ਅਗਸਤ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਅਗਸਤ 5
ਗੀਤ 56 (33)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਂਆਂ ਘੋਸ਼ਣਾਵਾਂ।
20 ਮਿੰਟ: “ਬਿਨਾਂ ਹਟੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ।” ਭਾਸ਼ਣ ਅਤੇ ਹਾਜ਼ਰੀਨਾਂ ਨਾਲ ਚਰਚਾ। ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 673, ਪੈਰਾ 1, ਵਿੱਚੋਂ ਟੂਕ ਸ਼ਾਮਲ ਕਰੋ।
15 ਮਿੰਟ: “ਵੱਡੀਆਂ ਪੁਸਤਿਕਾਵਾਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰੋ।” (ਪੈਰੇ 1-5) ਪਰਿਚੈਕਾਰੀ ਭਾਸ਼ਣ ਵਿਚ ਪਹਿਲਾ ਪੈਰਾ ਪ੍ਰਯੋਗ ਕਰੋ। ਸਾਡੀਆਂ ਸਮੱਸਿਆਵਾਂ ਅਤੇ ਧਰਤੀ ਉਤੇ ਜੀਵਨ ਵੱਡੀਆਂ ਪੁਸਤਿਕਾਵਾਂ ਨੂੰ ਸੇਵਕਾਈ ਵਿਚ ਇਸਤੇਮਾਲ ਕਰਨ ਦੇ ਲਾਭ ਬਾਰੇ ਸਕਾਰਾਤਮਕ ਟਿੱਪਣੀ ਕਰੋ। ਚਾਰ ਚੰਗੀ ਤਰ੍ਹਾਂ ਨਾਲ ਤਿਆਰ ਕੀਤੇ ਗਏ ਪ੍ਰਦਰਸ਼ਨਾਂ ਦਾ ਪ੍ਰਬੰਧ ਕਰੋ, ਇਹ ਦਿਖਾਉਂਦੇ ਹੋਏ ਕਿ ਇਨ੍ਹਾਂ ਵੱਡੀਆਂ ਪੁਸਤਿਕਾਵਾਂ ਦੇ ਨਾਲ ਪਹਿਲੀਆਂ ਮੁਲਾਕਾਤਾਂ ਅਤੇ ਪੁਨਰ-ਮੁਲਾਕਾਤਾਂ ਕਿਵੇਂ ਕੀਤੀਆਂ ਜਾ ਸਕਦੀਆਂ ਹਨ। ਇਕ ਨੌਜਵਾਨ ਪ੍ਰਕਾਸ਼ਕ ਤੋਂ, ਆਪਣੀ ਮਾਤਾ ਜਾਂ ਪਿਤਾ ਦੀ ਮਦਦ ਦੇ ਨਾਲ, ਧਰਤੀ ਉਤੇ ਜੀਵਨ ਵੱਡੀ ਪੁਸਤਿਕਾ ਦੀਆਂ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰਵਾਓ। ਪ੍ਰਕਾਸ਼ਕ ਸ਼ਾਇਦ ਇੱਥੇ ਸੁਝਾਉ ਕੀਤੀਆਂ ਗਈਆਂ ਪੇਸ਼ਕਾਰੀਆਂ ਦੇ ਅਨੁਸਾਰ ਦੂਜੀਆਂ ਵੱਡੀਆਂ ਪੁਸਤਿਕਾਵਾਂ ਦੀਆਂ ਪੇਸ਼ਕਾਰੀਆਂ ਨੂੰ ਤਿਆਰ ਕਰਨ ਦੀ ਇੱਛਾ ਰੱਖਣ।
ਗੀਤ 136 (28) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 12
ਗੀਤ 192 (103)
15 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਦਸੰਬਰ 1, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 29-31, ਉੱਤੇ “ਭਾਗ ਲੈਣ ਦੇ ਤਰੀਕੇ” ਉੱਤੇ ਸਕਾਰਾਤਮਕ ਟਿੱਪਣੀਆਂ ਸ਼ਾਮਲ ਕਰੋ।
15 ਮਿੰਟ: “ਵੱਡੀਆਂ ਪੁਸਤਿਕਾਵਾਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰੋ।” (ਪੈਰੇ 6-8) ਵੱਡੀ ਪੁਸਤਿਕਾ ਵੇਖ! ਦੀ ਵਿਸ਼ਾ-ਸੂਚੀ ਦਾ ਇਕ ਸੰਖੇਪ ਸਾਰਾਂਸ਼ ਦਿਓ। ਪਹਿਲੀ ਮੁਲਾਕਾਤ ਅਤੇ ਪੁਨਰ-ਮੁਲਾਕਾਤ ਦੇ ਲਈ ਸੁਝਾਉ ਕੀਤੀਆਂ ਗਈਆਂ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰੋ। ਜਿੱਥੇ ਕਿਤੇ ਸਾਹਿੱਤ ਦਿੱਤੇ ਹਨ ਉੱਥੇ ਵਾਪਸ ਜਾਣ ਲਈ ਸਾਰਿਆਂ ਨੂੰ ਉਤਸ਼ਾਹ ਦਿਓ।
15 ਮਿੰਟ: “ਸੰਸਥਾ ਦੇ ਵਿਸ਼ਵ-ਵਿਆਪੀ ਕਾਰਜ ਲਈ ਦਿੱਤੇ ਗਏ ਚੰਦੇ ਫੈਲਾਊ ਦਾ ਸਮਰਥਨ ਕਰਦੇ ਹਨ।” ਬਜ਼ੁਰਗ ਦੁਆਰਾ ਇਕ ਜੋਸ਼ੀਲਾ ਭਾਸ਼ਣ। ਵਰਣਨ ਕੀਤੇ ਗਏ ਕੁਝ ਦੇਸ਼ਾਂ ਵਿਚ ਰਾਜ ਕਾਰਜ ਦੀ ਪ੍ਰਗਤੀ ਉੱਤੇ ਕੁਝ ਅੰਕੜੇ ਸ਼ਾਮਲ ਕਰੋ, ਜਿਵੇਂ ਕਿ ਯੀਅਰ ਬੁੱਕ ਵਿਚ ਰਿਪੋਰਟ ਕੀਤਾ ਗਿਆ ਹੈ। ਭਾਰਤ ਵਿਚ ਹੋਣ ਵਾਲੇ ਉਸਾਰੀ ਪ੍ਰਾਜੈਕਟ ਲਈ ਅਤੇ ਇਸ ਨੂੰ ਮਾਲੀ ਤੌਰ ਤੇ ਸਹਾਇਤਾ ਦੇਣ ਦੇ ਵਿਸ਼ੇਸ਼-ਸਨਮਾਨ ਦੇ ਲਈ, ਜਿਸ ਵਿਚ ਸਾਰੇ ਭਾਗ ਲੈ ਸਕਦੇ ਹਨ, ਜੋਸ਼ ਵਧਾਓ।
ਗੀਤ 9 (19) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 19
ਗੀਤ 174 (56)
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਸ਼ਨ ਡੱਬੀ ਦਾ ਪੁਨਰ-ਵਿਚਾਰ ਕਰੋ।
15 ਮਿੰਟ: “ਕੌਣ ਪ੍ਰਚਾਰ ਕਰਨ ਦੇ ਯੋਗ ਹੈ?” ਇਕ ਬਜ਼ੁਰਗ ਦੋ ਜਾਂ ਤਿੰਨ ਪ੍ਰਕਾਸ਼ਕਾਂ ਦੇ ਨਾਲ ਲੇਖ ਦੀ ਚਰਚਾ ਕਰਦਾ ਹੈ। ਜ਼ੋਰ ਦਿਓ ਕਿ ਅਸੀਂ ਸਭ ਤੋਂ ਬਿਹਤਰੀਨ ਉਪਲਬਧ ਸਿਖਲਾਈ ਪ੍ਰਾਪਤ ਕਰ ਰਹੇ ਹਾਂ, ਜੋ ਸਾਨੂੰ ਪਰਮੇਸ਼ੁਰ ਦੇ ਸੇਵਕਾਂ ਦੇ ਤੌਰ ਤੇ ਪੂਰੀ ਤਰ੍ਹਾਂ ਨਾਲ ਲੈਸ ਕਰਦੀ ਹੈ। ਪ੍ਰਚਾਰ ਕਰਨ ਦੇ ਲਈ ਅਯੋਗ ਮਹਿਸੂਸ ਕਰਨ ਦਾ ਸਾਡੇ ਕੋਲ ਕੋਈ ਕਾਰਨ ਨਹੀਂ ਹੈ।
20 ਮਿੰਟ: “ਗਿਆਨ ਪੁਸਤਕ ਦੇ ਨਾਲ ਕਿਵੇਂ ਚੇਲੇ ਬਣਾਉਣਾ।” ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਦੇ ਪੈਰਾ 17-26 ਉੱਤੇ ਹਾਜ਼ਰੀਨਾਂ ਨਾਲ ਚਰਚਾ। ਉਨ੍ਹਾਂ ਲੋਕਾਂ ਦੇ ਸਥਾਨਕ ਅਨੁਭਵਾਂ ਨੂੰ ਸ਼ਾਮਲ ਕਰਨ ਦੇ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰੋ, ਜੋ ਗਿਆਨ ਪੁਸਤਕ ਵਿੱਚੋਂ ਅਧਿਐਨ ਸੰਚਾਲਿਤ ਕਰ ਰਹੇ ਹਨ। ਉਹ ਸਕਾਰਾਤਮਕ ਅਭਿਵਿਅਕਤੀ ਦੇ ਸਕਦੇ ਹਨ ਕਿ ਉਨ੍ਹਾਂ ਨੇ ਅੰਤਰ-ਪੱਤਰ ਵਿਚ ਪਾਏ ਗਏ ਸੁਝਾਵਾਂ ਨੂੰ ਕਿਵੇਂ ਲਾਗੂ ਕੀਤਾ ਹੈ ਅਤੇ ਉਨ੍ਹਾਂ ਨੂੰ ਇਕ ਜ਼ਿਆਦਾ ਪ੍ਰਗਤੀਸ਼ੀਲ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨ ਵਿਚ ਕਿਵੇਂ ਮਦਦ ਮਿਲੀ ਹੈ। ਸਾਰਿਆਂ ਨੂੰ ਇਹ ਅੰਤਰ-ਪੱਤਰ ਸੰਭਾਲ ਕੇ ਰੱਖਣ ਅਤੇ ਜਦੋਂ ਕਦੋਂ ਵੀ ਉਹ ਇਕ ਨਵਾਂ ਅਧਿਐਨ ਸ਼ੁਰੂ ਕਰਦੇ ਹਨ ਤਾਂ ਇਸ ਨੂੰ ਵਿਅਕਤੀਗਤ ਤੌਰ ਤੇ ਪੁਨਰ-ਵਿਚਾਰ ਕਰਨ ਲਈ ਉਤਸ਼ਾਹ ਦਿਓ।
ਗੀਤ 189 (90) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 26
ਗੀਤ 104 (57)
10 ਮਿੰਟ: ਸਥਾਨਕ ਘੋਸ਼ਣਾਵਾਂ। ਮਹਾਂ-ਸੰਮੇਲਨ ਮੁੱਖ ਦਫ਼ਤਰਾਂ ਦੇ ਪਤੇ ਦੀ ਡੱਬੀ ਵੱਲ ਧਿਆਨ ਆਕਰਸ਼ਿਤ ਕਰੋ ਅਤੇ ਘਟੋ-ਘੱਟ ਇਕ ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਦੇ ਲਈ ਤੁਰੰਤ ਪ੍ਰਬੰਧ ਸ਼ੁਰੂ ਕਰਨ ਦੀ ਜ਼ਰੂਰਤ ਦਾ ਜ਼ਿਕਰ ਕਰੋ।
20 ਮਿੰਟ: ਆਪਣੇ ਬੱਚਿਆਂ ਦੀ ਸਕੂਲ ਦੀ ਪੜ੍ਹਾਈ ਵਿਚ ਦਿਲਚਸਪੀ ਲੈਣਾ। ਇਕ ਬਜ਼ੁਰਗ ਦੁਆਰਾ ਭਾਸ਼ਣ। ਵੱਡੀ ਪੁਸਤਿਕਾ ਯਹੋਵਾਹ ਦੇ ਗਵਾਹ ਅਤੇ ਸਿੱਖਿਆ (ਅੰਗ੍ਰੇਜ਼ੀ), ਸਫ਼ੇ 2-5, ਵਿੱਚੋਂ ਜਾਣਕਾਰੀ ਦਾ ਪੁਨਰ-ਵਿਚਾਰ ਕਰੋ, ਇਹ ਦਿਖਾਉਂਦੇ ਹੋਏ ਕਿ ਅਸੀਂ ਕਿਉਂ ਸਕੂਲ ਵਿਚ ਪ੍ਰਦਾਨ ਕੀਤੀ ਗਈ ਲਾਭਦਾਇਕ ਸਿਖਲਾਈ ਦੀ ਕਦਰ ਕਰਦੇ ਹਾਂ। ਚਰਚਾ ਕਰੋ ਕਿ ਅਧਿਆਪਕਾਂ ਨੂੰ ਕਿਵੇਂ ਸੁਚੱਜ ਨਾਲ ਇਸ ਦਾ ਕਾਰਨ ਸਮਝਾਉਣਾ ਚਾਹੀਦਾ ਹੈ ਕਿ ਅਸੀਂ ਕਿਉਂ ਧਰਮ-ਨਿਰਪੇਖ ਟੀਚਿਆਂ ਦੀ ਬਜਾਇ ਅਧਿਆਤਮਿਕ ਟੀਚਿਆਂ ਨੂੰ ਉੱਚਤਮ ਰੱਖਦੇ ਹਾਂ। ਸਫ਼ੇ 31 ਉੱਤੇ “ਸਮਾਪਤੀ” ਤੋਂ ਨੁਕਤੇ ਸ਼ਾਮਲ ਕਰੋ। ਮਾਪਿਆਂ ਨੂੰ ਸਤੰਬਰ 8, 1988, ਅਵੇਕ!, ਸਫ਼ਾ 11, ਵਿਚ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਦੇ ਲਈ ਉਤਸ਼ਾਹ ਦਿਓ।
15 ਮਿੰਟ: ਸਤੰਬਰ ਦੇ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਅਸੀਂ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ (ਅੰਗ੍ਰੇਜ਼ੀ) ਪੁਸਤਕ ਇਸਤੇਮਾਲ ਕਰਾਂਗੇ। ਜਿੱਥੇ ਇਹ ਸਥਾਨਕ ਭਾਸ਼ਾ ਵਿਚ ਉਪਲਬਧ ਨਹੀਂ ਹੈ, ਉੱਥੇ ਪੁਸਤਕ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਪੇਸ਼ ਕੀਤੀ ਜਾ ਸਕਦੀ ਹੈ। ਪਰਿਵਾਰ ਪੁਸਤਕ ਦਾ ਵਿਆਪਕ ਆਕਰਸ਼ਣ ਹੈ ਅਤੇ ਇਕ ਲੰਬੀ ਪ੍ਰਸਤਾਵਨਾ ਦੇ ਬਿਨਾਂ ਪੇਸ਼ ਕੀਤੀ ਜਾ ਸਕਦੀ ਹੈ। ਸਫ਼ੇ 3 ਤੇ ਸੂਚੀਬੱਧ ਆਕਰਸ਼ਕ ਅਧਿਆਇ ਸਿਰਲੇਖਾਂ ਵੱਲ ਧਿਆਨ ਖਿੱਚਿਆ ਜਾ ਸਕਦਾ ਹੈ। ਇਸੇ ਤਰ੍ਹਾਂ, ਸਦਾ ਦੇ ਲਈ ਜੀਉਣਾ ਪੁਸਤਕ ਪੇਸ਼ ਕਰਦੇ ਸਮੇਂ, ਅਧਿਆਇ 11 “ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕਿਉਂ ਇਜਾਜ਼ਤ ਦਿੱਤੀ ਹੈ?” ਉਹ ਸਵਾਲ ਦਿਖਾਓ ਜੋ ਅਨੇਕ ਲੋਕ ਪੁੱਛਦੇ ਹਨ। ਇਹ ਦਿਖਾਓ ਕਿ ਪੁਸਤਕ ਕਿਵੇਂ ਇਕ ਸ਼ਾਸਤਰ ਸੰਬੰਧੀ ਜਵਾਬ ਪ੍ਰਦਾਨ ਕਰਦੀ ਹੈ। ਕਾਬਲ ਪ੍ਰਕਾਸ਼ਕਾਂ ਦੁਆਰਾ ਇਨ੍ਹਾਂ ਦੋਹਾਂ ਪੁਸਤਕਾਂ ਦੇ ਇਕ-ਇਕ ਸੰਖੇਪ ਪੇਸ਼ਕਾਰੀ ਦੇ ਪ੍ਰਦਰਸ਼ਨ ਕਰਵਾਓ। ਜਿੱਥੇ ਉਪਯੁਕਤ ਹੋਵੇ, ਉੱਥੇ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਪੁਸਤਕ ਪੇਸ਼ ਕੀਤੀ ਜਾ ਸਕਦੀ ਹੈ। ਛਾਤਰਾਂ ਨੂੰ ਇਹ ਪੁਸਤਕ ਪੇਸ਼ ਕਰਨ ਦੇ ਪ੍ਰਤੀ ਸਚੇਤ ਰਹੋ।
ਗੀਤ 113 (62) ਅਤੇ ਸਮਾਪਤੀ ਪ੍ਰਾਰਥਨਾ।