ਘੋਸ਼ਣਾਵਾਂ
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦਾ ਆਡਿਟ ਦਸੰਬਰ 1 ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ। ਜਦੋਂ ਇਹ ਕੀਤਾ ਜਾ ਚੁੱਕਾ ਹੋਵੇ, ਤਾਂ ਕਲੀਸਿਯਾ ਵਿਚ ਘੋਸ਼ਣਾ ਕਰੋ।
◼ 1997 ਦੇ ਲਈ ਸਮਾਰਕ ਐਤਵਾਰ, ਮਾਰਚ 23, ਨੂੰ ਸੰਝ ਤੋਂ ਬਾਅਦ ਹੈ। ਇਹ ਯਾਦ-ਦਹਾਨੀ ਇਸ ਲਈ ਦਿੱਤੀ ਜਾ ਰਹੀ ਹੈ ਤਾਂਕਿ ਜਿੱਥੇ ਜ਼ਰੂਰੀ ਹੋਵੇ ਉੱਥੇ ਭਰਾ ਹਾਲ ਬੁਕ ਕਰ ਸਕਣ।
◼ ਜਨਵਰੀ ਤੋਂ ਸ਼ੁਰੂ, ਸਰਕਟ ਨਿਗਾਹਬਾਨ ਇਹ ਪਬਲਿਕ ਭਾਸ਼ਣ ਦੇਣਗੇ ਜਿਸ ਦਾ ਵਿਸ਼ਾ ਹੋਵੇਗਾ: “ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ?” ਵੀਰਵਾਰ (ਜਾਂ ਸ਼ੁੱਕਰਵਾਰ) ਨੂੰ ਉਨ੍ਹਾਂ ਦੇ ਪਹਿਲੇ ਸੇਵਾ ਭਾਸ਼ਣ ਦਾ ਵਿਸ਼ਾ ਹੈ: “ਖ਼ੁਸ਼ ਖ਼ਬਰੀ ਵਿਚ ਅਤਿ ਰੁੱਝੇ ਰਹੋ,” ਅਤੇ ਉਸੇ ਦਿਨ, 45-ਮਿੰਟਾਂ ਦੇ ਸੰਯੁਕਤ ਕਲੀਸਿਯਾ ਪੁਸਤਕ ਅਧਿਐਨ ਮਗਰੋਂ ਦਿੱਤੇ ਜਾਣ ਵਾਲਾ ਦੂਜਾ ਸੇਵਾ ਭਾਸ਼ਣ ਹੈ: “ਸਦਗੁਣ ਜਾਂ ਔਗੁਣ—ਤੁਸੀਂ ਕਿਸ ਦੀ ਭਾਲ ਕਰਦੇ ਹੋ?” ਇਹ ਦੋਵੇਂ ਹੀ ਭਾਸ਼ਣ 25 ਮਿੰਟਾਂ ਦੇ ਹੋਣਗੇ, ਜਿਸ ਕਰਕੇ ਵੀਰਵਾਰ (ਜਾਂ ਸ਼ੁੱਕਰਵਾਰ) ਦੀ ਸਭਾ ਦੀ ਕੁੱਲ ਅਵਧੀ ਇਕ ਘੰਟਾ 50 ਮਿੰਟ ਹੋਵੇਗੀ। ‘ਸਿੱਖੀਆਂ ਹੋਈਆਂ ਗੱਲਾਂ ਉੱਤੇ ਟਿਕਿਆ ਰਹਿ,’ ਦੀ ਚਰਚਾ ਬਦਲ ਦਿੱਤੀ ਗਈ ਹੈ।
◼ 1997 ਦੇ ਲਈ ਵਰ੍ਹਾ-ਪਾਠ ਹੈ: “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ।”—ਜ਼ਬੂਰ 143:10. ਚੰਗਾ ਹੋਵੇਗਾ ਜੇਕਰ ਕਲੀਸਿਯਾਵਾਂ ਆਪਣੇ ਨਵੇਂ ਵਰ੍ਹਾ-ਪਾਠ ਵਾਲੇ ਬੋਰਡ ਨੂੰ ਤਿਆਰ ਕਰ ਸਕਣ ਤਾਂਕਿ ਇਹ ਜਨਵਰੀ 1, 1997, ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਪ੍ਰਦਰਸ਼ਿਤ ਕੀਤਾ ਜਾ ਸਕੇ।
◼ ਕਲਕੱਤਾ ਵਿਖੇ ਜ਼ਿਲ੍ਹਾ ਮਹਾਂ-ਸੰਮੇਲਨ ਨੂੰ ਜਨਵਰੀ 3-5, 1997, ਲਈ ਮੁੜ-ਅਨੁਸੂਚਿਤ ਕੀਤਾ ਗਿਆ ਹੈ।
◼ 1997 ਦੇ ਦੌਰਾਨ ਵਰਤੋਂ ਲਈ ਸੇਵਾ ਫਾਰਮ ਦੀ ਲੋੜੀਂਦੀ ਸਪਲਾਈ ਹਰੇਕ ਕਲੀਸਿਯਾ ਨੂੰ ਭੇਜ ਦਿੱਤੀ ਗਈ ਹੈ। ਕਲੀਸਿਯਾ ਸੈਕਟਰੀਆਂ ਨੂੰ ਸੰਬੰਧਿਤ ਭਰਾਵਾਂ ਨੂੰ ਉਚਿਤ ਫਾਰਮ ਵੰਡਣ ਵਿਚ ਮਦਦ ਕਰਨ ਦੇ ਲਈ ਫਾਰਮਾਂ ਦੇ ਨਾਲ ਇਕ ਮਿਲਾਨ-ਸੂਚੀ ਭੇਜੀ ਗਈ ਸੀ। ਇਹ ਫਾਰਮ ਕੇਵਲ ਨਿਯਤ ਮਕਸਦ ਲਈ ਹੀ ਇਸਤੇਮਾਲ ਕੀਤੇ ਜਾਣੇ ਚਾਹੀਦੇ ਹਨ, ਇਨ੍ਹਾਂ ਨੂੰ ਜ਼ਾਇਆ ਨਹੀਂ ਕਰਨਾ ਚਾਹੀਦਾ ਹੈ। ਕਿਰਪਾ ਕਰ ਕੇ ਨਿਸ਼ਚਿਤ ਕਰੋ ਕਿ ਇਹ ਫਾਰਮ ਤੁਹਾਡੀ ਕਲੀਸਿਯਾ ਲਈ ਇਕ ਸਾਲ ਵਾਸਤੇ ਕਾਫ਼ੀ ਹਨ ਜਾਂ ਨਹੀਂ। ਜੇਕਰ ਅਤਿਰਿਕਤ ਫਾਰਮਾਂ ਦੀ ਜ਼ਰੂਰਤ ਹੈ, ਤਾਂ ਇਨ੍ਹਾਂ ਨੂੰ ਤੁਰੰਤ ਆਰਡਰ ਕੀਤਾ ਜਾਣਾ ਚਾਹੀਦਾ ਹੈ। ਕਿਰਪਾ ਕਰ ਕੇ ਕੇਵਲ ਉੱਨੇ ਹੀ ਫਾਰਮ ਆਰਡਰ ਕਰੋ ਜਿੰਨੇ ਕਿ ਦਸੰਬਰ 1997 ਤਕ ਕਾਫ਼ੀ ਹੋਣਗੇ। ਫਾਰਮਾਂ ਦੇ ਨਾਲ ਨਵੀਂ ਵਾਚਟਾਵਰ ਪ੍ਰਕਾਸ਼ਨ ਸੂਚੀ ਦੀਆਂ ਚਾਰ ਕਾਪੀਆਂ ਭੇਜੀਆਂ ਗਈਆਂ ਸਨ। ਇਕ ਕਾਪੀ ਸੈਕਟਰੀ ਕੋਲ ਹੋਣੀ ਚਾਹੀਦੀ ਹੈ ਅਤੇ ਬਾਕੀਆਂ ਨੂੰ ਸਾਹਿੱਤ, ਰਸਾਲੇ, ਅਤੇ ਲੇਖਾ ਦੀ ਦੇਖ-ਭਾਲ ਕਰਨ ਵਾਲੇ ਭਰਾਵਾਂ ਨੂੰ ਵੰਡ ਦੇਣਾ ਚਾਹੀਦਾ ਹੈ।