾਣ-ਪੀਣ ਦਾ ਸਾਮਾਨ ਅਤੇ ਗੁਲਦਸਤੇ ਲੈ ਕੇ ਆਉਂਦੇ ਸਨ। ਸਾਨੂੰ ਤਿੰਨ ਵਾਰੀ ਘਰ ਬਦਲਣਾ ਪਿਆ ਤੇ ਹਰ ਵਾਰੀ ਇਸ ਕੰਮ ਵਿਚ ਯਹੋਵਾਹ ਦੇ ਗਵਾਹਾਂ ਨੇ ਸਾਡੀ ਮਦਦ ਕੀਤੀ। ਇਕ ਗਵਾਹ ਨੇ ਕੰਮ ਲੱਭਣ ਵਿਚ ਮੇਰੀ ਮਦਦ ਕੀਤੀ। ਭੈਣਾਂ-ਭਰਾਵਾਂ ਨੇ ਮੈਨੂੰ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਹੋਣ ਦਿੱਤਾ।”

ਇਸੇ ਤਰ੍ਹਾਂ ਡੈਲਫੀਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਵੀ ਇਕੱਲਾਪਣ ਮਹਿਸੂਸ ਕਰਦੀ ਸੀ। ਸਾਰਾ ਕੁਝ ਗੁਆਉਣ ਤੋਂ ਬਾਅਦ ਡੈਲਫੀਨ ਕਹਿੰਦੀ ਹੈ: “ਮੈਂ ਦੇਖਦੀ ਸੀ ਕਿ ਮੇਰੇ ਆਲੇ-ਦੁਆਲੇ ਦੇ ਲੋਕ ਆਪਣੀ-ਆਪਣੀ ਜ਼ਿੰਦਗੀ ਵਿਚ ਖ਼ੁਸ਼ ਸਨ, ਪਰ ਮੇਰੀ ਜ਼ਿੰਦਗੀ ਵਿਚ ਖਾਲੀਪਣ ਸੀ ਤੇ ਮੈਂ ਦੁਖੀ ਸੀ।” ਭਜਨ 68:6 (CL) ਨੇ ਉਸ ਦੀ ਮਦਦ ਕੀਤੀ: ‘ਪਰਮੇਸ਼ੁਰ ਬੇਘਰਿਆਂ ਨੂੰ ਘਰਾਂ ਵਿਚ ਵਸਾਉਦਾ ਹੈ।’ ਉਹ ਦੱਸਦੀ ਹੈ: “ਮੈਂ ਜਾਣਦੀ ਸੀ ਕਿ ਇਸ ਆਇਤ ਵਿਚ ਕਿਸੇ ਮਕਾਨ ਦੀ ਗੱਲ ਨਹੀਂ ਕੀਤੀ ਗਈ, ਸਗੋਂ ਅਜਿਹੀ ਜਗ੍ਹਾ ਦੀ ਗੱਲ ਕੀਤੀ ਗਈ ਹੈ ਜਿੱਥੇ ਰੱਬ ਸਾਨੂੰ ਆਉਣ ਦਾ ਸੱਦਾ ਦਿੰਦਾ ਹੈ। ਇਸ ਜਗ੍ਹਾ ਅਸੀਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ ਅਤੇ ਜਿਗਰੀ ਦੋਸਤ ਬਣਾ ਸਕਦੇ ਹਾਂ ਜਿਹੜੇ ਯਹੋਵਾਹ ਨੂੰ ਪਿਆਰ ਕਰਦੇ ਹਨ। ਪਰ ਮੈਂ ਜਾਣਦੀ ਹਾਂ ਕਿ ਮੈਂ ਉਦੋਂ ਤਕ ਦੂਸਰਿਆਂ ਨਾਲ ਵਧੀਆ ਰਿਸ਼ਤਾ ਨਹੀਂ ਬਣਾ ਸਕਦੀ, ਜਦ ਤਕ ਯਹੋਵਾਹ ਨਾਲ ਮੇਰਾ ਰਿਸ਼ਤਾ ਵਧੀਆ ਨਹੀਂ ਹੈ। ਜ਼ਬੂਰਾਂ ਦੀ ਪੋਥੀ 37:4 ਨੇ ਮੇਰੀ ਮਦਦ ਕੀਤੀ: ‘ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।’”

ਡੈਲਫੀਨ ਕਹਿੰਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਰਨ ਦੀ ਲੋੜ ਸੀ। ਉਸ ਤੋਂ ਵਧੀਆ ਦੋਸਤ ਕੋਈ ਹੋਰ ਹੋ ਹੀ ਨਹੀਂ ਸਕਦਾ। ਮੈਂ ਉਨ੍ਹਾਂ ਸਾਰੇ ਕੰਮਾਂ ਦੀ ਇਕ ਲਿਸਟ ਬਣਾਈ ਜੋ ਮੈਂ ਗਵਾਹਾਂ ਨਾਲ ਮਿਲ ਕੇ ਕਰ ਸਕਦੀ ਸੀ ਤਾਂਕਿ ਮੈਂ ਉਨ੍ਹਾਂ ਲੋਕਾਂ ਨੂੰ ਦੋਸਤ ਬਣਾ ਸਕਾਂ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ। ਮੈਂ ਸਿੱਖਿਆ ਕਿ ਮੈਂ ਦੂਜਿਆਂ ਵਿਚ ਚੰਗੇ ਗੁਣ ਦੇਖਾਂ ਅਤੇ ਉਨ੍ਹਾਂ ਦੇ ਔਗੁਣਾਂ ਨੂੰ ਨਜ਼ਰਅੰਦਾਜ਼ ਕਰਾਂ।”

ਇਹ ਗੱਲ ਤਾਂ ਸੱਚ ਹੈ ਕਿ ਰੱਬ ਦੀ ਸੇਵਾ ਕਰਨ ਵਾਲੇ ਲੋਕ ਵੀ ਨਾਮੁਕੰਮਲ ਹਨ। ਬਾਕੀ ਲੋਕਾਂ ਵਾਂਗ ਯਹੋਵਾਹ ਦੇ ਗਵਾਹ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਪਰ ਬਾਈਬਲ ਦੀਆਂ ਗੱਲਾਂ ਤੋਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਜੇ ਸਾਡੇ ਹੱਥ ਵੱਸ ਹੈ, ਤਾਂ ਅਸੀਂ ਦੂਜਿਆਂ ਦੀ ਜ਼ਰੂਰ ਮਦਦ ਕਰੀਏ। ਯਹੋਵਾਹ ਦੇ ਗਵਾਹਾਂ ਨੂੰ ਦੋਸਤ ਬਣਾਉਣਾ ਚੰਗੀ ਗੱਲ ਹੈ। ਪਰ ਕੀ ਬਾਈਬਲ ਦੀ ਸਲਾਹ ਉਨ੍ਹਾਂ ਮੁਸ਼ਕਲਾਂ ਵਿਚ ਵੀ ਸਾਡੀ ਮਦਦ ਕਰ ਸਕਦੀ ਹੋ ਜੋ ਅੱਜ ਹੱਲ ਨਹੀਂ ਕੀਤੀਆਂ ਜਾ ਸਕਦੀਆਂ, ਜਿਵੇਂ ਲੰਬੇ ਸਮੇਂ ਤਕ ਰਹਿਣ ਵਾਲੀ ਬੀਮਾਰੀ ਅਤੇ ਮੌਤ ਦਾ ਗਮ?

ਬਾਈਬਲ ਦੀ ਸਲਾਹ ਸੱਚੇ ਦੋਸਤ ਚੁਣਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ