ਸਾਹਿੱਤ ਪੇਸ਼ਕਸ਼
ਦਸੰਬਰ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ। ਵਿਕਲਪਕ ਵਜੋਂ, ਜਿੱਥੇ ਉਪਯੁਕਤ ਹੋਵੇ ਉੱਥੇ ਜਾਂ ਤਾਂ ਪੁਸਤਕ, ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, 45 ਰੁਪਏ ਦੇ ਚੰਦੇ ਤੇ ਪੇਸ਼ ਕੀਤੀ ਜਾ ਸਕਦੀ ਹੈ।
ਜਨਵਰੀ: ਪੁਰਾਣੀਆਂ 192-ਸਫ਼ੇ ਵਾਲੀਆਂ ਪੁਸਤਕਾਂ ਦੀ ਵਿਸ਼ੇਸ਼ ਪੇਸ਼ਕਸ਼ 10 ਰੁਪਏ ਪ੍ਰਤਿ ਕਾਪੀ ਦੇ ਚੰਦੇ ਤੇ। ਇਸ ਸ਼੍ਰੇਣੀ ਵਿਚ ਦੀਆਂ ਹੇਠਾਂ ਦਿੱਤੀਆਂ ਗਈਆਂ ਪੁਸਤਕਾਂ ਸਾਡੇ ਕੋਲ ਹਾਲੇ ਉਪਲਬਧ ਹਨ: ਅੰਗ੍ਰੇਜ਼ੀ: ਕੀ ਇਹੋ ਜੀਵਨ ਸਭ ਕੁਝ ਹੈ? ਅਤੇ ਕੀ ਮਨੁੱਖ ਇੱਥੇ ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ ਆਇਆ?; ਹਿੰਦੀ ਅਤੇ ਤਾਮਿਲ: “ਤੇਰਾ ਰਾਜ ਆਵੇ”; ਕੰਨੜ: ‘ਗੱਲਾਂ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ’ ਅਤੇ “ਤੇਰਾ ਰਾਜ ਆਵੇ”; ਗੁਜਰਾਤੀ: ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ, ਖ਼ੁਸ਼ ਖ਼ਬਰੀ—ਤੁਹਾਨੂੰ ਖ਼ੁਸ਼ ਕਰਨ ਲਈ, ਅਤੇ “ਤੇਰਾ ਰਾਜ ਆਵੇ”; ਤੇਲਗੂ: ਕੀ ਇਹੋ ਜੀਵਨ ਸਭ ਕੁਝ ਹੈ?; ਮਰਾਠੀ: “ਤੇਰਾ ਰਾਜ ਆਵੇ” ਅਤੇ ਮਹਾਨ ਸਿੱਖਿਅਕ ਦੀ ਸੁਣਨਾ। ਨੇਪਾਲੀ ਜਾਂ ਬੰਗਲਾ ਪੜ੍ਹਨਾ ਪਸੰਦ ਕਰਨ ਵਾਲਿਆਂ ਨੂੰ ਕੋਈ ਵੀ 32-ਸਫ਼ੇ ਵਾਲੀ ਵੱਡੀ ਪੁਸਤਿਕਾ ਪੇਸ਼ ਕੀਤੀ ਜਾ ਸਕਦੀ ਹੈ। ਮਲਿਆਲਮ ਚਾਹੁਣ ਵਾਲਿਆਂ ਨੂੰ ਪੁਸਤਕ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ 20 ਰੁਪਏ ਦੇ ਚੰਦੇ ਤੇ ਪੇਸ਼ ਕੀਤੀ ਜਾ ਸਕਦੀ ਹੈ ਅਤੇ ਪੰਜਾਬੀ ਪਸੰਦ ਕਰਨ ਵਾਲਿਆਂ ਨੂੰ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਲਈ ਪੇਸ਼ ਕੀਤੀ ਜਾ ਸਕਦੀ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਇਨ੍ਹਾਂ ਆਖ਼ਰੀ ਦੋ ਪੁਸਤਕਾਂ ਨੂੰ ਵਿਸ਼ੇਸ਼ ਮੁੱਲ ਤੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਫਰਵਰੀ: ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, 25 ਰੁਪਏ (ਵੱਡੀ ਪੁਸਤਕ 45 ਰੁਪਏ) ਦੇ ਚੰਦੇ ਤੇ ਜਾਂ ਪੁਸਤਕ, ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ (ਅੰਗ੍ਰੇਜ਼ੀ), 20 ਰੁਪਏ ਦੇ ਚੰਦੇ ਤੇ। ਪੰਜਾਬੀ ਪਸੰਦ ਕਰਨ ਵਾਲੇ ਲੋਕਾਂ ਨੂੰ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਲਈ ਪੇਸ਼ ਕੀਤੀ ਜਾ ਸਕਦੀ ਹੈ। ਵਿਕਲਪਕ ਵਜੋਂ, ਕੋਈ ਵੀ ਪੁਰਾਣੀ 192-ਸਫ਼ੇ ਵਾਲੀ ਵਿਸ਼ੇਸ਼ ਪੇਸ਼ਕਸ਼ ਪੁਸਤਕ ਨੂੰ 10 ਰੁਪਏ ਦੇ ਚੰਦੇ ਤੇ ਪੇਸ਼ ਕੀਤਾ ਜਾ ਸਕਦਾ ਹੈ।
ਸੂਚਨਾ: ਅਸੀਂ ਸਾਰੀਆਂ ਕਲੀਸਿਯਾਵਾਂ ਨੂੰ ਪਰਿਵਾਰ ਅਤੇ ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕਾਂ ਦੀ ਚੰਗੀ ਵਰਤੋਂ ਕਰਦੇ ਰਹਿਣ ਲਈ ਉਤਸ਼ਾਹਿਤ ਕਰਦੇ ਹਾਂ। ਪ੍ਰਕਾਸ਼ਕਾਂ ਨੂੰ ਪੂਰੇ ਸਾਲ ਦੇ ਦੌਰਾਨ ਹਰ ਸਮੇਂ ਤੇ ਇਨ੍ਹਾਂ ਪੁਸਤਕਾਂ ਦੀਆਂ ਕਾਪੀਆਂ ਆਪਣੇ ਕੋਲ ਰੱਖਣ ਅਤੇ ਇਨ੍ਹਾਂ ਨੂੰ ਹਰ ਉਚਿਤ ਅਵਸਰ ਤੇ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਲੀਸਿਯਾਵਾਂ ਨੂੰ ਜਿਨ੍ਹਾਂ ਨੇ ਅਜੇ ਤਕ ਉਪਰੋਕਤ ਮੁਹਿੰਮ ਪੁਸਤਕਾਂ ਲਈ ਦਰਖ਼ਾਸਤ ਨਹੀਂ ਕੀਤੀ ਹੈ, ਆਪਣੇ ਅਗਲੇ ਸਾਹਿੱਤ ਦਰਖ਼ਾਸਤ ਫਾਰਮ (S-AB-14) ਤੇ ਇੰਜ ਕਰਨਾ ਚਾਹੀਦਾ ਹੈ।