ਅਕਤੂਬਰ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਅਕਤੂਬਰ 7
ਗੀਤ 47 (21)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਜੂਨ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: ਪ੍ਰਸ਼ਨ ਡੱਬੀ। ਸੇਵਾ ਨਿਗਾਹਬਾਨ ਜਾਂ ਦੂਜਾ ਯੋਗ ਬਜ਼ੁਰਗ ਹਾਜ਼ਰੀਨ ਦੇ ਨਾਲ ਜਾਣਕਾਰੀ ਦੀ ਚਰਚਾ ਕਰਦਾ ਹੈ।
20 ਮਿੰਟ: “ਖ਼ੁਦ ਆਪਣੀ ਰਸਾਲਾ ਪੇਸ਼ਕਾਰੀ ਤਿਆਰ ਕਰੋ।” (ਪੈਰਾ 1-7) ਪੈਰਾ 1-4 ਉੱਤੇ ਸਵਾਲ ਪੁੱਛੋ, ਅਤੇ ਫਿਰ ਪੈਰਾ 5-7 ਵਿਚ ਦਿੱਤੇ ਗਏ ਸੁਝਾਵਾਂ ਨੂੰ ਵਰਤਦੇ ਹੋਏ, ਦੋ ਜਾਂ ਤਿੰਨ ਸੰਖੇਪ ਪ੍ਰਦਰਸ਼ਨ ਪੇਸ਼ ਕਰੋ, ਇਹ ਦਿਖਾਉਣ ਦੇ ਲਈ ਕਿ ਕਿਵੇਂ ਨਵੇਂ ਰਸਾਲਿਆਂ ਨੂੰ ਸਬਸਕ੍ਰਿਪਸ਼ਨ ਪੇਸ਼ ਕਰਨ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਮਾਰਚ 1, 1987, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 17, ਪੈਰਾ 8-9, ਵਿੱਚੋਂ ਟਿੱਪਣੀਆਂ ਸ਼ਾਮਲ ਕਰੋ।
ਗੀਤ 222 (119) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਕਤੂਬਰ 14
ਗੀਤ 39 (16)
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਕੋਈ ਬਿਹਤਰ ਚੀਜ਼ ਦੀ ਖ਼ੁਸ਼ ਖ਼ਬਰੀ ਪ੍ਰਕਾਸ਼ਿਤ ਕਰਨਾ।” ਸਵਾਲ ਅਤੇ ਜਵਾਬ। ਪਹਿਰਾਬੁਰਜ ਵਿਚ ਛਾਪੇ ਗਏ ਇਤਿਹਾਸ ਬਣਾਉਣ ਵਾਲੇ ਕੁਝ ਲੇਖਾਂ ਦਾ ਜ਼ਿਕਰ ਕਰੋ।—ਦੇਖੋ ਮਾਰਚ 1, 1987, ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 13.
20 ਮਿੰਟ: “ਖ਼ੁਦ ਆਪਣੀ ਰਸਾਲਾ ਪੇਸ਼ਕਾਰੀ ਤਿਆਰ ਕਰੋ।” (ਪੈਰਾ 8-11) ਸਵਾਲ ਅਤੇ ਜਵਾਬ। ਜਨਵਰੀ 1, 1994, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 24-5, ਪੈਰਾ 18-21, ਵਿਚ ਦਿੱਤੇ ਗਏ ਚਾਰ ਸੁਝਾਵਾਂ ਉੱਤੇ ਟਿੱਪਣੀਆਂ ਸ਼ਾਮਲ ਕਰੋ। ਰਸਾਲੇ ਦੇ ਅਕਤੂਬਰ ਅੰਕਾਂ ਨੂੰ ਵਰਤਦੇ ਹੋਏ ਦਿਖਾਓ ਕਿ ਇਕ ਪੇਸ਼ਕਾਰੀ ਕਿਵੇਂ ਤਿਆਰ ਕਰਨੀ ਹੈ: (1) ਇਕ ਅਜਿਹਾ ਲੇਖ ਚੁਣੋ ਜੋ ਸੰਭਵ ਤੌਰ ਤੇ ਤੁਹਾਡੇ ਖੇਤਰ ਵਿਚ ਦਿਲਚਸਪੀ ਜਗਾਏਗਾ, (2) ਦਿਖਾਉਣ ਦੇ ਲਈ ਇਕ ਦਿਲਚਸਪ ਮੁੱਦਾ ਲੱਭੋ, (3) ਇਕ ਅਜਿਹਾ ਸਵਾਲ ਸੋਚੋ ਜੋ ਉਸ ਮੁੱਦੇ ਵੱਲ ਧਿਆਨ ਖਿੱਚਣ ਦੇ ਲਈ ਵਰਤਿਆ ਜਾ ਸਕੇ, (4) ਜੇ ਮੌਕਾ ਦਿੱਤਾ ਜਾਵੇ ਤਾਂ ਪੜ੍ਹਨ ਦੇ ਲਈ ਇਕ ਸ਼ਾਸਤਰਵਚਨ ਚੁਣੋ, ਅਤੇ (5) ਆਪਣੇ ਆਰੰਭਕ ਸ਼ਬਦਾਂ ਦੀ ਅਤੇ ਰਸਾਲੇ ਦੇ ਬਾਰੇ ਤੁਸੀਂ ਕੀ ਕਹੋਗੇ ਦੀ ਤਿਆਰੀ ਕਰੋ, ਤਾਂਕਿ ਤੁਸੀਂ ਘਰ-ਸੁਆਮੀ ਨੂੰ ਇਕ ਸਬਸਕ੍ਰਿਪਸ਼ਨ ਸਵੀਕਾਰ ਕਰਨ ਦੇ ਲਈ ਉਤਸ਼ਾਹਿਤ ਕਰ ਸਕੋ। ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਦੁਆਰਾ ਇਕ-ਇਕ ਪੇਸ਼ਕਾਰੀ ਪ੍ਰਦਰਸ਼ਿਤ ਕਰਵਾਓ। ਇਕ ਯੁਵਾ ਨੂੰ ਸ਼ਾਮਲ ਕਰੋ ਜੋ ਇਕ ਸਰਲ ਰਸਾਲਾ ਪੇਸ਼ਕਸ਼ ਪ੍ਰਦਰਸ਼ਿਤ ਕਰੇਗਾ। ਜੇਕਰ ਸਬਸਕ੍ਰਿਪਸ਼ਨ ਨਾਮਨਜ਼ੂਰ ਕੀਤੀ ਜਾਂਦੀ ਹੈ, ਤਾਂ ਨਿਸ਼ਚੇ ਹੀ ਰਸਾਲੇ ਦੀਆਂ ਇਕੱਲੀਆਂ ਕਾਪੀਆਂ ਪੇਸ਼ ਕਰੋ।
ਗੀਤ 82 (26) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਕਤੂਬਰ 21
ਗੀਤ 169 (28)
15 ਮਿੰਟ: ਸਥਾਨਕ ਘੋਸ਼ਣਾਵਾਂ। ਵਿਆਖਿਆ ਕਰੋ ਕਿ ਇਕ ਰਸਾਲਾ ਮਾਰਗ ਕਿਵੇਂ ਸ਼ੁਰੂ ਕਰਨਾ ਹੈ ਜੇਕਰ ਇਕ ਵਿਅਕਤੀ ਰਸਾਲੇ ਨੂੰ ਪ੍ਰਾਪਤ ਕਰਨ ਵਿਚ ਦਿਲਚਸਪੀ ਦਿਖਾਉਂਦਾ ਹੈ ਪਰ ਇਕ ਸਬਸਕ੍ਰਿਪਸ਼ਨ ਸਵੀਕਾਰ ਨਹੀਂ ਕਰਦਾ ਹੈ: (1) ਦਿੱਤੇ ਗਏ ਹਰੇਕ ਸਾਹਿੱਤ ਦਾ ਅਤੇ ਦਿਖਾਏ ਗਏ ਲੇਖ ਦਾ ਰੀਕਾਰਡ ਰੱਖੋ, (2) ਅਗਲੇ ਅੰਕਾਂ ਦੇ ਨਾਲ ਵਾਪਸ ਜਾਣ ਦਾ ਪ੍ਰਬੰਧ ਕਰੋ, ਅਤੇ (3) ਇਨ੍ਹਾਂ ਮੁਲਾਕਾਤਾਂ ਨੂੰ ਕਰਨ ਦੇ ਲਈ ਆਪਣੀ ਸਪਤਾਹਕ ਸੇਵਾ ਅਨੁਸੂਚੀ ਵਿਚ ਇਕ ਨਿਸ਼ਚਿਤ ਸਮਾਂ ਅਲੱਗ ਰੱਖੋ। ਹਰੇਕ ਰਸਾਲਾ ਮਾਰਗ ਮੁਲਾਕਾਤ ਨੂੰ ਇਕ ਪੁਨਰ-ਮੁਲਾਕਾਤ ਦੇ ਤੌਰ ਤੇ ਰਿਪੋਰਟ ਕਰਨਾ ਯਾਦ ਰੱਖੋ।
15 ਮਿੰਟ: “ਆਪਣੇ ਖੇਤਰ ਨੂੰ ਚੰਗੀ ਤਰ੍ਹਾਂ ਨਾਲ ਪੂਰਾ ਕਰੋ।” ਲੇਖ ਦੀ ਚਰਚਾ ਕਰੋ ਅਤੇ ਕਿ ਵਪਾਰ ਖੇਤਰ ਵਿਚ ਕੰਮ ਕਰਨ ਦੇ ਲਈ ਕਿਹੜੇ ਸਥਾਨਕ ਪ੍ਰਬੰਧ ਹਨ। ਹਾਜ਼ਰੀਨ ਨੂੰ ਉਤਸ਼ਾਹਜਨਕ ਅਨੁਭਵ ਸੁਣਾਉਣ ਦਾ ਸੱਦਾ ਦਿਓ ਜਿਨ੍ਹਾਂ ਦਾ ਉਨ੍ਹਾਂ ਨੇ ਆਪਣੇ ਖੇਤਰ ਵਿਚ ਸ਼ਾਮਲ ਦੁਕਾਨਾਂ ਵਿਚ ਕੰਮ ਕਰਦੇ ਸਮੇਂ ਆਨੰਦ ਮਾਣਿਆ ਸੀ।
15 ਮਿੰਟ: ਸਥਾਨਕ ਲੋੜਾਂ। ਜਾਂ ਇਕ ਬਜ਼ੁਰਗ ਦੁਆਰਾ ਮਈ 1, 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 21-4, ਦੇ ਲੇਖ “ਅੰਤ ਤਕ ਆਪਣਾ ਵਿਸ਼ਵਾਸ ਦ੍ਰਿੜ੍ਹ ਬਣਾਏ ਰੱਖੋ,” ਉੱਤੇ ਇਕ ਭਾਸ਼ਣ।
ਗੀਤ 12 (52) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਕਤੂਬਰ 28
ਗੀਤ 27 (7)
10 ਮਿੰਟ: ਸਥਾਨਕ ਘੋਸ਼ਣਾਵਾਂ। ਕਿਉਂ ਜੋ ਦਸੰਬਰ ਵਿਚ ਦੁਨਿਆਵੀ ਛੁੱਟੀਆਂ ਆਉਣ ਵਾਲੀਆਂ ਹਨ, ਜਿਸ ਤੋਂ ਸ਼ਾਇਦ ਲੌਕਿਕ ਕੰਮ ਅਤੇ ਸਕੂਲ ਤੋਂ ਛੁੱਟੀ ਮਿਲੇ, ਸਾਰਿਆਂ ਨੂੰ ਸਹਾਇਕ ਪਾਇਨੀਅਰਾਂ ਦੇ ਤੌਰ ਤੇ ਆਪਣਾ ਨਾਂ ਦਰਜ ਕਰਵਾਉਣ ਦੀ ਸੰਭਾਵਨਾ ਬਾਰੇ ਸੋਚਣ ਦਾ ਉਤਸ਼ਾਹ ਦਿਓ। ਸਾਰਿਆਂ ਨੂੰ ਇਸ ਸਪਤਾਹ-ਅੰਤ ਵਿਚ ਅਕਤੂਬਰ ਖੇਤਰ ਸੇਵਾ ਰਿਪੋਰਟ ਦੇਣ ਲਈ ਅਨੁਰੋਧ ਕਰੋ।
20 ਮਿੰਟ: “ਅਨੁਕੂਲ ਸਮੇਂ ਨੂੰ ਕਿਵੇਂ ਖ਼ਰੀਦੀਏ।” ਸਵਾਲ ਅਤੇ ਜਵਾਬ। ਦਸੰਬਰ 1, 1989, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 16-17, ਪੈਰਾ 7-11, ਵਿੱਚੋਂ ਟਿੱਪਣੀਆਂ ਸ਼ਾਮਲ ਕਰੋ।
15 ਮਿੰਟ: ਨਵੰਬਰ ਦੇ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਗਿਆਨ ਪੁਸਤਕ ਪੇਸ਼ ਕੀਤੀ ਜਾਵੇਗੀ, ਅਤੇ ਜਿੱਥੇ ਕਿਤੇ ਪੁਸਤਕਾਂ ਦਿੱਤੀਆਂ ਗਈਆਂ ਹਨ, ਉੱਥੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਉਦੇਸ਼ ਨਾਲ, ਵਾਪਸ ਜਾਣ ਦਾ ਇਕ ਖ਼ਾਸ ਜਤਨ ਕੀਤਾ ਜਾਵੇਗਾ। ਦੋ ਜਾਂ ਤਿੰਨ ਯੋਗ ਪ੍ਰਕਾਸ਼ਕ ਪੁਸਤਕ ਦੀ ਮਹੱਤਤਾ ਉੱਤੇ ਅਤੇ ਇਸ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ, ਉੱਤੇ ਚਰਚਾ ਕਰਦੇ ਹਨ। ਇਸ ਵਿਚ ਸ਼ਾਮਲ ਜਾਣਕਾਰੀ ਹਰ ਪੇਸ਼ਿਆਂ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਿਚ ਬਾਈਬਲ ਦੇ ਉਹ ਮੂਲ ਵਿਸ਼ੇ ਅਤੇ ਸਿਧਾਂਤ ਸ਼ਾਮਲ ਹਨ ਜੋ ਨਵੇਂ ਵਿਅਕਤੀਆਂ ਨੂੰ ਬਪਤਿਸਮਾ ਲੈਣ ਤੋਂ ਪਹਿਲਾਂ ਸਮਝਣ ਦੀ ਜ਼ਰੂਰਤ ਹੈ। ਜੇਕਰ ਅਸੀਂ ਅਧਿਐਨ ਨੂੰ ਚੰਗੀ ਰਫ਼ਤਾਰ ਤੇ ਅੱਗੇ ਵਧਾਉਂਦੇ ਜਾਈਏ, ਤਾਂ ਸਿੱਖਿਆਰਥੀ ਤੇਜ਼ ਪ੍ਰਗਤੀ ਕਰ ਸਕਦਾ ਹੈ। ਚਰਚਾ ਕਰੋ ਅਤੇ ਪ੍ਰਦਰਸ਼ਿਤ ਕਰੋ ਕਿ ਸਿੱਧੀ ਪਹੁੰਚ ਇਸਤੇਮਾਲ ਕਰਦੇ ਹੋਏ ਇਕ ਅਧਿਐਨ ਕਿਵੇਂ ਸ਼ੁਰੂ ਕਰਨਾ ਹੈ: ਸਫ਼ਾ 4-5 ਉੱਤੇ ਦਿੱਤੀ ਗਈ ਤਸਵੀਰ ਅਤੇ ਸਿਰਲੇਖ ਦਾ ਪੁਨਰ-ਵਿਚਾਰ ਕਰੋ; ਸਾਡੇ ਅਧਿਐਨ ਤਰੀਕੇ ਦੀ ਵਿਆਖਿਆ ਕਰੋ; ਅਧਿਆਇ 1 ਦੇ ਪਹਿਲੇ ਪੰਜ ਪੈਰਿਆਂ ਦੀ ਸੰਖੇਪ ਵਿਚ ਚਰਚਾ ਕਰੋ; ਬਾਅਦ ਵਿਚ ਇਹ ਸਵਾਲ, ਕੀ ਸਦੀਪਕ ਜੀਵਨ ਕੇਵਲ ਇਕ ਸੁਪਨਾ ਹੀ ਹੈ?, ਦਾ ਜਵਾਬ ਦੇਣ ਦੇ ਲਈ ਵਾਪਸ ਆ ਕੇ ਚਰਚੇ ਨੂੰ ਜਾਰੀ ਰੱਖਣ ਦਾ ਸਮਾਂ ਨਿਸ਼ਚਿਤ ਕਰੋ। ਇਕ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨ ਦੇ ਵਿਸ਼ੇਸ਼-ਸਨਮਾਨ ਨਾਲ ਆਉਣ ਵਾਲੇ ਆਨੰਦ ਉੱਤੇ ਜ਼ੋਰ ਦਿਓ।
ਗੀਤ 162 (89) ਅਤੇ ਸਮਾਪਤੀ ਪ੍ਰਾਰਥਨਾ।