ਸੰਸਥਾ ਦੇ ਵਿਸ਼ਵ-ਵਿਆਪੀ ਕਾਰਜ ਲਈ ਦਿੱਤੇ ਗਏ ਚੰਦੇ ਫੈਲਾਊ ਦਾ ਸਮਰਥਨ ਕਰਦੇ ਹਨ
ਜਿਵੇਂ ਕਿ ਯਸਾਯਾਹ 54:2, 3 ਵਿਚ ਪੂਰਵ-ਸੂਚਿਤ ਕੀਤਾ ਗਿਆ ਹੈ, ਯਹੋਵਾਹ ਦੀ ਸ਼ੁੱਧ ਉਪਾਸਨਾ ਪੂਰੀ ਧਰਤੀ ਵਿਚ ਫੈਲਦੀ ਜਾ ਰਹੀ ਹੈ। ਪਿਛਲੇ ਦਸ ਸਾਲਾਂ ਦੇ ਦੌਰਾਨ, ਅੰਗੋਲਾ, ਇਥੋਪੀਆ, ਕੈਮਰੂਨ, ਟੋਗੋ, ਭੂਮੱਧ ਗਿਨੀ, ਮਲਾਵੀ, ਮੈਲਾਗਾਸੀ, ਅਤੇ ਮੋਜ਼ਾਮਬੀਕ ਵਰਗੇ ਦੇਸ਼ਾਂ ਵਿਚ ਰਾਜ ਗਤੀਵਿਧੀ ਉੱਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਗਈ ਹੈ। ਇਨ੍ਹਾਂ ਅਤੇ ਦੂਜਿਆਂ ਦੇਸ਼ਾਂ ਵਿਚ ਜਿੱਥੇ ਖੇਤ ਵਾਢੀ ਲਈ ਪੱਕਿਆ ਹੋਇਆ ਹੈ, ਗਿਲੀਅਡ ਮਿਸ਼ਨਰੀਆਂ, ਸੇਵਕਾਈ ਸਿਖਲਾਈ ਸਕੂਲ ਦੇ ਸਨਾਤਕਾਂ, ਬੈਥਲ ਪਰਿਵਾਰ ਦੇ ਸਦੱਸਾਂ, ਅਤੇ ਦੂਜਿਆਂ ਨੇ ਕਾਰਜ-ਨਿਯੁਕਤੀ ਅਪਣਾਈ ਹੈ।—ਮੱਤੀ 9:37, 38.
ਸਪੱਸ਼ਟ ਤੌਰ ਤੇ, ਯਹੋਵਾਹ ਦੇ ਸੰਗਠਨ ਵਿਚ ਸੱਚੇ ਉਪਾਸਕਾਂ ਦੀ ਵ੍ਰਿਧੀ ਮੰਗ ਕਰਦੀ ਹੈ ਕਿ ਸੈਂਕੜੇ ਨਵੇਂ ਰਾਜ ਗ੍ਰਹਿ ਉਸਾਰੇ ਜਾਣ। ਨਾਲ ਹੀ ਸੰਮੇਲਨ ਭਵਨਾਂ ਅਤੇ ਨਵੀਆਂ ਜਾਂ ਵਿਸਤ੍ਰਿਤ ਸ਼ਾਖਾ ਸਹੂਲਤਾਂ ਦੇ ਲਈ ਵੀ ਯੋਜਨਾਵਾਂ ਬਣਾਉਣ ਦੀ ਜ਼ਰੂਰਤ ਪਈ ਹੈ, ਜਿਵੇਂ ਕਿ ਅਸੀਂ ਭਾਰਤ ਵਿਚ ਕਰ ਰਹੇ ਹਾਂ। ਇਨ੍ਹਾਂ ਪ੍ਰਾਜੈਕਟਾਂ ਦਾ ਆਰਥਿਕ ਪ੍ਰਬੰਧ ਕਰਨ ਅਤੇ ਰਾਜ ਕਾਰਜ ਨੂੰ ਸੰਸਾਰ ਭਰ ਵਿਚ ਅੱਗੇ ਵਧਾਉਂਦੇ ਰਹਿਣ ਲਈ, ਸੰਸਥਾ ਦੇ ਵਿਸ਼ਵ-ਵਿਆਪੀ ਕਾਰਜ ਨੂੰ ਦਿੱਤੇ ਗਏ ਚੰਦੇ ਦਾ ਵੱਡਾ ਭਾਗ ਖ਼ਰਚ ਕੀਤਾ ਗਿਆ ਹੈ।
ਇਨ੍ਹਾਂ ਦੋ ਸਫ਼ਿਆਂ ਉੱਤੇ ਦਿੱਤੀਆਂ ਗਈਆਂ ਤਸਵੀਰਾਂ ਅਤੇ ਰੇਖਾ-ਚਿੱਤਰ—ਉਸਾਰੀ ਜੋ ਇਸ ਸਮੇਂ ਚੱਲ ਰਹੀ ਹੈ ਅਤੇ ਪ੍ਰਾਜੈਕਟ ਜੋ ਜਲਦੀ ਹੀ ਸ਼ੁਰੂ ਹੋਣਗੇ—ਤੁਹਾਨੂੰ ਕੁਝ ਸੰਕੇਤ ਦਿੰਦੇ ਹਨ ਕਿ ਸੰਸਥਾ ਅਫ਼ਰੀਕੀ ਖੇਤਰ ਵਿਚ ਕੀ ਸੰਪੰਨ ਕਰ ਰਹੀ ਹੈ। ਇੱਥੇ ਭਾਰਤ ਵਿਚ, ਸਾਨੂੰ ਪ੍ਰਬੰਧਕ ਸਭਾ ਨੇ ਲਗਭਗ 50 ਏਕੜ ਜ਼ਮੀਨ ਖ਼ਰੀਦਣ ਅਤੇ ਇਸ ਉੱਤੇ ਲਗਭਗ 400 ਬੈਥਲ ਸਦੱਸਾਂ ਦੇ ਲਈ ਰਹਿਣ ਅਤੇ ਕੰਮ ਕਰਨ ਦੀ ਜਗ੍ਹਾ, ਨਾਲ ਹੀ ਰਸੋਈ, ਭੋਜਨ-ਕਮਰਾ, ਲਾਂਡਰੀ ਅਤੇ ਮੁਰੰਮਤ ਵਰਕਸ਼ਾਪ ਵਰਗੀਆਂ ਸਹੂਲਤਾਂ ਲਈ ਇਮਾਰਤਾਂ ਉਸਾਰਨ ਦੀ ਪ੍ਰਵਾਨਗੀ ਦਿੱਤੀ ਹੈ।
ਇਸ ਸਾਲ, ਅਪ੍ਰੈਲ 2 ਨੂੰ ਭਾਰਤ ਵਿਚ 41,193 ਵਿਅਕਤੀ ਸਮਾਰਕ ਵਿਚ ਹਾਜ਼ਰ ਹੋਏ—ਉਸ ਮਹੀਨੇ ਵਿਚ ਰਿਪੋਰਟ ਕਰਨ ਵਾਲੇ ਪ੍ਰਕਾਸ਼ਕਾਂ ਦੀ ਗਿਣਤੀ ਤੋਂ ਢਾਈ ਗੁਣਾ ਤੋਂ ਵੀ ਵੱਧ! ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਨ੍ਹਾਂ ਹਾਜ਼ਰੀਨਾਂ ਵਿੱਚੋਂ ਅਨੇਕ ਲੋਕ ਛੇਤੀ ਹੀ ਯਹੋਵਾਹ ਦੀ ਸ਼ੁੱਧ ਉਪਾਸਨਾ ਵਿਚ ਸਾਡੇ ਨਾਲ ਆ ਮਿਲਣਗੇ, ਜਿਸ ਦਾ ਅਰਥ ਹੈ ਕਿ ਹੋਰ ਜ਼ਿਆਦਾ ਕਲੀਸਿਯਾਵਾਂ ਹੋਣਗੀਆਂ ਅਤੇ ਹੋਰ ਜ਼ਿਆਦਾ ਰਾਜ ਗ੍ਰਹਿਆਂ ਦੀ ਜ਼ਰੂਰਤ ਪਵੇਗੀ। ਇਹ ਸਾਡੇ ਮਨ ਵਿਚ ਬਿਠਾਉਂਦਾ ਹੈ ਕਿ ਸੱਚੀ ਉਪਾਸਨਾ ਦੇ ਉਦੇਸ਼ ਲਈ ਭੌਤਿਕ ਤਰੀਕੇ ਤੋਂ ਸਮਰਥਨ ਦੇਣ ਦਾ ਸਾਡੇ ਕੋਲ ਕਿੰਨਾ ਹੀ ਵਿਸ਼ੇਸ਼-ਸਨਮਾਨ ਹੈ। ਕਲੀਸਿਯਾਵਾਂ ਲਈ ਇਹ ਕਰਨ ਦਾ ਇਕ ਤਰੀਕਾ ਹੈ ਰਾਜ ਗ੍ਰਹਿ ਸਹਾਇਤਾ ਪ੍ਰਬੰਧ ਲਈ ਚੰਦੇ ਭੇਜਣਾ।—ਲੂਕਾ 16:9; 1 ਤਿਮੋ. 6:18.
[ਸਫ਼ੇ 3 ਉੱਤੇ ਤਸਵੀਰ]
ਕਵਾਜ਼ੂਲੂ-ਨਾਟਾਲ, ਦੱਖਣੀ ਅਫ਼ਰੀਕਾ, ਵਿਚ ਰਾਜ ਗ੍ਰਹਿ, 9 ਦਿਨਾਂ ਵਿਚ ਬਣਾਇਆ ਗਿਆ
[ਸਫ਼ੇ 3 ਉੱਤੇ ਤਸਵੀਰ]
ਨਾਈਜੀਰੀਆ ਵਿਚ ਕਿਫ਼ਾਇਤੀ ਤੌਰ ਤੇ ਉਸਾਰਿਆ ਗਿਆ ਰਾਜ ਗ੍ਰਹਿ
[ਸਫ਼ੇ 3 ਉੱਤੇ ਤਸਵੀਰ]
ਮੋਜ਼ਾਮਬੀਕ ਵਿਚ 1,500 ਸੀਟਾਂ ਵਾਲਾ ਸੰਮੇਲਨ ਭਵਨ, 1996 ਦੇ ਅੰਤ ਤਕ ਪੂਰਾ ਕੀਤਾ ਜਾਣਾ ਹੈ
[ਸਫ਼ੇ 3 ਉੱਤੇ ਤਸਵੀਰ]
ਮੋਜ਼ਾਮਬੀਕ ਸ਼ਾਖਾ ਸਹੂਲਤਾਂ, 1996 ਦੇ ਪਤਝੜ ਤਕ ਨਿਵਾਸ ਦੇ ਲਈ ਤਿਆਰ ਹੋਣੀਆਂ ਹਨ
[ਸਫ਼ੇ 3 ਉੱਤੇ ਤਸਵੀਰ]
ਸੀਅਰਾ ਲਿਓਨ ਸ਼ਾਖਾ, ਇਸ ਗਰਮੀ ਦੀ ਰੁੱਤ ਵਿਚ ਪੂਰੀ ਕੀਤੀ ਜਾਣ ਦੇ ਲਈ ਅਨੁਸੂਚਿਤ ਹੈ
[ਸਫ਼ੇ 4 ਉੱਤੇ ਤਸਵੀਰ]
ਮਾੱਰਿਸ਼ੱਸ ਵਿਚ ਪੂਰਾ ਕੀਤਾ ਗਿਆ ਬਿਨਾਂ-ਕੰਧਾਂ ਵਾਲਾ ਸੰਮੇਲਨ ਭਵਨ, ਨਾਲ ਹੀ ਸ਼ਾਖਾ ਸਹੂਲਤਾਂ, 1997 ਦੀ ਬਸੰਤ ਵਿਚ ਪੂਰੀਆਂ ਕੀਤੀਆਂ ਜਾਣੀਆਂ ਹਨ
[ਸਫ਼ੇ 4 ਉੱਤੇ ਤਸਵੀਰ]
ਉਸਾਰੀ ਹੇਠ ਜ਼ਿਮਬਾਬਵੇ ਸ਼ਾਖਾ
[ਸਫ਼ੇ 4 ਉੱਤੇ ਤਸਵੀਰ]
ਸੈਨੇਗਲ ਵਿਚ ਉਸਾਰੀ ਹੇਠ ਬਿਨਾਂ-ਕੰਧਾਂ ਵਾਲਾ ਸੰਮੇਲਨ ਭਵਨ ਅਤੇ ਨਵੀਂ ਸ਼ਾਖਾ
[ਸਫ਼ੇ 4 ਉੱਤੇ ਤਸਵੀਰ]
ਰਾਜਧਾਨੀ, ਨੈਰੋਬੀ ਵਿਚ ਨਵੀਂ ਕੀਨੀਆ ਸ਼ਾਖਾ
[ਸਫ਼ੇ 4 ਉੱਤੇ ਤਸਵੀਰ]
ਮੈਲਾਗਾਸੀ ਸ਼ਾਖਾ, ਛੇਤੀ ਹੀ ਪੂਰੀ ਕੀਤੀ ਜਾਣੀ ਹੈ
[ਸਫ਼ੇ 4 ਉੱਤੇ ਤਸਵੀਰ]
ਮਲਾਵੀ ਲਈ ਪ੍ਰਸਤਾਵਤ ਸ਼ਾਖਾ ਇਮਾਰਤਾਂ