ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
ਸਤੰਬਰ 2 ਤੋਂ ਦਸੰਬਰ 23, 1996, ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਨ੍ਹਾਂ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਦੇ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਹਰੇਕ ਨਿਮਨਲਿਖਿਤ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:
1. ਪਰਕਾਸ਼ ਦੀ ਪੋਥੀ 13:1 ਤੇ ਚਿਤ੍ਰਿਤ ਸੱਤ ਸਿਰਾਂ ਅਤੇ ਦਸ ਸਿੰਙਾਂ ਵਾਲਾ ‘ਦਰਿੰਦਾ,’ ਸ਼ਤਾਨ ਅਰਥਾਤ ਇਬਲੀਸ ਦੇ ਸਿਵਾਇ ਹੋਰ ਕੋਈ ਨਹੀਂ ਹੈ। [uw ਸਫ਼ਾ 63 ਪੈਰਾ 4]
2. ਅਸਲ ਵਿਚ ਕੋਈ ਵੀ “ਵੱਡੀ ਮੱਛੀ” ਇਕ ਪੂਰੇ ਆਦਮੀ ਨੂੰ ਸਾਬਤ ਨਿਗਲਣ ਦੇ ਯੋਗ ਨਹੀਂ ਹੈ। (ਯੂਨ. 1:17) [si ਸਫ਼ਾ 153 ਪੈਰਾ 4]
3. ਸੰਭੋਗ ਦੇ ਸੰਬੰਧ ਵਿਚ ਬਾਈਬਲ ਦਾ ਦ੍ਰਿਸ਼ਟੀਕੋਣ ਉਨ੍ਹਾਂ ਮਨੁੱਖਾਂ ਦੇ ਦੁਆਰਾ ਵਿਕਸਿਤ ਕੀਤਾ ਗਿਆ ਸੀ ਜੋ ਬਹੁਤ ਸਾਲ ਪਹਿਲਾਂ ਜੀਉਂਦੇ ਸਨ। [rs ਸਫ਼ਾ 370 ਪੈਰਾ 1]
4. ਦਾਨੀਏਲ 9:24, 25 ਤੇ ਭਵਿੱਖਬਾਣੀ, ਯਿਸੂ ਦੇ ਜਨਮ ਵੱਲ ਸੰਕੇਤ ਕਰਦੀ ਹੈ। [kl-PJ ਸਫ਼ਾ 36 ਪੈਰਾ 8]
5. ਇਕ ਸੰਪੂਰਣ ਮਾਨਵ ਗ਼ਲਤੀ ਕਰਨ ਦੇ ਅਯੋਗ ਹੋਵੇਗਾ। [rs ਸਫ਼ਾ 372 ਪੈਰਾ 1]
6. ਕਿਉਂ ਜੋ ਸ਼ਤਾਨ ਆਪਣੇ ਆਪ ਨੂੰ ਚਾਨਣ ਦੇ ਦੂਤ ਦੇ ਰੂਪ ਵਿਚ ਵਟਾਉਣ ਦੇ ਯੋਗ ਹੈ, ਸਾਨੂੰ ਭਰਮਾਏ ਨਹੀਂ ਜਾਣਾ ਚਾਹੀਦਾ ਹੈ ਜਦੋਂ ਪ੍ਰੇਤਵਾਦ ਜ਼ਰੀਏ ਦੇ ਦੁਆਰਾ ਕੀਤੇ ਗਏ ਕੁਝ ਕੰਮ ਅਸਥਾਈ ਤੌਰ ਤੇ ਲਾਭਦਾਇਕ ਜਾਪਦੇ ਹਨ। [rs ਸਫ਼ਾ 386 ਪੈਰਾ 3]
7. ਹੋਸ਼ੇਆ ਦੀ ਭਵਿੱਖਬਾਣੀ ਮੁੱਖ ਰੂਪ ਵਿਚ ਯਹੂਦਾਹ ਦੇ ਦੋ-ਗੋਤ ਰਾਜ ਵੱਲ ਨਿਰਦੇਸ਼ਿਤ ਕੀਤੀ ਗਈ ਸੀ। [si ਸਫ਼ਾ 144 ਪੈਰਾ 8]
8. ਉਹ ਜੋ ਯਹੋਵਾਹ ਦੀ ਮਿੱਤਰਤਾ ਅਤੇ ਸੁਰੱਖਿਆ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਤਵਾਦ ਸਭਾਵਾਂ ਨਾਲ ਸਾਰੀ ਹਿੱਸੇਦਾਰੀ ਤੋੜ ਦੇਣੀ ਚਾਹੀਦੀ ਹੈ ਅਤੇ ਰਸੂਲਾਂ ਦੇ ਕਰਤੱਬ 19:19 ਤੇ ਕਾਇਮ ਕੀਤੀ ਮਿਸਾਲ ਦੀ ਪੈਰਵੀ ਕਰਨੀ ਚਾਹੀਦੀ ਹੈ। [rs ਸਫ਼ਾ 389 ਪੈਰਾ 2]
9. ਸਫ਼ਨਯਾਹ 3:9 ਦੇ ਅਨੁਸਾਰ, ਪਰਮੇਸ਼ੁਰ ਦੇ ਲੋਕ ਨਵੇਂ ਸੰਸਾਰ ਵਿਚ ਸੰਯੁਕਤ ਹੋਣਗੇ ਕਿਉਂਕਿ ਉਹ ਸਾਰੇ ਇਕ ਸਾਂਝੀ ਭਾਸ਼ਾ ਬੋਲਣਗੇ—ਇਬਰਾਨੀ। [ਸਪਤਾਹਕ ਬਾਈਬਲ ਪਠਨ; w89 6/1 ਸਫ਼ਾ 30 ਦੇਖੋ।]
10. ਦਾਨੀਏਲ 12:1 ਦੀ ਪੂਰਤੀ ਵਿਚ, ਮੀਕਾਏਲ 1914 ਤੋਂ “ਖਲੋਤਾ” ਰਿਹਾ ਹੈ ਜਦੋਂ ਉਹ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਬਣਿਆ ਸੀ; ਜਲਦੀ ਹੀ ਉਹ ਇਕ ਅਜਿੱਤ ਯੋਧਾ-ਰਾਜਾ ਦੇ ਤੌਰ ਤੇ, ਇਸ ਦੁਸ਼ਟ ਵਿਵਸਥਾ ਉੱਤੇ ਵਿਨਾਸ਼ ਲਿਆਉਂਦਾ ਹੋਇਆ, ਯਹੋਵਾਹ ਦੇ ਨਾਮ ਵਿਚ “ਉੱਠੇਗਾ।” [ਸਪਤਾਹਕ ਬਾਈਬਲ ਪਠਨ; w93 11/1 ਸਫ਼ਾ 23 ਪੈਰਾ 23 ਦੇਖੋ।]
ਨਿਮਨਲਿਖਿਤ ਸਵਾਲਾਂ ਦੇ ਜਵਾਬ ਦਿਓ:
11. ਹੱਜਈ 2:7 ਤੇ ਸੰਕੇਤ ਕੀਤੇ ਗਏ “ਸਾਰੀਆਂ ਕੌਮਾਂ ਦੇ ਪਦਾਰਥ” ਕੌਣ ਹਨ, ਅਤੇ ਉਹ ਕਿਸ ਤਰੀਕੇ ਨਾਲ ‘ਆਉਂਦੇ’ ਹਨ? [ਸਪਤਾਹਕ ਬਾਈਬਲ ਪਠਨ; w89 6/1 ਸਫ਼ਾ 31 ਪੈਰਾ 5 ਦੇਖੋ।]
12. ਤਿੰਨ ਇਬਰਾਨੀਆਂ ਦੇ ਦੁਆਰਾ ਕਿਹੜਾ ਸ਼ਾਸਤਰ-ਸੰਬੰਧੀ ਕਥਨ ਪ੍ਰਗਟ ਕਰਦਾ ਹੈ ਕਿ ਪਰਮੇਸ਼ੁਰ ਦੇ ਪ੍ਰਤੀ ਉਨ੍ਹਾਂ ਦੀ ਆਗਿਆਕਾਰਤਾ ਈਸ਼ਵਰੀ ਸੁਰੱਖਿਆ ਅਤੇ ਮੁਕਤੀ ਉੱਤੇ ਨਹੀਂ ਨਿਰਭਰ ਕਰਦੀ ਸੀ? (ਦਾਨੀ. 3:16-18) [si ਸਫ਼ਾ 141 ਪੈਰਾ 19]
13. ਕਿਹੜਾ ਸ਼ਾਸਤਰਵਚਨ ਮਸੀਹ ਦੇ ਜਨਮ-ਸਥਾਨ ਨੂੰ ਪੂਰਵ-ਸੂਚਿਤ ਕਰਦਾ ਹੈ? [si ਸਫ਼ਾ 156 ਪੈਰਾ 6]
14. ਯਿਸੂ ਦੇ ਨਾਂ ਵਿਚ ਕੀਤੀਆਂ ਗਈਆਂ ਕਰਾਮਾਤਾਂ, ਪਰਮੇਸ਼ੁਰ ਦੀ ਕਿਰਪਾ ਜਾਂ ਸਮਰਥਨ ਦਾ ਪੱਕਾ ਸਬੂਤ ਕਿਉਂ ਨਹੀਂ ਹੋਣਗੀਆਂ? [kl-PJ ਸਫ਼ਾ 46 ਪੈਰਾ 6-7]
15. ਪਹਿਲਾ ਕੁਰਿੰਥੀਆਂ 15:45 ਕਿਸ ਤਰ੍ਹਾਂ ਉਸ ਦਾ ਸਮਰਥਨ ਕਰਦਾ ਹੈ ਜੋ ਇਬਰਾਨੀ ਸ਼ਾਸਤਰ ਪ੍ਰਾਣ ਦੇ ਬਾਰੇ ਕਹਿੰਦੇ ਹਨ? [rs ਸਫ਼ਾ 376 ਪੈਰਾ 1]
16. ਜਦੋਂ ਯਿਸੂ ਨੇ ਆਪਣੇ ਪਿਤਾ ਨੂੰ ਚਿਲਾ ਕੇ ਕਿਹਾ “ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ,” ਉਹ ਕਿਸ ਚੀਜ਼ ਵੱਲ ਸੰਕੇਤ ਕਰ ਰਿਹਾ ਸੀ? (ਲੂਕਾ 23:46) [rs ਸਫ਼ਾ 383 ਪੈਰਾ 2]
17. ਜ਼ਬੂਰ 146:4 ਇਹ ਸੰਕੇਤ ਕਰਨ ਲਈ ਕਿਹੜੀ ਅਭਿਵਿਅਕਤੀ ਇਸਤੇਮਾਲ ਕਰਦਾ ਹੈ ਕਿ ਮੌਤ ਹੋਣ ਤੇ ਇਕ ਵਿਅਕਤੀ ਵਿਚ ਜੀਵਨ ਸ਼ਕਤੀ ਕ੍ਰਿਆਸ਼ੀਲ ਹੋਣ ਤੋਂ ਖ਼ਤਮ ਹੋ ਜਾਂਦੀ ਹੈ? [rs ਸਫ਼ਾ 385 ਪੈਰਾ 2]
18. ਕਿਸ ਨੇ ਇਸ ਵਿਚਾਰ ਨੂੰ ਘੜਿਆ ਕਿ ਮਾਨਵ ਅਸਲ ਵਿਚ ਮਰਦੇ ਨਹੀਂ ਹਨ, ਅਤੇ ਉਹ ਮੁਢਲਾ ਝੂਠ ਬਾਈਬਲ ਵਿਚ ਕਿੱਥੇ ਹੈ ਜੋ ਇਸ ਗ਼ਲਤ ਸਿੱਖਿਆ ਨਾਲ ਸੰਬੰਧਿਤ ਹੈ? [rs ਸਫ਼ਾ 385 ਪੈਰਾ 5]
19. ਹੱਜਈ 2:9 ਤੇ ਕਿਹੜੀ ਹੈਕਲ ‘ਆਖਰੀ ਭਵਨ’ ਸੀ, ਕਿਹੜੀ “ਪਹਿਲੀ” ਸੀ, ਅਤੇ ‘ਆਖਰੀ ਭਵਨ’ ਦਾ ਪ੍ਰਤਾਪ “ਪਹਿਲੀ” ਨਾਲੋਂ ਕਿਉਂ ਵਡੇਰਾ ਸੀ? [ਸਪਤਾਹਕ ਬਾਈਬਲ ਪਠਨ; w89 6/1 ਸਫ਼ਾ 30 ਦੇਖੋ।]
20. ਹੋਸ਼ੇਆ 14:2 ਇਸਰਾਏਲੀਆਂ ਨੂੰ ਕੀ ਕਰਨ ਲਈ ਜ਼ੋਰ ਦੇ ਰਿਹਾ ਸੀ, ਅਤੇ ਯਹੋਵਾਹ ਦੇ ਗਵਾਹ ਅੱਜ ਉਸ ਭਵਿੱਖਬਾਣੀ ਨੂੰ ਕਿਸ ਤਰ੍ਹਾਂ ਪੂਰਾ ਕਰਦੇ ਹਨ? (ਇਬ. 13:15) [ਸਪਤਾਹਕ ਬਾਈਬਲ ਪਠਨ; w94 9/15 ਸਫ਼ਾ 10 ਪੈਰਾ 1-2 ਦੇਖੋ।]
ਹਰੇਕ ਨਿਮਨਲਿਖਿਤ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ(ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:
21. ․․․․․․․․ ਦੇ ਉੱਥੇ ਆਪਣੇ ਪਰਮੇਸ਼ੁਰ-ਦਿੱਤ ਕੰਮ ਪੂਰਾ ਕਰਨ ਤੋਂ ਕੁਝ 200 ਸਾਲ ਬਾਅਦ, ਨਬੀ ․․․․․․․․ ਦੁਆਰਾ ․․․․․․․․ ਦਾ ਸ਼ਹਿਰ ਖੂਨੀ-ਸ਼ਹਿਰ ਸੱਦਿਆ ਗਿਆ ਸੀ। [si ਸਫ਼ਾ 154 ਪੈਰਾ 10, ਸਫ਼ਾ 160 ਪੈਰਾ 10]
22. ਨਿਹਚਾ ਅਤੇ ਪ੍ਰੇਮ ਨਾਲ ਭਰਪੂਰ ਦਿਲਾਂ ਦੁਆਰਾ ਪ੍ਰੇਰਿਤ ਹੁੰਦਿਆਂ, ਸਾਨੂੰ ․․․․․․․․ ਦੇ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ; ਉਸ ਦੇ ਬਚਨ ਦਾ ਅਧਿਐਨ ਕਰਨ ਦੁਆਰਾ ਸਾਨੂੰ ․․․․․․․․ ਨਾਲ ਵੀ ਉਸ ਦੀ ਉਪਾਸਨਾ ਕਰਨੀ ਚਾਹੀਦੀ ਹੈ। [kl-PJ ਸਫ਼ਾ 45 ਪੈਰਾ 4]
23. ਅਧਿਆਤਮਿਕ ਤੌਰ ਤੇ ਸੁਰੱਖਿਅਤ ਹੋਣ ਲਈ, ਸਾਨੂੰ ਪਰਮੇਸ਼ੁਰ ਵੱਲੋਂ ਸ਼ਸਤ੍ਰ ਬਸਤ੍ਰ ਦੇ ਕੋਈ ਵੀ ਹਿੱਸੇ ਨੂੰ ਪਹਿਨਣ ਵਿਚ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ, ਜਿਸ ਵਿਚ “․․․․․․․․,” “․․․․․․․․ ਦੀ ਸੰਜੋ,” “ਮਿਲਾਪ ਦੀ ․․․․․․․․ ਦੀ ਤਿਆਰੀ,” “․․․․․․․․ ਦੀ ਢਾਲ,” “․․․․․․․․ ਦਾ ਟੋਪ” ਅਤੇ “ਆਤਮਾ ਦੀ ․․․․․․․․,” ਸ਼ਾਮਲ ਹਨ। [uw ਸਫ਼ਾ 68 ਪੈਰਾ 14]
24. ਸਬੂਤ ਦੀਆਂ ਤਿੰਨ ਲੜੀਆਂ ਜੋ ਸਾਬਤ ਕਰਦੀਆਂ ਹਨ ਕਿ ਯਿਸੂ ਮਸੀਹਾ ਸੀ, (1) ․․․․․․․․, (2) ․․․․․․․․, ਅਤੇ (3) ․․․․․․․․ ਹਨ। [kl-PJ ਸਫ਼ਾ 34-8 ਪੈਰਾ 6-10]
25. ਸੰਨ ․․․․․․․․ ਵਿਚ ਯਰੂਸ਼ਲਮ ਦੇ ਰੋਮੀ ਵਿਨਾਸ਼ ਤੋਂ ਬਾਅਦ, ਇਕ ਕੌਮ ਦੇ ਤੌਰ ਤੇ ․․․․․․․․ ਇਤਿਹਾਸ ਤੋਂ ਮਿਟ ਗਏ, ਠੀਕ ਜਿਵੇਂ ਓਬਦਯਾਹ ਨੇ ਪੂਰਵ-ਸੂਚਿਤ ਕੀਤਾ ਸੀ। [si ਸਫ਼ਾ 152 ਪੈਰਾ 12]
ਹਰੇਕ ਨਿਮਨਲਿਖਿਤ ਕਥਨ ਵਿਚ ਸਹੀ ਜਵਾਬ ਚੁਣੋ:
26. ਆਮੋਸ (8:11; 9:2, 3; 9:11, 12) ਦੀ ਸਮਝ ਨੇ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੂੰ ਇਹ ਅਹਿਸਾਸ ਕਰਨ ਦੀ ਮਦਦ ਕੀਤੀ ਕਿ ਪਰਮੇਸ਼ੁਰ ਦੀ ਇੱਛਾ ਇਹ ਸੀ ਕਿ ਗ਼ੈਰ-ਇਸਰਾਏਲੀ ਮਸੀਹੀ ਕਲੀਸਿਯਾ ਵਿਚ ਇਕੱਠੇ ਕੀਤੇ ਜਾਣ। (ਰਸੂ. 15:13-19) [si ਸਫ਼ਾ 150 ਪੈਰਾ 16]
27. ਜਦੋਂ (ਆਮੋਸ; ਯੋਏਲ; ਹਬੱਕੂਕ) ਯਹੋਵਾਹ ਦੁਆਰਾ ਸੱਦਿਆ ਗਿਆ ਸੀ, ਉਹ ਇਕ ਨਬੀ ਜਾਂ ਨਬੀ ਦਾ ਪੁੱਤਰ ਨਹੀਂ ਸੀ ਪਰੰਤੂ ਉਹ ਭੇਡਾਂ ਦਾ ਅਯਾਲੀ ਅਤੇ ਗੁਲਰ ਦੇ ਰੁੱਖਾਂ ਦੇ (ਖਜੂਰਾਂ; ਅੰਜੀਰਾਂ; ਜ਼ੈਤੂਨ) ਦਾ ਛਾਂਗਣ ਵਾਲਾ ਸੀ। [si ਸਫ਼ਾ 148 ਪੈਰਾ 1]
28. ਪਵਿੱਤਰ ਆਤਮਾ ਦੀ ਸਹੀ ਸ਼ਨਾਖਤ ਨੂੰ (ਧਾਰਮਿਕ ਧਾਰਣਾਵਾਂ; ਮਸੀਹੀ-ਜਗਤ ਦੀਆਂ ਰੀਤਾਂ; ਸਾਰੇ ਸ਼ਾਸਤਰ) ਦੇ ਨਾਲ ਅਨੁਕੂਲ ਹੋਣਾ ਚਾਹੀਦਾ ਹੈ, ਜੋ ਉਸ ਆਤਮਾ ਵੱਲ ਸੰਕੇਤ ਕਰਦੇ ਹਨ, ਅਤੇ ਇਹ ਇਸ ਤਾਰਕਿਕ ਸਿੱਟੇ ਵੱਲ ਲੈ ਜਾਂਦਾ ਹੈ ਕਿ ਪਵਿੱਤਰ ਆਤਮਾ (ਇਕ ਵਿਅਕਤੀ; ਤ੍ਰਿਏਕ ਦਾ ਇੱਕ ਹਿੱਸਾ; ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ) ਹੈ। [rs ਸਫ਼ਾ 381 ਪੈਰਾ 1]
29. ਯੋਏਲ 2:32 (ਪਤਰਸ; ਯੂਹੰਨਾ; ਪੌਲੁਸ) ਦੇ ਦੁਆਰਾ (ਰਸੂਲਾਂ ਦੇ ਕਰਤੱਬ 2:40; ਰੋਮੀਆਂ 10:13; 1 ਤਿਮੋਥਿਉਸ 2:4) ਤੇ ਉਤਕਥਿਤ ਕੀਤਾ ਗਿਆ ਸੀ, ਜਿੱਥੇ ਉਹ ਯਹੋਵਾਹ ਦਾ ਨਾਂ ਲੈਣ ਦੀ ਮਹੱਤਤਾ ਉੱਤੇ ਜ਼ੋਰ ਦਿੰਦਾ ਹੈ। [ਸਪਤਾਹਕ ਬਾਈਬਲ ਪਠਨ; w-PJ 96 4/1 ਸਫ਼ਾ 18 ਪੈਰਾ 16 ਦੇਖੋ।]
30. (ਧਾਰਮਿਕ ਜੋਸ਼ ਦੇ ਭੜਾਕੇ; ਕੰਬਾਹਟ ਅਤੇ ਇਧਰ-ਉਧਰ ਰਿੜ੍ਹਨ; ਸਰਗਰਮੀ ਨਾਲ ਗਵਾਹੀ ਦੇਣ) ਦੁਆਰਾ ਅਤੇ ਆਤਮਾ ਦੇ (ਪੰਜ; ਸੱਤ; ਨੌਂ) ਫਲ ਪ੍ਰਗਟ ਕਰਨ ਦੁਆਰਾ ਅਸੀਂ ਆਪਣੇ ਕੋਲ ਪਰਮੇਸ਼ੁਰ ਦੀ ਆਤਮਾ ਹੋਣ ਦਾ ਸਬੂਤ ਦਿੰਦੇ ਹਾਂ। [rs ਸਫ਼ਾ 381 ਪੈਰਾ 5–ਸਫ਼ਾ 382 ਪੈਰਾ 1]
ਨਿਮਨਲਿਖਿਤ ਸ਼ਾਸਤਰਵਚਨਾਂ ਨੂੰ ਹੇਠਾਂ ਸੂਚੀਬੱਧ ਕਥਨਾਂ ਦੇ ਨਾਲ ਮਿਲਾਓ: ਬਿਵ. 18:10-12; ਹੋਸ਼ੇ. 10:12; ਜ਼ਫ਼. 2:3; ਯਾਕੂ. 1:26, 27; 1 ਯੂਹੰ. 3:4, 8
31. ਤਾਂਕਿ ਸਾਡੀ ਉਪਾਸਨਾ ਪਰਮੇਸ਼ੁਰ ਨੂੰ ਸਵੀਕਾਰਯੋਗ ਹੋਵੇ, ਇਸ ਨੂੰ ਨਾ ਕੇਵਲ ਦੁਨਿਆਵੀ ਅਭਿਆਸਾਂ ਦੁਆਰਾ ਅਦੂਸ਼ਿਤ ਹੋਣਾ, ਪਰੰਤੂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਅਤਿ-ਮਹੱਤਵਪੂਰਣ ਵਿਚਾਰਦਾ ਹੈ। [kl-PJ ਸਫ਼ਾ 51 ਪੈਰਾ 20]
32. ਆਪਣੇ ਰੋਜ਼ਾਨਾ ਜੀਵਨਾਂ ਵਿਚ ਉਹ ਕਰਨ ਦੁਆਰਾ ਜੋ ਸਹੀ ਹੈ, ਅਸੀਂ ਯਹੋਵਾਹ ਦੀ ਪ੍ਰੇਮਪੂਰਣ ਦਿਆਲਗੀ ਨੂੰ ਪਾਵਾਂਗੇ। [ਸਪਤਾਹਕ ਬਾਈਬਲ ਪਠਨ; w96 3/15 ਸਫ਼ਾ 23 ਪੈਰੇ 2-3 ਦੇਖੋ।]
33. ਫਾਲ ਪਾਉਣ ਦੇ ਸਾਰੇ ਰੂਪ, ਭ੍ਰਿਸ਼ਟ ਆਤਮਾਵਾਂ ਨਾਲ ਸੰਚਾਰ ਜਾਂ ਉਨ੍ਹਾਂ ਦੁਆਰਾ ਪਿਸ਼ਾਚਗ੍ਰਸਤ ਹੋਣ ਦਾ ਨਿਮੰਤ੍ਰਣ ਹਨ, ਅਤੇ ਅਜਿਹੀਆਂ ਚੀਜ਼ਾਂ ਵਿਚ ਰੁੱਝਣਾ ਯਹੋਵਾਹ ਦੇ ਪ੍ਰਤੀ ਘੋਰ ਬੇਵਫ਼ਾਈ ਸਾਬਤ ਹੋਵੇਗੀ। [rs ਸਫ਼ਾ 387 ਪੈਰਾ 4]
34. ਉਹ ਜੋ ਜਾਣ-ਬੁੱਝ ਕੇ ਪਾਪ ਦਾ ਰਾਹ ਚੁਣਦੇ ਹਨ, ਉਸ ਦਾ ਅਭਿਆਸ ਬਣਾਉਂਦੇ ਹੋਏ, ਪਰਮੇਸ਼ੁਰ ਦੁਆਰਾ ਅਪਰਾਧੀ ਵਿਚਾਰੇ ਜਾਂਦੇ ਹਨ। [rs ਸਫ਼ਾ 374 ਪੈਰਾ 2]
35. ਅਸੀਂ ਪਰਮੇਸ਼ੁਰ ਦੀ ਦਇਆ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾ ਸਕਦੇ। [si ਸਫ਼ਾ 165 ਪੈਰਾ 11]