ਪ੍ਰਸ਼ਨ ਡੱਬੀ
◼ ਕੌਣ ਦੈਵ-ਸ਼ਾਸਕੀ ਸੇਵਕਾਈ ਸਕੂਲ, ਸੇਵਾ ਸਭਾ, ਪਬਲਿਕ ਸਭਾ ਅਤੇ ਪਹਿਰਾਬੁਰਜ ਅਧਿਐਨ ਸ਼ੁਰੂ ਕਰਨ ਲਈ ਗੀਤ ਦਾ ਐਲਾਨ ਕਰੇਗਾ ਅਤੇ ਕਿਵੇਂ?
ਅਕਤੂਬਰ ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਸਕੂਲ ਦੀ ਸਮਾਂ-ਸਾਰਣੀ ਦਿੱਤੀ ਗਈ ਹੈ। ਇਸ ਵਿਚ ਹਰ ਹਫ਼ਤੇ ਦੇ ਦੈਵ-ਸ਼ਾਸਕੀ ਸੇਵਕਾਈ ਸਕੂਲ ਲਈ ਚੁਣੇ ਗਏ ਗੀਤ ਦੱਸੇ ਗਏ ਹਨ। ਹਰ ਹਫ਼ਤੇ ਦੀ ਸੇਵਾ ਸਭਾ ਦੇ ਸ਼ੁਰੂਆਤੀ ਅਤੇ ਸਮਾਪਤੀ ਗੀਤ ਸਾਡੀ ਰਾਜ ਸੇਵਕਾਈ ਦੇ ਦੂਜੇ ਸਫ਼ੇ ਤੇ ਦੱਸੇ ਜਾਂਦੇ ਹਨ। ਇਸੇ ਤਰ੍ਹਾਂ ਹਫ਼ਤਾਵਾਰ ਪਹਿਰਾਬੁਰਜ ਅਧਿਐਨ ਲਈ ਗੀਤ ਪਹਿਰਾਬੁਰਜ ਦੇ ਦੂਜੇ ਸਫ਼ੇ ਤੇ ਦਿੱਤੇ ਹੁੰਦੇ ਹਨ। ਹਰ ਸਭਾ ਲਈ ਚੁਣਿਆ ਗਿਆ ਸ਼ੁਰੂਆਤੀ ਗੀਤ ਸਭਾ ਦਾ ਹਿੱਸਾ ਹੁੰਦਾ ਹੈ, ਇਸ ਲਈ ਉਹੀ ਭਰਾ ਗੀਤ ਦੱਸੇਗਾ ਜੋ ਉਸ ਸਭਾ ਨੂੰ ਸ਼ੁਰੂ ਕਰਨ ਵਾਲਾ ਹੈ, ਨਾ ਕਿ ਪਿਛਲੀ ਸਭਾ ਦਾ ਚੇਅਰਮੈਨ।
ਮਿਸਾਲ ਲਈ, ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ ਹਾਜ਼ਰੀਨ ਦਾ ਸੁਆਗਤ ਕਰੇਗਾ, ਸ਼ੁਰੂਆਤੀ ਗੀਤ ਦੱਸੇਗਾ, ਸਕੂਲ ਚਲਾਏਗਾ ਅਤੇ ਅਖ਼ੀਰ ਵਿਚ ਸੇਵਾ ਸਭਾ ਦੇ ਪਹਿਲੇ ਭਾਸ਼ਣਕਾਰ ਨੂੰ ਸਟੇਜ ਤੇ ਆਉਣ ਲਈ ਕਹੇਗਾ। ਸੋ ਸੇਵਾ ਸਭਾ ਵਿਚ ਪਹਿਲਾ ਭਾਗ ਪੇਸ਼ ਕਰਨ ਵਾਲਾ ਭਰਾ ਹੀ ਗੀਤ ਦੇ ਨਾਲ ਇਹ ਸਭਾ ਸ਼ੁਰੂ ਕਰੇਗਾ।
ਇਸੇ ਤਰ੍ਹਾਂ ਚੇਅਰਮੈਨ ਭਰਾ ਪਬਲਿਕ ਸਭਾ ਨੂੰ ਗੀਤ ਨਾਲ ਸ਼ੁਰੂ ਕਰੇਗਾ। ਉਹ ਸਾਰੇ ਹਾਜ਼ਰ ਲੋਕਾਂ ਨੂੰ ਜੀ ਆਇਆਂ ਆਖੇਗਾ ਅਤੇ ਸ਼ੁਰੂਆਤੀ ਗੀਤ ਗਾਉਣ ਦਾ ਸੱਦਾ ਦੇਵੇਗਾ ਜੋ ਪਬਲਿਕ ਭਾਸ਼ਣ ਦੇਣ ਵਾਲੇ ਭਰਾ ਨੇ ਚੁਣਿਆ ਹੈ। ਚੇਅਰਮੈਨ ਭਰਾ (ਜਾਂ ਸ਼ਾਇਦ ਪਹਿਲਾਂ ਤੋਂ ਨਿਯੁਕਤ ਕੀਤਾ ਗਿਆ ਕੋਈ ਹੋਰ ਕਾਬਲ ਭਰਾ) ਸਭਾ ਨੂੰ ਪ੍ਰਾਰਥਨਾ ਨਾਲ ਸ਼ੁਰੂ ਕਰੇਗਾ। ਉਹ ਭਾਸ਼ਣਕਾਰ ਦਾ ਨਾਂ ਅਤੇ ਉਸ ਦੇ ਭਾਸ਼ਣ ਦਾ ਵਿਸ਼ਾ ਦੱਸੇਗਾ। ਭਾਸ਼ਣ ਤੋਂ ਬਾਅਦ ਚੇਅਰਮੈਨ ਭਾਸ਼ਣ ਵਿਚ ਮਿਲੀ ਸਲਾਹ ਲਈ ਸੰਖੇਪ ਵਿਚ ਸ਼ੁਕਰਗੁਜ਼ਾਰੀ ਜ਼ਾਹਰ ਕਰੇਗਾ। ਪਰ ਉਹ ਭਾਸ਼ਣ ਦਾ ਸਾਰ ਨਹੀਂ ਦੇਵੇਗਾ। ਫਿਰ ਉਹ ਅਗਲੇ ਹਫ਼ਤੇ ਦੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸੇਗਾ ਤੇ ਹਾਜ਼ਰੀਨ ਨੂੰ ਪਹਿਰਾਬੁਰਜ ਅਧਿਐਨ ਲਈ ਵੀ ਹਾਜ਼ਰ ਰਹਿਣ ਦਾ ਸੱਦਾ ਦੇਵੇਗਾ। ਚੇਅਰਮੈਨ ਨੂੰ ਹਾਜ਼ਰੀਨ ਤੋਂ ਪੁੱਛਣ ਦੀ ਲੋੜ ਨਹੀਂ ਕਿ ਉਹ ਭਾਸ਼ਣਕਾਰ ਦੀ ਕਲੀਸਿਯਾ ਨੂੰ ਆਪਣਾ ਪਿਆਰ ਤੇ ਸ਼ੁਭ-ਕਾਮਨਾਵਾਂ ਭੇਜਣ। ਫਿਰ ਚੇਅਰਮੈਨ ਪਹਿਰਾਬੁਰਜ ਅਧਿਐਨ ਚਲਾਉਣ ਵਾਲੇ ਭਰਾ ਨੂੰ ਸਟੇਜ ਤੇ ਆਉਣ ਲਈ ਕਹੇਗਾ।
ਪਹਿਰਾਬੁਰਜ ਅਧਿਐਨ ਚਲਾਉਣ ਵਾਲਾ ਭਰਾ ਅਧਿਐਨ ਨਾਲ ਸੰਬੰਧਿਤ ਪਹਿਲਾ ਗੀਤ ਗਾਉਣ ਲਈ ਕਹੇਗਾ। ਉਹ ਹਿਦਾਇਤਾਂ ਅਨੁਸਾਰ ਅਧਿਐਨ ਚਲਾਏਗਾ ਤੇ ਫਿਰ ਸਮਾਪਤੀ ਗੀਤ ਦੱਸੇਗਾ। ਆਮ ਤੌਰ ਤੇ ਪਬਲਿਕ ਭਾਸ਼ਣ ਦੇਣ ਵਾਲੇ ਭਰਾ ਨੂੰ ਸਮਾਪਤੀ ਪ੍ਰਾਰਥਨਾ ਕਰਨ ਲਈ ਬੁਲਾਇਆ ਜਾਂਦਾ ਹੈ।
ਇਨ੍ਹਾਂ ਹਿਦਾਇਤਾਂ ਅਨੁਸਾਰ ਚੱਲਣ ਨਾਲ ਸਾਡੀਆਂ ਕਲੀਸਿਯਾ ਸਭਾਵਾਂ ਵਿਚ ਇਕਸਾਰਤਾ ਹੋਵੇਗੀ।