ਜੂਨ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਜੂਨ 3
ਗੀਤ 181 (105)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੋਹਾਂ ਦੀ ਮਾਸਿਕ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ।” ਸਵਾਲ ਅਤੇ ਜਵਾਬ। ਸਤੰਬਰ 15, 1991, ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਸਫ਼ਾ 13 ਉੱਤੇ ਦੀ ਡੱਬੀ ਵਿਚ ਦਿੱਤੇ ਗਏ ਨਿਹਚਾ ਦੇ ਸਬੂਤਾਂ ਦਾ ਪੁਨਰ-ਵਿਚਾਰ ਕਰੋ। ਇਹ ਪਤਾ ਲਗਾਉਣ ਦੇ ਲਈ ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਇੰਟਰਵਿਊ ਕਰੋ ਕਿ ਕਿਹੜੀ ਚੀਜ਼ ਨੇ ਉਨ੍ਹਾਂ ਨੂੰ ਅਨੇਕ ਸਾਲਾਂ ਲਈ ਆਪਣੇ ਨਿਯਮਿਤ ਰਾਜ ਕਾਰਜ ਨੂੰ ਬਰਕਰਾਰ ਰੱਖਣ ਵਿਚ ਮਦਦ ਕੀਤੀ ਹੈ।
20 ਮਿੰਟ: “ਉਹ ਗਿਆਨ ਫੈਲਾਉਣਾ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।” (ਪੈਰਾ 1-3) ਪਹਿਲੇ ਪੈਰੇ ਦੀ ਚਰਚਾ ਕਰੋ। (ਜਨਵਰੀ 1, 1996, ਪਹਿਰਾਬੁਰਜ, ਸਫ਼ਾ 21-22, ਪੈਰਾ 11-12, ਵਿੱਚੋਂ ਟਿੱਪਣੀਆਂ ਸ਼ਾਮਲ ਕਰੋ।) ਇਹ ਸਮਝਾਓ ਕਿ ਸਾਡੀ ਰਾਜ ਸੇਵਕਾਈ ਦੇ ਪਿਛਲੇ ਸਫ਼ੇ ਦਾ ਨਵਾਂ ਫ਼ਰਮਾ ਸਾਨੂੰ ਪੁਨਰ-ਮੁਲਾਕਾਤਾਂ ਕਰਨ ਦੇ ਲਈ ਹੋਰ ਬਿਹਤਰ ਤਿਆਰ ਰਹਿਣ ਵਿਚ ਮਦਦ ਕਰਨ ਦੇ ਲਈ ਡੀਜ਼ਾਈਨ ਕੀਤਾ ਗਿਆ ਹੈ। ਜਦ ਕਿ ਲੰਬੇ ਸਮੇਂ ਤਕ ਇੰਤਜ਼ਾਰ ਕਰਨ ਦੀ ਬਜਾਇ, ਇਕ ਜਾਂ ਦੋ ਦਿਨਾਂ ਦੇ ਅੰਦਰ ਹੀ ਪੁਨਰ-ਮੁਲਾਕਾਤ ਕਰਨਾ ਅਕਸਰ ਬੁੱਧੀਮਤਾ ਹੈ, ਅਸੀਂ ਘਰ-ਘਰ ਦੀ ਮੁਲਾਕਾਤ ਅਤੇ ਪੁਨਰ-ਮੁਲਾਕਾਤ ਦੇ ਲਈ ਸੁਝਾਉ ਕੀਤੀਆਂ ਗਈਆਂ ਪੇਸ਼ਕਾਰੀਆਂ ਉੱਤੇ ਇੱਕੋ ਹੀ ਸੇਵਾ ਸਭਾ ਵਿਚ ਵਿਚਾਰ ਕਰਾਂਗੇ। ਸੰਖੇਪ ਵਿਚ ਪੈਰਾ 2 ਅਤੇ 3 ਦਾ ਪੁਨਰ-ਵਿਚਾਰ ਕਰੋ, ਅਤੇ ਇਸ ਮਗਰੋਂ ਦੋਹਾਂ ਦਾ ਪ੍ਰਦਰਸ਼ਨ ਪੇਸ਼ ਕਰੋ। ਆਰੰਭਕ ਪ੍ਰਦਰਸ਼ਨ ਵਿਚ ਸੰਖੇਪ ਟਿੱਪਣੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ ਕਿ ਕਿਵੇਂ ਵਿਸ਼ਵ-ਵਿਆਪੀ ਕੰਮ ਦੇ ਲਈ ਦਾਨ ਦਿੱਤਾ ਜਾ ਸਕਦਾ ਹੈ। ਲੇਖ ਵਿਚ ਪਾਈਆਂ ਬਾਕੀ ਪੇਸ਼ਕਾਰੀਆਂ ਉੱਤੇ ਅਗਲੀਆਂ ਦੋ ਸੇਵਾ ਸਭਾਵਾਂ ਵਿਚ ਚਰਚਾ ਕੀਤੀ ਜਾਵੇਗੀ।
ਗੀਤ 143 (76) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 10
ਗੀਤ 63 (32)
5 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
10 ਮਿੰਟ: “‘ਦਿਨ ਭਰ’ ਯਹੋਵਾਹ ਨੂੰ ਮੁਬਾਰਕ ਆਖੋ।” ਸਵਾਲ ਅਤੇ ਜਵਾਬ। ਸਹਾਇਕ ਅਤੇ ਨਿਯਮਿਤ ਪਾਇਨੀਅਰ ਕੰਮ ਦੇ ਲਈ ਸਕਾਰਾਤਮਕ ਉਤਸ਼ਾਹ ਦਿਓ।
10 ਮਿੰਟ: “ਉਹ ਗਿਆਨ ਫੈਲਾਉਣਾ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।” (ਪੈਰਾ 4-5) ਇਕ ਸੰਖੇਪ ਪਰਿਚੈ ਦੇਣ ਮਗਰੋਂ, ਪੈਰਾ 4 ਅਤੇ 5 ਵਿਚ ਆਰੰਭਕ ਮੁਲਾਕਾਤ ਅਤੇ ਪੁਨਰ-ਮੁਲਾਕਾਤ ਦੇ ਲਈ ਪੇਸ਼ਕਾਰੀਆਂ ਦੇ ਪ੍ਰਦਰਸ਼ਨ ਪੇਸ਼ ਕਰੋ। ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਜਿੱਥੇ ਵੀ ਗਿਆਨ ਪੁਸਤਕਾਂ ਦਿੱਤੀਆਂ ਹਨ, ਉੱਥੇ ਤੁਰੰਤ ਪੁਨਰ-ਮੁਲਾਕਾਤ ਕਰਨ।
20 ਮਿੰਟ: “ਗਿਆਨ ਪੁਸਤਕ ਦੇ ਨਾਲ ਚੇਲੇ ਕਿਵੇਂ ਬਣਾਉਣਾ।” ਪੈਰਾ 1-2 ਉੱਤੇ ਆਧਾਰਿਤ ਸੰਖੇਪ ਆਰੰਭਕ ਟਿੱਪਣੀਆਂ ਕਰੋ। ਪੈਰਾ 3-11 ਉੱਤੇ ਸਵਾਲ ਅਤੇ ਜਵਾਬ ਦੇ ਨਾਲ ਚਰਚਾ ਕਰੋ। ਇਹ ਸਮਝਾਓ ਕਿ ਅੰਤਰ-ਪੱਤਰ ਦਾ ਬਾਕੀ ਹਿੱਸਾ ਜੁਲਾਈ ਅਤੇ ਅਗਸਤ ਦੀਆਂ ਸੇਵਾ ਸਭਾਵਾਂ ਵਿਚ ਵਿਚਾਰਿਆ ਜਾਵੇਗਾ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਸ ਨੂੰ ਸੰਭਾਲ ਕੇ ਰੱਖਣ।
ਗੀਤ 92 (51) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 17
ਗੀਤ 157 (73)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਦੋਸਤਾਨਾ ਵਾਰਤਾਲਾਪ ਦਿਲ ਤਕ ਪਹੁੰਚ ਸਕਦੇ ਹਨ।” ਸਵਾਲ ਅਤੇ ਜਵਾਬ। ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਅਜਿਹੇ ਉਤਸ਼ਾਹਜਨਕ ਅਨੁਭਵ ਸੁਣਾਉਣ ਦਾ ਸੱਦਾ ਦਿਓ ਜੋ ਦਿਖਾਉਂਦੇ ਹਨ ਕਿ ਉਨ੍ਹਾਂ ਨੇ ਇਕ ਦੋਸਤਾਨਾ ਪ੍ਰਸਤਾਵਨਾ ਦੇ ਨਾਲ ਕਿਵੇਂ ਚੰਗੀ ਪ੍ਰਤਿਕ੍ਰਿਆ ਹਾਸਲ ਕੀਤੀ।
20 ਮਿੰਟ: “ਉਹ ਗਿਆਨ ਫੈਲਾਉਣਾ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।” (ਪੈਰਾ 6-7) ਪੁਨਰ-ਮੁਲਾਕਾਤ ਕਰਨ ਦਿਆਂ ਟੀਚਿਆਂ ਉੱਤੇ ਜ਼ੋਰ ਦਿਓ: ਦਿਲਚਸਪੀ ਵਿਕਸਿਤ ਕਰੋ, ਇਕ ਅਧਿਐਨ ਸ਼ੁਰੂ ਕਰੋ, ਵਾਪਸ ਆਉਣ ਦੇ ਨਿਸ਼ਚਿਤ ਪ੍ਰਬੰਧ ਕਰੋ। ਪੈਰਾ 6 ਅਤੇ 7 ਵਿਚ ਦਿੱਤੀਆਂ ਗਈਆਂ ਪੇਸ਼ਕਾਰੀਆਂ ਦਾ ਸੰਖੇਪ ਵਿਚ ਪੁਨਰ-ਵਿਚਾਰ ਕਰਨ ਮਗਰੋਂ, ਹਰ ਇਕ ਦਾ ਪ੍ਰਦਰਸ਼ਨ ਪੇਸ਼ ਕਰੋ, ਇਹ ਦਿਖਾਉਂਦੇ ਹੋਏ ਕਿ ਇਕ ਅਧਿਐਨ ਕਿਵੇਂ ਸ਼ੁਰੂ ਕਰੀਦਾ ਹੈ। ਜਨਵਰੀ 1, 1996, ਪਹਿਰਾਬੁਰਜ, ਦੇ ਸਫ਼ੇ 22 ਅਤੇ 23 ਉੱਤੇ ਦਿੱਤਾ ਗਿਆ ਪੈਰਾ 17 ਪੜ੍ਹੋ।
ਗੀਤ 211 (66) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੂਨ 24
ਗੀਤ 6 (4)
5 ਮਿੰਟ: ਸਥਾਨਕ ਘੋਸ਼ਣਾਵਾਂ।
8 ਮਿੰਟ: ਖੇਤਰ ਸੇਵਾ ਵਿਚ ਬੱਚਿਆਂ ਨੂੰ ਸਿਖਲਾਈ ਦੇਣਾ। ਇਕ ਬਜ਼ੁਰਗ ਦੁਆਰਾ ਭਾਸ਼ਣ। ਛੋਟੀ ਉਮਰ ਤੋਂ ਹੀ, ਸਾਡੇ ਬੱਚਿਆਂ ਨੂੰ ਸਾਡੇ ਨਾਲ ਸੇਵਾ ਵਿਚ ਸਰਗਰਮ ਹੋਣਾ ਚਾਹੀਦਾ ਹੈ। ਉਹ ਜੋ ਸਿਖਲਾਈ ਅਤੇ ਤਜਰਬਾ ਹਾਸਲ ਕਰਦੇ ਹਨ, ਇਹ ਬਾਅਦ ਦਿਆਂ ਸਾਲਾਂ ਵਿਚ ਉਨ੍ਹਾਂ ਦੀ ਨਿਹਚਾ ਅਤੇ ਜੋਸ਼ ਲਈ ਇਕ ਮਜ਼ਬੂਤ ਆਧਾਰ ਪ੍ਰਦਾਨ ਕਰੇਗਾ। ਇਹ ਮਹੱਤਵਪੂਰਣ ਹੈ ਕਿ ਉਹ ਇਸ ਗੱਲ ਦੀ ਕਦਰ ਕਰਨ ਕਿ ਉਨ੍ਹਾਂ ਨੂੰ ਸੇਵਕਾਈ ਨੂੰ ਗੰਭੀਰਤਾ ਨਾਲ ਲੈਣ ਅਤੇ ਆਪਣੇ ਆਚਰਣ ਨੂੰ ਸਹੀ ਰੱਖਣ ਦੀ ਲੋੜ ਹੈ। ਬੱਚਿਆਂ ਨੂੰ ਹੁੱਲੜਬਾਜ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ; ਸੇਵਾ ਖੇਡਣ ਦਾ ਸਮਾਂ ਨਹੀਂ ਹੈ। ਉਨ੍ਹਾਂ ਲਈ ਵੱਡਿਆਂ ਨਾਲ ਕੰਮ ਕਰਨਾ ਸਭ ਤੋਂ ਬਿਹਤਰ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਦੇ ਅਨੁਸਾਰ, ਪੇਸ਼ਕਾਰੀ ਦੇਣ ਵਿਚ ਹਿੱਸਾ ਲੈਣ ਦੀ ਮਦਦ ਦਿੱਤੀ ਜਾਣੀ ਚਾਹੀਦੀ ਹੈ। (ਦੇਖੋ ਅਗਸਤ 1, 1988, ਪਹਿਰਾਬੁਰਜ [ਅੰਗ੍ਰੇਜ਼ੀ], ਸਫ਼ਾ 15, ਪੈਰਾ 20.) ਨਿਗਰਾਨੀ ਪ੍ਰਦਾਨ ਕਰਨ ਦੇ ਲਈ ਮਾਂ-ਪਿਉ ਜ਼ਿੰਮੇਵਾਰ ਹਨ; ਉਨ੍ਹਾਂ ਉੱਤੇ ਨਿਗਰਾਨੀ ਰੱਖਣ ਦੇ ਲਈ ਇਕ ਵੱਡੇ ਵਿਅਕਤੀ ਤੋਂ ਬਿਨਾਂ, ਉਨ੍ਹਾਂ ਨੂੰ ਬੱਚਿਆਂ ਨੂੰ ਸੇਵਾ ਦੇ ਲਈ ਸਭਾਵਾਂ ਵਿਚ ਨਹੀਂ ਭੇਜਣਾ ਚਾਹੀਦਾ ਹੈ। ਬੱਚਿਆਂ ਦੀ ਸ਼ਲਾਘਾ ਕਰੋ ਜਦੋਂ ਉਹ ਚੰਗਾ ਕਰਦੇ ਹਨ।
12 ਮਿੰਟ: ਸਥਾਨਕ ਜ਼ਰੂਰਤਾਂ। (ਜਾਂ ਜਨਵਰੀ 1, 1996, ਪਹਿਰਾਬੁਰਜ [ਅੰਗ੍ਰੇਜ਼ੀ], ਸਫ਼ੇ 29-31, ਉੱਤੇ ਆਧਾਰਿਤ, ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨਾ’ ਉੱਤੇ ਭਾਸ਼ਣ ਦਿਓ।)
20 ਮਿੰਟ: “ਉਨ੍ਹਾਂ ਨੂੰ ਫਿਰ ਤੋਂ ਸੇਵਾ ਕਰਨ ਲਈ ਮਦਦ ਕਰੋ।” ਇਕ ਬਜ਼ੁਰਗ ਦੇ ਦੁਆਰਾ ਭਾਸ਼ਣ ਅਤੇ ਚਰਚਾ। ਨਿਸ਼ਕ੍ਰਿਆ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਅਗਸਤ 1, 1992, ਪਹਿਰਾਬੁਰਜ (ਅੰਗ੍ਰੇਜ਼ੀ) ਦਾ ਲੇਖ, “ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ” ਇਸਤੇਮਾਲ ਕਰਨ ਦਾ ਸੁਝਾਉ ਦਿਓ। ਕੁਝ ਮੁੱਖ ਨੁਕਤਿਆਂ ਦਾ ਜ਼ਿਕਰ ਕਰੋ।
ਗੀਤ 71 (96) ਅਤੇ ਸਮਾਪਤੀ ਪ੍ਰਾਰਥਨਾ।