ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰਨਾ
1 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ ਦੇ ਲੋਕ ‘ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਨਗੇ’; ਯਾਨੀ, “ਤਤਪਰ ਸਵੈ-ਸੇਵਕਾਂ” (ਨਿ ਵ, ਫੁਟਨੋਟ) ਵਜੋਂ। (ਜ਼ਬੂ. 110:3) ਇਹ ਨਿਸ਼ਚੇ ਹੀ ਸਾਡੇ ਵਿਸ਼ਵ-ਵਿਆਪੀ ਭਾਈਚਾਰੇ ਵਿਚ ਪੂਰਾ ਹੋ ਰਿਹਾ ਹੈ। ਪਿਛਲੇ ਚਾਰ ਸੇਵਾ ਸਾਲਾਂ ਦੇ ਹਰੇਕ ਸਾਲ ਦੌਰਾਨ, ਯਹੋਵਾਹ ਦੇ ਲੋਕਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਣ ਲਈ ਇਕ ਅਰਬ ਤੋਂ ਵੱਧ ਘੰਟੇ ਬਿਤਾਏ ਹਨ। ਅਤੇ ਪ੍ਰਚਾਰ ਕਰਨ ਤੇ ਚੇਲੇ-ਬਣਾਉਣ ਦੇ ਕੰਮ ਨੂੰ ਛੱਡ, ਹੋਰ ਅਨੇਕ ਤਰੀਕੇ ਹਨ, ਜਿਨ੍ਹਾਂ ਦੁਆਰਾ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰ ਸਕਦੇ ਹਾਂ।
2 ਉਹ ਤਰੀਕੇ ਜਿਨ੍ਹਾਂ ਦੁਆਰਾ ਅਸ ਆਪਣੀ ਇੱਛੁਕਤਾ ਦਿਖਾ ਸਕਦੇ ਹਾਂ: ਕਲੀਸਿਯਾ ਵਿਚ ਕੁਝ ਲੋਕਾਂ ਨੂੰ ਸ਼ਾਇਦ ਸਭਾਵਾਂ ਵਿਚ ਜਾਣ ਲਈ ਮਦਦ ਦੀ ਲੋੜ ਹੋਵੇ। ਕਿਉਂ ਨਾ ਉਨ੍ਹਾਂ ਨੂੰ ਆਪਣੇ ਨਾਲ ਲਿਜਾਉਣ ਲਈ ਆਪਣੀ ਸੇਵਾ ਪੇਸ਼ ਕਰੋ? ਦੂਜੇ ਸ਼ਾਇਦ ਬੀਮਾਰ, ਕਮਜ਼ੋਰ, ਜਾਂ ਹਸਪਤਾਲ ਵਿਚ ਭਰਤੀ ਹੋਣ। ਕੀ ਤੁਸੀਂ ਉਨ੍ਹਾਂ ਨੂੰ ਮਿਲਣ ਦੀ ਪਹਿਲ ਕਰ ਸਕਦੇ ਹੋ ਜਾਂ ਕਿਸੇ ਤਰੀਕੇ ਵਿਚ ਮਦਦ ਦੇ ਸਕਦੇ ਹੋ? ਕਿਸੇ ਵਿਅਕਤੀ ਜਾਂ ਪਰਿਵਾਰ ਨੂੰ ਸ਼ਾਇਦ ਉਤਸ਼ਾਹ ਦੀ ਲੋੜ ਹੋਵੇ। ਕੀ ਤੁਸੀਂ ਅਜਿਹਿਆਂ ਨੂੰ ਆਪਣੇ ਪਰਿਵਾਰਕ ਅਧਿਐਨ ਵਿਚ ਕਦੀ-ਕਦਾਈਂ ਸ਼ਾਮਲ ਹੋਣ ਦਾ ਸੱਦਾ ਦੇਣ ਬਾਰੇ ਵਿਚਾਰ ਕੀਤਾ ਹੈ? ਇਕ ਪਾਇਨੀਅਰ ਜਾਂ ਪ੍ਰਕਾਸ਼ਕ ਨੂੰ ਸ਼ਾਇਦ ਸੇਵਕਾਈ ਵਿਚ ਸਾਥੀ ਦੀ ਲੋੜ ਹੋਵੇ। ਕਿਉਂ ਨਾ ਸੇਵਾ ਵਿਚ ਇਕੱਠੇ ਕੰਮ ਕਰਨ ਦੀ ਪੇਸ਼ਕਸ਼ ਕਰੋ? ਇਹ ਕੁਝ ਤਰੀਕੇ ਹਨ ਜਿਨ੍ਹਾਂ ਦੁਆਰਾ ਅਸੀਂ ਸਵੈ-ਇੱਛਾ ਪੂਰਵਕ ਨਿਹਚਾਵਾਨਾਂ ਦੇ ਪ੍ਰਤੀ ਭਲਾ ਕਰ ਸਕਦੇ ਹਾਂ।—ਗਲਾ. 6:10.
3 ਭਰਾ ਲੋਕ ਬਜ਼ੁਰਗ ਅਤੇ ਸਹਾਇਕ ਸੇਵਕ ਬਣਨ ਦੇ ਯੋਗ ਹੋਣ ਲਈ ਜਤਨ ਕਰਨ ਦੇ ਦੁਆਰਾ ਦਿਖਾ ਸਕਦੇ ਹਨ ਕਿ ਉਹ ਯਹੋਵਾਹ ਦੇ ਸੰਗਠਨ ਵਿਚ ਇਸਤੇਮਾਲ ਕੀਤੇ ਜਾਣ ਦੇ ਲਈ ਇੱਛੁਕ ਹਨ। (1 ਤਿਮੋ. 3:2-10, 12, 13; ਤੀਤੁ. 1:5-9) ਜਿਉਂ-ਜਿਉਂ ਅਸੀਂ ਗਿਣਤੀ ਵਿਚ ਵਧਦੇ ਜਾਂਦੇ ਹਾਂ, ਯੋਗ ਭਰਾਵਾਂ ਦੀ ਲੋੜ ਹੈ ਜੋ ਪ੍ਰਚਾਰ ਅਤੇ ਸਿੱਖਿਆ ਕਾਰਜ ਵਿਚ ਅਤੇ ਕਲੀਸਿਯਾਵਾਂ ਦੀ ਰਹਿਨੁਮਾਈ ਕਰਨ ਵਿਚ ਅਗਵਾਈ ਲੈਣ ਲਈ ਤਿਆਰ ਹਨ।—1 ਤਿਮੋ. 3:1.
4 ਸ਼ਾਇਦ ਸਾਡੇ ਵਿੱਚੋਂ ਕੁਝ ਲੋਕ ਕਦੀ-ਕਦਾਈਂ ਸਹਿਯੋਗੀ ਪਾਇਨੀਅਰ ਵਜੋਂ ਨਾਂ ਲਿਖਾਉਣ ਦੁਆਰਾ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਜ਼ਿਆਦਾ ਉਪਲਬਧ ਬਣਾ ਸਕਦੇ ਹਨ। ਨਾਲ ਹੀ, ਆਪਣੀ ਅਨੁਸੂਚੀ ਵਿਚ ਥੋੜ੍ਹੀ ਬਹੁਤ ਉਚਿਤ ਸਮਾਯੋਜਨਾ ਕਰਨ ਨਾਲ, ਅਸੀਂ ਸ਼ਾਇਦ ਇਸ ਨੂੰ ਜਾਰੀ ਰੱਖ ਸਕੀਏ ਜਾਂ ਇੱਥੋਂ ਤਕ ਕਿ ਨਿਯਮਿਤ ਪਾਇਨੀਅਰ ਸੇਵਾ ਵੀ ਆਰੰਭ ਕਰ ਸਕੀਏ। ਕੀ ਸਾਡੇ ਹਾਲਾਤ ਅਜਿਹੇ ਹਨ ਕਿ ਅਸੀਂ ਉਸ ਖੇਤਰ ਵਿਚ ਜਾ ਕੇ ਰਹਿ ਸਕੀਏ ਜਿੱਥੇ ਮਦਦ ਦੀ ਜ਼ਿਆਦਾ ਲੋੜ ਹੈ? ਕੀ ਅਸੀਂ ਬੈਥਲ ਵਿਚ ਸੇਵਾ ਕਰਨ ਲਈ ਆਪਣੇ ਆਪ ਨੂੰ ਉਪਲਬਧ ਬਣਾ ਕੇ ਵਿਸ਼ਵ-ਵਿਆਪੀ ਕੰਮ ਦੀ ਪ੍ਰਗਤੀ ਪ੍ਰਤੀ ਸਿੱਧਾ ਸਹਿਯੋਗ ਦੇ ਸਕਦੇ ਹਾਂ? ਦੁਨੀਆਂ ਭਰ ਵਿਚ ਰਾਜ ਗ੍ਰਹਿਆਂ, ਸੰਮੇਲਨ ਭਵਨਾਂ, ਅਤੇ ਸ਼ਾਖਾ ਸਹੂਲਤਾਂ ਦੀ ਉਸਾਰੀ ਵਿਚ ਢੇਰ ਸਾਰਾ ਕੰਮ ਕੀਤਾ ਜਾ ਰਿਹਾ ਹੈ, ਜਿੱਥੇ ਕੰਮ ਕਰਨ ਦੀ ਇੱਛੁਕਤਾ ਦੀ ਅਤਿ ਜ਼ਰੂਰਤ ਹੈ। ਜਿਨ੍ਹਾਂ ਨੇ ਆਪਣੇ ਆਪ ਨੂੰ ਇਨ੍ਹਾਂ ਚੰਗੇ ਕੰਮਾਂ ਲਈ ਪੇਸ਼ ਕੀਤਾ ਹੈ, ਉਨ੍ਹਾਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ, ਅਤੇ ਉਨ੍ਹਾਂ ਨੂੰ ਭਰਪੂਰ ਬਰਕਤਾਂ ਮਿਲੀਆਂ ਹਨ!—ਲੂਕਾ 6:38.
5 ਇਹ ਰੋਮਾਂਚਕ ਸਮੇਂ ਹਨ। ਯਹੋਵਾਹ, ਆਪਣੀ ਆਤਮਾ ਦੇ ਜ਼ਰੀਏ, ਆਪਣੇ ਇੱਛੁਕ ਲੋਕਾਂ ਦੇ ਨਾਲ ਧਰਤੀ ਉੱਤੇ ਅਦਭੁਤ ਕੰਮ ਸੰਪੰਨ ਕਰ ਰਿਹਾ ਹੈ! ਜਦੋਂ ਵੀ ਯਹੋਵਾਹ, ਆਪਣੇ ਸੰਗਠਨ ਦੇ ਰਾਹੀਂ, ਅਧਿਕ ਰਾਜ ਸਰਗਰਮੀ ਵਿਚ ਹਿੱਸਾ ਲੈਣ ਦਾ ਸੱਦਾ ਦਿੰਦਾ ਹੈ, ਉਦੋਂ ਸਾਡੇ ਲਈ ਆਪਣੇ ਆਪ ਤੋਂ ਇਹ ਪੁੱਛਣਾ ਚੰਗਾ ਹੋਵੇਗਾ, ‘ਕੀ ਮੈਂ ਹਾਲੇ ਵੀ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰ ਰਿਹਾ ਹਾਂ?’ ਫਿਰ ਸਾਨੂੰ ਪ੍ਰਾਰਥਨਾਪੂਰਣ ਢੰਗ ਨਾਲ ਆਪਣੇ ਦਿਲ ਅਤੇ ਹਾਲਾਤ ਨੂੰ ਜਾਂਚਣਾ ਚਾਹੀਦਾ ਹੈ। ਸਾਡੀ ਈਸ਼ਵਰੀ ਭਗਤੀ ਸਾਨੂੰ ਪ੍ਰੇਰਿਤ ਕਰੇਗੀ ਕਿ ਅਸੀਂ ਪਵਿੱਤਰ ਸੇਵਾ ਵਿਚ ਜਿੰਨਾ ਕੁ ਕਰ ਸਕਦੇ ਹਾਂ, ਉੱਨਾ ਕਰੀਏ, ਅਤੇ ਇਸ ਤਰ੍ਹਾਂ ਯਹੋਵਾਹ ਦੇ ਦਿਲ ਨੂੰ ਅਤਿ ਖ਼ੁਸ਼ ਕਰੀਏ!—ਸਫ਼. 3:17.