ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp19 ਨੰ. 2 ਸਫ਼ੇ 8-9
  • ਜਦੋਂ ਜੀਵਨ ਸਾਥੀ ਬੇਵਫ਼ਾ ਹੋ ਜਾਵੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਦੋਂ ਜੀਵਨ ਸਾਥੀ ਬੇਵਫ਼ਾ ਹੋ ਜਾਵੇ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਸਾਡੀ ਮਦਦ ਕਰਦੀ ਹੈ
  • ਔਖੀਆਂ ਘੜੀਆਂ ਵਿਚ ਦਿਲਾਸਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਬਾਈਬਲ ਬਦਲਦੀ ਹੈ ਜ਼ਿੰਦਗੀਆਂ
    ਪਹਿਰਾਬੁਰਜ: ਬਾਈਬਲ ਬਦਲਦੀ ਹੈ ਜ਼ਿੰਦਗੀਆਂ
  • 3 ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮਦਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
  • ਪਰਿਵਾਰ ਬਾਰੇ ਚਿੰਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
wp19 ਨੰ. 2 ਸਫ਼ੇ 8-9
ਇਕ ਔਰਤ ਪ੍ਰਾਰਥਨਾ ਕਰਦੀ ਹੋਈ

ਜਦੋਂ ਜੀਵਨ ਸਾਥੀ ਬੇਵਫ਼ਾ ਹੋ ਜਾਵੇ

“ਜਦੋਂ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਛੱਡ ਕੇ ਕਿਸੇ ਛੋਟੀ ਉਮਰ ਦੀ ਔਰਤ ਕੋਲ ਜਾ ਰਿਹਾ ਹੈ, ਤਾਂ ਮੇਰਾ ਦਿਲ ਕੀਤਾ ਕਿ ਮੈਂ ਮਰ ਹੀ ਜਾਵਾਂ। ਮੈਂ ਉਸ ਲਈ ਬਹੁਤ ਕੁਰਬਾਨੀਆਂ ਕੀਤੀਆਂ ਸਨ, ਪਰ ਮੇਰੇ ਨਾਲ ਬਹੁਤ ਨਾਜਾਇਜ਼ ਹੋਈ।”​—ਮਾਰੀਆ, ਸਪੇਨ।

“ਜਦੋਂ ਮੇਰੀ ਪਤਨੀ ਮੈਨੂੰ ਅਚਾਨਕ ਛੱਡ ਕੇ ਚਲੀ ਗਈ, ਤਾਂ ਮੇਰਾ ਦਿਲ ਚੀਰਿਆ ਗਿਆ। ਸਾਡੇ ਸੁਪਨੇ, ਸਾਡੀਆਂ ਉਮੀਦਾਂ ਤੇ ਅਸੀਂ ਭਵਿੱਖ ਲਈ ਜੋ ਵੀ ਸੋਚਿਆ ਸੀ, ਉਹ ਸਭ ਹੁਣ ਬਰਬਾਦ ਹੋ ਚੁੱਕਾ ਸੀ। ਸਮੇਂ ਦੇ ਬੀਤਣ ਨਾਲ ਮੈਨੂੰ ਲੱਗਾ ਕਿ ਮੈਂ ਠੀਕ ਹਾਂ, ਪਰ ਫਿਰ ਮੈਂ ਅਚਾਨਕ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਜਾਂਦਾ ਸੀ।”​—ਬਿਲ, ਸਪੇਨ।

ਜੀਵਨ ਸਾਥੀ ਵੱਲੋਂ ਧੋਖਾ ਮਿਲਣ ʼਤੇ ਇਕ ਇਨਸਾਨ ਦੀ ਜ਼ਿੰਦਗੀ ਉਜੜ ਜਾਂਦੀ ਹੈ। ਇਹ ਸੱਚ ਹੈ ਕਿ ਕੁਝ ਲੋਕ ਆਪਣੇ ਜੀਵਨ ਸਾਥੀ ਦੇ ਪਛਤਾਵਾ ਕਰਨ ʼਤੇ ਉਸ ਨੂੰ ਮਾਫ਼ ਕਰ ਦਿੰਦੇ ਹਨ ਅਤੇ ਫਿਰ ਤੋਂ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਨ ਲਈ ਕਦਮ ਚੁੱਕਦੇ ਹਨ।a ਭਾਵੇਂ ਵਿਆਹੁਤਾ ਰਿਸ਼ਤਾ ਬਚ ਵੀ ਜਾਵੇ, ਪਰ ਜਿਨ੍ਹਾਂ ਨਾਲ ਧੋਖਾ ਹੋਇਆ ਹੁੰਦਾ ਹੈ, ਉਹ ਮਾਨਸਿਕ ਪੀੜਾ ਤੋਂ ਨਹੀਂ ਬਚ ਸਕਦੇ। ਅਜਿਹੇ ਲੋਕ ਆਪਣੇ ਦਰਦ ਨਾਲ ਕਿਵੇਂ ਨਜਿੱਠ ਸਕਦੇ ਹਨ?

ਬਾਈਬਲ ਸਾਡੀ ਮਦਦ ਕਰਦੀ ਹੈ

ਦੁੱਖਾਂ ਦਾ ਇੰਨਾ ਵੱਡਾ ਪਹਾੜ ਟੁੱਟਣ ਦੇ ਬਾਵਜੂਦ ਬਹੁਤ ਸਾਰੇ ਵਫ਼ਾਦਾਰ ਜੀਵਨ ਸਾਥੀਆਂ ਨੂੰ ਬਾਈਬਲ ਤੋਂ ਦਿਲਾਸਾ ਮਿਲਿਆ ਹੈ। ਉਨ੍ਹਾਂ ਨੇ ਜਾਣਿਆ ਹੈ ਕਿ ਰੱਬ ਉਨ੍ਹਾਂ ਦੇ ਹੰਝੂ ਦੇਖਦਾ ਹੈ ਅਤੇ ਉਨ੍ਹਾਂ ਨੂੰ ਦੁਖੀ ਦੇਖ ਕੇ ਆਪ ਵੀ ਦੁਖੀ ਹੁੰਦਾ ਹੈ।​—ਮਲਾਕੀ 2:13-16.

ਜਦੋਂ “ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”​—ਜ਼ਬੂਰਾਂ ਦੀ ਪੋਥੀ 94:19.

ਬਿਲ ਕਹਿੰਦਾ ਹੈ, “ਜਦੋਂ ਮੈਂ ਇਹ ਆਇਤ ਪੜ੍ਹੀ, ਤਾਂ ਮੈਨੂੰ ਇੱਦਾਂ ਲੱਗਾ ਕਿ ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਯਹੋਵਾਹ ਮੇਰੇ ਜ਼ਖ਼ਮਾਂ ʼਤੇ ਪੱਟੀ ਬੰਨ੍ਹ ਰਿਹਾ ਹੋਵੇ।”

“ਵਫ਼ਾਦਾਰ ਵਿਅਕਤੀ ਨਾਲ ਤੂੰ ਵਫ਼ਾਦਾਰੀ ਨਿਭਾਉਂਦਾ ਹੈਂ।”​—ਜ਼ਬੂਰਾਂ ਦੀ ਪੋਥੀ 18:25, NW.

ਕਾਰਮਨ ਦਾ ਪਤੀ ਕਈ ਮਹੀਨਿਆਂ ਤਕ ਉਸ ਨਾਲ ਦਗ਼ਾ ਕਰਦਾ ਰਿਹਾ। ਉਹ ਕਹਿੰਦੀ ਹੈ: “ਮੇਰਾ ਪਤੀ ਵਫ਼ਾਦਾਰ ਨਹੀਂ ਰਿਹਾ। ਪਰ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਯਹੋਵਾਹ ਮੇਰੇ ਪ੍ਰਤੀ ਵਫ਼ਾਦਾਰ ਰਹੇਗਾ। ਉਹ ਕਦੇ ਵੀ ਮੈਨੂੰ ਨਹੀਂ ਛੱਡੇਗਾ।”

‘ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਤੁਹਾਡੇ ਦਿਲਾਂ ਦੀ ਰਾਖੀ ਕਰੇਗੀ।’​—ਫ਼ਿਲਿੱਪੀਆਂ 4:6, 7.

ਸਾਸ਼ਾ ਕਹਿੰਦੀ ਹੈ: “ਮੈਂ ਇਹ ਆਇਤਾਂ ਵਾਰ-ਵਾਰ ਪੜ੍ਹੀਆਂ। ਜਿੱਦਾਂ-ਜਿੱਦਾਂ ਮੈਂ ਰੱਬ ਨੂੰ ਪ੍ਰਾਰਥਨਾ ਕਰਦੀ ਗਈ, ਉਸ ਨੇ ਮੈਨੂੰ ਸ਼ਾਂਤੀ ਬਖ਼ਸ਼ੀ।”

ਇਸ ਲੇਖ ਵਿਚ ਜਿਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਸਾਰਿਆਂ ਨੂੰ ਇਕ ਸਮੇਂ ਤੇ ਆ ਕੇ ਲੱਗਾ ਕਿ ਉਹ ਹੁਣ ਹੋਰ ਨਹੀਂ ਸਹਿ ਪਾਉਣਗੇ। ਪਰ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ʼਤੇ ਭਰੋਸਾ ਰੱਖਿਆ ਤੇ ਉਨ੍ਹਾਂ ਨੂੰ ਉਸ ਦੇ ਬਚਨ ਤੋਂ ਦਿਲਾਸਾ ਮਿਲਿਆ। ਬਿਲ ਕਹਿੰਦਾ ਹੈ: “ਮੈਨੂੰ ਲੱਗਦਾ ਸੀ ਕਿ ਸਭ ਕੁਝ ਬਰਬਾਦ ਹੋ ਗਿਆ ਹੈ, ਪਰ ਨਿਹਚਾ ਹੋਣ ਕਰਕੇ ਮੇਰੀ ਜ਼ਿੰਦਗੀ ਨੂੰ ਇਕ ਮਕਸਦ ਮਿਲਿਆ। ਭਾਵੇਂ ਮੈਨੂੰ ਹਨੇਰੀ ਵਾਦੀ ਵਿੱਚੋਂ ਕੁਝ ਸਮੇਂ ਲਈ ਲੰਘਣਾ ਪਿਆ, ਪਰ ਉਸ ਵੇਲੇ ਵੀ ਪਰਮੇਸ਼ੁਰ ਮੇਰੇ ਨਾਲ ਸੀ।”​—ਜ਼ਬੂਰਾਂ ਦੀ ਪੋਥੀ 23:4.

a ਆਪਣੇ ਜੀਵਨ ਸਾਥੀ ਨੂੰ ਮਾਫ਼ ਕੀਤਾ ਜਾਵੇ ਜਾਂ ਨਾ, ਇਸ ਬਾਰੇ ਜਾਣਨ ਲਈ 22 ਅਪ੍ਰੈਲ 1999 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਜਦੋਂ ਜੀਵਨ ਸਾਥੀ ਬੇਵਫ਼ਾ ਹੋ ਜਾਵੇ” ਨਾਂ ਦੇ ਲੜੀਵਾਰ ਲੇਖ ਦੇਖੋ।

ਕਈਆਂ ਨੂੰ ਕਿਵੇਂ ਦਿਲਾਸਾ ਮਿਲਿਆ?

ਦਿਲਾਸਾ ਦੇਣ ਵਾਲੀਆਂ ਆਇਤਾਂ ʼਤੇ ਮਨਨ ਕਰੋ

ਬਿਲ ਦੱਸਦਾ ਹੈ: “ਮੈਂ ਪਹਿਲਾਂ ਅੱਯੂਬ ਦੀ ਕਿਤਾਬ ਪੜ੍ਹੀ ਤੇ ਫਿਰ ਜ਼ਬੂਰਾਂ ਦੀ ਪੋਥੀ। ਜਿਹੜੀ ਵੀ ਗੱਲ ਮੇਰੇ ਹਾਲਾਤਾਂ ਨਾਲ ਮਿਲਦੀ ਸੀ, ਮੈਂ ਉਸ ਥੱਲੇ ਲਕੀਰ ਲਗਾਈ। ਮੈਨੂੰ ਅਹਿਸਾਸ ਹੋਇਆ ਕਿ ਜਿਨ੍ਹਾਂ ਲੋਕਾਂ ਬਾਰੇ ਮੈਂ ਪੜ੍ਹਿਆ ਉਨ੍ਹਾਂ ਨੇ ਵੀ ਮੇਰੇ ਵਾਂਗ ਦੁੱਖਾਂ ਤੇ ਚਿੰਤਾਵਾਂ ਦਾ ਸਾਮ੍ਹਣਾ ਕੀਤਾ ਸੀ।”

ਸੰਗੀਤ ਸੁਣ ਕੇ ਦਿਲਾਸਾ ਪਾਓ

ਕਾਰਮਨ ਯਾਦ ਕਰਦੀ ਹੈ ਕਿ “ਜਦੋਂ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਸੀ, ਤਾਂ ਮੈਂ ਸੰਗੀਤ ਸੁਣਦੀ ਸੀ। ਇਸ ਤੋਂ ਮੈਨੂੰ ਬਹੁਤ ਦਿਲਾਸਾ ਮਿਲਦਾ ਸੀ।” ਡੈਨੀਅਲ ਕਹਿੰਦਾ ਹੈ: “ਮੈਂ ਗਿਟਾਰ ਵਜਾਉਣਾ ਸਿੱਖਿਆ। ਜਿੱਦਾਂ-ਜਿੱਦਾਂ ਮੈਂ ਸੁਰ ਤਾਲ ਮਿਲਾਉਣਾ ਸਿੱਖਿਆ, ਉੱਦਾਂ-ਉੱਦਾਂ ਮੇਰੀ ਜ਼ਿੰਦਗੀ ਦੀ ਲੈਅ-ਤਾਲ ਠੀਕ ਹੋਣ ਲੱਗੀ।”

ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰੋ

ਡੈਨੀਅਲ ਕਹਿੰਦਾ ਹੈ ਕਿ “ਮੈਨੂੰ ਆਪਣੀਆਂ ਭਾਵਨਾਵਾਂ ਬਾਰੇ ਦੂਸਰਿਆਂ ਨਾਲ ਗੱਲ ਕਰਨ ਦੀ ਆਦਤ ਨਹੀਂ ਸੀ। ਪਰ ਮੇਰੇ ਕੁਝ ਚੰਗੇ ਦੋਸਤ ਸਨ ਤੇ ਮੈਂ ਹਰ ਰੋਜ਼ ਉਨ੍ਹਾਂ ਨਾਲ ਗੱਲ ਕਰਦਾ ਸੀ। ਮੈਂ ਕਦੀ ਉਨ੍ਹਾਂ ਨਾਲ ਗੱਲ ਕਰ ਕੇ ਤੇ ਕਦੀ ਉਨ੍ਹਾਂ ਨੂੰ ਚਿੱਠੀ ਲਿਖ ਕੇ ਆਪਣੇ ਦਿਲ ਦਾ ਬੋਝ ਹਲਕਾ ਕਰ ਲੈਂਦਾ ਸੀ। ਇਸ ਤਰ੍ਹਾਂ ਮੇਰੀ ਬਹੁਤ ਮਦਦ ਹੋਈ।” ਸਾਸ਼ਾ ਕਹਿੰਦੀ ਹੈ: “ਮੇਰੇ ਪਰਿਵਾਰ ਨੇ ਮੇਰੀ ਬਹੁਤ ਮਦਦ ਕੀਤੀ। ਉਸ ਔਖੀ ਘੜੀ ਵਿਚ ਮੇਰੇ ਮੰਮੀ ਹਮੇਸ਼ਾ ਮੇਰੇ ਨਾਲ ਸੀ। ਜੇ ਮੈਂ ਕੋਈ ਗੱਲ ਕਰਨਾ ਚਾਹੁੰਦੀ ਸੀ, ਤਾਂ ਉਹ ਧਿਆਨ ਨਾਲ ਸੁਣਦੇ ਸੀ। ਮੇਰੇ ਡੈਡੀ ਨੇ ਵੀ ਮੈਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਇਆ ਅਤੇ ਮੇਰੇ ʼਤੇ ਜ਼ੋਰ ਨਹੀਂ ਪਾਇਆ ਕਿ ਮੈਂ ਜਲਦੀ-ਜਲਦੀ ਠੀਕ ਹੋ ਜਾਵਾਂ।”

ਪ੍ਰਾਰਥਨਾ ਵਿਚ ਲੱਗੇ ਰਹੋ

ਕਾਰਮਨ ਕਹਿੰਦੀ ਹੈ: “ਮੈਂ ਲਗਾਤਾਰ ਪ੍ਰਾਰਥਨਾ ਕੀਤੀ। ਮੈਨੂੰ ਲੱਗਾ ਕਿ ਰੱਬ ਹਮੇਸ਼ਾ ਮੇਰੇ ਨਾਲ ਸੀ, ਮੇਰੀ ਸੁਣ ਰਿਹਾ ਸੀ ਤੇ ਮੇਰੀ ਮਦਦ ਕਰ ਰਿਹਾ ਸੀ। ਉਸ ਔਖੀ ਘੜੀ ਵਿਚ ਮੈਂ ਰੱਬ ਦੇ ਹੋਰ ਨੇੜੇ ਆਈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ