ਵਿਸ਼ਾ-ਸੂਚੀ
31 ਦਸੰਬਰ 2018–6 ਜਨਵਰੀ 2019
3 “ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ”
7-13 ਜਨਵਰੀ 2019
8 “ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ”
ਇਹ ਦੋ ਲੇਖ ਯਹੋਵਾਹ ਦੀ ਸੱਚਾਈ ਨੂੰ ਹੋਰ ਜ਼ਿਆਦਾ ਪਿਆਰ ਕਰਨ ਵਿਚ ਸਾਡੀ ਮਦਦ ਕਰਨਗੇ। ਇਹ ਸੱਚਾਈ ਸਾਡੀਆਂ ਸਾਰੀਆਂ ਤਿਆਗ ਕੀਤੀਆਂ ਚੀਜ਼ਾਂ ਨਾਲੋਂ ਜ਼ਿਆਦਾ ਅਨਮੋਲ ਹੈ। ਅਸੀਂ ਸਿੱਖਾਂਗੇ ਕਿ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ ਤਾਂਕਿ ਅਸੀਂ ਸੱਚਾਈ ਨੂੰ ਅਨਮੋਲ ਸਮਝਦੇ ਰਹੀਏ। ਨਾਲੇ ਇਨ੍ਹਾਂ ਲੇਖਾਂ ਤੋਂ ਸਾਨੂੰ ਤਾਕਤ ਵੀ ਮਿਲੇਗੀ ਤਾਂਕਿ ਅਸੀਂ ਕਦੇ ਹਾਰ ਨਾ ਮੰਨੀਏ ਜਾਂ ਸੱਚਾਈ ਨੂੰ ਕਿਸੇ ਹੋਰ ਚੀਜ਼ ਲਈ ਕਦੇ ਨਾ ਵੇਚੀਏ।
14-20 ਜਨਵਰੀ 2019
13 ਯਹੋਵਾਹ ʼਤੇ ਭਰੋਸਾ ਰੱਖੋ ਅਤੇ ਜੀਓ!
ਹਬੱਕੂਕ ਦੀ ਕਿਤਾਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੁਸ਼ਕਲਾਂ ਦੇ ਬਾਵਜੂਦ ਵੀ ਅਸੀਂ ਯਹੋਵਾਹ ʼਤੇ ਭਰੋਸਾ ਕਿਵੇਂ ਬਣਾਈ ਰੱਖ ਸਕਦੇ ਹਾਂ। ਇਹ ਲੇਖ ਸਾਡੀ ਇਹ ਦੇਖਣ ਵਿਚ ਮਦਦ ਕਰਦਾ ਹੈ ਕਿ ਭਾਵੇਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅਜ਼ਮਾਇਸ਼ਾਂ ਤੇ ਦੁੱਖ-ਤਕਲੀਫ਼ਾਂ ਦਾ ਸਾਮ੍ਹਣਾ ਕਰਨਾ ਪਵੇ ਅਤੇ ਜ਼ਿਆਦਾ ਚਿੰਤਾਵਾਂ ਹੋਣ, ਪਰ ਫਿਰ ਵੀ ਪਰਮੇਸ਼ੁਰ ʼਤੇ ਭਰੋਸਾ ਹੋਣ ਕਰਕੇ ਉਹ ਸਾਨੂੰ ਜ਼ਰੂਰ ਬਚਾਵੇਗਾ।
21-27 ਜਨਵਰੀ 2019
18 ਤੁਹਾਡੀ ਸੋਚ ʼਤੇ ਕਿਸ ਦਾ ਅਸਰ ਹੈ?
28 ਜਨਵਰੀ 2019–3 ਫਰਵਰੀ 2019
23 ਕੀ ਤੁਸੀਂ ਯਹੋਵਾਹ ਦੀ ਸੋਚ ਅਪਣਾ ਰਹੇ ਹੋ?
ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ, ਉੱਦਾਂ-ਉੱਦਾਂ ਸਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ ਕਿ ਉਸ ਦੀ ਸੋਚ ਸਾਡੇ ਨਾਲੋਂ ਕਿਤੇ ਉੱਤਮ ਹੈ। ਇਨ੍ਹਾਂ ਦੋ ਲੇਖਾਂ ਵਿਚ ਸਮਝਾਇਆ ਗਿਆ ਹੈ ਕਿ ਅਸੀਂ ਕਿਵੇਂ ਬਚ ਸਕਦੇ ਹਾਂ ਤਾਂਕਿ ਦੁਨੀਆਂ ਦੀ ਸੋਚ ਦਾ ਸਾਡੇ ʼਤੇ ਅਸਰ ਨਾ ਪਵੇ ਅਤੇ ਅਸੀਂ ਯਹੋਵਾਹ ਵਰਗੀ ਸੋਚ ਕਿਵੇਂ ਅਪਣਾ ਸਕਦੇ ਹਾਂ।