ਦਸੰਬਰ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਦਸੰਬਰ 2
ਗੀਤ 134 (33)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਹਿੱਤ ਪੇਸ਼ਕਸ਼ ਦਾ ਜ਼ਿਕਰ ਕਰੋ।
15 ਮਿੰਟ: “ਕੌਣ ਸਾਡੇ ਸੰਦੇਸ਼ ਨੂੰ ਸੁਣੇਗਾ?” ਸਵਾਲ ਅਤੇ ਜਵਾਬ। ਮਾਰਚ 22, 1987, ਅਵੇਕ!, ਸਫ਼ਾ 5, ਤੋਂ ਮੁੱਦੇ ਸ਼ਾਮਲ ਕਰੋ ਕਿ ਕਿਉਂ ਸਾਡਾ ਸੰਦੇਸ਼ ਮਨਮੋਹਕ ਹੈ।
20 ਮਿੰਟ: “ਬਾਈਬਲ ਉਮੀਦ ਅਤੇ ਅਗਵਾਈ ਦਿੰਦੀ ਹੈ।” (ਪੈਰਾ 1-6) ਪੈਰਾ 1-2 ਨੂੰ ਪ੍ਰਸਤਾਵਨਾ ਵਜੋਂ ਇਸਤੇਮਾਲ ਕਰੋ। (ਤਰਕ ਕਰਨਾ [ਅੰਗ੍ਰੇਜ਼ੀ] ਪੁਸਤਕ, ਸਫ਼ਾ 58-60 ਸ਼ਾਮਲ ਕਰੋ, ਅਤੇ ਚਾਰ “ਬਾਈਬਲ ਨੂੰ ਵਿਚਾਰਨ ਦੇ ਕਾਰਨ” ਨੂੰ ਸੰਖੇਪ ਵਿਚ ਬਿਆਨ ਕਰੋ।) ਯੋਗ ਪ੍ਰਕਾਸ਼ਕਾਂ ਵੱਲੋਂ ਪੈਰਾ 3-6 ਵਿਚ ਸੁਝਾਉ ਦਿੱਤੀਆਂ ਗਈਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਹਾਜ਼ਰੀਨ ਨੂੰ ਟਿੱਪਣੀ ਦੇਣ ਦਾ ਸੱਦਾ ਦਿਓ ਕਿ (1) ਕਿਵੇਂ ਪੁੱਛੇ ਗਏ ਸਵਾਲਾਂ ਨੇ ਦਿਲਚਸਪੀ ਜਗਾਉਣ ਵਿਚ ਮਦਦ ਕੀਤੀ, (2) ਕਿਵੇਂ ਇਸਤੇਮਾਲ ਕੀਤੇ ਗਏ ਸ਼ਾਸਤਰਵਚਨ ਚਰਚਿਤ ਵਿਸ਼ੇ ਲਈ ਢੁਕਵੇਂ ਸਨ, (3) ਕਿਵੇਂ ਪੁਨਰ-ਮੁਲਾਕਾਤ ਨੂੰ ਸੁਭਾਵਕ ਤੌਰ ਤੇ ਪਹਿਲੇ ਚਰਚੇ ਦੇ ਨਾਲ ਜੋੜਿਆ ਗਿਆ, ਅਤੇ (4) ਕਿਵੇਂ ਇਕ ਅਧਿਐਨ ਦੀ ਪੇਸ਼ਕਸ਼ ਕੀਤੀ ਗਈ।
ਗੀਤ 75 (21) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਦਸੰਬਰ 9
ਗੀਤ 100 (59)
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਬਿਰਧ ਜਨ ਨੂੰ ਖੇਤਰ ਸੇਵਾ ਵਿਚ ਹਿੱਸਾ ਲੈਣ ਲਈ ਮਦਦ ਕਰਨਾ। ਕਈ ਵਫ਼ਾਦਾਰ ਬਿਰਧ ਪ੍ਰਕਾਸ਼ਕਾਂ ਨੂੰ ਕਲੀਸਿਯਾ ਦੇ ਨਾਲ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਦੀ ਵੱਡੀ ਇੱਛਾ ਹੈ, ਲੇਕਿਨ ਉਮਰ ਅਤੇ ਮੰਦੀ ਸਿਹਤ ਦੇ ਕਰਕੇ ਉਹ ਸਰੀਰਕ ਤੌਰ ਤੇ ਸੀਮਿਤ ਹੁੰਦੇ ਹਨ। ਅਸੀਂ ਉਨ੍ਹਾਂ ਨੂੰ ਕਈ ਤਰੀਕਿਆਂ ਤੋਂ ਲਿਹਾਜ਼ ਦਿਖਾ ਸਕਦੇ ਹਾਂ ਤਾਂਕਿ ਉਨ੍ਹਾਂ ਨੂੰ ਵੀ ਸੇਵਾ ਸਮੂਹ ਵਿਚ ਸ਼ਾਮਲ ਕੀਤਾ ਜਾ ਸਕੇ: ਵਾਹਣ ਪ੍ਰਦਾਨ ਕਰਨ ਦੀ ਪੇਸ਼ਕਸ਼ ਕਰੋ; ਉਨ੍ਹਾਂ ਲਈ ਅਜਿਹੇ ਘਰਾਂ ਤੇ ਪ੍ਰਚਾਰ ਕਰਨ ਦਾ ਪ੍ਰਬੰਧ ਕਰੋ ਜਿੱਥੇ ਚੜ੍ਹਨ ਲਈ ਘੱਟ ਪੌੜੀਆਂ ਹੋਣ; ਉਨ੍ਹਾਂ ਨੂੰ ਉਨ੍ਹਾਂ ਦੀਆਂ ਪੁਨਰ-ਮੁਲਾਕਾਤਾਂ ਲਈ ਲਿਜਾਉਣ ਦੀ ਪੇਸ਼ਕਸ਼ ਕਰੋ; ਉਨ੍ਹਾਂ ਨੂੰ ਦੱਸੋ ਕਿ ਜਦੋਂ ਉਹ ਮਹਿਸੂਸ ਕਰਨ ਕਿ ਉਹ ਹੋਰ ਨਹੀਂ ਕਰ ਸਕਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਘਰ ਲੈ ਜਾਓਗੇ। ਬਿਰਧ ਜਨ ਨੂੰ ਜੋ ਮਦਦ ਦਿੱਤੀ ਜਾਂਦੀ ਹੈ, ਉਸ ਦੇ ਲਈ ਉਹ ਸ਼ੁਕਰਗੁਜ਼ਾਰ ਹਨ। ਹੋਰ ਤਰੀਕੇ ਦੱਸੋ ਜਿਨ੍ਹਾਂ ਵਿਚ ਤੁਸੀਂ ਸਥਾਨਕ ਤੌਰ ਤੇ ਅਜਿਹਾ ਲਿਹਾਜ਼ ਦਿਖਾ ਸਕਦੇ ਹੋ। ਫਰਵਰੀ 1, 1986, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 28-9, ਵਿਚ ਦਿੱਤੇ ਗਏ ਲੇਖ “ਅਸੀਂ ਬਿਰਧ ਜਨ ਦੀ ਕਦਰ ਪਾਉਂਦੇ ਹਾਂ!” ਵਿੱਚੋਂ ਮੁੱਖ ਮੁੱਦਿਆਂ ਦਾ ਪੁਨਰ-ਵਿਚਾਰ ਕਰੋ।
20 ਮਿੰਟ: “ਬਾਈਬਲ ਉਮੀਦ ਅਤੇ ਅਗਵਾਈ ਦਿੰਦੀ ਹੈ।” (ਪੈਰਾ 7-9) ਮਈ 1, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 3, ਵਿਚ “ਅਗਵਾਈ ਦੀ ਜ਼ਰੂਰਤ” ਉੱਤੇ ਟਿੱਪਣੀ ਕਰੋ। ਵਿਆਖਿਆ ਕਰੋ ਕਿ ਸਾਡੀਆਂ ਪੇਸ਼ਕਾਰੀਆਂ ਨੂੰ ਕਿਉਂ ਇਕ ਉੱਚਤਰ ਸ੍ਰੋਤ—ਪਰਮੇਸ਼ੁਰ—ਤੋਂ ਮਦਦ ਭਾਲਣ ਦੀ ਮਹੱਤਤਾ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਪ੍ਰਕਾਸ਼ਕ ਵੱਲੋਂ ਪੈਰਾ 7-8 ਵਿਚ ਦੀਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਜ਼ੋਰ ਦਿਓ ਕਿ ਸਾਡਾ ਟੀਚਾ ਹਮੇਸ਼ਾ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਹੋਣਾ ਚਾਹੀਦਾ ਹੈ।
ਗੀਤ 197 (57) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਦਸੰਬਰ 16
ਗੀਤ 209 (11)
10 ਮਿੰਟ: ਸਥਾਨਕ ਘੋਸ਼ਣਾਵਾਂ। ਤਿਉਹਾਰਾਂ ਦੀਆਂ ਵਧਾਈਆਂ ਦਾ ਸੁਚੱਜ ਨਾਲ ਕਿਵੇਂ ਜਵਾਬ ਦੇਣਾ ਚਾਹੀਦਾ ਹੈ, ਇਸ ਬਾਰੇ ਕੁਝ ਸੁਝਾਉ ਪੇਸ਼ ਕਰੋ। ਦਸੰਬਰ 25 ਦੇ ਲਈ ਖ਼ਾਸ ਖੇਤਰ ਸੇਵਾ ਪ੍ਰਬੰਧ ਦੱਸੋ।
15 ਮਿੰਟ: “ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰਨਾ।” ਸਵਾਲ ਅਤੇ ਜਵਾਬ। ਮਈ 1, 1984, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 22, ਤੋਂ ਟਿੱਪਣੀਆਂ ਸ਼ਾਮਲ ਕਰੋ।
20 ਮਿੰਟ: “ਪਰਮੇਸ਼ੁਰ ਜੋ ਵਾਧਾ ਬਖ਼ਸ਼ਦਾ ਹੈ ਉਸ ਨਾਲ ਆਨੰਦ ਮਾਣਨਾ।” ਬਜ਼ੁਰਗ ਦੁਆਰਾ ਜੋਸ਼ੀਲਾ ਭਾਸ਼ਣ। ਵਰਣਿਤ ਦੇਸ਼ਾਂ ਵਿੱਚੋਂ ਅਨੁਭਵ ਦੱਸੋ ਜਾਂ ਵ੍ਰਿਧੀ ਦੇ ਸਬੂਤ ਦਿਓ, ਜਿਵੇਂ ਕਿ ਹਾਲ ਹੀ ਦੀਆਂ ਯੀਅਰ ਬੁੱਕਾਂ ਵਿਚ ਦਿੱਤੇ ਗਏ ਹਨ।
ਗੀਤ 41 (22) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਦਸੰਬਰ 23
ਗੀਤ 93 (48)
10 ਮਿੰਟ: ਸਥਾਨਕ ਘੋਸ਼ਣਾਵਾਂ। ਚਾਲੂ ਰਸਾਲਿਆਂ ਵਿੱਚੋਂ ਕੁਝ ਗੱਲਬਾਤ ਦੇ ਮੁੱਦੇ ਦੱਸੋ ਜੋ ਇਸ ਸਪਤਾਹ ਖੇਤਰ ਸੇਵਾ ਵਿਚ ਇਸਤੇਮਾਲ ਕੀਤੇ ਜਾ ਸਕਦੇ ਹਨ। ਜਨਵਰੀ 1 ਦੇ ਲਈ ਖ਼ਾਸ ਖੇਤਰ ਸੇਵਾ ਪ੍ਰਬੰਧ ਦੱਸੋ।
15 ਮਿੰਟ: ਸਥਾਨਕ ਲੋੜਾਂ। ਜਾਂ ਜੁਲਾਈ 15, 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 24-5, ਤੋਂ “ਰੀਟਾਇਰਮੈਂਟ—ਦੈਵ-ਸ਼ਾਸਕੀ ਕਾਰਜ ਲਈ ਇਕ ਖੁੱਲ੍ਹਾ ਦਰਵਾਜ਼ਾ?” ਉੱਤੇ ਇਕ ਬਜ਼ੁਰਗ ਦੁਆਰਾ ਭਾਸ਼ਣ।—ਦੇਖੋ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 794, ਪੈਰਾ 2-3.
20 ਮਿੰਟ: “ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਨਾਂ ਲਿਖਾਉਣਾ।” ਸਕੂਲ ਨਿਗਾਹਬਾਨ ਦੁਆਰਾ ਭਾਸ਼ਣ। ਲਿਖਾਏ ਗਏ ਨਾਂ ਦੇ ਸਥਾਨਕ ਅੰਕੜੇ ਦਿਓ, ਅਤੇ ਉਨ੍ਹਾਂ ਸਾਰਿਆਂ ਨੂੰ ਨਾਂ ਲਿਖਾਉਣ ਲਈ ਉਤਸ਼ਾਹਿਤ ਕਰੋ ਜੋ ਇੰਜ ਕਰ ਸਕਦੇ ਹਨ। “1997 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਵਿਚ ਵਿਦਿਆਰਥੀ ਨਿਯੁਕਤੀਆਂ ਦੇ ਲਈ ਦਿੱਤੀਆਂ ਗਈਆਂ ਹਿਦਾਇਤਾਂ ਦਾ ਪੁਨਰ-ਵਿਚਾਰ ਕਰੋ।
ਗੀਤ 166 (90) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਦਸੰਬਰ 30
ਗੀਤ 223 (81)
10 ਮਿੰਟ: ਸਥਾਨਕ ਘੋਸ਼ਣਾਵਾਂ। ਜੇਕਰ ਤੁਹਾਡੀ ਕਲੀਸਿਯਾ ਦੂਜੀਆਂ ਕਲੀਸਿਯਾਵਾਂ ਦੇ ਨਾਲ ਨਵੇਂ ਸਾਲ ਦੇ ਲਈ ਸਭਾ ਦਾ ਸਮਾਂ ਬਦਲਣ ਵਾਲੀ ਹੈ, ਤਾਂ ਸਾਰਿਆਂ ਨੂੰ ਪ੍ਰੇਮਮਈ ਉਤਸ਼ਾਹ ਦਿੰਦੇ ਹੋਏ ਉਤੇਜਿਤ ਕਰੋ ਕਿ ਉਹ ਲੋੜੀਂਦੀ ਸਮਾਯੋਜਨਾ ਕਰਨ ਅਤੇ ਕਲੀਸਿਯਾ ਦੇ ਨਾਲ ਨਵੇਂ ਸਮੇਂ ਤੇ ਨਿਯਮਿਤ ਹਾਜ਼ਰੀ ਕਾਇਮ ਰੱਖਣ। ਜਾਂ ਸਾਰੀਆਂ ਸਭਾਵਾਂ, ਜਿਸ ਵਿਚ ਕਲੀਸਿਯਾ ਪੁਸਤਕ ਅਧਿਐਨ ਵੀ ਸ਼ਾਮਲ ਹੈ, ਲਈ ਨਿਯਮਿਤ ਤੌਰ ਤੇ ਹਾਜ਼ਰ ਹੋਣ ਲਈ ਆਮ ਉਤਸ਼ਾਹ ਦਿਓ।
15 ਮਿੰਟ: ਗਵਾਹੀ ਦੇਣ ਲਈ ਮੌਕੇ ਬਣਾਉਣੇ। ਸਕੂਲ ਗਾਈਡਬੁੱਕ (ਅੰਗ੍ਰੇਜ਼ੀ), ਸਫ਼ਾ 80-2, ਪੈਰਾ 11-16, ਨੂੰ ਇਸਤੇਮਾਲ ਕਰਦੇ ਹੋਏ, ਸੁਝਾਵਾਂ ਦਾ ਪੁਨਰ-ਵਿਚਾਰ ਕਰੋ ਕਿ ਅਜਨਬੀਆਂ ਨਾਲ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ। ਦਿਖਾਓ ਕਿ ਪੂਰਵ ਤਿਆਰੀ ਕਿਵੇਂ ਬਿਹਤਰ ਨਤੀਜੇ ਪ੍ਰਾਪਤ ਕਰਨ ਵਿਚ ਮਦਦ ਕਰਦੀ ਹੈ। ਪ੍ਰਕਾਸ਼ਕਾਂ ਨੂੰ ਯਾਦ ਦਿਲਾਓ ਕਿ ਦਿਲਚਸਪੀ ਦਿਖਾਉਣ ਵਾਲੇ ਲੋਕਾਂ ਦਾ ਰਿਕਾਰਡ ਰੱਖਣ ਅਤੇ ਉਨ੍ਹਾਂ ਨਾਲ ਬਾਅਦ ਵਿਚ ਸੰਪਰਕ ਕਰਨ ਦੇ ਲਈ ਕਿਸੇ ਵਿਅਕਤੀ ਦਾ ਪ੍ਰਬੰਧ ਕਰਨ।
20 ਮਿੰਟ: ਜਨਵਰੀ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਕੋਈ ਵੀ ਪੁਰਾਣੀਆਂ 192-ਸਫ਼ੇ ਵਾਲੀਆਂ ਪੁਸਤਕਾਂ ਜੋ ਸੰਸਥਾ ਵੱਲੋਂ ਵਿਸ਼ੇਸ਼ ਮੁੱਲ ਤੇ ਪੇਸ਼ ਕਰਨ ਦੇ ਲਈ ਸੂਚੀਬੱਧ ਹਨ। ਜੇਕਰ ਇਹ ਤੁਹਾਡੇ ਸਟਾਕ ਵਿਚ ਨਹੀਂ ਹਨ, ਤਾਂ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ (ਅੰਗ੍ਰੇਜ਼ੀ) ਇਸਤੇਮਾਲ ਕਰੋ। ਦਿਖਾਓ ਕਿ ਕਲੀਸਿਯਾ ਦੇ ਕੋਲ ਕਿਹੜੀਆਂ-ਕਿਹੜੀਆਂ ਪੁਸਤਕਾਂ ਸਟਾਕ ਵਿਚ ਹਨ। ਦੋ ਜਾਂ ਤਿੰਨ ਪੁਸਤਕਾਂ ਚੁਣੋ ਜੋ ਤੁਹਾਡੇ ਖੇਤਰ ਵਿਚ ਇਸਤੇਮਾਲ ਕਰਨ ਦੇ ਲਈ ਚੰਗੀਆਂ ਹੋਣਗੀਆਂ। ਤਰਕ ਕਰਨਾ ਪੁਸਤਕ, ਸਫ਼ਾ 9-14, ਇਸਤੇਮਾਲ ਕਰਦੇ ਹੋਏ, ਹਰੇਕ ਪੁਸਤਕ ਦੇ ਲਈ ਉਚਿਤ ਪ੍ਰਸਤਾਵਨਾਵਾਂ ਦਾ ਸੰਖੇਪ ਵਿਚ ਪੁਨਰ-ਵਿਚਾਰ ਕਰੋ। ਇਕ ਜਾਂ ਦੋ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ।
ਗੀਤ 137 (105) ਅਤੇ ਸਮਾਪਤੀ ਪ੍ਰਾਰਥਨਾ।