ਸਾਂਭ ਕੇ ਰੱਖੋ
ਖੇਤਰ ਸੇਵਕਾਈ ਲਈ ਪੇਸ਼ਕਾਰੀਆਂ
ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਕਿ ਅਗਲੇ ਕੁਝ ਮਹੀਨਿਆਂ ਦੌਰਾਨ ਵੰਡਿਆ ਜਾਣ ਵਾਲਾ ਸਾਹਿੱਤ ਪੇਸ਼ ਕਰਨ ਲਈ ਤੁਸੀਂ ਲੋਕਾਂ ਨਾਲ ਕਿਵੇਂ ਗੱਲ ਸ਼ੁਰੂ ਕਰ ਸਕਦੇ ਹੋ।
ਯਹੋਵਾਹ ਦੇ ਨੇੜੇ ਰਹੋ
“ਰੱਬ ਨੂੰ ਮੰਨਣ ਵਾਲੇ ਕਈ ਲੋਕ ਰੱਬ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਇੱਛਾ ਰੱਖਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਵੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ? [ਯਾਕੂਬ 4:8 ਪੜ੍ਹੋ।] ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨ ਵਿਚ ਇਹ ਕਿਤਾਬ ਸਾਡੀ ਮਦਦ ਕਰੇਗੀ।” ਸਫ਼ਾ 16 ਉੱਤੇ ਪਹਿਲਾ ਪੈਰਾ ਪੜ੍ਹੋ।
“ਅੱਜ ਅਸੀਂ ਹਰ ਥਾਂ ਅਨਿਆਂ ਹੀ ਅਨਿਆਂ ਦੇਖਦੇ ਹਾਂ। ਇਹੋ ਜਿਹੀ ਇਕ ਹਾਲਤ ਬਾਰੇ ਇੱਥੇ ਦੱਸਿਆ ਗਿਆ ਹੈ। [ਉਪਦੇਸ਼ਕ ਦੀ ਪੋਥੀ 8:9ਅ ਪੜ੍ਹੋ।] ਕਈ ਲੋਕਾਂ ਨੂੰ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ। [ਸਫ਼ਾ 119 ਉੱਤੇ ਪੈਰਾ 4 ਦੇ ਪਹਿਲੇ ਦੋ ਵਾਕ ਪੜ੍ਹੋ।] ਇਹ ਅਧਿਆਇ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਨੇ ਅਜੇ ਤਕ ਅਨਿਆਂ ਨੂੰ ਕਿਉਂ ਖ਼ਤਮ ਨਹੀਂ ਕੀਤਾ।”
ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ?
“ਸਾਡੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਕੌਣ ਸਾਡੀ ਮਦਦ ਕਰ ਸਕਦਾ ਹੈ? [ਜਵਾਬ ਲਈ ਸਮਾਂ ਦਿਓ। ਫਿਰ ਮੱਤੀ 7:28, 29 ਪੜ੍ਹੋ।] ਇਸ ਆਇਤ ਵਿਚ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਦੇ ਪਹਾੜੀ ਉਪਦੇਸ਼ ਦਾ ਲੋਕਾਂ ਉੱਤੇ ਕੀ ਅਸਰ ਪਿਆ ਸੀ। ਦੇਖੋ ਕਈ ਲੋਕਾਂ ਨੇ ਇਸ ਉਪਦੇਸ਼ ਬਾਰੇ ਕੀ ਕਿਹਾ ਹੈ। [ਸਫ਼ਾ 152 ਉੱਤੇ ਦਿੱਤੀਆਂ ਕੁਝ ਟਿੱਪਣੀਆਂ ਪੜ੍ਹੋ।] ਇਸ ਅਧਿਆਇ ਵਿਚ ਯਿਸੂ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਦੱਸਿਆ ਗਿਆ ਹੈ।”
“ਕੀ ਤੁਸੀਂ ਕਦੇ ਸੋਚਿਆ ਹੈ ਕਿ ‘ਜੇ ਰੱਬ ਹੈ, ਤਾਂ ਕੀ ਉਹ ਦੁੱਖਾਂ ਤੇ ਬੇਇਨਸਾਫ਼ੀਆਂ ਨੂੰ ਕਦੇ ਖ਼ਤਮ ਕਰੇਗਾ?’ [ਜਵਾਬ ਲਈ ਸਮਾਂ ਦਿਓ। ਫਿਰ ਪਰਕਾਸ਼ ਦੀ ਪੋਥੀ 21:3, 4 ਪੜ੍ਹੋ।] ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੁੱਖ-ਤਕਲੀਫ਼ਾਂ ਨੂੰ ਅਤੇ ਇਨ੍ਹਾਂ ਦੇ ਕਾਰਨ ਨੂੰ ਖ਼ਤਮ ਕਰਨ ਲਈ ਕੀ ਕਰੇਗਾ।” ਅਧਿਆਇ 10 ਦਿਖਾਓ।
ਜਾਗਦੇ ਰਹੋ!
“ਦਿਨੋ-ਦਿਨ ਵਧ ਰਹੀਆਂ ਗੰਭੀਰ ਸਮੱਸਿਆਵਾਂ ਅਤੇ ਘਿਣਾਉਣੀਆਂ ਵਾਰਦਾਤਾਂ ਬਹੁਤ ਸਾਰੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। [ਕੋਈ ਸਥਾਨਕ ਵਾਰਦਾਤ ਬਾਰੇ ਦੱਸੋ।] ਕੀ ਤੁਹਾਨੂੰ ਪਤਾ ਕਿ ਇਹ ਗੱਲਾਂ ਇਕ ਨਿਸ਼ਾਨੀ ਹਨ ਕਿ ਧਰਤੀ ਦੀ ਹਕੂਮਤ ਦੀ ਵਾਗਡੋਰ ਜਲਦੀ ਹੀ ਪਰਮੇਸ਼ੁਰ ਆਪਣੇ ਹੱਥਾਂ ਵਿਚ ਲੈਣ ਵਾਲਾ ਹੈ? [ਜਵਾਬ ਲਈ ਸਮਾਂ ਦਿਓ। ਫਿਰ ਇਕ ਢੁਕਵੀਂ ਆਇਤ ਪੜ੍ਹੋ ਜਿਵੇਂ ਮੱਤੀ 24:3, 7, 8; ਲੂਕਾ 21:7, 10, 11; ਜਾਂ 2 ਤਿਮੋਥਿਉਸ 3:1-5.] ਇਸ ਬਰੋਸ਼ਰ ਵਿਚ ਸਮਝਾਇਆ ਗਿਆ ਹੈ ਕਿ ਅੱਜ ਸਾਡੇ ਲਈ ਇਨ੍ਹਾਂ ਘਟਨਾਵਾਂ ਦੀ ਅਹਿਮੀਅਤ ਨੂੰ ਸਮਝਣਾ ਕਿਉਂ ਬਹੁਤ ਜ਼ਰੂਰੀ ਹੈ।”
“ਜਦੋਂ ਲੋਕ ਦੁਨੀਆਂ ਵਿਚ ਹੋ ਰਹੀਆਂ ਘਿਣਾਉਣੀਆਂ ਘਟਨਾਵਾਂ ਬਾਰੇ ਸੁਣਦੇ ਹਨ ਜਾਂ ਜਦੋਂ ਉਨ੍ਹਾਂ ਉੱਤੇ ਆਫ਼ਤਾਂ ਦਾ ਪਹਾੜ ਟੁੱਟਦਾ ਹੈ, ਤਾਂ ਉਨ੍ਹਾਂ ਦੇ ਮਨਾਂ ਵਿਚ ਇਹ ਸਵਾਲ ਉੱਠਦਾ ਹੈ ਕਿ ਰੱਬ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਦਾ ਕਿਉਂ ਨਹੀਂ। ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ ਕਿ ਪਰਮੇਸ਼ੁਰ ਜਲਦੀ ਹੀ ਇਨਸਾਨਾਂ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਮਿਟਾ ਦੇਵੇਗਾ। [ਪਰਕਾਸ਼ ਦੀ ਪੋਥੀ 14:6, 7 ਪੜ੍ਹੋ।] ਧਿਆਨ ਦਿਓ ਕਿ ਜਦੋਂ ਪਰਮੇਸ਼ੁਰ ਦੁਨੀਆਂ ਦਾ ਨਿਆਂ ਕਰੇਗਾ, ਤਾਂ ਉਦੋਂ ਕੀ ਹੋਵੇਗਾ। [2 ਪਤਰਸ 3:10, 13 ਪੜ੍ਹੋ।] ਇਹ ਬਰੋਸ਼ਰ ਇਸ ਅਹਿਮ ਵਿਸ਼ੇ ਉੱਤੇ ਹੋਰ ਜਾਣਕਾਰੀ ਦਿੰਦਾ ਹੈ।”
ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
“ਜੇ ਤੁਹਾਨੂੰ ਅਜਿਹੇ ਸੋਹਣੇ ਮਾਹੌਲ ਵਿਚ ਰਹਿਣ ਦਾ ਮੌਕਾ ਮਿਲੇ, ਤਾਂ ਕੀ ਤੁਸੀਂ ਰਹਿਣਾ ਪਸੰਦ ਕਰੋਗੇ? [ਸਫ਼ੇ 4-5 ਉੱਤੇ ਦਿੱਤੀ ਤਸਵੀਰ ਦਿਖਾਓ ਅਤੇ ਜਵਾਬ ਲਈ ਸਮਾਂ ਦਿਓ।] ਅਜਿਹੀ ਜ਼ਿੰਦਗੀ ਦਾ ਸਦਾ ਆਨੰਦ ਮਾਣਨ ਲਈ ਸਾਨੂੰ ਕੀ ਕਰਨਾ ਪਵੇਗਾ, ਦੇਖੋ ਪਰਮੇਸ਼ੁਰ ਦਾ ਬਚਨ ਇਸ ਬਾਰੇ ਕੀ ਕਹਿੰਦਾ ਹੈ। [ਯੂਹੰਨਾ 17:3 ਪੜ੍ਹੋ।] ਇਸ ਕਿਤਾਬ ਵਿਚ ਸਦੀਪਕ ਜੀਵਨ ਹਾਸਲ ਕਰਨ ਲਈ ਜ਼ਰੂਰੀ ਗਿਆਨ ਦਿੱਤਾ ਗਿਆ ਹੈ।” ਫਿਰ ਕਹੋ ਕਿ ਤੁਸੀਂ ਅਗਲੀ ਵਾਰ ਆ ਕੇ ਉਸ ਨਾਲ ਪਹਿਲੇ ਅਧਿਆਇ ਦੇ ਪਹਿਲੇ ਪੰਜ ਪੈਰਿਆਂ ਉੱਤੇ ਚਰਚਾ ਕਰੋਗੇ।
ਸਫ਼ੇ 188-9 ਉੱਤੇ ਦਿੱਤੀ ਤਸਵੀਰ ਦਿਖਾਓ ਅਤੇ ਤਸਵੀਰ ਨਾਲ ਦਿੱਤੇ ਸ਼ਬਦ ਪੜ੍ਹਨ ਮਗਰੋਂ ਪੁੱਛੋ: “ਕੀ ਤੁਸੀਂ ਸੋਹਣੀ ਧਰਤੀ ਉੱਤੇ ਰਹਿਣਾ ਚਾਹੋਗੇ ਜਦੋਂ ਸਾਰੀ ਧਰਤੀ ਪਰਮੇਸ਼ੁਰ ਦੇ ਗਿਆਨ ਨਾਲ ਭਰੀ ਹੋਵੇਗੀ? [ਜਵਾਬ ਲਈ ਸਮਾਂ ਦਿਓ। ਫਿਰ ਯਸਾਯਾਹ 11:9 ਪੜ੍ਹੋ।] ਇਹ ਕਿਤਾਬ ਪੜ੍ਹ ਕੇ ਤੁਸੀਂ ਜਾਣ ਸਕੋਗੇ ਕਿ ਬਾਈਬਲ ਮੁਤਾਬਕ ਧਰਤੀ ਕਿਵੇਂ ਫਿਰਦੌਸ ਬਣੇਗੀ ਅਤੇ ਇਸ ਵਿਚ ਰਹਿਣ ਲਈ ਸਾਨੂੰ ਕੀ ਕਰਨਾ ਪਵੇਗਾ।” ਫਿਰ ਕਹੋ ਕਿ ਤੁਸੀਂ ਅਗਲੀ ਵਾਰ ਆ ਕੇ ਉਸ ਨਾਲ ਪਹਿਲੇ ਅਧਿਆਇ ਦੇ ਪੈਰੇ 11-16 ਉੱਤੇ ਚਰਚਾ ਕਰੋਗੇ।
ਮਹਾਨ ਸਿੱਖਿਅਕ ਤੋਂ ਸਿੱਖੋ
“ਤੁਹਾਡੇ ਖ਼ਿਆਲ ਵਿਚ ਕੀ ਇਹ ਦੁਨੀਆਂ ਜ਼ਿਆਦਾ ਵਧੀਆ ਥਾਂ ਨਹੀਂ ਹੋਵੇਗੀ ਜੇ ਸਾਰੇ ਲੋਕ ਇਨ੍ਹਾਂ ਸ਼ਬਦਾਂ ਅਨੁਸਾਰ ਚੱਲਣ? [ਮੱਤੀ 7:12ੳ ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ।] ਇਸ ਕਿਤਾਬ ਵਿਚ ਸਭ ਤੋਂ ਮਹਾਨ ਸਿੱਖਿਅਕ ਦੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਹਨ।” ਅਧਿਆਇ 17 ਵਿਚ ਦਿੱਤੀਆਂ ਤਸਵੀਰਾਂ ਦਿਖਾਓ ਅਤੇ ਇਨ੍ਹਾਂ ਦੇ ਨਾਲ ਦਿੱਤੇ ਸ਼ਬਦ ਪੜ੍ਹੋ।
“ਅੱਜ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਵਿਚ ਚੰਗੀਆਂ ਕਦਰਾਂ-ਕੀਮਤਾਂ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਕੀ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 22:6 ਪੜ੍ਹੋ।] ਧਿਆਨ ਦਿਓ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦੇਣ ਦੀ ਸਲਾਹ ਦਿੱਤੀ ਗਈ ਹੈ। ਇਹ ਕਿਤਾਬ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਤੁਹਾਡੀ ਮਦਦ ਕਰੇਗੀ।” ਅਧਿਆਇ 15 ਜਾਂ 18 ਵਿਚ ਦਿੱਤੀਆਂ ਤਸਵੀਰਾਂ ਦਿਖਾਓ ਅਤੇ ਉਨ੍ਹਾਂ ਦੇ ਨਾਲ ਦਿੱਤੇ ਸ਼ਬਦ ਪੜ੍ਹੋ।
“ਬੱਚੇ ਅਕਸਰ ਕੁਝ ਅਜਿਹੇ ਸਵਾਲ ਪੁੱਛਦੇ ਹਨ ਜਿਨ੍ਹਾਂ ਨੂੰ ਸੁਣ ਕੇ ਮਾਪੇ ਹੱਕੇ-ਬੱਕੇ ਰਹਿ ਜਾਂਦੇ ਹਨ। ਉਨ੍ਹਾਂ ਦੇ ਕੁਝ ਸਵਾਲਾਂ ਦੇ ਜਵਾਬ ਦੇਣੇ ਮੁਸ਼ਕਲ ਲੱਗਦੇ ਹਨ, ਹੈ ਨਾ? [ਜਵਾਬ ਲਈ ਸਮਾਂ ਦਿਓ। ਫਿਰ ਅਫ਼ਸੀਆਂ 6:4 ਪੜ੍ਹੋ।] ਇਹ ਕਿਤਾਬ ਅਜਿਹੇ ਕੁਝ ਸਵਾਲਾਂ ਦੇ ਜਵਾਬ ਦੇਣ ਵਿਚ ਮਾਪਿਆਂ ਦੀ ਮਦਦ ਕਰੇਗੀ।” ਅਧਿਆਇ 11 ਤੇ 12 ਜਾਂ 34 ਤੋਂ 36 ਵਿੱਚੋਂ ਕੁਝ ਤਸਵੀਰਾਂ ਦਿਖਾਓ ਅਤੇ ਉਨ੍ਹਾਂ ਦੇ ਨਾਲ ਦਿੱਤੇ ਸ਼ਬਦ ਪੜ੍ਹੋ।
ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ?
“ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਸਾਡੇ ਇਲਾਕੇ ਵਿਚ ਹਿੰਸਾ ਤੇ ਜੁਰਮ ਦਿਨੋ-ਦਿਨ ਵਧ ਰਹੇ ਹਨ। ਤੁਹਾਡੇ ਖ਼ਿਆਲ ਵਿਚ ਕੀ ਕਿਸੇ ਕੋਲ ਇਸ ਮਸਲੇ ਦਾ ਹੱਲ ਹੈ? [ਜਵਾਬ ਲਈ ਸਮਾਂ ਦਿਓ।] ਇਹ ਸਮੱਸਿਆ ਪਰਮੇਸ਼ੁਰ ਹੱਲ ਕਰੇਗਾ।” ਸਫ਼ਾ 196 ਖੋਲ੍ਹੋ; ਪੈਰਾ 19 ਵਿੱਚੋਂ ਕਹਾਉਤਾਂ 2:21, 22 ਪੜ੍ਹੋ ਤੇ ਸਮਝਾਓ। ਅਧਿਆਇ 16 ਦਾ ਸਿਰਲੇਖ ਪੜ੍ਹੋ ਅਤੇ ਘਰ-ਸੁਆਮੀ ਨੂੰ ਕਿਤਾਬ ਪੇਸ਼ ਕਰੋ।
ਸਫ਼ਾ 6 ਖੋਲ੍ਹ ਕੇ ਕਹੋ: “ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਾਡੀ ਸੋਹਣੀ ਧਰਤੀ, ਮਨੁੱਖਜਾਤੀ, ਪਸ਼ੂ-ਪੰਛੀ ਤੇ ਬਨਸਪਤੀ ਸਭ ਕੁਝ ਆਪਣੇ ਆਪ ਹੀ ਬਣ ਗਏ ਸਨ। ਤੁਹਾਡੇ ਖ਼ਿਆਲ ਵਿਚ ਇਹ ਸਾਰੀਆਂ ਚੀਜ਼ਾਂ ਕਿਵੇਂ ਬਣੀਆਂ? [ਜਵਾਬ ਲਈ ਸਮਾਂ ਦਿਓ।] ਕੁਦਰਤ ਦੀ ਦੁਨੀਆਂ ਵਿਚ ਅਸੀਂ ਢੇਰ ਸਾਰੇ ਸਬੂਤ ਦੇਖਦੇ ਹਾਂ ਜੋ ਬਾਈਬਲ ਦੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਕ ਸ਼ਕਤੀਸ਼ਾਲੀ ਸਿਰਜਣਹਾਰ ਨੇ ਇਹ ਸਭ ਕੁਝ ਬਣਾਇਆ ਅਤੇ ਉਹ ਸਾਨੂੰ ਬਹੁਤ ਪਿਆਰ ਕਰਦਾ ਹੈ। ਉਹ ਸੱਚਾ ਪਰਮੇਸ਼ੁਰ ਹੈ ਅਤੇ ਉਸ ਦਾ ਨਾਂ ਯਹੋਵਾਹ ਹੈ।” ਜ਼ਬੂਰਾਂ ਦੀ ਪੋਥੀ 83:18 ਪੜ੍ਹੋ ਅਤੇ ਥੋੜ੍ਹੇ ਸ਼ਬਦਾਂ ਵਿਚ ਸਮਝਾਓ ਕਿ ਪਰਮੇਸ਼ੁਰ ਇਸ ਧਰਤੀ ਨੂੰ ਫਿਰਦੌਸ ਬਣਾਉਣ ਵਾਲਾ ਹੈ।
ਪਰਮੇਸ਼ੁਰ ਦੀ ਤਲਾਸ਼ ਵਿਚ ਮਨੁੱਖਜਾਤੀ
“ਅੱਜ ਦੁਨੀਆਂ ਵਿਚ ਇੰਨੇ ਸਾਰੇ ਧਰਮ ਹਨ। ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਕਿਵੇਂ ਪਤਾ ਲੱਗਾ ਸਕਦੇ ਹਾਂ ਕਿ ਕਿਹੜਾ ਧਰਮ ਪਰਮੇਸ਼ੁਰ ਨੂੰ ਮਨਜ਼ੂਰ ਹੈ?” ਜਵਾਬ ਸੁਣਨ ਮਗਰੋਂ ਸਫ਼ਾ 377 ਖੋਲ੍ਹੋ। ਸੱਤਵਾਂ ਨੁਕਤਾ ਪੜ੍ਹਨ ਮਗਰੋਂ ਘਰ-ਸੁਆਮੀ ਨੂੰ ਪੁੱਛੋ ਕਿ ਉਹ ਇਸ ਗੱਲ ਨਾਲ ਸਹਿਮਤ ਹੈ ਜਾਂ ਨਹੀਂ ਕਿ ਸੱਚੇ ਧਰਮ ਵਿਚ ਹਰ ਜਾਤੀ ਦੇ ਲੋਕਾਂ ਨੂੰ ਇਕ ਕਰਨ ਦੀ ਤਾਕਤ ਹੋਣੀ ਚਾਹੀਦੀ ਹੈ। ਕਿਤਾਬ ਵਿਚ ਦਿੱਤੀ ਕਿਸੇ ਆਇਤ ਨੂੰ ਬਾਈਬਲ ਵਿੱਚੋਂ ਪੜ੍ਹੋ। ਜੇ ਸਮਾਂ ਹੋਵੇ, ਤਾਂ ਸੂਚੀ ਵਿਚ ਦਿੱਤੇ ਹੋਰ ਨੁਕਤਿਆਂ ਉੱਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਜੇ ਘਰ-ਸੁਆਮੀ ਹੋਰ ਜਾਣਨਾ ਚਾਹੁੰਦਾ ਹੈ, ਤਾਂ ਉਸ ਨੂੰ ਕਿਤਾਬ ਦੇ ਦਿਓ। ਜਾਣ ਤੋਂ ਪਹਿਲਾਂ ਪੁੱਛੋ, “ਸੱਚੇ ਧਰਮ ਦਾ ਸਾਡੇ ਆਚਰਣ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?” ਕਹੋ ਕਿ ਤੁਸੀਂ ਅਗਲੀ ਵਾਰ ਆ ਕੇ ਇਸ ਸਵਾਲ ਦਾ ਜਵਾਬ ਦਿਓਗੇ।
ਜੇ ਘਰ-ਸੁਆਮੀ ਕਿਸੇ ਮੁੱਖ ਧਰਮ ਨੂੰ ਮੰਨਦਾ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਸਾਨੂੰ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਗੱਲ ਕਰ ਕੇ ਬਹੁਤ ਚੰਗਾ ਲੱਗਦਾ ਹੈ। ਇਨਸਾਨ ਨੇ ਕਈ ਤਰੀਕਿਆਂ ਨਾਲ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। [ਜੇ ਤੁਹਾਨੂੰ ਸਹੀ ਲੱਗੇ, ਤਾਂ ਰਸੂਲਾਂ ਦੇ ਕਰਤੱਬ 17:26, 27 ਪੜ੍ਹੋ।] ਲੋਕ ਅਕਸਰ ਆਪਣੇ ਮਾਪਿਆਂ ਦੇ ਧਰਮ ਨੂੰ ਅਪਣਾਉਂਦੇ ਹਨ। [ਸਫ਼ਾ 8 ਉੱਤੇ ਪੈਰਾ 12 ਪੜ੍ਹੋ।] ਹੋਰ ਧਰਮਾਂ ਬਾਰੇ ਜਾਣਕਾਰੀ ਲੈਣੀ ਚੰਗੀ ਗੱਲ ਹੈ ਅਤੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਇਹ ਕਿਤਾਬ ਦੁਨੀਆਂ ਦੇ ਮੁੱਖ ਧਰਮਾਂ ਦੇ ਮੁੱਢ, ਰਸਮਾਂ-ਰਿਵਾਜਾਂ ਅਤੇ ਸਿੱਖਿਆਵਾਂ ਬਾਰੇ ਦੱਸਦੀ ਹੈ।” ਢੁਕਵੇਂ ਸਫ਼ੇ ਖੋਲ੍ਹ ਕੇ ਘਰ-ਸੁਆਮੀ ਨੂੰ ਦਿਖਾਓ ਕਿ ਕਿਤਾਬ ਵਿਚ ਉਸ ਦੇ ਧਰਮ ਬਾਰੇ ਕੀ ਲਿਖਿਆ ਹੈ: ਸਿੱਖ ਧਰਮ (100-1); ਹਿੰਦੂ ਧਰਮ (116-17); ਬੁੱਧ ਧਰਮ (141); ਤਾਓਵਾਦ (164-6); ਕਨਫਿਊਸ਼ਸਵਾਦ (177); ਸ਼ਿੰਤੋ ਧਰਮ (190-5); ਯਹੂਦੀ ਧਰਮ (220-1); ਅਤੇ ਇਸਲਾਮ (289)।
ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ!
“ਤੁਸੀਂ ਸ਼ਾਇਦ [ਕਿਸੇ ਖ਼ਬਰ ਦਾ ਜ਼ਿਕਰ ਕਰੋ] ਬਾਰੇ ਸੁਣਿਆ ਹੋਵੇਗਾ। ਜਦੋਂ ਬੇਵਕਤ ਮੌਤਾਂ ਹੁੰਦੀਆਂ ਹਨ, ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੀ ਦਿਲਾਸਾ ਦਿੱਤਾ ਜਾ ਸਕਦਾ ਹੈ। ਤੁਸੀਂ ਕੀ ਸੋਚਦੇ ਹੋ?” ਜਵਾਬ ਲਈ ਸਮਾਂ ਦਿਓ। ਫਿਰ ਸਫ਼ਾ 299 ਖੋਲ੍ਹੋ ਅਤੇ ਮਰੇ ਹੋਇਆਂ ਦੇ ਜੀ ਉੱਠਣ ਦੀ ਤਸਵੀਰ ਦਿਖਾ ਕੇ ਕਹੋ: “ਬਹੁਤ ਸਾਰੇ ਲੋਕ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਧਰਮੀਆਂ ਅਤੇ ਕੁਧਰਮੀਆਂ ਦੋਨਾਂ ਨੂੰ ਧਰਤੀ ਉੱਤੇ ਜੀ ਉਠਾਇਆ ਜਾਵੇਗਾ। [ਸਫ਼ਾ 297 ਉੱਤੇ ਪੈਰਾ 9 ਵਿੱਚੋਂ ਰਸੂਲਾਂ ਦੇ ਕਰਤੱਬ 24:15 ਪੜ੍ਹੋ ਅਤੇ ਫਿਰ ਪੈਰਾ 10 ਵਿੱਚੋਂ ਇਸ ਆਇਤ ਦਾ ਮਤਲਬ ਸਮਝਾਓ।] ਇਹ ਕਿਤਾਬ ਭਵਿੱਖ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਹੋਰ ਬਹੁਤ ਕੁਝ ਦੱਸਦੀ ਹੈ।”
ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ?
“ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦੋਂ ਹਰ ਕਿਸੇ ਨੂੰ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਈ ਲੋਕ ਉਪਾਅ ਲਈ ਸਲਾਹਕਾਰਾਂ ਕੋਲ ਜਾਂਦੇ ਹਨ। ਕੁਝ ਲੋਕ ਮਦਦ ਲਈ ਟੂਣਾ-ਟੱਪਾ ਕਰਨ ਵਾਲਿਆਂ ਕੋਲ ਜਾਂਦੇ ਹਨ। ਤੁਹਾਡੇ ਖ਼ਿਆਲ ਵਿਚ ਅਸੀਂ ਚੰਗੀ ਸਲਾਹ ਕਿੱਥੋਂ ਲੈ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ।] ਬਾਈਬਲ ਇਕ ਅਹਿਮ ਗੱਲ ਕਹਿੰਦੀ ਹੈ ਜਿਸ ਨੂੰ ਸਮਝਣਾ ਸਾਡੇ ਸਾਰਿਆਂ ਲਈ ਜ਼ਰੂਰੀ ਹੈ। [2 ਤਿਮੋਥਿਉਸ 3:16 ਪੜ੍ਹੋ। ਫਿਰ ਸਫ਼ਾ 187 ਖੋਲ੍ਹ ਕੇ ਪੈਰਾ 9 ਪੜ੍ਹੋ।] ਇਹ ਕਿਤਾਬ ਪੜ੍ਹ ਕੇ ਤੁਸੀਂ ਦੇਖ ਸਕੋਗੇ ਕਿ ਬਾਈਬਲ ਦੀਆਂ ਸਲਾਹਾਂ ਮੰਨਣ ਨਾਲ ਸਾਡਾ ਹਮੇਸ਼ਾ ਭਲਾ ਹੀ ਹੋਵੇਗਾ।”
ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
“ਕ੍ਰਿਸਮਸ ਦੇ ਮਹੀਨੇ ਵਿਚ ਬਹੁਤ ਸਾਰੇ ਲੋਕ ਯਿਸੂ ਬਾਰੇ ਸੋਚਦੇ ਹਨ। ਪਰ ਜਦੋਂ ਉਹ ਦੁਨੀਆਂ ਨੂੰ ਦੁੱਖਾਂ ਨਾਲ ਘਿਰਿਆ ਦੇਖਦੇ ਹਨ, ਤਾਂ ਉਹ ਕਦੇ-ਕਦੇ ਸੋਚਦੇ ਹਨ ਕਿ ਸ਼ਾਇਦ ਯਿਸੂ ਨੂੰ ਸਾਡੀ ਪਰਵਾਹ ਨਹੀਂ। ਤੁਸੀਂ ਕੀ ਸੋਚਦੇ ਹੋ?” ਜਵਾਬ ਲਈ ਸਮਾਂ ਦਿਓ। ਅਧਿਆਇ 24 ਖੋਲ੍ਹੋ ਅਤੇ ਥੋੜ੍ਹੇ ਸ਼ਬਦਾਂ ਵਿਚ ਸਮਝਾਓ ਕਿ ਯਿਸੂ ਨੇ ਧਰਤੀ ਤੇ ਕਿਉਂ ਜਨਮ ਲਿਆ ਸੀ। ਫਿਰ ਯੂਹੰਨਾ 15:13 ਪੜ੍ਹੋ ਅਤੇ ਦੱਸੋ ਕਿ ਯਿਸੂ ਲੋਕਾਂ ਨਾਲ ਬਹੁਤ ਪਿਆਰ ਕਰਦਾ ਹੈ।
“ਯਿਸੂ ਮਸੀਹ ਦਾ ਨਾਂ ਸੁਣਦੇ ਸਾਰ ਹੀ ਕਈ ਲੋਕਾਂ ਦੇ ਮਨਾਂ ਵਿਚ ਖੁਰਲੀ ਵਿਚ ਪਏ ਬੱਚੇ ਦੀ ਜਾਂ ਤੜਫ਼-ਤੜਫ਼ ਕੇ ਮਰ ਰਹੇ ਆਦਮੀ ਦੀ ਤਸਵੀਰ ਉੱਭਰ ਕੇ ਸਾਮ੍ਹਣੇ ਆਉਂਦੀ ਹੈ। ਉਹ ਸਿਰਫ਼ ਯਿਸੂ ਦੇ ਜਨਮ ਅਤੇ ਮੌਤ ਬਾਰੇ ਹੀ ਸੋਚਦੇ ਹਨ। ਉਨ੍ਹਾਂ ਨੂੰ ਯਿਸੂ ਦੇ ਕੰਮਾਂ ਤੇ ਸਿੱਖਿਆਵਾਂ ਬਾਰੇ ਨਹੀਂ ਪਤਾ। ਦਰਅਸਲ ਯਿਸੂ ਦੇ ਕੰਮਾਂ ਦਾ ਹਰ ਇਨਸਾਨ ਉੱਤੇ ਡੂੰਘਾ ਅਸਰ ਪੈਂਦਾ ਹੈ। ਇਸ ਲਈ ਸਾਨੂੰ ਜਾਣਨ ਦੀ ਲੋੜ ਹੈ ਕਿ ਉਸ ਨੇ ਸਾਡੇ ਲਈ ਕੀ-ਕੀ ਕੀਤਾ ਸੀ।” ਯੂਹੰਨਾ 17:3 ਪੜ੍ਹੋ। ਮੁਖਬੰਧ ਦੇ ਪਹਿਲੇ ਸਫ਼ੇ ਉੱਤੇ ਚੌਥਾ ਪੈਰਾ ਪੜ੍ਹੋ।
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
“ਕੀ ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਦਾ ਇਹੋ ਮਕਸਦ ਸੀ ਕਿ ਇਨਸਾਨ ਮੁਸੀਬਤਾਂ ਨਾਲ ਭਰੀ ਜ਼ਿੰਦਗੀ ਜੀਏ? [ਜਵਾਬ ਲਈ ਸਮਾਂ ਦਿਓ। ਫਿਰ ਮੱਤੀ 6:10 ਪੜ੍ਹੋ।] ਕੀ ਤੁਸੀਂ ਕਦੇ ਸੋਚਿਆ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ?” ਪਾਠ 6 ਖੋਲ੍ਹੋ ਅਤੇ ਸ਼ੁਰੂ ਵਿਚ ਦਿੱਤੇ ਸਵਾਲ ਪੜ੍ਹੋ। ਪਾਠ ਉੱਤੇ ਚਰਚਾ ਸ਼ੁਰੂ ਕਰੋ ਜਾਂ ਅਗਲੀ ਵਾਰ ਆ ਕੇ ਇਸ ਉੱਤੇ ਚਰਚਾ ਕਰਨ ਦਾ ਪ੍ਰਬੰਧ ਕਰੋ।
“ਭਾਵੇਂ ਮਨੁੱਖਜਾਤੀ ਨੇ ਬਹੁਤ ਤਰੱਕੀ ਕੀਤੀ ਹੈ, ਪਰ ਬੀਮਾਰੀਆਂ ਤੇ ਮੌਤ ਨੇ ਇਨਸਾਨਾਂ ਦਾ ਖਹਿੜਾ ਨਹੀਂ ਛੱਡਿਆ ਹੈ। ਕੀ ਤੁਹਾਨੂੰ ਪਤਾ ਕਿ ਯਿਸੂ ਬੀਮਾਰਾਂ, ਬੁੱਢੇ ਲੋਕਾਂ ਅਤੇ ਮਰ ਚੁੱਕੇ ਲੋਕਾਂ ਲਈ ਕੀ ਕਰੇਗਾ?” ਜਵਾਬ ਲਈ ਸਮਾਂ ਦਿਓ। ਜੇ ਘਰ-ਸੁਆਮੀ ਜਵਾਬ ਜਾਣਨਾ ਚਾਹੁੰਦਾ ਹੈ, ਤਾਂ ਪਾਠ 5 ਖੋਲ੍ਹ ਕੇ ਪੈਰੇ 5-6 ਲਈ ਦਿੱਤੇ ਸਵਾਲ ਪੜ੍ਹੋ। ਪੈਰਿਆਂ ਉੱਤੇ ਚਰਚਾ ਕਰੋ ਜਾਂ ਅਗਲੀ ਵਾਰ ਆ ਕੇ ਚਰਚਾ ਕਰਨ ਦਾ ਪ੍ਰਬੰਧ ਕਰੋ।
ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ
“ਸਾਨੂੰ ਜ਼ਿੰਦਗੀ ਦੇ ਦਬਾਵਾਂ ਨਾਲ ਜੂਝਣ ਦੀ ਤਾਕਤ ਕਿੱਥੋਂ ਮਿਲ ਸਕਦੀ ਹੈ? [ਜਵਾਬ ਲਈ ਸਮਾਂ ਦਿਓ। ਫਿਰ ਰੋਮੀਆਂ 15:4 ਪੜ੍ਹੋ।] ਇਸ ਵਿਚ ਲਿਖਿਆ ਹੈ ਕਿ ਧਰਮ ਪੁਸਤਕ ਸਾਨੂੰ ਸਿੱਖਿਆ, ਦਿਲਾਸਾ ਅਤੇ ਆਸ਼ਾ ਦਿੰਦੀ ਹੈ ਜੋ ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਦੇ ਸਕਦੀ ਹੈ। ਇਸ ਕਿਤਾਬ ਵਿਚ ਕਈ ਚੰਗੇ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਬਾਈਬਲ ਪੜ੍ਹ ਕੇ ਵੱਧ ਤੋਂ ਵੱਧ ਲਾਭ ਕਿਵੇਂ ਹਾਸਲ ਕਰ ਸਕਦੇ ਹਾਂ।” ਸਫ਼ਾ 30 ਉੱਤੇ ਦਿੱਤੇ ਚਾਰ ਨੁਕਤਿਆਂ ਵੱਲ ਧਿਆਨ ਖਿੱਚੋ।
“ਯਿਸੂ ਦੇ ਜ਼ਮਾਨੇ ਤੋਂ ਲੈ ਕੇ ਅੱਜ ਤਕ ਲੋਕ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਰਦੇ ਆਏ ਹਨ। ਕੀ ਤੁਸੀਂ ਕਦੇ ਸੋਚਿਆ ਕਿ ਇਸ ਰਾਜ ਦਾ ਆਉਣਾ ਮਨੁੱਖਜਾਤੀ ਲਈ ਕੀ ਮਾਅਨੇ ਰੱਖਦਾ ਹੈ? [ਜਵਾਬ ਲਈ ਸਮਾਂ ਦਿਓ। ਫਿਰ ਦਾਨੀਏਲ 2:44 ਪੜ੍ਹੋ।] ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ, ਇਹ ਕੀ ਕੁਝ ਕਰੇਗਾ ਅਤੇ ਅਸੀਂ ਇਸ ਵਧੀਆ ਹਕੂਮਤ ਤੋਂ ਕਿਵੇਂ ਲਾਭ ਹਾਸਲ ਕਰ ਸਕਦੇ ਹਾਂ।” ਸਫ਼ੇ 92-3 ਉੱਤੇ ਦਿੱਤੀ ਤਸਵੀਰ ਦਿਖਾਓ।