ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/96 ਸਫ਼ਾ 1
  • ਨਿਹਚਾ ਨਾਲ ਚੱਲੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਿਹਚਾ ਨਾਲ ਚੱਲੋ
  • ਸਾਡੀ ਰਾਜ ਸੇਵਕਾਈ—1996
  • ਮਿਲਦੀ-ਜੁਲਦੀ ਜਾਣਕਾਰੀ
  • “ਸਾਨੂੰ ਹੋਰ ਨਿਹਚਾ ਦੇ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਨਿਹਚਾ—ਤਕੜਾ ਕਰਨ ਵਾਲਾ ਗੁਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਯਹੋਵਾਹ ਦੇ ਵਾਅਦਿਆਂ ʼਤੇ ਆਪਣੀ ਨਿਹਚਾ ਦਾ ਸਬੂਤ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • “ਨਿਹਚਾ ਵਿਚ ਪੱਕੇ ਰਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
ਹੋਰ ਦੇਖੋ
ਸਾਡੀ ਰਾਜ ਸੇਵਕਾਈ—1996
km 9/96 ਸਫ਼ਾ 1

ਨਿਹਚਾ ਨਾਲ ਚੱਲੋ

1 ਕਰੋੜਾਂ ਹੀ ਲੋਕ ਆਪਣੇ ਜੀਵਨਾਂ ਨੂੰ ਭੌਤਿਕ ਸੰਪਤੀਆਂ ਦੁਆਲੇ ਕੇਂਦ੍ਰਿਤ ਕਰਦੇ ਹਨ, ਅਤੇ ਮੂਰਖਤਾ ਨਾਲ ਧਨ ਦੀ ਧੋਖੇ-ਭਰੀ ਸ਼ਕਤੀ ਵਿਚ ਭਰੋਸਾ ਰੱਖਦੇ ਹਨ। (ਮੱਤੀ 13:22) ਉਹ ਇਕ ਅਸਹਿ ਸਬਕ ਸਿੱਖਦੇ ਹਨ ਜਦੋਂ ਉਨ੍ਹਾਂ ਦਾ ਧਨ ਖੋਹ ਜਾਂ ਚੋਰੀ ਹੋ ਜਾਂਦਾ ਹੈ ਜਾਂ ਥੋੜ੍ਹੀ ਹੀ ਕੀਮਤ ਦਾ ਸਾਬਤ ਹੁੰਦਾ ਹੈ। ਸਾਨੂੰ ਅਧਿਆਤਮਿਕ ਖ਼ਜ਼ਾਨਿਆਂ ਲਈ ਸਖ਼ਤ ਕੋਸ਼ਿਸ਼ ਕਰਦੇ ਹੋਏ, ਇਕ ਜ਼ਿਆਦਾ ਸਿਆਣੇ ਮਾਰਗ ਦੀ ਪੈਰਵੀ ਕਰਨ ਲਈ ਉਤੇਜਿਤ ਕੀਤਾ ਜਾਂਦਾ ਹੈ। (ਮੱਤੀ 6:19, 20) ਇਸ ਵਿਚ ‘ਨਿਹਚਾ ਨਾਲ ਚੱਲਣਾ’ ਸੰਮਿਲਿਤ ਹੈ।—2 ਕੁਰਿੰ. 5:7.

2 “ਨਿਹਚਾ” ਸ਼ਬਦ ਇਕ ਯੂਨਾਨੀ ਸ਼ਬਦ ਤੋਂ ਅਨੁਵਾਦ ਕੀਤਾ ਗਿਆ ਹੈ ਜੋ ਕਿ ਭਰੋਸੇ, ਯਕੀਨ ਅਤੇ ਦ੍ਰਿੜ੍ਹ ਵਿਸ਼ਵਾਸ ਦਾ ਭਾਵ ਦਿੰਦਾ ਹੈ। ਨਿਹਚਾ ਦੇ ਨਾਲ ਚੱਲਣ ਦਾ ਅਰਥ ਹੈ ਪਰਮੇਸ਼ੁਰ ਵਿਚ ਭਰੋਸੇ ਦੁਆਰਾ ਕਠਿਨ ਪਰਿਸਥਿਤੀਆਂ ਦਾ ਸਾਮ੍ਹਣਾ ਕਰਨਾ, ਸਾਡੇ ਕਦਮਾਂ ਨੂੰ ਮਾਰਗ-ਦਰਸ਼ਿਤ ਕਰਨ ਦੀ ਉਸ ਦੀ ਯੋਗਤਾ ਅਤੇ ਸਾਡੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਉਸ ਦੀ ਚਾਹਵਾਨਤਾ ਵਿਚ ਭਰੋਸਾ ਰੱਖਣਾ। ਯਿਸੂ ਨੇ ਸੰਪੂਰਣ ਮਿਸਾਲ ਕਾਇਮ ਕੀਤੀ ਸੀ; ਉਸ ਨੇ ਉਹ ਚੀਜ਼ ਨੂੰ ਕੇਂਦ੍ਰਿਤ ਰੱਖਿਆ ਜੋ ਵਾਕਈ ਹੀ ਮਹੱਤਵਪੂਰਣ ਸੀ। (ਇਬ. 12:2) ਇਸੇ ਤਰ੍ਹਾਂ, ਸਾਨੂੰ ਅਣਡਿੱਠ, ਅਧਿਆਤਮਿਕ ਚੀਜ਼ਾਂ ਉੱਤੇ ਆਪਣੇ ਦਿਲਾਂ ਨੂੰ ਕੇਂਦ੍ਰਿਤ ਰੱਖਣਾ ਚਾਹੀਦਾ ਹੈ। (2 ਕੁਰਿੰ. 4:18) ਸਾਨੂੰ ਹਮੇਸ਼ਾ ਆਪਣੇ ਵਰਤਮਾਨ ਜੀਵਨ ਦੀ ਅਨਿਸ਼ਚਿਤਤਾ ਬਾਰੇ ਚੌਕਸ ਰਹਿਣਾ ਚਾਹੀਦਾ ਹੈ ਅਤੇ ਯਹੋਵਾਹ ਉੱਤੇ ਉੱਕੀ ਨਿਰਭਰਤਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

3 ਸਾਨੂੰ ਦ੍ਰਿੜ੍ਹਤਾ ਨਾਲ ਇਹ ਵੀ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਨਿਰਦੇਸ਼ਨ ਦੇ ਅਧੀਨ ਆਪਣੇ ਦ੍ਰਿਸ਼ਟ ਸੰਗਠਨ ਦੁਆਰਾ ਰਹਿਨੁਮਾਈ ਕਰ ਰਿਹਾ ਹੈ। (ਮੱਤੀ 24:45-47) ਅਸੀਂ ਆਪਣੀ ਨਿਹਚਾ ਨੂੰ ਪ੍ਰਦਰਸ਼ਿਤ ਕਰਦੇ ਹਾਂ ਜਦੋਂ ਅਸੀਂ ਕਲੀਸਿਯਾ ਵਿਚ ‘ਆਗੂਆਂ ਦੀ ਆਗਿਆਕਾਰੀ ਕਰਦੇ ਹਾਂ।’ (ਇਬ. 13:17) ਨਿਮਰਤਾ ਸਹਿਤ ਦੈਵ-ਸ਼ਾਸਕੀ ਇੰਤਜ਼ਾਮ ਦੇ ਨਾਲ ਸਹਿਯੋਗ ਵਿਚ ਕੰਮ ਕਰਨਾ ਯਹੋਵਾਹ ਵਿਚ ਸਾਡੇ ਯਕੀਨ ਨੂੰ ਪ੍ਰਗਟ ਕਰਦਾ ਹੈ। (1 ਪਤ. 5:6) ਸਾਨੂੰ ਪੂਰੇ ਦਿਲ ਨਾਲ ਉਸ ਕੰਮ ਨੂੰ ਸਮਰਥਨ ਦੇਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ ਜੋ ਸੰਗਠਨ ਨੂੰ ਪੂਰਾ ਕਰਨ ਲਈ ਦਿੱਤਾ ਗਿਆ ਹੈ। ਇਹ ਸਾਨੂੰ ਇਕ ਪ੍ਰੇਮ ਅਤੇ ਏਕਤਾ ਦੇ ਮਜ਼ਬੂਤ ਬੰਧਨ ਵਿਚ ਆਪਣੇ ਭਰਾਵਾਂ ਦੇ ਹੋਰ ਨਜ਼ਦੀਕ ਲਿਆਵੇਗਾ।—1 ਕੁਰਿੰ. 1:10.

4 ਨਿਹਚਾ ਨੂੰ ਕਿਵੇਂ ਮਜ਼ਬੂਤ ਕਰਨਾ: ਸਾਨੂੰ ਆਪਣੀ ਨਿਹਚਾ ਨੂੰ ਨਿਸ਼ਚਲ ਬਣਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ। ਸਾਨੂੰ ਉਸ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਅਧਿਐਨ, ਪ੍ਰਾਰਥਨਾ, ਅਤੇ ਸਭਾ ਹਾਜ਼ਰੀ ਵਿਚ ਨਿਯਮਿਤਤਾ, ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਉਣ ਦੀ ਮਦਦ ਕਰੇਗੀ ਤਾਂਕਿ, ਯਹੋਵਾਹ ਦੀ ਮਦਦ ਦੇ ਨਾਲ, ਉਹ ਕਿਸੇ ਵੀ ਅਜ਼ਮਾਇਸ਼ ਦਾ ਮੁਕਾਬਲਾ ਕਰ ਸਕਦੀ ਹੈ। (ਅਫ਼. 6:16) ਕੀ ਤੁਸੀਂ ਰੋਜ਼ਾਨਾ ਬਾਈਬਲ ਪਠਨ ਲਈ ਅਤੇ ਸਭਾਵਾਂ ਦੀ ਤਿਆਰੀ ਲਈ ਇਕ ਅੱਛਾ ਨਿੱਤ-ਕਰਮ ਸਥਾਪਿਤ ਕੀਤਾ ਹੈ? ਕੀ ਤੁਸੀਂ ਅਕਸਰ ਉਸ ਉੱਤੇ ਮਨਨ ਕਰਦੇ ਹੋ ਜੋ ਤੁਸੀਂ ਸਿੱਖਦੇ ਹੋ, ਅਤੇ ਕੀ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਕੋਲ ਜਾਂਦੇ ਹੋ? ਕੀ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਜਿਵੇਂ ਮੌਕਾ ਪੇਸ਼ ਹੋਵੇ ਉਨ੍ਹਾਂ ਵਿਚ ਹਿੱਸਾ ਲੈਣਾ ਤੁਹਾਡਾ ਦਸਤੂਰ ਹੈ?—ਇਬ. 10:23-25.

5 ਮਜ਼ਬੂਤ ਨਿਹਚਾ ਚੰਗੇ ਅਮਲਾਂ ਦੁਆਰਾ ਸਾਬਤ ਹੁੰਦੀ ਹੈ। (ਯਾਕੂ. 2:26) ਸਾਡੀ ਨਿਹਚਾ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਸਭ ਤੋਂ ਵਧੀਆ ਤਰੀਕਾ ਦੂਜਿਆਂ ਨੂੰ ਆਪਣੀ ਉਮੀਦ ਘੋਸ਼ਿਤ ਕਰਨ ਦੁਆਰਾ ਹੈ। ਕੀ ਤੁਸੀਂ ਖ਼ੁਸ਼ ਖ਼ਬਰੀ ਨੂੰ ਸਾਂਝਿਆਂ ਕਰਨ ਦੇ ਮੌਕਿਆਂ ਨੂੰ ਭਾਲਦੇ ਹੋ? ਸੇਵਕਾਈ ਵਿਚ ਅਧਿਕ ਕੰਮ ਕਰਨ ਦੇ ਲਈ ਕੀ ਤੁਹਾਡੀਆਂ ਹਾਲਾਤਾਂ ਸਮਾਯੋਜਿਤ ਕੀਤੀਆਂ ਜਾ ਸਕਦੀਆਂ ਹਨ? ਕੀ ਤੁਸੀਂ ਆਪਣੀ ਸੇਵਕਾਈ ਦੇ ਦਰਜੇ ਅਤੇ ਪ੍ਰਭਾਵਕਤਾ ਨੂੰ ਸੁਧਾਰਨ ਲਈ ਸਾਨੂੰ ਹਾਸਲ ਹੁੰਦੀਆਂ ਸੁਝਾਵਾਂ ਨੂੰ ਲਾਗੂ ਕਰਦੇ ਹੋ? ਕੀ ਤੁਸੀਂ ਨਿੱਜੀ ਅਧਿਆਤਮਿਕ ਟੀਚੇ ਸਥਾਪਿਤ ਕਰਦੇ ਹੋ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਆਪਣੇ ਵੱਲੋਂ ਵੱਡਾ ਜਤਨ ਕਰਦੇ ਹੋ?

6 ਯਿਸੂ ਨੇ ਜੀਵਨ ਦੇ ਰੋਜ਼ਾਨਾ ਧੰਦਿਆਂ ਵਿਚ ਜ਼ਿਆਦਾ ਉਲਝਣ ਅਤੇ ਭੌਤਿਕਵਾਦੀ ਜਾਂ ਸਵਾਰਥੀ ਹਿਤਾਂ ਨੂੰ ਸਾਡੇ ਅਧਿਆਤਮਿਕ ਦ੍ਰਿਸ਼ ਨੂੰ ਫਿੱਕਾ ਪੈਣ ਦੀ ਇਜਾਜ਼ਤ ਦੇਣ ਬਾਰੇ ਚੇਤਾਵਨੀ ਦਿੱਤੀ ਸੀ। (ਲੂਕਾ 21:34-36) ਸਾਨੂੰ ਸਖ਼ਤ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਅਸੀਂ ਕਿਵੇਂ ਚੱਲਦੇ ਹਾਂ ਤਾਂ ਜੋ ਆਪਣੀ ਨਿਹਚਾ ਦੇ ਸੰਬੰਧ ਵਿਚ ਬੇੜੀ ਡੁੱਬਣ ਤੋਂ ਬਚ ਸਕੀਏ। (ਅਫ਼. 5:15; 1 ਤਿਮੋ. 1:19) ਅਸੀਂ ਸਾਰੇ ਇਹ ਉਮੀਦ ਰੱਖਦੇ ਹਾਂ ਕਿ ਆਖ਼ਰਕਾਰ ਅਸੀਂ ਘੋਸ਼ਿਤ ਕਰ ਸਕਾਂਗੇ ਕਿ ਅਸੀਂ ‘ਅੱਛੀ ਲੜਾਈ ਲੜੀ ਹੈ, ਦੌੜ ਮੁਕਾ ਛੱਡੀ ਹੈ, ਅਤੇ ਨਿਹਚਾ ਦੀ ਸਾਂਭ ਕੀਤੀ ਹੈ।’—2 ਤਿਮੋ. 4:7.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ