ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/96 ਸਫ਼ਾ 8
  • ਬਾਈਬਲ ਉਮੀਦ ਅਤੇ ਅਗਵਾਈ ਦਿੰਦੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਉਮੀਦ ਅਤੇ ਅਗਵਾਈ ਦਿੰਦੀ ਹੈ
  • ਸਾਡੀ ਰਾਜ ਸੇਵਕਾਈ—1996
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ—ਸਾਰੇ ਲੋਕਾਂ ਲਈ ਪਰਮੇਸ਼ੁਰ ਵੱਲੋਂ ਇਕ ਮਾਰਗ-ਦਰਸ਼ਕ
    ਸਾਡੀ ਰਾਜ ਸੇਵਕਾਈ—1997
  • ਖੇਤਰ ਸੇਵਕਾਈ ਲਈ ਪੇਸ਼ਕਾਰੀਆਂ
    ਸਾਡੀ ਰਾਜ ਸੇਵਕਾਈ—2005
  • ਪਰਮੇਸ਼ੁਰ ਵੱਲੋਂ ਗਿਆਨ ਅਨੇਕ ਸਵਾਲਾਂ ਦੇ ਜਵਾਬ ਦਿੰਦਾ ਹੈ
    ਸਾਡੀ ਰਾਜ ਸੇਵਕਾਈ—1997
  • “ਸਦੀਪਕ ਜੀਉਣ ਇਹ ਹੈ”
    ਸਾਡੀ ਰਾਜ ਸੇਵਕਾਈ—1996
ਹੋਰ ਦੇਖੋ
ਸਾਡੀ ਰਾਜ ਸੇਵਕਾਈ—1996
km 12/96 ਸਫ਼ਾ 8

ਬਾਈਬਲ ਉਮੀਦ ਅਤੇ ਅਗਵਾਈ ਦਿੰਦੀ ਹੈ

1 “ਧਰਤੀ ਉੱਤੇ ਖੁਸ਼ੀ—ਥੋੜ੍ਹੇ ਸਮੇਂ ਲਈ ਵੀ ਇਸ ਦਾ ਆਨੰਦ ਮਾਣਨਾ ਸੰਭਵ ਨਹੀਂ ਲੱਗਦਾ ਹੈ। ਬੀਮਾਰੀ, ਬੁੱਢਾਪਾ, ਭੁੱਖ, ਜੁਰਮ—ਇਹ ਥੋੜ੍ਹੀਆਂ ਜਿਹੀਆਂ ਹੀ ਸਮੱਸਿਆਵਾਂ—ਅਕਸਰ ਜੀਵਨ ਨੂੰ ਦੁੱਖਦਾਇਕ ਬਣਾ ਦਿੰਦੀਆਂ ਹਨ। ਇਸ ਲਈ, ਤੁਸੀਂ ਸ਼ਾਇਦ ਕਹੋਗੇ, ਧਰਤੀ ਉੱਤੇ ਸਦਾ ਲਈ ਪਰਾਦੀਸ ਵਿਚ ਜੀਉਂਦੇ ਰਹਿਣ ਬਾਰੇ ਗੱਲਾਂ ਕਰਨਾ ਤਾਂ ਸੱਚਾਈ ਨੂੰ ਅਣਡਿੱਠ ਕਰਨਾ ਹੈ। ਤੁਸੀਂ ਸ਼ਾਇਦ ਮਹਿਸੂਸ ਕਰੋ ਕਿ ਇਸ ਬਾਰੇ ਗੱਲਾਂ ਕਰਨਾ ਤਾਂ ਸਮਾਂ ਬਰਬਾਦ ਕਰਨ ਦੀ ਗੱਲ ਹੈ, ਕਿ ਸਦਾ ਲਈ ਜੀਉਂਦੇ ਰਹਿਣਾ ਇਕ ਸੁਪਨਾ ਹੀ ਹੈ।”

2 ਇਸ ਤਰ੍ਹਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਪੁਸਤਕ ਸ਼ੁਰੂ ਹੁੰਦੀ ਹੈ। ਇਸ ਦੀ ਭੂਮਿਕਾ ਚੌਦਾਂ ਸਾਲ ਪਹਿਲਾਂ ਜਦੋਂ ਇਹ ਪੁਸਤਕ ਛਾਪੀ ਗਈ ਸੀ ਨਾਲੋਂ ਅੱਜ ਜ਼ਿਆਦਾ ਪ੍ਰਾਸੰਗਿਕ ਹੈ। ਲੋਕਾਂ ਲਈ ਜਾਣਨਾ ਜ਼ਰੂਰੀ ਹੈ ਕਿ ਬਾਈਬਲ ਅਗਵਾਈ ਦਿੰਦੀ ਹੈ ਅਤੇ ਉਨ੍ਹਾਂ ਸਾਰੀਆਂ ਮੁਸੀਬਤਾਂ, ਜੋ ਉਨ੍ਹਾਂ ਨੂੰ ਦੁੱਖ ਦਿੰਦੀਆਂ ਹਨ, ਨੂੰ ਹਲ ਕਰਨ ਦਾ ਵਾਅਦਾ ਕਰਦੀ ਹੈ। ਅਸੀਂ ਦਸੰਬਰ ਵਿਚ ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਲੋਕਾਂ ਨੂੰ ਪੇਸ਼ ਕਰ ਕੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ। ਨਿਰਸੰਦੇਹ, ਕਿਸੇ ਕੋਲ ਸਿਰਫ਼ ਸਾਹਿੱਤ ਛੱਡਣਾ ਕੋਈ ਜ਼ਮਾਨਤ ਨਹੀਂ ਹੈ ਕਿ ਉਹ ਰਾਜ ਉਮੀਦ ਨੂੰ ਸਵੀਕਾਰ ਕਰੇਗਾ। ਸਾਨੂੰ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਉਦੇਸ਼ ਨਾਲ ਪੁਨਰ-ਮੁਲਾਕਾਤਾਂ ਕਰਨੀਆਂ ਚਾਹੀਦੀਆਂ ਹਨ। ਮਦਦ ਹਾਜ਼ਰ ਹੈ ਜੇ ਅਸੀਂ ਅਜਿਹਾ ਜਤਨ ਕਰੀਏ। (ਮੱਤੀ 28:19, 20) ਇਹ ਹਨ ਕੁਝ ਸੁਝਾਈਆਂ ਗਈਆਂ ਪੇਸ਼ਕਾਰੀਆਂ:

3 ਜੇ ਤੁਸੀਂ ਇਕ ਬਿਰਧ ਵਿਅਕਤੀ ਨੂੰ ਮਿਲੋ, ਤਾਂ ਤੁਸੀਂ ਇਹ ਪੇਸ਼ਕਾਰੀ ਅਜ਼ਮਾ ਸਕਦੇ ਹੋ:

◼ “ਕੀ ਮੈਂ ਪੁੱਛ ਸਕਦਾ ਹਾਂ: ਜਦ ਤੁਸੀਂ ਛੋਟੇ ਸੀ, ਉਦੋਂ ਸਮਾਜ ਦੇ ਲੋਕੀ ਇਕ ਦੂਸਰੇ ਨਾਲ ਕਿਹੋ ਜਿਹਾ ਸਲੂਕ ਕਰਦੇ ਸਨ? [ਜਵਾਬ ਲਈ ਸਮਾਂ ਦਿਓ।] ਕੀ ਅੱਜਕਲ੍ਹ ਜ਼ਮਾਨਾ ਬਹੁਤ ਬਦਲ ਨਹੀਂ ਗਿਆ? ਤੁਹਾਡੇ ਖ਼ਿਆਲ ਵਿਚ ਇਸ ਤਬਦੀਲੀ ਦਾ ਕੀ ਕਾਰਨ ਹੈ? [ਜਵਾਬ ਲਈ ਸਮਾਂ ਦਿਓ।] ਅਸਲ ਵਿਚ ਅਸੀਂ ਬਾਈਬਲ ਭਵਿੱਖਬਾਣੀ ਦੀ ਪੂਰਤੀ ਦੇਖ ਰਹੇ ਹਾਂ। [2 ਤਿਮੋਥਿਉਸ 3:1-5 ਪੜ੍ਹੋ।] ਅੱਜ ਦੀ ਦੁਨੀਆਂ ਦਾ ਸਹੀ ਵਰਣਨ ਕਰਨ ਤੋਂ ਇਲਾਵਾ, ਬਾਈਬਲ ਨਿਕਟ ਭਵਿੱਖ ਵਿਚ ਇਕ ਬਿਹਤਰ ਦੁਨੀਆਂ ਦਾ ਵਾਅਦਾ ਕਰਦੀ ਹੈ। ਕਿਉਂ ਜੋ ਬਾਈਬਲ ਦੀਆਂ ਇੰਨੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ, ਅਸੀਂ ਭਰੋਸਾ ਰੱਖਦੇ ਹਾਂ ਕਿ ਜੋ ਇਹ ਭਵਿੱਖ ਲਈ ਕਹਿੰਦੀ ਹੈ ਉਹ ਵੀ ਪੂਰਾ ਹੋਵੇਗਾ। ਅਜਿਹਾ ਇਕ ਵਾਅਦਾ ਜੋ ਬਾਈਬਲ ਵਿਚ ਕੀਤਾ ਗਿਆ ਹੈ, ਉਹ ਪਰਮੇਸ਼ੁਰ ਦੇ ਨਿਰਦੇਸ਼ਨ ਹੇਠ ਵਿਸ਼ਵ ਸਰਕਾਰ ਬਾਰੇ ਹੈ।” ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਦੇ ਸਫ਼ਾ 112 ਵੱਲ ਪਲਟਾਓ ਅਤੇ ਪੈਰਾ 2 ਪੜ੍ਹੋ। ਘਰ-ਸੁਆਮੀ ਨੂੰ ਪੁਸਤਕ ਲੈਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ ਅਧਿਐਨ ਕਰ ਸਕੇ ਕਿ ਬਾਈਬਲ ਭਵਿੱਖ ਲਈ ਕੀ ਉਮੀਦ ਪੇਸ਼ ਕਰਦੀ ਹੈ।

4 ਜਦੋਂ ਤੁਸੀਂ ਕਿਸੇ ਬਿਰਧ ਵਿਅਕਤੀ ਜਿਸ ਨਾਲ ਤੁਸੀਂ “ਸਦਾ ਦੇ ਲਈ ਜੀਉਂਦੇ ਰਹਿਣਾ” ਪੁਸਤਕ ਛੱਡ ਗਏ ਸੀ, ਨੂੰ ਫਿਰ ਮਿਲਣ ਜਾਂਦੇ ਹੋ, ਤਾਂ ਤੁਸੀਂ ਕਹਿ ਸਕਦੇ ਹੋ:

◼ “ਜਦ ਅਸੀਂ ਪਿਛਲੀ ਵਾਰ ਗੱਲ ਕੀਤੀ, ਤਾਂ ਅਸੀਂ ਸਹਿਮਤ ਹੋਏ ਸੀ ਕਿ ਕੁਝ ਹੀ ਸਾਲ ਪਹਿਲਾਂ ਦੀ ਤੁਲਨਾ ਵਿਚ ਅੱਜ ਆਧੁਨਿਕ ਜ਼ਮਾਨਾ ਅਨੇਕ ਤਰੀਕਿਆਂ ਤੋਂ ਵਧੇਰੇ ਖ਼ਰਾਬ ਹੋ ਗਿਆ ਹੈ। ਪਰੰਤੂ, ਮੈਂ ਤੁਹਾਨੂੰ ਇਹ ਦਿਖਾਉਣ ਲਈ ਵਾਪਸ ਆਇਆ ਹਾਂ ਕਿ ਬਾਈਬਲ ਭਵਿੱਖ ਵਿਚ ਇਕ ਜ਼ਿਆਦਾ ਬਿਹਤਰ ਦੁਨੀਆਂ ਦੀ ਸੰਭਾਵਨਾ ਦਿੰਦੀ ਹੈ। [ਪਰਕਾਸ਼ ਦੀ ਪੋਥੀ 21:3, 4 ਪੜ੍ਹੋ।] ਕਿਉਂ ਜੋ ਅਸੀਂ ਸਾਰੇ ਬਿਹਤਰ ਪਰਿਸਥਿਤੀਆਂ ਵਿਚ ਰਹਿਣਾ ਚਾਹੁੰਦੇ ਹਾਂ, ਸਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਬਾਈਬਲ ਇਸ ਵਿਸ਼ੇ ਤੇ ਹੋਰ ਕੀ ਕਹਿੰਦੀ ਹੈ।” ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਦੇ ਅਧਿਆਇ 19 ਵੱਲ ਖੋਲ੍ਹੋ, ਅਤੇ ਪੈਰਾ 1-3 ਪੜ੍ਹੋ। ਇਕ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਪੇਸ਼ ਕਰੋ।

5 ਜੇ ਤੁਸੀਂ ਇਕ ਨੌਜਵਾਨ ਨਾਲ ਗੱਲਬਾਤ ਸ਼ੁਰੂ ਕਰੋ, ਤਾਂ ਤੁਸੀਂ ਕਹਿ ਸਕਦੇ ਹੋ:

◼ “ਮੈਂ ਤੁਹਾਨੂੰ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ: ਇਕ ਨੌਜਵਾਨ ਹੋਣ ਦੇ ਨਾਤੇ, ਕੀ ਤੁਸੀਂ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਬਾਰੇ ਤੁਹਾਡੇ ਕੋਲ ਆਸ਼ਾਵਾਦੀ ਹੋਣ ਦਾ ਕਾਰਨ ਹੈ? ਭਵਿੱਖ ਤੁਹਾਨੂੰ ਕਿਵੇਂ ਨਜ਼ਰ ਆਉਂਦਾ ਹੈ? [ਜਵਾਬ ਲਈ ਸਮਾਂ ਦਿਓ।] ਖ਼ੁਸ਼ੀ ਦੀ ਗੱਲ ਹੈ ਕਿ ਭਵਿੱਖ ਬਾਰੇ ਆਸ਼ਾਵਾਦੀ ਹੋਣ ਦਾ ਅਸਲੀ ਕਾਰਨ ਹੈ। [ਜ਼ਬੂਰ 37:10, 11 ਪੜ੍ਹੋ।] ਕਿਉਂ ਜੋ ਲੋਕੀ ਬਾਈਬਲ ਅਤੇ ਉਸ ਵਿਚਲੀਆਂ ਗੱਲਾਂ ਬਾਰੇ ਵੱਖਰੇ ਦ੍ਰਿਸ਼ਟੀਕੋਣ ਰੱਖਦੇ ਹਨ, ਅਸੀਂ ਇਹ ਕਿਤਾਬ ਛਾਪੀ ਹੈ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਧਿਆਨ ਦਿਓ ਕਿ ਇਹ ਸਾਨੂੰ ਬਾਈਬਲ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਦੇ ਕਿਹੜੇ ਕਾਰਨ ਦਿੰਦੀ ਹੈ। [ਸਫ਼ਾ 56 ਉੱਤੇ ਪੈਰਾ 27 ਦੇ ਮੁਢਲੇ ਤਿੰਨ ਵਾਕ ਅਤੇ ਪੁਰਾ ਪੈਰਾ 28 ਪੜ੍ਹੋ।] ਜਦੋਂ ਇਕ ਵਾਰ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਜੋ ਬਾਈਬਲ ਕਹਿੰਦੀ ਹੈ, ਅਸੀਂ ਉਸ ਉੱਤੇ ਵਿਸ਼ਵਾਸ ਕਰ ਸਕਦੇ ਹਾਂ, ਤਾਂ ਸਾਨੂੰ ਭਵਿੱਖ ਲਈ ਇਕ ਪੱਕੀ ਉਮੀਦ ਮਿਲ ਜਾਂਦੀ ਹੈ। ਮੈਂ ਤੁਹਾਨੂੰ ਇਸ ਕਿਤਾਬ ਦੀ ਇਕ ਕਾਪੀ ਲੈਣ ਅਤੇ ਪੜ੍ਹਨ ਲਈ ਉਤਸ਼ਾਹਿਤ ਕਰਦਾ ਹਾਂ।”

6 ਜਦ ਤੁਸੀਂ ਇਕ ਨੌਜਵਾਨ ਨੂੰ ਮਿਲਣ ਲਈ ਵਾਪਸ ਜਾਂਦੇ ਹੋ ਜਿਸ ਨੇ “ਸਦਾ ਦੇ ਲਈ ਜੀਉਂਦੇ ਰਹਿਣਾ” ਪੁਸਤਕ ਸਵੀਕਾਰ ਕੀਤੀ ਸੀ, ਤਾਂ ਤੁਸੀਂ ਇਹ ਕਹਿ ਕੇ ਸ਼ੁਰੂ ਕਰ ਸਕਦੇ ਹੋ:

◼ “ਮੈਨੂੰ ਇਹ ਸੁਣ ਕੇ ਚੰਗਾ ਲੱਗਿਆ ਕਿ ਤੁਸੀਂ ਭਵਿੱਖ ਬਾਰੇ ਕਿੰਨੇ ਚਿੰਤਾਤੁਰ ਹੋ। ਯਾਦ ਕਰੋ ਕਿ ਮੈਂ ਤੁਹਾਨੂੰ ਇਕ ਬਾਈਬਲ ਹਵਾਲਾ ਦਿਖਾਇਆ ਸੀ ਜੋ ਇਕ ਖ਼ੁਸ਼ ਅਤੇ ਸੁਰੱਖਿਅਤ ਭਵਿੱਖ ਦਾ ਵਾਅਦਾ ਕਰਦਾ ਹੈ। ਅਜਿਹਾ ਹੀ ਇਕ ਹੋਰ ਹਵਾਲਾ ਇਹ ਹੈ। [ਪਰਕਾਸ਼ ਦੀ ਪੋਥੀ 21:3, 4 ਪੜ੍ਹੋ।] ਜੋ ਕਿਤਾਬ ਮੈਂ ਤੁਹਾਡੇ ਕੋਲ ਛੱਡ ਗਿਆ ਸੀ, ਉਹ ਮੰਨਣਯੋਗ ਸਬੂਤ ਦਿੰਦੀ ਹੈ ਕਿ ਬਾਈਬਲ ਪਰਮੇਸ਼ੁਰ ਵੱਲੋਂ ਪ੍ਰੇਰਿਤ ਇਕ ਪਵਿੱਤਰ ਪੁਸਤਕ ਹੈ। ਇਸ ਅਸਲੀਅਤ ਵਿਚ ਗਹਿਰੇ ਭਾਵਾਰਥ ਹਨ। ਇਸ ਦਾ ਮਤਲਬ ਹੋਵੇਗਾ ਕਿ ਬਾਈਬਲ ਪਰਮੇਸ਼ੁਰ ਬਾਰੇ ਜੋ ਕਹਿੰਦੀ ਹੈ, ਅਸੀਂ ਉਸ ਨੂੰ ਸਵੀਕਾਰ ਕਰ ਸਕਦੇ ਹਾਂ। [ਸਫ਼ਾ 47 ਉੱਤੇ ਪੈਰਾ 1-2 ਪੜ੍ਹੋ।] ਜੇ ਤੁਹਾਨੂੰ ਪਸੰਦ ਹੋਵੇ, ਤਾਂ ਮੈਂ ਤੁਹਾਡੇ ਨਾਲ ਮੁਫ਼ਤ ਵਿਚ ਬਾਈਬਲ ਅਧਿਐਨ ਕਰਨ ਲਈ ਖ਼ੁਸ਼ ਹੋਵਾਂਗਾ।” ਜੇ ਅਧਿਐਨ ਕਬੂਲ ਕੀਤਾ ਗਿਆ, ਤਾਂ ਪੁੱਛੋ ਕਿ ਉਸ ਵਿਅਕਤੀ ਕੋਲ ਬਾਈਬਲ ਦੀ ਕਾਪੀ ਹੈ ਜਾਂ ਨਹੀਂ। ਜੇ ਨਹੀਂ ਹੈ, ਤਾਂ ਉਸ ਲਈ ਨਿਊ ਵਰਲਡ ਟ੍ਰਾਂਸਲੇਸ਼ਨ ਜਾਂ ਉਸ ਦੀ ਪਸੰਦ ਦੀ ਭਾਸ਼ਾ ਵਿਚ ਬਾਈਬਲ ਦੀ ਇਕ ਕਾਪੀ ਲਿਆਉਣ ਦੀ ਪੇਸ਼ਕਸ਼ ਕਰੋ।

7 ਇਕ ਵਿਅਕਤੀ ਜੋ ਨਹੀਂ ਜਾਣਦਾ ਹੈ ਕਿ ਜੀਵਨ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿਚ ਅਗਵਾਈ ਲਈ ਕਿੱਥੇ ਜਾਵੇ, ਸ਼ਾਇਦ ਇਸ ਪੇਸ਼ਕਾਰੀ ਨੂੰ ਪ੍ਰਤਿਕ੍ਰਿਆ ਦਿਖਾਵੇ:

◼ “ਅਸੀਂ ਅਜਿਹੇ ਸਮੇਂ ਵਿਚ ਰਹਿ ਰਹੇ ਹਾਂ ਜਦ ਤਕਰੀਬਨ ਹਰ ਇਨਸਾਨ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਿਹਾ ਹੈ। ਕਈ ਲੋਕ ਅਗਵਾਈ ਲਈ ਹਰ ਕਿਸਮ ਦੇ ਸਲਾਹਕਾਰਾਂ ਕੋਲ ਜਾਂਦੇ ਹਨ। ਕੁਝ ਮਦਦ ਲਈ ਪ੍ਰੇਤ-ਮਾਧਿਅਮਾਂ ਤੇ ਉਮੀਦ ਰੱਖਦੇ ਹਨ। ਤੁਹਾਡੇ ਖ਼ਿਆਲ ਵਿਚ ਅਸੀਂ ਸਹੀ ਸਲਾਹ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ਜੋ ਸੱਚ-ਮੁੱਚ ਸਾਡੇ ਲਾਭ ਲਈ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਬਾਈਬਲ ਇਕ ਮਹੱਤਵਪੂਰਣ ਅਸਲੀਅਤ ਦੱਸਦੀ ਹੈ ਜੋ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ।” ਯਿਰਮਿਯਾਹ 10:23 ਪੜ੍ਹੋ। ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨੂੰ ਅਧਿਆਇ 29 ਵੱਲ ਖੋਲ੍ਹੋ, ਅਤੇ ਪੈਰਾ 3 ਪੜ੍ਹੋ। “ਇਹ ਪੁਸਤਕ ਤੁਹਾਨੂੰ ਇਹ ਸਮਝਣ ਵਿਚ ਮਦਦ ਕਰੇਗੀ ਕਿ ਬਾਈਬਲ ਵਿਚ ਦਿੱਤੇ ਗਏ ਸਿਧਾਂਤਾਂ ਤੇ ਚੱਲ ਕੇ ਅਸੀਂ ਆਪਣੇ ਜੀਵਨ ਦਾ ਦਰਜਾ ਹੁਣ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ, ਅਤੇ ਕਿਸ ਤਰ੍ਹਾਂ ਪਰਮੇਸ਼ੁਰ ਦੇ ਰਾਜ ਦੇ ਅਧੀਨ, ਸਾਡੀਆਂ ਸਾਰੀਆਂ ਸਮੱਸਿਆਵਾਂ ਹਟਾਈਆਂ ਜਾਣਗੀਆਂ। ਕੀ ਤੁਸੀਂ ਪੜ੍ਹਨਾ ਪਸੰਦ ਕਰੋਗੇ?” ਪੁਸਤਕ ਪੇਸ਼ ਕਰੋ।

8 ਜੇ ਤੁਸੀਂ ਪਹਿਲੀ ਮੁਲਾਕਾਤ ਤੇ ਅਗਵਾਈ ਲਈ ਮਾਨਵ ਦੀ ਲੋੜ ਬਾਰੇ ਗੱਲਬਾਤ ਕੀਤੀ ਸੀ, ਤਾਂ ਤੁਸੀਂ ਪੁਨਰ-ਮੁਲਾਕਾਤ ਤੇ ਇਹ ਕਹਿੰਦੇ ਹੋਏ ਚਰਚਾ ਜਾਰੀ ਰੱਖ ਸਕਦੇ ਹੋ:

◼ “ਜਦ ਅਸੀਂ ਪਹਿਲਾਂ ਮਿਲੇ ਸੀ, ਤਾਂ ਅਸੀਂ ਸਹਿਮਤ ਹੋਏ ਕਿ ਜੇ ਅਸੀਂ ਜੀਵਨ ਦੀਆਂ ਸਮੱਸਿਆਵਾਂ ਨੂੰ ਕਾਮਯਾਬੀ ਨਾਲ ਨਜਿੱਠਣਾ ਹੈ ਤਾਂ ਸਾਨੂੰ ਪਰਮੇਸ਼ੁਰ ਵੱਲੋਂ ਅਗਵਾਈ ਦੀ ਲੋੜ ਹੈ। ਇਸ ਦੇ ਸੰਬੰਧ ਵਿਚ, ਮੇਰੇ ਖ਼ਿਆਲ ਵਿਚ ਤੁਸੀਂ ਉਹ ਪੁਸਤਕ ਜੋ ਮੈਂ ਤੁਹਾਡੇ ਕੋਲ ਛੱਡ ਗਿਆ ਸੀ, ਦੇ ਸਮਾਪਤੀ ਵਿਚਾਰਾਂ ਦੀ ਕਦਰ ਪਾਓਗੇ। [ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਵਿਚ ਸਫ਼ਾ 255 ਉੱਤੇ ਪੈਰਾ 14-15 ਪੜ੍ਹੋ।] ਮੈਨੂੰ ਤੁਹਾਨੂੰ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਕੋਰਸ ਪੇਸ਼ ਕਰ ਕੇ ਖ਼ੁਸ਼ੀ ਹੋਵੇਗੀ, ਅਤੇ ਮੈਂ ਤੁਹਾਡੇ ਲਈ ਇਸ ਨੂੰ ਠੀਕ ਇਸੇ ਵਕਤ ਪ੍ਰਦਰਸ਼ਿਤ ਕਰਨ ਲਈ ਤਿਆਰ ਹਾਂ।”

9 ਯਹੋਵਾਹ ਸਾਡੇ ਜਤਨਾਂ ਉੱਤੇ ਬਰਕਤ ਦੇਵੇਗਾ ਜਿਉਂ-ਜਿਉਂ ਅਸੀਂ ਬਿਰਧਾਂ ਅਤੇ ਨੌਜਵਾਨਾਂ ਦੋਹਾਂ ਨੂੰ ਆਪਣੇ ਜੀਵਨ ਵਿਚ ਪਰਮੇਸ਼ੁਰ ਦੇ ਬਚਨ ਅਤੇ ਇਸ ਵਿਚ ਦੀ ਅਗਵਾਈ ਦੇ ਮੁੱਲ ਦੀ ਕਦਰ ਪਾਉਣ ਲਈ ਮਦਦ ਕਰਦੇ ਹਾਂ।—ਜ਼ਬੂ. 119:105.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ