ਮਈ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਮਈ 6
ਗੀਤ 153 (44)
10 ਮਿੰਟ: ਸਥਾਨਕ ਘੋਸ਼ਣਾਵਾਂ। “ਗਰਮੀਆਂ ਦੇ ਲਈ ਤੁਹਾਡੀਆਂ ਕੀ ਯੋਜਨਾਵਾਂ ਹਨ?” ਦਾ ਪੁਨਰ-ਵਿਚਾਰ ਕਰੋ।
15 ਮਿੰਟ: “ਪੂਰਨ-ਪ੍ਰਾਣ ਹੋਵੋ!” ਸਵਾਲ ਅਤੇ ਜਵਾਬ। ਜਿਵੇਂ ਸਮਾਂ ਅਨੁਮਤੀ ਦੇਵੇ, ਅਕਤੂਬਰ 15, 1981, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 25 ਉੱਤੇ “ਇਕ ਪਰਿਵਾਰ ਦੇ ਤੌਰ ਤੇ ਚਰਚੇ ਲਈ ਨੁਕਤੇ,” ਉੱਤੇ ਵਿਚਾਰ ਕਰੋ।
20 ਮਿੰਟ: “ਆਪਣੇ ਗੁਆਂਢੀ ਨਾਲ ਸੱਚ ਬੋਲੋ।” ਸਵਾਲ ਅਤੇ ਜਵਾਬ। ਸੁਝਾਉ ਦਿੱਤੀਆਂ ਗਈਆਂ ਪੇਸ਼ਕਾਰੀਆਂ ਦਾ ਪੁਨਰ-ਵਿਚਾਰ ਕਰੋ। ਸ਼ੁਰੂ ਕਰਨ ਦੇ ਲਈ, ਨਵੇਂ ਵਿਅਕਤੀਆਂ ਨੂੰ ਸੰਖੇਪ ਪੇਸ਼ਕਾਰੀਆਂ ਦੀ ਵਰਤੋਂ ਕਰਦੇ ਹੋਏ, ਰਸਾਲਾ ਵੰਡਾਈ ਵਿਚ ਹਿੱਸਾ ਲੈਣ ਲਈ ਉਤਸ਼ਾਹ ਦਿਓ। ਸਬਸਕ੍ਰਿਪਸ਼ਨ ਪੇਸ਼ਕਸ਼ ਦੇ ਦੋ ਪ੍ਰਦਰਸ਼ਨ ਪੇਸ਼ ਕਰੋ। ਸਬਸਕ੍ਰਿਪਸ਼ਨ ਨਾਮਨਜ਼ੂਰ ਹੋਣ ਤੇ ਰਸਾਲਿਆਂ ਦੀ ਇਕ ਜਾਂ ਕਈ ਇਕੱਲੀਆਂ ਕਾਪੀਆਂ ਨੂੰ ਪੇਸ਼ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿਓ।
ਗੀਤ 148 (81) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 13
ਗੀਤ 63 (32)
7 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
18 ਮਿੰਟ: “ਸਾਡੇ ਕੋਲ ਅਧਿਆਤਮਿਕ ਤੌਰ ਤੇ ਇੰਨੀ ਸਮ੍ਰਿਧੀ ਪਹਿਲਾਂ ਕਦੇ ਨਹੀਂ ਸੀ!” ਸਵਾਲ ਅਤੇ ਜਵਾਬ। ਦੋ ਜਾਂ ਤਿੰਨ ਪ੍ਰਕਾਸ਼ਕਾਂ, ਜਿਨ੍ਹਾਂ ਵਿਚ ਇਕ ਕਿਸ਼ੋਰ ਵੀ ਸ਼ਾਮਲ ਹੋਵੇ, ਨੂੰ ਆਪਣੀਆਂ ਕੁਝ ਬਰਕਤਾਂ ਬਾਰੇ ਜ਼ਿਕਰ ਕਰਨ ਲਈ ਕਹੋ। ਇਹ ਦਿਖਾਉਂਦੇ ਹੋਏ ਸਮਾਪਤ ਕਰੋ ਕਿ ਸਾਨੂੰ ਪਵਿੱਤਰ ਸੇਵਾ ਵਿਚ ਸਰਗਰਮ ਕਾਰਜ ਕਰਨ ਲਈ ਹੋਰ ਅਧਿਕ ਕਦਰ ਕਿਵੇਂ ਪ੍ਰੇਰਿਤ ਕਰੇਗੀ।
20 ਮਿੰਟ: “ਸਭਨਾਂ ਲਈ ਸਭ ਕੁਝ ਬਣਨਾ।” ਪੈਰਾ 1-9 ਉੱਤੇ ਸਵਾਲ-ਤੇ-ਜਵਾਬ ਨਾਲ ਚਰਚਾ। ਪੈਰਾ 5 ਅਤੇ 6 ਪੜ੍ਹੋ। ਜ਼ੋਰ ਦਿਓ ਕਿ ਅਸੀਂ ਜੋ ਕੁਝ ਕਹਿੰਦੇ ਹਾਂ ਉਸ ਬਾਰੇ ਸਾਵਧਾਨ ਹੋਣ ਦੀ ਲੋੜ ਹੈ—ਕਿ ਸੁਚੱਜੇ ਹੋਣ ਦਾ ਭਾਵ ਸਮਝੌਤਾ ਕਰਨਾ ਨਹੀਂ ਹੈ। ਨਾਲ ਹੀ, ਇਹ ਕਿ ਹਾਲਾਂਕਿ ਖੇਤਰ ਵਿਚ ਸਾਡਾ ਸਾਮ੍ਹਣਾ ਕਰਨ ਵਾਲੇ ਧਾਰਮਿਕ ਵਿਚਾਰਾਂ ਬਾਰੇ ਕੁਝ ਗਿਆਨ ਹੋਣਾ ਲਾਭਕਾਰੀ ਹੈ, ਸਾਨੂੰ ਭੁੱਲਣਾ ਨਹੀਂ ਚਾਹੀਦਾ ਹੈ ਕਿ ਸਾਡਾ ਟੀਚਾ ਯਹੋਵਾਹ ਦੇ ਨਾਂ ਨੂੰ ਵਡਿਆਉਣਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਹੈ। ਇਹ ਅਹਿਸਾਸ ਸਾਨੂੰ ਮਾਨਵ ਫ਼ਲਸਫ਼ਿਆਂ ਉੱਤੇ ਲੰਬੀਆਂ ਬਹਿਸਾਂ ਵਿਚ ਪੈਣ ਤੋਂ ਰੋਕੇਗਾ ਜੋ ਅਕਸਰ ਨਿਸਫਲ ਸਾਬਤ ਹੁੰਦੀਆਂ ਹਨ।
ਗੀਤ 193 (103) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 20
ਗੀਤ 126 (58)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਰਸਾਲਾ ਵੰਡਾਈ ਵਿਚ ਹਿੱਸਾ ਲੈਣ ਲਈ ਉਤਸ਼ਾਹ ਦਿਓ।
15 ਮਿੰਟ: “ਸੱਚ ਬੋਲਣਾ ਜਾਰੀ ਰੱਖੋ।” ਖ਼ਾਸ ਮੁਹਿੰਮ ਦੇ ਦੌਰਾਨ ਜਿੱਥੇ ਵੀ ਸਬਸਕ੍ਰਿਪਸ਼ਨ ਜਾਂ ਰਸਾਲੇ ਦਿੱਤੇ ਗਏ ਸਨ ਉੱਥੇ ਅਧਿਐਨ ਆਰੰਭ ਕਰਨ ਦੇ ਟੀਚੇ ਦੇ ਨਾਲ ਪੁਨਰ-ਮੁਲਾਕਾਤਾਂ ਕਰਨ ਦੀ ਲੋੜ ਉੱਤੇ ਜ਼ੋਰ ਦਿਓ। ਜੇਕਰ ਪਹਿਲੀ ਮੁਲਾਕਾਤ ਤੇ ਕੇਵਲ ਰਸਾਲੇ ਹੀ ਸਵੀਕਾਰ ਕੀਤੇ ਗਏ ਸਨ, ਤਾਂ ਪੁਨਰ-ਮੁਲਾਕਾਤ ਤੇ ਇਕ ਸਬਸਕ੍ਰਿਪਸ਼ਨ ਪੇਸ਼ ਕੀਤੀ ਜਾ ਸਕਦੀ ਹੈ, ਜਾਂ ਇਕ ਰਸਾਲਾ ਮਾਰਗ ਸ਼ੁਰੂ ਕੀਤਾ ਜਾ ਸਕਦਾ ਹੈ। ਦੋ ਸੰਖੇਪ ਪ੍ਰਦਰਸ਼ਨ ਪੇਸ਼ ਕਰੋ।
20 ਮਿੰਟ: “ਸਭਨਾਂ ਲਈ ਸਭ ਕੁਝ ਬਣਨਾ।” ਪੈਰਾ 10 ਤੋਂ ਲੈ ਕੇ ਅੰਤ ਤਕ ਹਾਜ਼ਰੀਨਾਂ ਨਾਲ ਚਰਚਾ। ਦੱਸੇ ਗਏ ਚਾਰੋ ਵਾਰਤਾਲਾਪ ਰੋਧਕਾਂ ਵਿੱਚੋਂ ਹਰੇਕ ਨੂੰ ਜਵਾਬ ਦੇਣ ਦੇ ਕੁਝ ਤਰੀਕਿਆਂ ਉੱਤੇ ਸੰਖੇਪ ਪ੍ਰਦਰਸ਼ਨ ਪੇਸ਼ ਕਰੋ। ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਜਦੋਂ ਵੀ ਸੇਵਕਾਈ ਵਿਚ ਹਿੱਸਾ ਲੈਣ, ਤਾਂ ਇਸ ਅੰਤਰ-ਪੱਤਰ ਦੇ ਚਾਰ ਸਫ਼ਿਆਂ ਨੂੰ, ਸ਼ਾਇਦ ਇਸ ਨੂੰ ਤਰਕ ਕਰਨਾ ਪੁਸਤਕ ਦੀ ਆਪਣੀ ਨਿੱਜੀ ਕਾਪੀ ਵਿਚ ਰੱਖਦੇ ਹੋਏ, ਆਪਣੇ ਨਾਲ ਰੱਖਣ।
ਗੀਤ 28 (5) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 27
ਗੀਤ 121 (20)
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਜੂਨ ਦੇ ਦੌਰਾਨ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨੂੰ ਪੇਸ਼ ਕਰਨਾ। ਪਹਿਲਾਂ ਤਾਂ ਸੇਵਾ ਨਿਗਾਹਬਾਨ ਚਰਚਾ ਕਰਦਾ ਹੈ ਕਿ ਗਿਆਨ ਪੁਸਤਕ ਨੂੰ ਕਿਉਂ ਪ੍ਰਕਾਸ਼ਿਤ ਕੀਤਾ ਗਿਆ ਸੀ। ਫਿਰ ਉਹ ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਦੇ ਨਾਲ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਦਾ ਪੁਨਰ-ਵਿਚਾਰ ਕਰਦਾ ਹੈ। ਪੁਸਤਕ ਸਾਡੇ ਭਵਿੱਖ, ਮਾਨਵ ਦੁੱਖ, ਪਰਮੇਸ਼ੁਰ ਦੇ ਰਾਜ, ਈਸ਼ਵਰੀ ਆਚਰਣ, ਪਰਿਵਾਰਕ ਜੀਵਨ, ਅਤੇ ਪ੍ਰਾਰਥਨਾ ਦਿਆਂ ਲਾਭਾਂ ਦੇ ਬਾਰੇ ਸਵਾਲਾਂ ਦਾ ਜਵਾਬ ਦਿੰਦੀ ਹੈ। ਸਮੂਹ ਵਿਚ ਦੋ ਵੱਖਰੇ ਵਿਅਕਤੀ ਉਹ ਪ੍ਰਸਤਾਵਨਾ ਦਾ ਪ੍ਰਦਰਸ਼ਨ ਕਰਦੇ ਹਨ ਜੋ ਪਹਿਲੀ ਮੁਲਾਕਾਤ ਤੇ ਜਾਂ ਇਕ ਪੁਨਰ-ਮੁਲਾਕਾਤ ਤੇ ਇਕ ਅਧਿਐਨ ਸ਼ੁਰੂ ਕਰਨ ਲਈ ਵਰਤੀ ਜਾ ਸਕਦੀ ਹੈ। ਫਿਰ ਸੇਵਾ ਨਿਗਾਹਬਾਨ ਨਿਮਨਲਿਖਿਤ ਨੁਕਤਿਆਂ ਉੱਤੇ ਚਰਚਾ ਕਰਦਾ ਹੈ। ਘੱਟ ਸਮੇਂ ਅਵਧੀ ਵਿਚ ਜ਼ਿਆਦਾ ਪ੍ਰਭਾਵੀ ਬਾਈਬਲ ਅਧਿਐਨ ਸੰਚਾਲਿਤ ਕਰਨ ਦੀ ਲੋੜ ਹੈ। ਇਹ ਪੁਸਤਕ ਖ਼ਾਸ ਕਰਕੇ ਇਸੇ ਮਕਸਦ ਲਈ ਬਣਾਈ ਗਈ ਸੀ। ਇਹ ਸੱਚਾਈ ਨੂੰ ਇਕ ਸਕਾਰਾਤਮਕ, ਸੰਖਿਪਤ ਤਰੀਕੇ ਨਾਲ ਪੇਸ਼ ਕਰਦੀ ਹੈ। ਹਰੇਕ ਪੈਰਾ ਉੱਤੇ, ਨਾਲ ਹੀ ਹਰ ਅਧਿਆਇ ਦੇ ਅੰਤ ਵਿਚ ਦਿੱਤੇ ਗਏ ਸਵਾਲ ਸਾਨੂੰ ਮੁੱਖ ਨੁਕਤਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਮਦਦ ਕਰਨਗੇ। ਬਪਤਿਸਮਾ ਹਾਸਲ ਕਰਨ ਲਈ ਇੱਛੁਕ ਨਵੇਂ ਸਮਰਪਿਤ ਵਿਅਕਤੀਆਂ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਇਸ ਪੁਸਤਕ ਵਿਚ ਪਾਏ ਜਾਂਦੇ ਹਨ। ਸਾਰਿਆਂ ਨੂੰ ਜੂਨ ਵਿਚ ਅਧਿਐਨ ਸ਼ੁਰੂ ਕਰਨ ਦੇ ਟੀਚੇ ਨਾਲ ਕਾਰਜ ਕਰਨ ਵੱਲ ਉਤਸ਼ਾਹ ਦਿਓ।
10 ਮਿੰਟ: ਪ੍ਰਸ਼ਨ ਡੱਬੀ। ਹਾਜ਼ਰੀਨਾਂ ਦੇ ਨਾਲ ਪੜ੍ਹੋ ਅਤੇ ਚਰਚਾ ਕਰੋ।
15 ਮਿੰਟ: “ਕੀ ਤੁਸੀਂ ਅਤਿ ਵਿਅਸਤ ਹੋ?” ਸਵਾਲ ਅਤੇ ਜਵਾਬ। ਜਿਵੇਂ ਸਮਾਂ ਅਨੁਮਤੀ ਦੇਵੇ, ਜੂਨ 8, 1990, ਅਵੇਕ! (ਅੰਗ੍ਰੇਜ਼ੀ), ਸਫ਼ੇ 14-16, ਤੋਂ ਟਿੱਪਣੀਆਂ ਸ਼ਾਮਲ ਕਰੋ। ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਬਿਆਨ ਕਰਨ ਲਈ ਆਖੋ ਕਿ ਉਨ੍ਹਾਂ ਨੇ ਇਕ ਵਿਅਸਤ ਦੈਵ-ਸ਼ਾਸਕੀ ਅਨੁਸੂਚੀ ਦੇ ਨਾਲ ਸਫ਼ਲਤਾਪੂਰਵਕ ਨਿਭਣ ਲਈ ਕੀ ਕੀਤਾ ਹੈ।
ਗੀਤ 155 (36) ਅਤੇ ਸਮਾਪਤੀ ਪ੍ਰਾਰਥਨਾ।