ਬੋਲਚਾਲ ਵਿਚ ਅਤੇ ਆਚਰਣ ਵਿਚ ਇਕ ਮਿਸਾਲ ਬਣੋ
1 ਰਸੂਲ ਪੌਲੁਸ ਨੇ ਤਿਮੋਥਿਉਸ ਨੂੰ ਬੋਲਣ ਵਿਚ ਅਤੇ ਆਚਰਣ ਵਿਚ ਇਕ ਮਿਸਾਲ ਬਣਨ ਲਈ ਤਾਗੀਦ ਕੀਤਾ ਸੀ। (1 ਤਿਮੋ. 4:12) ਸਾਨੂੰ ਵੀ ਉਦਾਹਰਣਯੋਗ ਬੋਲੀ ਅਤੇ ਆਚਰਣ ਪ੍ਰਗਟ ਕਰਨਾ ਚਾਹੀਦਾ ਹੈ, ਖ਼ਾਸ ਤੌਰ ਤੇ ਜਦੋਂ ਅਸੀਂ ਸੇਵਕਾਈ ਵਿਚ ਹਿੱਸਾ ਲੈ ਰਹੇ ਹੁੰਦੇ ਹਾਂ, ਕਿਉਂਕਿ ਇੰਜ ਕਰਨਾ ਸ਼ਾਇਦ ਇਹ ਨਿਰਧਾਰਣ ਕਰੇ ਕਿ ਕੀ ਅਸੀਂ ਉਨ੍ਹਾਂ ਦੇ ਦਿਲਾਂ ਤਕ ਪਹੁੰਚਦੇ ਹਾਂ ਜਾਂ ਨਹੀਂ ਜਿਨ੍ਹਾਂ ਨਾਲ ਮੁਲਾਕਾਤ ਕਰਦੇ ਹਨ।
2 ਸਾਨੂੰ ਚੰਗੇ ਸ਼ਿਸ਼ਟਾਚਾਰ ਦੇ ਸਾਰਿਆਂ ਪਹਿਲੂਆਂ ਨੂੰ ਪ੍ਰਗਟ ਕਰਨ ਦੀ ਲੋੜ ਹੈ, ਜਿਨ੍ਹਾਂ ਵਿਚ ਅਦਬ, ਲਿਹਾਜ਼, ਦਿਆਲਗੀ, ਸਾਊਪੁਣਾ ਅਤੇ ਸੁਚੱਜ ਸ਼ਾਮਲ ਹਨ। ਇਨ੍ਹਾਂ ਗੁਣਾਂ ਨੂੰ ਪ੍ਰਤਿਬਿੰਬਤ ਕਰਨ ਦੁਆਰਾ, ਅਸੀਂ ਇਹ ਦਿਖਾਉਂਦੇ ਹਾਂ ਕਿ ਅਸੀਂ ਇਸ ਗੱਲ ਬਾਰੇ ਸਚੇਤ ਹਾਂ ਕਿ ਸਾਡੇ ਕਾਰਜ ਦੂਜਿਆਂ ਦੀਆਂ ਭਾਵਨਾਵਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਸੇਵਕਾਈ ਵਿਚ ਚੰਗੇ ਸ਼ਿਸ਼ਟਾਚਾਰ ਦੀ ਤੁਲਨਾ ਉਨ੍ਹਾਂ ਮਿਰਚ ਮਸਾਲਿਆਂ ਦੇ ਨਾਲ ਕੀਤੀ ਜਾ ਸਕਦੀ ਹੈ, ਜੋ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਤੋਂ ਬਗੈਰ, ਸੁਅਸਥਕਾਰੀ ਭੋਜਨ ਦਾ ਸੁਆਦ ਫਿੱਕਾ ਅਤੇ ਅਣਭਾਉਂਦਾ ਹੋ ਸਕਦਾ ਹੈ। ਦੂਜਿਆਂ ਦੇ ਨਾਲ ਆਪਣੇ ਵਰਤਾਉ ਵਿਚ ਚੰਗੇ ਸ਼ਿਸ਼ਟਾਚਾਰ ਪ੍ਰਗਟ ਕਰਨ ਤੋਂ ਚੂਕਣਾ ਇਕ ਅਜਿਹਾ ਹੀ ਅਸਰ ਪਾ ਸਕਦਾ ਹੈ।—ਕੁਲ. 4:6.
3 ਬੋਲਚਾਲ ਵਿਚ ਇਕ ਮਿਸਾਲ ਬਣੋ: ਇਕ ਦੋਸਤਾਨਾ ਮੁਸਕਰਾਹਟ ਅਤੇ ਇਕ ਨਿੱਘੀ ਨਮਸਕਾਰ ਸਾਡੀ ਖ਼ੁਸ਼ ਖ਼ਬਰੀ ਦੀ ਪੇਸ਼ਕਾਰੀ ਦੇ ਅਤਿ-ਅਵਸ਼ੱਕ ਹਿੱਸੇ ਹਨ। ਜਦੋਂ ਅਸੀਂ ਆਪਣੀ ਪ੍ਰਸਤਾਵਨਾ ਨੂੰ ਨਿੱਘ ਅਤੇ ਸੁਹਿਰਦਤਾ ਦੇ ਨਾਲ ਸਲੂਣੀ ਬਣਾਉਂਦੇ ਹਾਂ, ਅਸੀਂ ਘਰ-ਸੁਆਮੀ ਨੂੰ ਸੰਚਾਰ ਕਰਦੇ ਹਾਂ ਕਿ ਅਸੀਂ ਸੱਚ-ਮੁੱਚ ਹੀ ਉਸ ਵਿਚ ਦਿਲਚਸਪੀ ਰੱਖਦੇ ਹਾਂ। ਜਦੋਂ ਉਹ ਬੋਲਦਾ ਹੈ, ਤਾਂ ਗਹੁ ਨਾਲ ਸੁਣੋ ਅਤੇ ਉਸ ਦੇ ਵਿਚਾਰ ਲਈ ਉਚਿਤ ਆਦਰ ਦਿਖਾਓ। ਜਦੋਂ ਤੁਸੀਂ ਬੋਲਦੇ ਹੋ, ਸੁਚੱਜ ਅਤੇ ਕਿਰਪਾ ਨਾਲ ਬੋਲੋ।—ਤੁਲਨਾ ਕਰੋ ਰਸੂਲਾਂ ਦੇ ਕਰਤੱਬ 6:8.
4 ਕਦੀ-ਕਦੀ ਅਸੀਂ ਅਜਿਹੇ ਇਕ ਵਿਅਕਤੀ ਦੇ ਨਾਲ ਮੁਲਾਕਾਤ ਕਰਦੇ ਹਾਂ ਜੋ ਸ਼ਾਇਦ ਗ਼ੈਰ-ਦੋਸਤਾਨਾ, ਇੱਥੋਂ ਤਕ ਕਿ ਝਗੜਾਲੂ ਵੀ ਹੋਵੇ। ਸਾਨੂੰ ਕਿਸ ਤਰ੍ਹਾਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ? ਪਤਰਸ ਨੇ ਸਾਨੂੰ ਅਜਿਹੇ ਤਰੀਕੇ ਵਿਚ ਬੋਲਣ ਉੱਤੇ ਜ਼ੋਰ ਦਿੱਤਾ ਸੀ, ਜੋ “ਨਰਮਾਈ ਅਤੇ ਭੈ” ਦਿਖਾਉਂਦਾ ਹੈ। (1 ਪਤ. 3:15; ਰੋਮੀ. 12:17, 18) ਯਿਸੂ ਨੇ ਕਿਹਾ ਸੀ ਕਿ ਜੇਕਰ ਇਕ ਘਰ-ਸੁਆਮੀ ਗੁਸਤਾਖ਼ੀ ਨਾਲ ਰਾਜ ਸੰਦੇਸ਼ ਨੂੰ ਰੱਦ ਕਰੇ, ਸਾਨੂੰ ਕੇਵਲ ‘ਆਪਣੇ ਪੈਰਾਂ ਦੀ ਧੂੜ ਝਾੜ ਸੁੱਟਣੀ’ ਚਾਹੀਦੀ ਹੈ। (ਮੱਤੀ 10:14) ਅਜਿਹੀਆਂ ਹਾਲਾਤਾਂ ਦੇ ਅਧੀਨ ਸਾਡੇ ਵੱਲੋਂ ਉਦਾਹਰਣਯੋਗ ਸ਼ਿਸ਼ਟਾਚਾਰ ਨੂੰ ਦਿਖਾਉਣਾ ਸ਼ਾਇਦ ਆਖ਼ਰਕਾਰ ਉਸ ਵਿਰੋਧੀ ਦਾ ਦਿਲ ਨਰਮ ਕਰ ਦੇਵੇ।
5 ਆਚਰਣ ਵਿਚ ਇਕ ਮਿਸਾਲ ਬਣੋ: ਵਿਅਸਤ ਸੜਕਾਂ ਉੱਤੇ ਅਤੇ ਪਬਲਿਕ ਥਾਵਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ, ਇਹ ਮੰਗ ਕਰਦਾ ਹੈ ਕਿ ਅਸੀਂ ਧਿਆਨਸ਼ੀਲ ਹੋਈਏ, ਕਦੇ ਵੀ ਉੱਚੀ ਆਵਾਜ਼ ਵਾਲੇ ਜਾਂ ਜ਼ਿੱਦੀ ਨਹੀਂ, ਅਤੇ ਕਿ ਅਸੀਂ ਰਾਹਗੀਰਾਂ ਦੇ ਆਉਣ-ਜਾਣ ਵਿਚ ਰੁਕਾਵਟ ਨਾ ਪਾਈਏ। ਜਦੋਂ ਅਸੀਂ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਦੇ ਘਰਾਂ ਵਿਚ ਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਦੀ ਪਰਾਹੁਣਚਾਰੀ ਲਈ ਕਦਰਦਾਨੀ ਦਿਖਾਉਂਦੇ ਹੋਏ, ਚੰਗਾ ਵਤੀਰਾ ਕਾਇਮ ਰੱਖਣਾ ਅਤੇ ਆਪਣੇ ਆਪ ਨੂੰ ਮਿਹਰਬਾਨ ਮਹਿਮਾਨ ਵਾਂਗ ਪੇਸ਼ ਹੋਣਾ ਚਾਹੀਦਾ ਹੈ। ਸਾਡੇ ਨਾਲ ਹੁੰਦੇ ਕੋਈ ਵੀ ਬੱਚਿਆਂ ਨੂੰ ਘਰ-ਸੁਆਮੀ ਅਤੇ ਉਸ ਦੀ ਸੰਪਤੀ ਲਈ ਆਦਰ ਦਿਖਾਉਣਾ ਚਾਹੀਦਾ ਹੈ ਅਤੇ ਸ਼ਿਸ਼ਟ ਨਾਲੇ ਧਿਆਨਸ਼ੀਲ ਹੋਣਾ ਚਾਹੀਦਾ ਹੈ ਜਦੋਂ ਅਸੀਂ ਗੱਲਬਾਤ ਕਰ ਰਹੇ ਹੁੰਦੇ ਹਾਂ। ਜੇਕਰ ਬੱਚੇ ਬੇਕਾਬੂ ਹੋਣ, ਇਹ ਇਕ ਬੁਰਾ ਪ੍ਰਭਾਵ ਛੱਡ ਦੇਵੇਗਾ।—ਕਹਾ. 29:15.
6 ਸਾਡੀ ਨਿੱਜੀ ਦਿੱਖ ਨੂੰ, ਦੂਜਿਆ ਨੂੰ ਇਹ ਜ਼ਾਹਰ ਕਰਨਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੇ ਸੇਵਕ ਹਾਂ। ਸਾਡੇ ਪਹਿਰਾਵੇ ਅਤੇ ਸ਼ਿੰਗਾਰਨ ਵਿਚ, ਸਾਨੂੰ ਨਾ ਤਾਂ ਦਲਿੱਦਰੀ ਅਤੇ ਅਣਵਾਹੇ ਨਾ ਹੀ ਨੁਮਾਇਸ਼ੀ ਅਤੇ ਅਸੰਜਮੀ ਹੋਣਾ ਚਾਹੀਦਾ ਹੈ। ਸਾਡੀ ਦਿੱਖ ਹਮੇਸ਼ਾ ਖੁਸ਼ ਖਬਰੀ ਦੇ ਯੋਗ ਹੋਣੀ ਚਾਹੀਦੀ ਹੈ। (ਤੁਲਨਾ ਕਰੋ ਫ਼ਿਲਿੱਪੀਆਂ 1:27.) ਆਪਣੀ ਦਿੱਖ ਅਤੇ ਸਾਜ਼-ਸਾਮਾਨ ਵੱਲ ਅੱਛੀ ਤਰ੍ਹਾਂ ਨਾਲ ਧਿਆਨ ਦੇਣ ਦੁਆਰਾ, ਅਸੀਂ ਦੂਜਿਆ ਨੂੰ ਠੋਕਰ ਖਾਣ ਜਾਂ ਸਾਡੀ ਸੇਵਕਾਈ ਵਿਚ ਨੁਕਸ ਕੱਢਣ ਦੇ ਲਈ ਕਾਰਨ ਨਹੀਂ ਦੇਵਾਂਗੇ। (2 ਕੁਰਿੰ. 6:3, 4) ਸਾਡੀ ਉਦਾਹਰਣਯੋਗ ਬੋਲੀ ਅਤੇ ਆਚਰਣ ਯਹੋਵਾਹ ਨੂੰ ਆਦਰ ਲਿਆਉਂਦੇ ਹੋਏ, ਰਾਜ ਸੰਦੇਸ਼ ਨਾਲ ਇਕ ਮਨਮੋਹਕ ਗੁਣ ਜੋੜਦੇ ਹਨ।—1 ਪਤ. 2:12.