ਜੁਲਾਈ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਜੁਲਾਈ 1
ਗੀਤ 90 (32)
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਅਪ੍ਰੈਲ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: “ਨਿੱਤ-ਦਿਹਾੜੀ ਆਪਣੀ ਸੁੱਖਣਾ ਪੂਰੀ ਕਰਨਾ।” ਸਵਾਲ ਅਤੇ ਜਵਾਬ। ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 1162, ਪੈਰਾ 6-7, ਤੋਂ ਟਿੱਪਣੀਆਂ ਸ਼ਾਮਲ ਕਰੋ, ਇਹ ਦਿਖਾਉਂਦੇ ਹੋਏ ਕਿ ਕਿਉਂ ਸੁੱਖਣਾ ਇਕ ਗੰਭੀਰ ਵਚਨਬੱਧਤਾ ਹੈ।
18 ਮਿੰਟ: “ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ।” (ਪੈਰੇ 1-3) ਲੇਖ ਦਾ ਵਿਸ਼ਾ ਵਿਕਸਿਤ ਕਰਨ ਲਈ ਪਹਿਲਾ ਪੈਰਾ ਇਸਤੇਮਾਲ ਕਰੋ। ਨਿਸ਼ਚਿਤ ਕਰੋ ਕਿ ਇਸ ਵੇਲੇ ਕਲੀਸਿਯਾ ਵਿਚ ਉਪਲਬਧ ਕਿਹੜੀਆਂ ਵੱਡੀਆਂ ਪੁਸਤਿਕਾਵਾਂ ਸ਼ਾਇਦ ਤੁਹਾਡੇ ਖੇਤਰ ਵਿਚ ਰੁਚੀ ਉਤਪੰਨ ਕਰਨ। ਜ਼ਿਕਰ ਕਰੋ ਕਿ ਇਹ ਕਿਹੜੀਆਂ ਭਾਸ਼ਾਵਾਂ ਵਿਚ ਉਪਲਬਧ ਹਨ ਅਤੇ ਸਾਰਿਆਂ ਨੂੰ ਆਪਣੇ ਨਾਲ ਵਿਭਿੰਨ ਵੱਡੀਆਂ ਪੁਸਤਿਕਾਵਾਂ ਕਈ ਭਾਸ਼ਾਵਾਂ ਵਿਚ ਰੱਖਣ ਲਈ ਉਤਸ਼ਾਹਿਤ ਕਰੋ। ਫਿਰ ਕੇਵਲ ਪੈਰਾ 2-3 ਦਾ ਪੁਨਰ-ਵਿਚਾਰ ਕਰੋ, ਅਤੇ ਪ੍ਰਦਰਸ਼ਿਤ ਕਰੋ ਕਿ ਵੱਡੀ ਪੁਸਤਿਕਾ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਦੇ ਨਾਲ ਕਿਵੇਂ ਪਹਿਲੀ ਮੁਲਾਕਾਤ ਅਤੇ ਪੁਨਰ-ਮੁਲਾਕਾਤ ਦੋਵੇਂ ਕੀਤੀਆਂ ਜਾ ਸਕਦੀਆਂ ਹਨ। ਦਿਖਾਓ ਕਿ ਪ੍ਰਕਾਸ਼ਕ ਕਿਵੇਂ ਸਥਾਨਕ ਖੇਤਰ ਲਈ ਉਪਯੁਕਤ ਕਿਸੇ ਹੋਰ ਵੱਡੀ ਪੁਸਤਿਕਾ ਦੇ ਲਈ ਖ਼ੁਦ ਆਪਣੀ ਪੇਸ਼ਕਾਰੀ ਤਿਆਰ ਕਰ ਸਕਦੇ ਹਨ।
ਗੀਤ 112 (59) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 8
ਗੀਤ 43 (11)
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ।” (ਪੈਰਾ 4-5) ਕੇਵਲ ਪੈਰਾ 4-5 ਅਤੇ ਵੱਡੀ ਪੁਸਤਿਕਾ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਦੀਆਂ ਕੁਝ ਵਿਸ਼ੇਸ਼ਤਾਵਾਂ ਉੱਤੇ ਚਰਚਾ ਕਰੋ। ਫਿਰ ਪਹਿਲੀ ਮੁਲਾਕਾਤ ਅਤੇ ਪੁਨਰ-ਮੁਲਾਕਾਤ ਲਈ ਸੁਝਾਅ ਦਿੱਤੀਆਂ ਗਈਆਂ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰੋ।
20 ਮਿੰਟ: “ਨਿਯਮਿਤ ਪਾਇਨੀਅਰ ਸੇਵਾ ਵਿਚ ਹੋਰ ਭਰਾਵਾਂ ਦੀ ਲੋੜ ਹੈ।” ਸਵਾਲ ਅਤੇ ਜਵਾਬ। ਜਿਵੇਂ ਸਮਾਂ ਅਨੁਮਤੀ ਦੇਵੇ, ਮਾਲੀ ਜ਼ਰੂਰਤਾਂ ਦੀ ਦੇਖ-ਭਾਲ ਕਿਵੇਂ ਕਰਨੀ ਹੈ ਦੇ ਬਾਰੇ ਸੁਝਾਵਾਂ ਦਾ ਪੁਨਰ-ਵਿਚਾਰ ਕਰੋ, ਜਿਸ ਦੀ ਚਰਚਾ ਸਤੰਬਰ 15, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 28-31, ਵਿਚ ਕੀਤੀ ਗਈ ਹੈ।
ਗੀਤ 16 (101) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 15
ਗੀਤ 162 (89)
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: “ਕੀ ਤੁਸੀਂ ਸੰਧਿਆ ਗਵਾਹੀ ਕਾਰਜ ਅਜ਼ਮਾਇਆ ਹੈ?” ਇਕ ਭਾਸ਼ਣ ਜਿਸ ਵਿਚ ਹਾਜ਼ਰੀਨਾਂ ਦਾ ਭਾਗ ਅਤੇ ਕੁਝ ਇੰਟਰਵਿਊ ਹੋਣ। ਬਿਆਨ ਕਰੋ ਕਿ ਸ਼ਾਮ ਵੇਲੇ ਖੇਤਰ ਵਿਚ ਕੰਮ ਕਰਦੇ ਸਮੇਂ ਸਥਾਨਕ ਤੌਰ ਤੇ ਕੀ ਦੇਖਿਆ ਗਿਆ ਹੈ। ਅਨੁਭਵ ਸ਼ਾਮਲ ਕਰੋ ਜੋ ਦਿਖਾਉਣ ਕਿ ਸੰਧਿਆ ਗਵਾਹੀ ਕਾਰਜ ਤੋਂ ਸਕਾਰਾਤਮਕ ਸਿੱਟੇ ਮਿਲਦੇ ਹਨ। ਸੇਵਾ ਲਈ ਸਭਾਵਾਂ ਦੀ ਸਥਾਨਕ ਸਪਤਾਹਕ ਅਨੁਸੂਚੀ ਦੀ ਰੂਪ-ਰੇਖਾ ਦਿਓ।
15 ਮਿੰਟ: “ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ।” (ਪੈਰਾ 6-8) ਲੇਖ ਦਾ ਆਖ਼ਰੀ ਪੈਰਾ ਇਸਤੇਮਾਲ ਕਰਦੇ ਹੋਏ ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਉਨ੍ਹਾਂ ਨਾਲ ਛੇਤੀ ਹੀ ਪੁਨਰ-ਮੁਲਾਕਾਤ ਕਰਨ ਜਿਨ੍ਹਾਂ ਨੇ ਵੱਡੀਆਂ ਪੁਸਤਿਕਾਵਾਂ ਲਈਆਂ ਹਨ। ਪੈਰੇ 6-7 ਵਰਤਦੇ ਹੋਏ, ਪ੍ਰਦਰਸ਼ਿਤ ਕਰੋ ਕਿ ਜੀਵਨ ਦਾ ਮਕਸਦ ਵੱਡੀ ਪੁਸਤਿਕਾ ਨੂੰ ਪਹਿਲੀ ਮੁਲਾਕਾਤ ਤੇ ਕਿਵੇਂ ਪੇਸ਼ ਕਰਨਾ ਹੈ ਅਤੇ ਕਿਵੇਂ ਪੁਨਰ-ਮੁਲਾਕਾਤ ਤੇ ਗਿਆਨ ਪੁਸਤਕ ਦੇ ਪਹਿਲੇ ਅਧਿਆਇ ਵਿੱਚੋਂ ਅਧਿਐਨ ਆਰੰਭ ਕਰਨਾ ਹੈ। ਪ੍ਰਕਾਸ਼ਕਾਂ ਨੂੰ ਯਾਦ ਦਿਲਾਓ ਕਿ ਉਹ ਦੂਜੀਆਂ ਵੱਡੀਆਂ ਪੁਸਤਿਕਾਵਾਂ ਦੇ ਲਈ ਖ਼ੁਦ ਆਪਣੀਆਂ ਪੇਸ਼ਕਾਰੀਆਂ ਤਿਆਰ ਕਰ ਸਕਦੇ ਹਨ, ਉਨ੍ਹਾਂ ਪੇਸ਼ਕਾਰੀਆਂ ਦੇ ਨਮੂਨੇ ਦੀ ਪੈਰਵੀ ਕਰਦੇ ਹੋਏ ਜੋ ਸਾਡੀ ਰਾਜ ਸੇਵਕਾਈ ਵਿਚ ਸੁਝਾਅ ਦਿੱਤੀਆਂ ਗਈਆਂ ਹਨ।
ਗੀਤ 64 (35) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 22
ਗੀਤ 108 (69)
10 ਮਿੰਟ: ਸਥਾਨਕ ਘੋਸ਼ਣਾਵਾਂ। ਰਸਾਲਿਆਂ ਦੇ ਸਭ ਤੋਂ ਹਾਲ ਹੀ ਦੇ ਅੰਕਾਂ ਦਾ ਸੰਖੇਪ ਵਿਚ ਪੁਨਰ-ਵਿਚਾਰ ਕਰੋ, ਉਹ ਦਿਲਚਸਪ ਵਿਸ਼ੇਸ਼ਤਾਵਾਂ ਦਿਖਾਉਂਦੇ ਹੋਏ ਜੋ ਰਸਾਲਿਆਂ ਨੂੰ ਦਰਵਾਜ਼ੇ ਤੇ ਪੇਸ਼ ਕਰਨ ਸਮੇਂ ਵਰਤੀਆਂ ਜਾ ਸਕਦੀਆਂ ਹਨ।
15 ਮਿੰਟ: ਪੂਰਣ-ਕਾਲੀ ਸੇਵਾ ਦੇ ਲਕਸ਼ ਦਾ ਪਿੱਛਾ ਕਰੋ। ਇਕ ਬਜ਼ੁਰਗ ਅਤੇ ਇਕ ਜਾਂ ਦੋ ਕਿਸ਼ੋਰਾਂ ਵਿਚਕਾਰ ਚਰਚਾ, ਜੋ ਦਸੰਬਰ 15, 1988, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 25-7 ਉੱਤੇ ਆਧਾਰਿਤ ਹੋਵੇ। ਨੌਜਵਾਨ ਤੈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਾਈ ਸਕੂਲ ਖ਼ਤਮ ਕਰਨ ਮਗਰੋਂ ਉਹ ਕਿਹੜੇ ਲਕਸ਼ਾਂ ਦਾ ਪਿੱਛਾ ਕਰਨਗੇ। ਉਹ ਸੰਸਾਰਕ ਪੇਸ਼ਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਭੌਤਿਕ ਲਾਭਾਂ ਵਿਚ ਰੁਚੀ ਦਿਖਾਉਂਦੇ ਹਨ। ਬਜ਼ੁਰਗ ਚੰਗੇ ਕਾਰਨ ਦੱਸਦਾ ਹੈ ਕਿ ਕਿਉਂ ਨਿਯਮਿਤ ਪਾਇਨੀਅਰ ਸੇਵਾ ਲਈ ਅੱਗੇ ਵਧਣਾ ਕਿਤੇ ਹੀ ਜ਼ਿਆਦਾ ਬਿਹਤਰ ਹੋਵੇਗਾ। ਕਿਸ਼ੋਰ ਸਹਿਮਤ ਹੁੰਦੇ ਹਨ ਪਰੰਤੂ ਸ਼ੰਕਾ ਕਰਦੇ ਹਨ ਕਿ ਉਹ ਨਿਯਮਿਤ ਪਾਇਨੀਅਰ ਹੋ ਕੇ ਆਪਣਾ ਭੌਤਿਕ ਤੌਰ ਤੇ ਗੁਜ਼ਾਰਾ ਕਰ ਸਕਣਗੇ। ਬਜ਼ੁਰਗ ਪਹਿਰਾਬੁਰਜ ਲੇਖ ਤੋਂ ਅਨੁਭਵ ਸਾਂਝਾ ਕਰਦਾ ਹੈ, ਇਹ ਦਿਖਾਉਂਦੇ ਹੋਏ ਕਿ ਨਿਯਮਿਤ ਪਾਇਨੀਅਰ ਸੇਵਾ ਇਕ ਉਚਿਤ, ਪ੍ਰਾਪਤੀਯੋਗ ਲਕਸ਼ ਹੈ ਜੋ ਅਨੇਕਾਂ ਨੂੰ ਆਨੰਦ ਲਿਆਉਂਦਾ ਹੈ। ਚਰਚਾ ਇਸ ਨਾਲ ਅੰਤ ਹੁੰਦੀ ਹੈ ਕਿ ਕਿਸ਼ੋਰ ਉਸ ਬਜ਼ੁਰਗ ਦੀਆਂ ਟਿੱਪਣੀਆਂ ਲਈ ਕਦਰਦਾਨੀ ਪ੍ਰਗਟ ਕਰਦੇ ਹਨ ਅਤੇ ਰਾਜ ਸੇਵਾ ਵਿਚ ਪੂਰਾ ਭਾਗ ਲੈਣ ਦੇ ਲਕਸ਼ ਦਾ ਪਿੱਛਾ ਕਰਨ ਬਾਰੇ ਗੰਭੀਰਤਾ ਨਾਲ ਸੋਚਣ ਲਈ ਦ੍ਰਿੜ੍ਹ ਸੰਕਲਪ ਹਨ।
20 ਮਿੰਟ: “ਗਿਆਨ ਪੁਸਤਕ ਦੇ ਨਾਲ ਕਿਵੇਂ ਚੇਲੇ ਬਣਾਉਣਾ।” ਜੂਨ 1996 ਅੰਤਰ-ਪੱਤਰ ਦੇ ਪੈਰੇ 12-16 ਉੱਤੇ ਇਕ ਭਾਸ਼ਣ। ਚਾਲੂ ਬਾਈਬਲ ਅਧਿਐਨ ਦੇ ਦੋ ਪ੍ਰਦਰਸ਼ਨ ਸ਼ਾਮਲ ਕਰੋ। ਪਹਿਲਾ ਦਿਖਾਉਂਦਾ ਹੈ ਕਿ ਕਿਵੇਂ ਵਿਦਿਆਰਥੀ ਨੂੰ ਪਾਠ ਤਿਆਰ ਕਰਨ ਲਈ ਸਿਖਲਾਈ ਦੇਣੀ ਹੈ, ਉਨ੍ਹਾਂ ਮੁੱਖ ਸ਼ਬਦਾਂ ਅਤੇ ਵਾਕਾਂਸ਼ ਨੂੰ ਉਜਾਗਰ ਜਾਂ ਰੇਖਾਂਕਿਤ ਕਰਦੇ ਹੋਏ ਜੋ ਛਪੇ ਸਵਾਲਾਂ ਦਾ ਸਭ ਤੋਂ ਸਿੱਧੇ ਤੌਰ ਤੇ ਜਵਾਬ ਦਿੰਦੇ ਹਨ। ਦੂਜਾ ਪ੍ਰਦਰਸ਼ਿਤ ਕਰਦਾ ਹੈ ਕਿ ਤੁਸੀਂ ਬਾਈਬਲ ਵਿਦਿਆਰਥੀ ਨੂੰ ਪਬਲਿਕ ਸਭਾ ਅਤੇ ਪਹਿਰਾਬੁਰਜ ਅਧਿਐਨ ਵਿਚ ਹਾਜ਼ਰ ਹੋਣ ਲਈ ਉਤਸ਼ਾਹਿਤ ਕਰਨ ਦੇ ਵਾਸਤੇ ਕੀ ਕਹਿ ਸਕਦੇ ਹੋ।
ਗੀਤ 116 (37) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜੁਲਾਈ 29
ਗੀਤ 212 (110)
10 ਮਿੰਟ: ਸਥਾਨਕ ਘੋਸ਼ਣਾਵਾਂ। “ਉਪਲਬਧ ਸਾਹਿੱਤ” ਦਾ ਪੁਨਰ-ਵਿਚਾਰ ਕਰੋ।
20 ਮਿੰਟ: ਇਕ ਬਾਈਬਲ ਅਧਿਐਨ ਹਾਸਲ ਕਰਨ ਲਈ ਕੀ ਜ਼ਰੂਰੀ ਹੈ? ਇਕ ਬਜ਼ੁਰਗ ਅਧਿਐਨ ਆਰੰਭ ਕਰਨ ਵਿਚ ਹੋਰ ਸਫ਼ਲ ਹੋਣ ਦੇ ਤਰੀਕਿਆਂ ਦਾ ਪੁਨਰ-ਵਿਚਾਰ ਕਰਦੇ ਹੋਏ, ਦੋ ਜਾਂ ਤਿੰਨ ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਦੇ ਦਰਮਿਆਨ ਚਰਚੇ ਦਾ ਨਿਰਦੇਸ਼ਨ ਕਰਦਾ ਹੈ: (1) ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰੋ। (2) ਰੁਚੀ ਰੱਖਣ ਵਾਲਿਆਂ ਦੀ ਭਾਲ ਵਿਚ ਘਰ-ਘਰ ਦੇ ਕਾਰਜ ਵਿਚ ਨਿਯਮਿਤ ਤੌਰ ਤੇ ਭਾਗ ਲਓ। (3) ਸਭ ਰੁਚੀ ਦਾ ਰਿਕਾਰਡ ਰੱਖੋ, ਅਤੇ ਛੇਤੀ ਹੀ ਪੁਨਰ-ਮੁਲਾਕਾਤਾਂ ਕਰੋ। (4) ਰੁਚੀ ਦਿਖਾਏ ਜਾਣ ਤੇ ਹਮੇਸ਼ਾ ਹੀ ਅਧਿਐਨ ਦੀ ਪੇਸ਼ਕਸ਼ ਕਰੋ। (ਦੇਖੋ ਫਰਵਰੀ 15, 1996, ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ੇ 20 ਉੱਤੇ ਉਪ-ਸਿਰਲੇਖ “ਬਾਈਬਲ ਅਧਿਐਨ ਆਰੰਭ ਕਰਾਉਣੇ।”) (5) ਅਗਸਤ 1, 1984, ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ੇ 13-17 ਉੱਤੇ ਵਰਣਿਤ ਚਾਰ ਸੁਝਾਵਾਂ ਨੂੰ ਇਸਤੇਮਾਲ ਕਰਨ ਦੇ ਦੁਆਰਾ ਆਪਣੀ ਸਿਖਾਉਣ ਦੀ ਯੋਗਤਾ ਵਿਚ ਆਤਮ-ਵਿਸ਼ਵਾਸ ਵਿਕਸਿਤ ਕਰੋ।
15 ਮਿੰਟ: ਸਥਾਨਕ ਲੋੜਾਂ। ਜਾਂ ਇਕ ਬਜ਼ੁਰਗ ਜਨਵਰੀ 15, 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 21-3, ਤੋਂ “ਤਸੱਲੀ ਅਤੇ ਹੌਸਲਾ-ਅਫ਼ਜ਼ਾਈ—ਅਨੇਕ ਪੱਖਾਂ ਦੇ ਰਤਨ,” ਉੱਤੇ ਇਕ ਭਾਸ਼ਣ ਦਿੰਦਾ ਹੈ।
ਗੀਤ 165 (81) ਅਤੇ ਸਮਾਪਤੀ ਪ੍ਰਾਰਥਨਾ।