ਪਰਮੇਸ਼ੁਰ ਜੋ ਵਾਧਾ ਬਖ਼ਸ਼ਦਾ ਹੈ ਉਸ ਨਾਲ ਆਨੰਦ ਮਾਣਨਾ
1 ਪਹਿਲੀ ਸਦੀ ਦੇ ਮਸੀਹੀ ਸਰਗਰਮ ਰਾਜ ਪ੍ਰਚਾਰਕ ਸਨ। ਉਨ੍ਹਾਂ ਨੇ ਆਨੰਦ ਮਾਣਿਆ ਜਦੋਂ ‘ਕਲੀਸਿਯਾਂ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।’ (ਰਸੂ. 16:5) ਉਨ੍ਹਾਂ ਦਾ ਦਲੇਰ ਪ੍ਰਚਾਰ ਏਸ਼ੀਆ, ਯੂਰਪ, ਅਤੇ ਅਫ਼ਰੀਕਾ ਤਕ ਫੈਲ ਗਿਆ, ਜਿਸ ਤੋਂ ਨਿਹਚਾਵਾਨਾਂ ਦੀ ਭਰਵੀਂ ਫ਼ਸਲ ਪਰਿਣਿਤ ਹੋਈ।
2 ਯਿਸੂ ਨੇ ਪੇਸ਼ੀਨਗੋਈ ਕੀਤੀ ਕਿ ਅੰਤ ਦਿਆਂ ਦਿਨਾਂ ਵਿਚ, ਪ੍ਰਚਾਰ ਦਾ ਕੰਮ “ਸਾਰੀ ਦੁਨੀਆ” ਵਿਚ ਪਹੁੰਚੇਗਾ। (ਮੱਤੀ 24:14) 1996 ਦੇ ਸੇਵਾ ਸਾਲ ਦੌਰਾਨ, ਸਾਨੂੰ ਦੁਨੀਆਂ ਭਰ ਦੇ ਦੇਸ਼ਾਂ ਤੋਂ ਕਮਾਲ ਦੇ ਵਾਧਿਆਂ ਅਤੇ ਪ੍ਰਕਾਸ਼ਕਾਂ ਦੀਆਂ ਨਵੀਆਂ ਸਿਖਰਾਂ ਦੀਆਂ ਰਿਪੋਰਟਾਂ ਹਾਸਲ ਹੁੰਦੀਆਂ ਰਹੀਆਂ। ਇਸ ਤੇਜ਼ ਵਾਧੇ ਨੇ ਸੈਂਕੜੇ ਨਵੇਂ ਰਾਜ ਗ੍ਰਹਿਆਂ ਅਤੇ ਸੰਮੇਲਨ ਭਵਨਾਂ ਨੂੰ ਉਸਾਰਨਾ ਅਤੇ ਕਈ ਸ਼ਾਖਾ ਸਹੂਲਤਾਂ ਨੂੰ ਫੈਲਾਉਣਾ ਲਾਜ਼ਮੀ ਬਣਾ ਦਿੱਤਾ ਹੈ।
3 ਅਗਸਤ 1996 ਦੀ ਸਾਡੀ ਰਾਜ ਸੇਵਕਾਈ ਨੇ ਅਫ਼ਰੀਕਾ ਵਿਚ ਹੋ ਰਹੇ ਉਸਾਰੀ ਦੇ ਕੰਮ ਬਾਰੇ ਰਿਪੋਰਟ ਦਿੱਤੀ। ਸਮਾਨ ਕਾਰਜ ਪੂਰੇ ਲਾਤੀਨੀ ਅਮਰੀਕਾ ਵਿਚ ਚੱਲ ਰਿਹਾ ਹੈ। 1996 ਦੇ ਸੇਵਾ ਸਾਲ ਲਈ, ਮੈਕਸੀਕੋ 4,70,098 ਪ੍ਰਕਾਸ਼ਕਾਂ ਦੀ ਹੈਰਾਨਕੁਨ ਸਿਖਰ ਅਤੇ ਔਸਤਨ 6,00,751 ਬਾਈਬਲ ਅਧਿਐਨ ਰਿਪੋਰਟ ਕਰਦੀ ਹੈ, ਜਿਸ ਕਰਕੇ 466 ਨਵੀਆਂ ਕਲੀਸਿਯਾਵਾਂ ਬਣਾਉਣ ਦੀ ਲੋੜ ਪਈ!
4 ਸਾਲ ਦੇ ਦੌਰਾਨ ਭਾਰਤ ਵਿਚ ਕਲੀਸਿਯਾਵਾਂ ਦੀ ਗਿਣਤੀ ਵਿਚ 25 ਕਲੀਸਿਯਾਵਾਂ ਦਾ ਵਾਧਾ ਹੋਇਆ, ਜਿਸ ਕਰਕੇ ਕਲੀਸਿਯਾਵਾਂ ਅਤੇ ਨਿਖੜੇ ਸਮੂਹਾਂ ਦੀ ਕੁੱਲ ਗਿਣਤੀ 531 ਹੈ। ਅਗਸਤ ਵਿਚ ਅਸੀਂ ਆਪਣੀ 24ਵੀਂ ਕ੍ਰਮਿਕ ਸਿਖਰ ਤੇ ਪਹੁੰਚ ਕੇ ਆਨੰਦ ਮਾਣਿਆ, ਜਿਸ ਵਿਚ 16,615 ਪ੍ਰਕਾਸ਼ਕਾਂ ਨੇ ਆਪਣੀ ਸਰਗਰਮੀ ਰਿਪੋਰਟ ਕੀਤੀ। ਇਸ ਦੇ ਨਤੀਜੇ ਵਜੋਂ ਸਾਲ ਵਿਚ ਸੱਤ ਫੀ ਸਦੀ ਵਾਧਾ ਹੋਇਆ। ਭਾਵੇਂ ਭਾਰਤ ਵਿਚ ਹੁਣ 170 ਰਾਜ ਗ੍ਰਹਿ ਗਵਾਹਾਂ ਦੇ ਆਪਣੇ ਹਨ, ਇਸ ਤੇਜ਼ ਵਾਧੇ ਨੇ ਨਵੇਂ ਰਾਜ ਗ੍ਰਹਿਆਂ ਦੀ ਉਸਾਰੀ—21 ਉਸਾਰੀ ਪ੍ਰਾਜੈਕਟ ਹੁਣ ਚੱਲ ਰਹੇ ਹਨ—ਅਤੇ ਸਾਡੇ ਸ਼ਾਖਾ ਉਸਾਰੀ ਪ੍ਰਾਜੈਕਟ ਵੱਲ ਅੱਗੇ ਵਧਣਾ ਲਾਜ਼ਮੀ ਬਣਾ ਦਿੱਤਾ ਹੈ।
5 ਉਸਾਰੀ ਦਾ ਖ਼ਰਚ ਭਾਰਾ ਹੈ, ਪਰ ਅਨੇਕਾਂ ਹੋਰ ਰਾਜ ਗ੍ਰਹਿਆਂ ਨੂੰ ਉਸਾਰਨ ਦੀ ਜ਼ਰੂਰਤ ਹੈ। ਅਕਸਰ ਅਜਿਹੇ ਪ੍ਰਾਜੈਕਟਾਂ ਦੀ ਸਹਾਇਤਾ ਉਸ ਕੌਮੀ ਰਾਜ ਗ੍ਰਹਿ ਫ਼ੰਡ ਤੋਂ ਕੀਤੀ ਜਾਂਦੀ ਹੈ, ਜੋ ਤੁਹਾਡੇ ਵੱਲੋਂ ਆਪਣੇ ਸਭਾ ਸਥਾਨ ਵਿਖੇ ‘ਉਸਾਰੀ ਫ਼ੰਡ’ ਲਿਖੇ ਗਏ ਡੱਬੇ ਵਿਚ ਪਾਏ ਜਾਂਦੇ ਚੰਦਿਆਂ ਤੋਂ ਇਕੱਠਾ ਹੁੰਦਾ ਹੈ। ਇਨ੍ਹਾਂ ਉਸਾਰੀ ਖ਼ਰਚਿਆਂ ਲਈ ਚੰਦਾ ਦੇਣ ਦੀ ਸਾਡੀ ਇੱਛੁਕਤਾ ਦੇ ਕਾਰਨ ਸਾਨੂੰ ਉਹ ਖ਼ੁਸ਼ੀ ਅਨੁਭਵ ਹੁੰਦੀ ਹੈ ਜੋ ਦੇਣ ਨਾਲ ਮਿਲਦੀ ਹੈ, ਅਤੇ ਉਹ ਆਨੰਦ ਵੀ ਜੋ ਯਹੋਵਾਹ ਦਾ ਬਖ਼ਸ਼ਿਆ ਵਾਧਾ ਦੇਖਣ ਨਾਲ ਮਿਲਦਾ ਹੈ!—ਰਸੂ. 20:35.
[ਸਫ਼ੇ 4 ਉੱਤੇ ਤਸਵੀਰ]
ਪੈਰਾਗੂਵਾਏ ਸ਼ਾਖਾ
[ਸਫ਼ੇ 4 ਉੱਤੇ ਤਸਵੀਰ]
ਉਸਾਰੀ ਹੇਠ ਉਰੂਗੁਵਾਏ ਸ਼ਾਖਾ
[ਸਫ਼ੇ 4 ਉੱਤੇ ਤਸਵੀਰ]
ਇਕਵੇਡਾਰ ਸ਼ਾਖਾ
[ਸਫ਼ੇ 4, 5 ਉੱਤੇ ਤਸਵੀਰ]
ਉਸਾਰੀ ਹੇਠ ਮੈਕਸੀਕੋ ਵਿਸਤਾਰ
[ਸਫ਼ੇ 4 ਉੱਤੇ ਤਸਵੀਰ]
ਡਮਿਨੀਕਨ ਗਣਰਾਜ ਸ਼ਾਖਾ
[ਸਫ਼ੇ 4 ਉੱਤੇ ਤਸਵੀਰ]
ਵਿਸਤਾਰ ਸਹਿਤ ਬ੍ਰਾਜ਼ੀਲ ਸ਼ਾਖਾ
[ਸਫ਼ੇ 5 ਉੱਤੇ ਤਸਵੀਰ]
ਲਾਤੀਨੀ ਅਮਰੀਕਾ ਵਿਚ ਘੱਟ ਖ਼ਰਚ ਵਾਲੇ ਨਮੂਨੇ ਦੇ ਰਾਜ ਗ੍ਰਹਿ
1. ਬ੍ਰਾਜ਼ੀਲ
2. ਨਿਕਾਰਾਗੁਆ
3. ਚਿੱਲੀ
4. ਕੋਲੰਬੀਆ
5. ਮੈਕਸੀਕੋ
6. ਬ੍ਰਾਜ਼ੀਲ
7. ਪੀਰੂ
8. ਵੈਨੇਜ਼ੁਏਲਾ
9. ਮੈਕਸੀਕੋ