ਪ੍ਰਸ਼ਨ ਡੱਬੀ
◼ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਇਕ ਨਿਯੁਕਤ ਪਬਲਿਕ ਭਾਸ਼ਣਕਾਰ ਸਭਾ ਦੇ ਲਈ ਵੇਲੇ ਸਿਰ ਪਹੁੰਚਣ ਤੋਂ ਚੂਕ ਜਾਂਦਾ ਹੈ?
ਕਦੀ-ਕਦਾਈਂ, ਅਟੱਲ ਹਾਲਤਾਂ ਇਕ ਭਰਾ ਨੂੰ ਆਪਣਾ ਅਨੁਸੂਚਿਤ ਭਾਸ਼ਣ ਦੇਣ ਲਈ ਵੇਲੇ ਸਿਰ ਪਹੁੰਚਣ ਤੋਂ ਰੋਕ ਦੇਣਗੀਆਂ। ਜੇਕਰ ਇਹ ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਉਹ ਛੇਤੀ ਹੀ ਪਹੁੰਚ ਜਾਵੇਗਾ, ਤਾਂ ਬਜ਼ੁਰਗ ਸ਼ਾਇਦ ਪਹਿਰਾਬੁਰਜ ਅਧਿਐਨ ਸ਼ੁਰੂ ਕਰਨ ਦਾ ਫ਼ੈਸਲਾ ਕਰਨ; ਪਬਲਿਕ ਸਭਾ ਇਸ ਦੇ ਬਾਅਦ ਹੋ ਸਕਦੀ ਹੈ। ਤਦ ਕੀ ਜੇਕਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਾਸ਼ਣਕਾਰ ਨਹੀਂ ਪਹੁੰਚੇਗਾ? ਸਥਾਨਕ ਭਾਸ਼ਣਕਾਰਾਂ ਵਿੱਚੋਂ ਸ਼ਾਇਦ ਇਕ ਕੋਈ ਵੀ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਭਾਸ਼ਣ ਦੇ ਸਕਦਾ ਹੈ।
ਧਿਆਨਪੂਰਵਕ ਬਣਾਈ ਗਈ ਪੂਰਵ ਯੋਜਨਾ ਅਕਸਰ ਇਸ ਸਮੱਸਿਆ ਨੂੰ ਰੋਕਦੀ ਹੈ। ਪਬਲਿਕ ਭਾਸ਼ਣ ਕੋਆਰਡੀਨੇਟਰ ਨੂੰ ਘਟੋ-ਘੱਟ ਇਕ ਸਪਤਾਹ ਪਹਿਲਾਂ ਹੀ ਹਰੇਕ ਭਾਸ਼ਣਕਾਰ ਨੂੰ ਉਸ ਦੀ ਕਾਰਜ-ਨਿਯੁਕਤੀ ਯਾਦ ਦਿਲਾਉਣ ਦੇ ਲਈ ਉਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਯਾਦ-ਦਹਾਨੀ ਵਿਚ ਸਭਾ ਦਾ ਸਮਾਂ, ਰਾਜ ਗ੍ਰਹਿ ਦਾ ਪਤਾ ਅਤੇ, ਜੇ ਮੁਮਕਿਨ ਹੋਵੇ, ਫ਼ੋਨ ਨੰਬਰ, ਨਾਲ ਹੀ ਰਾਜ ਗ੍ਰਹਿ ਨੂੰ ਕਿਵੇਂ ਲੱਭਣਾ ਹੈ, ਇਸ ਦੇ ਬਾਰੇ ਸਪੱਸ਼ਟ ਨਿਰਦੇਸ਼ਨ ਸ਼ਾਮਲ ਹੋਣੇ ਚਾਹੀਦੇ ਹਨ। ਭਾਸ਼ਣਕਾਰ ਨੂੰ ਇਨ੍ਹਾਂ ਵੇਰਵਿਆਂ ਨੂੰ ਧਿਆਨਪੂਰਵਕ ਨੋਟ ਕਰ ਲੈਣਾ ਚਾਹੀਦਾ ਹੈ। ਉਸ ਨੂੰ ਇਹ ਕਾਰਜ-ਨਿਯੁਕਤੀ ਗੰਭੀਰਤਾ ਨਾਲ ਵਿਚਾਰਨੀ ਚਾਹੀਦੀ ਹੈ, ਅਤੇ ਆਪਣੇ ਨਿੱਜੀ ਮਾਮਲਿਆਂ ਵਿਚ ਕੋਈ ਵੀ ਲੋੜੀਂਦੀਆਂ ਸਮਾਯੋਜਨਾਵਾਂ ਕਰਨੀਆਂ ਚਾਹੀਦੀਆਂ ਹਨ ਤਾਂਕਿ ਉਹ ਇਸ ਜ਼ਿੰਮੇਵਾਰੀ ਨੂੰ ਨਿਭਾ ਸਕੇ। ਜੇਕਰ ਕੋਈ ਅਟੱਲ ਕੰਮ ਪੈ ਜਾਵੇ ਜੋ ਉਸ ਨੂੰ ਇੰਜ ਕਰਨ ਤੋਂ ਰੋਕੇਗਾ, ਤਾਂ ਉਸ ਨੂੰ ਤੁਰੰਤ ਪਬਲਿਕ ਭਾਸ਼ਣ ਕੋਆਰਡੀਨੇਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂਕਿ ਇਕ ਪ੍ਰਤਿਸਥਾਪੀ ਦਾ ਪ੍ਰਬੰਧ ਕੀਤਾ ਜਾ ਸਕੇ। ਆਖ਼ਰੀ ਘੜੀ ਮਨਸੂਖੀ ਤੋਂ ਪਰਹੇਜ਼ ਕਰਨ ਦੇ ਲਈ ਪੂਰਾ ਜਤਨ ਕੀਤਾ ਜਾਣਾ ਚਾਹੀਦਾ ਹੈ। ਜੇਕਰ ਭਾਸ਼ਣਕਾਰ ਨੂੰ ਦੇਰੀ ਹੋ ਜਾਂਦੀ ਹੈ ਅਤੇ ਉਹ ਕੁਝ ਮਿੰਟ ਲੇਟ ਆਵੇਗਾ, ਤਾਂ ਉਹ ਪ੍ਰਬੰਧ ਕਰ ਸਕਦਾ ਹੈ ਕਿ ਰਾਜ ਗ੍ਰਹਿ ਵਿਖੇ ਫ਼ੋਨ ਕੀਤਾ ਜਾਵੇ ਤਾਂਕਿ ਭਰਾਵਾਂ ਨੂੰ ਪਤਾ ਹੋਵੇ ਕਿ ਅੱਗੇ ਕੀ ਕਰਨਾ ਹੈ।
ਪਬਲਿਕ ਭਾਸ਼ਣ ਨਿਯੁਕਤੀਆਂ ਦੇ ਲਈ ਕਦਰ, ਚੰਗੀ ਪੂਰਵ ਯੋਜਨਾ ਤੇ ਯਾਦ-ਦਹਾਨੀਆਂ, ਅਤੇ ਧਿਆਨਪੂਰਵਕ ਨਿਗਰਾਨੀ ਇਹ ਨਿਸ਼ਚਿਤ ਕਰ ਸਕਦੇ ਹਨ ਕਿ ਹਰ ਸਪਤਾਹ ਕਲੀਸਿਯਾ ਇਕ ਲਾਭਦਾਇਕ ਪਬਲਿਕ ਭਾਸ਼ਣ ਦਾ ਆਨੰਦ ਮਾਣਨ ਦੇ ਯੋਗ ਹੋਵੇਗੀ।