ਸਤੰਬਰ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਸਤੰਬਰ 2
ਗੀਤ 98 (91)
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਂਆਂ ਘੋਸ਼ਣਾਵਾਂ। ਸਾਰਿਆਂ ਨੂੰ, ਖ਼ਾਸ ਕਰਕੇ ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਨੂੰ, ਅਪ੍ਰੈਲ 1993 ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਲੇਖ “ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਦਾ ਅਧਿਐਨ ਕਰਨਾ” ਦਾ ਪੁਨਰ-ਵਿਚਾਰ ਕਰਨ ਲਈ ਉਤਸ਼ਾਹਿਤ ਕਰੋ। ਲੇਖ ਦੇ ਮੁੱਖ ਨੁਕਤਿਆਂ ਨੂੰ ਉਜਾਗਰ ਕਰੋ।
15 ਮਿੰਟ: “ਨਿਹਚਾ ਨਾਲ ਚੱਲੋ।” ਸਵਾਲ ਅਤੇ ਜਵਾਬ।
18 ਮਿੰਟ: “ਇਕ ਸਕਾਰਾਤਮਕ ਰਵੱਈਏ ਦੇ ਨਾਲ ਖ਼ੁਸ਼ ਖ਼ਬਰੀ ਨੂੰ ਪੇਸ਼ ਕਰਨਾ।” ਪੈਰਾ 1 ਉੱਤੇ ਆਧਾਰਿਤ ਪਰਿਚੈਕਾਰੀ ਟਿੱਪਣੀਆਂ ਕਰੋ। ਵਿਆਖਿਆ ਕਰੋ ਕਿ ਪਰਿਵਾਰ (ਅੰਗ੍ਰੇਜ਼ੀ) ਪੁਸਤਕ ਦੇ ਇਕ ਵਿਕਲਪਕ ਪੇਸ਼ਕਸ਼ ਵਜੋਂ, ਸਦਾ ਦੇ ਲਈ ਜੀਉਂਦੇ ਰਹਿਣਾ ਜਾਂ ਸ੍ਰਿਸ਼ਟੀ (ਅੰਗ੍ਰੇਜ਼ੀ) ਪੁਸਤਕਾਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ, ਪਰੰਤੂ ਜਿੰਨਾ ਚਿਰ ਕਲੀਸਿਯਾ ਕੋਲ ਕੋਈ ਪਰਿਵਾਰ (ਅੰਗ੍ਰੇਜ਼ੀ) ਪੁਸਤਕਾਂ ਸਟਾਕ ਵਿਚ ਹਨ, ਪਹਿਲਾਂ ਇਨ੍ਹਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਫਿਰ ਲੇਖ ਦੇ ਕੇਵਲ 2-5 ਪੈਰਿਆਂ ਨੂੰ ਪ੍ਰਯੋਗ ਕਰੋ। ਅੱਛੀ ਤਰ੍ਹਾਂ ਨਾਲ ਤਿਆਰ ਕੀਤੀਆਂ ਪੇਸ਼ਕਾਰੀਆਂ ਦੇ ਉਨ੍ਹਾਂ ਪ੍ਰਦਰਸ਼ਨਾਂ ਨੂੰ ਪੇਸ਼ ਕਰੋ ਜੋ ਪਰਿਵਾਰ ਪੁਸਤਕ ਨੂੰ ਪੇਸ਼ ਕਰਨਾ, ਇਕ ਪੁਨਰ-ਮੁਲਾਕਾਤ ਕਰਨੀ, ਅਤੇ ਗਿਆਨ ਪੁਸਤਕ ਵਿਚ ਇਕ ਅਧਿਐਨ ਨੂੰ ਆਰੰਭ ਕਰਨਾ ਦਿਖਾਉਂਦੇ ਹਨ
ਗੀਤ 48 (28) ਅਤੇ ਸਮਾਪਤੀ ਪ੍ਰਾਰਥਨਾ
ਸਪਤਾਹ ਆਰੰਭ ਸਤੰਬਰ 9
ਗੀਤ 18 (36)
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। “ਰਾਜ ਦਾ ਪ੍ਰਚਾਰ ਕਰੋ” ਦੀ ਚਰਚਾ ਕਰੋ।
18 ਮਿੰਟ: ਕਲੀਸਿਯਾ ਦੀ 1996 ਸੇਵਾ ਸਾਲ ਰਿਪੋਰਟ ਦਾ ਪੁਨਰ-ਵਿਚਾਰ ਕਰੋ। ਸੇਵਾ ਨਿਗਾਹਬਾਨ ਦੁਆਰਾ ਇਕ ਉਤਸ਼ਾਹਜਨਕ, ਜੋਸ਼ੀਲਾ ਭਾਸ਼ਣ। (ਆਪਣੀ ਸੇਵਕਾਈ [ਅੰਗ੍ਰੇਜ਼ੀ] ਪੁਸਤਕ, ਸਫ਼ੇ 100-2 ਦੇਖੋ।) ਧਿਆਨ ਦਿਵਾਓ ਕਿ ਕਲੀਸਿਯਾ ਨੇ ਕਿਸ ਪੱਖੋਂ ਚੰਗੀ ਮਿਹਨਤ ਕੀਤੀ ਅਤੇ ਉਸ ਦੀ ਸ਼ਲਾਘਾ ਕਰੋ। ਇਹ ਪ੍ਰਦਰਸ਼ਿਤ ਕਰੋ ਕਿ ਨਿਯਮਿਤ ਅਤੇ ਸਹਿਯੋਗੀ ਪਾਇਨੀਅਰਾਂ ਦੀ ਸਰਗਰਮੀ ਨੇ ਸਥਾਨਕ ਤੌਰ ਤੇ ਕੰਮ ਦੀ ਤਰੱਕੀ ਕਰਨ ਲਈ ਕਿਵੇਂ ਬਹੁਤ ਮਦਦ ਕੀਤੀ ਹੈ। ਨਿਯਮਿਤ ਹਾਜ਼ਰੀ ਉੱਤੇ ਜ਼ੋਰ ਦਿੰਦੇ ਹੋਏ, ਸਭਾ ਹਾਜ਼ਰੀ ਅੰਕੜਿਆਂ ਦਾ ਜ਼ਿਕਰ ਕਰੋ। ਸੰਖੇਪ ਵਿਚ ਉਨ੍ਹਾਂ ਵਿਵਹਾਰਕ ਟੀਚਿਆਂ ਨੂੰ ਬਿਆਨ ਕਰੋ ਜੋ ਆਗਾਮੀ ਸਾਲ ਵਿਚ ਕਲੀਸਿਯਾ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।
15 ਮਿੰਟ: “ਇਕ ਸਕਾਰਾਤਮਕ ਰਵੱਈਏ ਦੇ ਨਾਲ ਖ਼ੁਸ਼ ਖ਼ਬਰੀ ਨੂੰ ਪੇਸ਼ ਕਰਨਾ।” ਸਿਰਫ਼ ਪੈਰੇ 6-8 ਦਾ ਪੁਨਰ-ਵਿਚਾਰ ਕਰੋ, ਅਤੇ ਆਰੰਭਕ ਮੁਲਾਕਾਤ ਨਾਲੇ ਪੁਨਰ-ਮੁਲਾਕਾਤ ਦੋਹਾਂ ਲਈ ਦੁਕਾਨ-ਦੁਕਾਨ ਦੀਆਂ ਪੇਸ਼ਕਾਰੀਆਂ ਦੇ ਪ੍ਰਦਰਸ਼ਨ ਪੇਸ਼ ਕਰੋ। (ਵਪਾਰ ਖੇਤਰ ਵਿਚ ਕੰਮ ਕਰਨ ਬਾਰੇ, ਅਕਤੂਬਰ 1989 ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਸਫ਼ਾ 4 ਤੇ ਅਤਿਰਿਕਤ ਸੁਝਾਵਾਂ ਨੂੰ ਦੇਖੋ।) ਸਾਰਿਆਂ ਨੂੰ ਤਤਪਰਤਾ ਸਹਿਤ ਪੁਨਰ-ਮੁਲਾਕਾਤਾਂ ਕਰਨ ਲਈ ਉਤਸ਼ਾਹਿਤ ਕਰੋ।
ਗੀਤ 123 (63) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 16
ਗੀਤ 10 (18)
15 ਮਿੰਟ: ਸਥਾਨਕ ਘੋਸ਼ਣਾਵਾਂ। ਹਾਜ਼ਰੀਨਾਂ ਦੇ ਨਾਲ ਪ੍ਰਸ਼ਨ ਡੱਬੀ ਦੀ ਚਰਚਾ ਕਰੋ। ਸਕੂਲ ਗਾਈਡਬੁੱਕ (ਅੰਗ੍ਰੇਜ਼ੀ) ਦੇ ਅਧਿਐਨ 6 ਤੋਂ ਇਕ-ਦੋ ਨੁਕਤਿਆਂ ਨੂੰ ਸੰਖੇਪ ਵਿਚ ਨਾਲ ਸ਼ਾਮਲ ਕਰੋ।
15 ਮਿੰਟ: “ਬੋਲਚਾਲ ਵਿਚ ਅਤੇ ਆਚਰਣ ਵਿਚ ਇਕ ਮਿਸਾਲ ਬਣੋ।” ਸਵਾਲ ਅਤੇ ਜਵਾਬ।
15 ਮਿੰਟ: ਸਕੂਲ ਵਿਚ ਮਸੀਹੀ ਆਚਰਣ। ਸਕੂਲ ਮਾਹੌਲ ਵਿਚ ਛੁਪੇ ਹੋਏ ਗੰਭੀਰ ਖ਼ਤਰਿਆਂ ਵੱਲ ਧਿਆਨ ਖਿੱਚਣ ਲਈ ਪਿਤਾ ਆਪਣੇ ਪੁੱਤਰ ਜਾਂ ਧੀ ਦੇ ਨਾਲ ਗੱਲਬਾਤ ਕਰਦਾ ਹੈ; ਉਹ ਸੰਗਤ ਬਾਰੇ ਚੌਕਸ ਰਹਿਣ ਅਤੇ ਇਤਰਾਜ਼ਯੋਗ ਸਰਗਰਮੀਆਂ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ। ਉਹ ਸਿੱਖਿਆ (ਅੰਗ੍ਰੇਜ਼ੀ) ਵੱਡੀ ਪੁਸਤਿਕਾ ਦੇ ਸਫ਼ੇ 24 ਤੇ ਡੱਬੀ ਦਾ ਪੁਨਰ-ਵਿਚਾਰ ਕਰਦਾ ਹੈ ਅਤੇ ਇਕ ਗਵਾਹ ਵਜੋਂ ਇਕ ਅੱਛੀ ਮਿਸਾਲ ਕਾਇਮ ਕਰਨ ਦੀ ਜ਼ਰੂਰਤ ਨੂੰ ਵਿਆਖਿਆ ਕਰਦਾ ਹੈ। ਪਿਤਾ ਉਨ੍ਹਾਂ ਕੁਝ ਪਰਤਾਵਿਆਂ ਦਾ ਜ਼ਿਕਰ ਕਰਦਾ ਹੈ ਜੋ ਪੈਦਾ ਹੁੰਦੇ ਹਨ, ਜਿਨ੍ਹਾਂ ਵਿਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ, ਆਸ਼ਨਾਈ ਮਿਲਣ, ਸਮਾਜਕ ਇਕੱਠਾਂ ਵਿਚ ਹਾਜ਼ਰ ਹੋਣਾ, ਜਾਂ ਖੇਡਾਂ ਵਿਚ ਹਿੱਸਾ ਲੈਣਾ ਸ਼ਾਮਲ ਹੁੰਦੇ ਹਨ; ਉਹ ਚਰਚਾ ਕਰਦੇ ਹਨ ਕਿ ਸਮੱਸਿਆਵਾਂ ਤੋਂ ਕਿਵੇਂ ਪਰਹੇਜ਼ ਕੀਤਾ ਜਾਵੇ। ਪਿਤਾ ਨੌਜਵਾਨ ਨੂੰ ਕਠਿਨਾਈਆਂ ਪੈਦਾ ਹੁੰਦੇ ਸਮੇਂ ਉਸ ਨੂੰ ਹਮਰਾਜ਼ ਬਣਾਉਣ ਵਿਚ ਦੇਰ ਨਾ ਕਰਨ ਦਾ ਹੌਸਲਾ ਦਿੰਦਾ ਹੈ—ਉਹ ਕਠਿਨਾਈਆਂ ਬਾਰੇ ਜਾਣਨਾ ਅਤੇ ਮਦਦ ਕਰਨਾ ਚਾਹੁੰਦਾ ਹੈ।
ਗੀਤ 32 (10) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 23
ਗੀਤ 21 (1)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਸਥਾਨਕ ਜ਼ਰੂਰਤਾਂ। ਜਾਂ ਫਰਵਰੀ 15, 1996 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 27-9 “ਉਨ੍ਹਾਂ ਚੀਜ਼ਾਂ ਤੋਂ ਪਾਰ ਦੇਖੋ ਜੋ ਤੁਸੀਂ ਡਿੱਠਦੇ ਹੋ!” ਉੱਤੇ ਆਧਾਰਿਤ ਇਕ ਭਾਸ਼ਣ।
20 ਮਿੰਟ: “1996 ‘ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ’ ਜ਼ਿਲ੍ਹਾ ਮਹਾਂ-ਸੰਮੇਲਨ।” ਸਵਾਲ-ਅਤੇ-ਜਵਾਬ ਦੁਆਰਾ ਪੈਰੇ 1-16 ਦੀ ਚਰਚਾ। ਪੈਰੇ 10-11 ਅਤੇ 15 ਪੜ੍ਹੋ।
ਗੀਤ 215 (117) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 30
ਗੀਤ 171 (59)
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: “1996 ‘ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ’ ਜ਼ਿਲ੍ਹਾ ਮਹਾਂ-ਸੰਮੇਲਨ।” ਸਵਾਲ-ਅਤੇ- ਜਵਾਬ ਦੁਆਰਾ ਪੈਰੇ 17-23 ਦੀ ਚਰਚਾ। ਪੈਰੇ 17-18 ਪੜ੍ਹੋ। “ਜ਼ਿਲ੍ਹਾ ਮਹਾਂ-ਸੰਮੇਲਨ ਯਾਦ-ਦਹਾਨੀਆਂ” ਦਾ ਪੁਨਰ-ਵਿਚਾਰ ਕਰੋ।
15 ਮਿੰਟ: ਅਕਤੂਬਰ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਅਸੀਂ ਪਹਿਰਾਬੁਰਜ ਅਤੇ ਅਵੇਕ! ਦੀਆਂ ਸਬਸਕ੍ਰਿਪਸ਼ਨਾਂ ਪੇਸ਼ ਕਰਾਂਗੇ। ਵਿਵਿਧ ਨੁਕਤਿਆਂ ਦੀ ਚਰਚਾ ਕਰੋ, ਜਿਵੇਂ ਕਿ: (1) ਉਹ ਮਕਸਦ ਜਿਸ ਲਈ ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਜਿਵੇਂ ਪਰਿਚੈਕਾਰੀ ਪੰਨਿਆਂ ਤੇ ਵਿਆਖਿਆ ਕੀਤਾ ਗਿਆ ਹੈ। (2) ਉਹ ਅਨੇਕ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਅਤੇ ਵਿਸ਼ਵ ਭਰ ਵਿਚ ਬਾਈਬਲ ਗਿਆਨ ਉਪਲਬਧ ਕਰਦੇ ਹਨ। (3) ਪਹਿਰਾਬੁਰਜ ਵਿਅਕਤੀਗਤ, ਪਰਿਵਾਰਕ, ਅਤੇ ਸਮੂਹਕ ਅਧਿਐਨ ਲਈ ਡੀਜ਼ਾਈਨ ਕੀਤਾ ਗਿਆ ਹੈ। (4) ਅਨੇਕ ਧਰਮਾਂ ਨਾਲ ਸੰਬੰਧਿਤ ਲੋਕ ਉਨ੍ਹਾਂ ਨੂੰ ਪੜ੍ਹਦੇ ਹਨ। (5) ਅਸੀਂ ਨਿੱਜੀ ਤੌਰ ਤੇ ਕਿਸੇ ਵਿਅਕਤੀ ਨੂੰ ਵੀ ਅਜੋਕੇ ਅੰਕ ਪਹੁੰਚਾਵਾਂਗੇ ਜੋ ਸੁਹਿਰਦਤਾ ਦੇ ਨਾਲ ਉਨ੍ਹਾਂ ਨੂੰ ਪੜ੍ਹਨਾ ਚਾਹੁੰਦਾ ਹੈ, ਪਰੰਤੂ ਜੋ ਸਬਸਕ੍ਰਿਪਸ਼ਨ ਮੁੱਲ ਲੈਣ ਦੀ ਸਮਰਥਾ ਨਹੀਂ ਰੱਖਦਾ ਹੈ। (6) ਉਹ ਖ਼ਾਸ ਕਰਕੇ ਵਿਅਸਤ ਲੋਕਾਂ ਲਈ ਡੀਜ਼ਾਈਨ ਕੀਤੇ ਗਏ ਹਨ। (7) ਪਹਿਰਾਬੁਰਜ 1879 ਤੋਂ ਲੈ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ; ਅਵੇਕ! 1919 ਤੋਂ ਲੈ ਕੇ ਪ੍ਰਕਾਸ਼ਿਤ ਕੀਤੀ ਗਈ ਹੈ। (8) ਸਾਡਾ ਇਕ ਸਵੈ-ਇੱਛਿਤ, ਸਿੱਖਿਅਕ ਕੰਮ ਹੈ, ਨਾ ਕਿ ਇਕ ਵਣਜੀ ਕਾਰੋਬਾਰ। ਇਸ ਕਾਰਨ, ਰਸਾਲਿਆਂ ਦੇ ਪ੍ਰਤੀ ਚੰਦਾ ਬਹੁਤ ਹੀ ਮੁਨਾਸਬ ਹੈ। ਇਕ ਕਦਰਦਾਨ ਪਾਠਕ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਨੂੰ ਸੁਣਾ ਕੇ ਸਮਾਪਤ ਕਰੋ।—ਅਪ੍ਰੈਲ 15, 1986 ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 32 ਦੇਖੋ।
ਗੀਤ 3 (33) ਅਤੇ ਸਮਾਪਤੀ ਪ੍ਰਾਰਥਨਾ।