ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 10/08 ਸਫ਼ਾ 1
  • ਮੀਟਿੰਗਾਂ ਦਾ ਨਵਾਂ ਪ੍ਰੋਗ੍ਰਾਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੀਟਿੰਗਾਂ ਦਾ ਨਵਾਂ ਪ੍ਰੋਗ੍ਰਾਮ
  • ਸਾਡੀ ਰਾਜ ਸੇਵਕਾਈ—2008
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਆਪਣਾ ਮਕਸਦ ਪੂਰਾ ਕਰਦੀਆਂ ਹਨ
    ਸਾਡੀ ਰਾਜ ਸੇਵਕਾਈ—2015
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—2007
  • ਜੀ ਆਇਆਂ ਨੂੰ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਲਈ ਹਿਦਾਇਤਾਂ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਲਈ ਹਿਦਾਇਤਾਂ
ਹੋਰ ਦੇਖੋ
ਸਾਡੀ ਰਾਜ ਸੇਵਕਾਈ—2008
km 10/08 ਸਫ਼ਾ 1

ਮੀਟਿੰਗਾਂ ਦਾ ਨਵਾਂ ਪ੍ਰੋਗ੍ਰਾਮ

1, 2. ਜਨਵਰੀ 2009 ਤੋਂ ਅਸੀਂ ਮੀਟਿੰਗਾਂ ਵਿਚ ਕਿਹੜੀਆਂ ਤਬਦੀਲੀਆਂ ਦੇਖਾਂਗੇ?

1 ਸੰਸਾਰ ਭਰ ਵਿਚ 21-27 ਅਪ੍ਰੈਲ 2008 ਦੇ ਹਫ਼ਤੇ ਦੌਰਾਨ ਸਭਾਵਾਂ ਵਿਚ ਇਕ ਦਿਲਚਸਪ ਘੋਸ਼ਣਾ ਕੀਤੀ ਗਈ ਸੀ। ਇਹ ਘੋਸ਼ਣਾ ਸੀ ਕਿ “ਪਹਿਲੀ ਜਨਵਰੀ 2009 ਤੋਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਦੇ ਨਾਲ-ਨਾਲ ਕਲੀਸਿਯਾ ਦੀ ਬੁੱਕ ਸਟੱਡੀ ਵੀ ਕੀਤੀ ਜਾਵੇਗੀ। ਕਲੀਸਿਯਾ ਦੀ ਬੁੱਕ ਸਟੱਡੀ ਦਾ ਨਾਂ ਬਦਲ ਕੇ ਕਲੀਸਿਯਾ ਦੀ ਬਾਈਬਲ ਸਟੱਡੀ ਰੱਖਿਆ ਜਾਵੇਗਾ।”

2 ਸਭਾ ਦਾ ਪ੍ਰੋਗ੍ਰਾਮ: ਗੀਤ ਤੇ ਪ੍ਰਾਰਥਨਾਵਾਂ ਸਮੇਤ ਇਹ ਮੀਟਿੰਗ 1 ਘੰਟਾ 45 ਮਿੰਟਾਂ ਦੀ ਹੋਵੇਗੀ। ਗੀਤ ਤੇ ਪ੍ਰਾਰਥਨਾ (5 ਮਿੰਟ) ਨਾਲ ਮੀਟਿੰਗ ਆਰੰਭ ਕਰਨ ਤੋਂ ਬਾਅਦ ਕਲੀਸਿਯਾ ਦੀ ਬਾਈਬਲ ਸਟੱਡੀ (30 ਮਿੰਟ) ਕੀਤੀ ਜਾਵੇਗੀ। ਇਸ ਤੋਂ ਬਾਅਦ, ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ (30 ਮਿੰਟ) ਹੋਵੇਗਾ। ਫਿਰ ਗੀਤ (5 ਮਿੰਟ) ਤੋਂ ਬਾਅਦ ਸੇਵਾ ਸਭਾ (35 ਮਿੰਟ) ਕੀਤੀ ਜਾਵੇਗੀ। ਅਖ਼ੀਰ ਵਿਚ ਗੀਤ ਅਤੇ ਪ੍ਰਾਰਥਨਾ ਨਾਲ ਮੀਟਿੰਗ ਸਮਾਪਤ ਕੀਤੀ ਜਾਵੇਗੀ। ਇਨ੍ਹਾਂ ਮੀਟਿੰਗਾਂ ਦੀ ਤਿਆਰੀ ਕਰਨ ਲਈ ਕਲੀਸਿਯਾ ਦੀ ਬਾਈਬਲ ਸਟੱਡੀ, ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਤੇ ਸੇਵਾ ਸਭਾ ਦਾ ਪ੍ਰੋਗ੍ਰਾਮ ਹਰ ਮਹੀਨੇ ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤਾ ਜਾਵੇਗਾ।

3. ਕਲੀਸਿਯਾ ਦੀ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਵੇਗੀ?

3 ਕਲੀਸਿਯਾ ਦੀ ਬਾਈਬਲ ਸਟੱਡੀ: ਇਹ ਸਭਾ ਪਹਿਰਾਬੁਰਜ ਦੀ ਸਟੱਡੀ ਵਾਂਗ ਕੀਤੀ ਜਾਵੇਗੀ। ਪਿਛਲੇ ਹਫ਼ਤੇ ਦੀ ਸਟੱਡੀ ʼਤੇ ਮੁੜ ਵਿਚਾਰ ਕਰਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ ਮੀਟਿੰਗ ਥੋੜ੍ਹੇ ਕੁ ਸ਼ਬਦਾਂ ਨਾਲ ਆਰੰਭ ਕੀਤੀ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਸਾਰਿਆਂ ਨੂੰ ਛੋਟੀਆਂ-ਛੋਟੀਆਂ ਟਿੱਪਣੀਆਂ ਕਰਨ ਦਾ ਮੌਕਾ ਮਿਲੇਗਾ। ਪ੍ਰਧਾਨ ਨਿਗਾਹਬਾਨ ਹਰ ਹਫ਼ਤੇ ਕਲੀਸਿਯਾ ਦੇ ਵੱਖ-ਵੱਖ ਬਜ਼ੁਰਗਾਂ ਨੂੰ ਇਹ ਮੀਟਿੰਗ ਕਰਨ ਲਈ ਨਿਯੁਕਤ ਕਰੇਗਾ।

4. ਸੇਵਾ ਸਭਾ ਵਿਚ ਕਿਹੜੀਆਂ ਤਬਦੀਲੀਆਂ ਹੋਣਗੀਆਂ?

4 ਸੇਵਾ ਸਭਾ: ਸੇਵਾ ਸਭਾ ਪਹਿਲਾਂ ਵਾਂਗ ਹੀ ਕੀਤੀ ਜਾਵੇਗੀ, ਪਰ ਇਸ ਵਿਚ ਦਿੱਤੇ ਜਾਣ ਵਾਲੇ ਭਾਗ ਪਹਿਲਾਂ ਨਾਲੋਂ ਛੋਟੇ ਹੋਣਗੇ। ਘੋਸ਼ਣਾਵਾਂ ਦਾ ਭਾਗ ਪੰਜ ਮਿੰਟ ਦਾ ਹੋਵੇਗਾ। ਇਸ ਸਮੇਂ ਵਿਚ ਜ਼ਰੂਰੀ ਘੋਸ਼ਣਾਵਾਂ ਅਤੇ ਬ੍ਰਾਂਚ ਤੋਂ ਆਈਆਂ ਖ਼ਾਸ ਚਿੱਠੀਆਂ ਪੜ੍ਹੀਆਂ ਜਾ ਸਕਦੀਆਂ ਹਨ। ਪ੍ਰਚਾਰ ਸੇਵਾ ਦੇ ਪ੍ਰਬੰਧਾਂ, ਕਿੰਗਡਮ ਹਾਲ ਦੀ ਸਫ਼ਾਈ, ਅਕਾਊਂਟਸ ਰਿਪੋਰਟਾਂ ਬਾਰੇ ਘੋਸ਼ਣਾਵਾਂ ਨੋਟਿਸ ਬੋਰਡ ਉੱਤੇ ਲਾ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਬ੍ਰਾਂਚ ਆਫ਼ਿਸ ਤੋਂ ਆਈਆਂ ਚਿੱਠੀਆਂ ਵਿੱਚੋਂ ਕੁਝ ਨੂੰ ਛੱਡ ਬਾਕੀਆਂ ਨੂੰ ਨੋਟਿਸ ਬੋਰਡ ਉੱਤੇ ਭੈਣ-ਭਰਾਵਾਂ ਦੇ ਪੜ੍ਹਨ ਲਈ ਲਗਾਇਆ ਜਾਵੇਗਾ। ਪ੍ਰੋਗ੍ਰਾਮ ਵਿਚ ਹਿੱਸਾ ਲੈਣ ਵਾਲੇ ਭੈਣ-ਭਰਾਵਾਂ ਨੂੰ ਆਪਣੇ ਭਾਗ ਚੰਗੀ ਤਰ੍ਹਾਂ ਤਿਆਰ ਕਰਨੇ ਚਾਹੀਦੇ ਹਨ ਤੇ ਮਿੱਥੇ ਸਮੇਂ ਅਤੇ ਦਿੱਤੀਆਂ ਹਿਦਾਇਤਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ।

5. ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਹਫ਼ਤੇ ਵਿਚ ਕਲੀਸਿਯਾ ਦੀਆਂ ਮੀਟਿੰਗਾਂ ਦਾ ਪ੍ਰੋਗ੍ਰਾਮ ਕੀ ਹੋਵੇਗਾ?

5 ਸਰਕਟ ਨਿਗਾਹਬਾਨ ਦਾ ਦੌਰਾ: ਸਰਕਟ ਨਿਗਾਹਬਾਨ ਦੇ ਪ੍ਰੋਗ੍ਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਮੰਗਲਵਾਰ ਸ਼ਾਮ ਨੂੰ ਗੀਤ ਤੋਂ ਬਾਅਦ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਕੀਤੀ ਜਾਵੇਗੀ। ਫਿਰ ਸਰਕਟ ਨਿਗਾਹਬਾਨ 30 ਮਿੰਟ ਦਾ ਭਾਸ਼ਣ ਦੇਵੇਗਾ। ਜਿਸ ਤਰ੍ਹਾਂ ਹੁਣ ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਬੁੱਕ ਸਟੱਡੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਇਕ ਵੱਖਰੀ ਸ਼ਾਮ ਨੂੰ ਕਲੀਸਿਯਾ ਦੀ ਬਾਈਬਲ ਸਟੱਡੀ ਅਤੇ ਗੀਤ ਤੋਂ ਬਾਅਦ ਸਰਕਟ ਨਿਗਾਹਬਾਨ ਭਾਸ਼ਣ ਦੇਵੇਗਾ। ਮੀਟਿੰਗ ਗੀਤ ਤੇ ਪ੍ਰਾਰਥਨਾ ਨਾਲ ਸਮਾਪਤ ਕੀਤੀ ਜਾਵੇਗੀ।

6. ਗਰੁੱਪ ਓਵਰਸੀਅਰਾਂ ਦੀ ਭੂਮਿਕਾ ਸਮਝਾਓ।

6 ਪ੍ਰਚਾਰ ਸੇਵਾ ਦੀ ਮੀਟਿੰਗ: ਬਜ਼ੁਰਗਾਂ ਦਾ ਸਮੂਹ ਗਰੁੱਪ ਓਵਰਸੀਅਰਾਂ ਨੂੰ ਪ੍ਰਚਾਰ ਸੇਵਾ ਦੇ ਗਰੁੱਪਾਂ ਅਤੇ ਇਨ੍ਹਾਂ ਗਰੁੱਪਾਂ ਵਿਚਲੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਲਈ ਨਿਯੁਕਤ ਕਰੇਗਾ। ਜਦੋਂ ਕਿਸੇ ਸਹਾਇਕ ਸੇਵਕ ਨੂੰ ਗਰੁੱਪ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਉਸ ਨੂੰ “ਗਰੁੱਪ ਸੇਵਕ” ਕਿਹਾ ਜਾਵੇਗਾ।

7. ਮੀਟਿੰਗ ਦੇ ਨਵੇਂ ਪ੍ਰੋਗ੍ਰਾਮ ਤੋਂ ਸਾਨੂੰ ਕੀ ਲਾਭ ਹੋਵੇਗਾ?

7 ਅਸੀਂ ਇਨ੍ਹਾਂ ਹਿਦਾਇਤਾਂ ਤੋਂ ਦੇਖ ਸਕਦੇ ਹਾਂ ਕਿ ਇਨ੍ਹਾਂ ਮੀਟਿੰਗਾਂ ਵਿਚ ਮਿਲਣ ਵਾਲੀ ਸਿਖਲਾਈ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਅਤੇ ਉਸ ਨਾਲ ਆਪਣਾ ਰਿਸ਼ਤਾ ਬਣਾਈ ਰੱਖਣ ਵਿਚ ਸਾਡੀ ਮਦਦ ਕਰੇਗੀ। ਇਸ ਦੇ ਨਾਲ-ਨਾਲ ਅਸੀਂ ਆਪਣੇ ਪ੍ਰਚਾਰ ਦੇ ਕੰਮ ਵਿਚ ਅਸਰਦਾਰ ਪ੍ਰਚਾਰਕ ਤੇ ਸਿੱਖਿਅਕ ਬਣ ਸਕਾਂਗੇ।—ਅਫ਼. 4:13, 14; 2 ਤਿਮੋ. 3:17.

8. ਪਹਿਲਾਂ ਤੋਂ ਕੀਤੀ ਗਈ ਤਿਆਰੀ ਤੋਂ ਸਾਨੂੰ ਅਤੇ ਦੂਸਰਿਆਂ ਨੂੰ ਕੀ ਲਾਭ ਹੋਵੇਗਾ?

8 ਇਨ੍ਹਾਂ ਮੀਟਿੰਗਾਂ ਲਈ ਪਹਿਲਾਂ ਤੋਂ ਤਿਆਰੀ ਕਰਨ ਨਾਲ ਅਸੀਂ ਇਨ੍ਹਾਂ ਵਿਚ ਚਰਚਾ ਕੀਤੀਆਂ ਜਾਣ ਵਾਲੀਆਂ ਮੁੱਖ ਗੱਲਾਂ ਉੱਤੇ ਪੂਰਾ ਧਿਆਨ ਲਗਾ ਸਕਾਂਗੇ। ਸਾਨੂੰ ਸਾਰਿਆਂ ਨੂੰ ਟਿੱਪਣੀਆਂ ਕਰਨ ਦਾ ਮੌਕਾ ਮਿਲੇਗਾ ਜਿਸ ਨਾਲ ਅਸੀਂ ਇਕ-ਦੂਜੇ ਨੂੰ ਹੌਸਲਾ ਦੇ ਸਕਦੇ ਹਾਂ। (ਰੋਮੀ. 1:11, 12; ਇਬ. 10:24) ਸਾਨੂੰ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰ’ ਕੇ ‘ਆਪਣੀ ਤਰੱਕੀ ਪਰਗਟ ਕਰਨ’ ਦਾ ਟੀਚਾ ਰੱਖਣਾ ਚਾਹੀਦਾ ਹੈ।—1 ਤਿਮੋ. 4:15; 2 ਤਿਮੋ. 2:15.

9. ਸਾਡਾ ਪੱਕਾ ਇਰਾਦਾ ਕੀ ਹੈ ਤੇ ਕਿਉਂ?

9 ਕਲੀਸਿਯਾ ਦੀਆਂ ਮੀਟਿੰਗਾਂ ਵਿਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਸੁਣ ਕੇ ਸਾਨੂੰ ਸਾਰਿਆਂ ਨੂੰ ਜ਼ਰੂਰ ਖ਼ੁਸ਼ੀ ਹੋਈ ਹੋਣੀ। ਆਓ ਆਪਾਂ ਸਾਰੇ ਜਣੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਦਿੱਤੀ ਅਗਵਾਈ ʼਤੇ ਚੱਲ ਕੇ ਆਪਣੇ ਮਹਾਨ ਅਯਾਲੀ ਦੇ ਨਜ਼ਦੀਕ ਰਹੀਏ ਕਿਉਂਕਿ ਉਹ ਸਾਨੂੰ ਵੱਡੀ “ਬਿਪਤਾ” ਦਾ ਸਾਮ੍ਹਣਾ ਕਰਨ ਲਈ ਤਿਆਰ ਕਰ ਰਿਹਾ ਹੈ।—ਮੱਤੀ 24:21, 45; ਇਬ. 13:20, 21; ਪਰ. 7:14.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ