(1) ਸਵਾਲ, (2) ਆਇਤ ਅਤੇ (3) ਅਧਿਆਇ
ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਨ ਦਾ ਆਸਾਨ ਤਰੀਕਾ ਹੈ (1) ਰਾਇ ਜਾਣਨ ਲਈ ਇਕ ਸਵਾਲ ਪੁੱਛੋ, (2) ਢੁਕਵੀਂ ਆਇਤ ਪੜ੍ਹੋ ਅਤੇ (3) ਕਿਤਾਬ ਵਿੱਚੋਂ ਢੁਕਵੇਂ ਅਧਿਆਇ ਦੇ ਸ਼ੁਰੂ ਵਿਚ ਦਿੱਤੇ ਸਵਾਲ ਪੜ੍ਹੋ। ਜੇ ਘਰ-ਸੁਆਮੀ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਸੀਂ ਅਧਿਆਇ ਦੇ ਪਹਿਲੇ ਕੁਝ ਪੈਰਿਆਂ ਨੂੰ ਵਰਤ ਕੇ ਦਿਖਾ ਸਕਦੇ ਹੋ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਇਹ ਤਰੀਕਾ ਪਹਿਲੀ ਮੁਲਾਕਾਤ ਜਾਂ ਦੁਬਾਰਾ ਮਿਲਣ ਸਮੇਂ ਸਟੱਡੀ ਸ਼ੁਰੂ ਕਰਨ ਲਈ ਵਰਤਿਆ ਜਾ ਸਕਦਾ ਹੈ।
◼ “ਤੁਹਾਡੇ ਖ਼ਿਆਲ ਵਿਚ ਕੀ ਸਾਡੇ ਵਰਗੇ ਮਾਮੂਲੀ ਜਿਹੇ ਇਨਸਾਨਾਂ ਲਈ ਆਪਣੇ ਸਰਬਸ਼ਕਤੀਮਾਨ ਸਿਰਜਣਹਾਰ ਨੂੰ ਜਾਣਨਾ ਮੁਮਕਿਨ ਹੈ ਜਿਵੇਂ ਇੱਥੇ ਬਾਈਬਲ ਵਿਚ ਦੱਸਿਆ ਹੈ?” ਰਸੂਲਾਂ ਦੇ ਕਰਤੱਬ 17:26, 27 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਪਹਿਲਾ ਅਧਿਆਇ ਦਿਖਾਓ।
◼ “ਤੁਹਾਡੇ ਖ਼ਿਆਲ ਵਿਚ ਕੀ ਅੱਜ ਮੁਸ਼ਕਲਾਂ ਭਰੀ ਜ਼ਿੰਦਗੀ ਵਿਚ ਦਿਲਾਸਾ ਅਤੇ ਆਸ਼ਾ ਮਿਲ ਸਕਦੀ ਹੈ ਜਿਵੇਂ ਇੱਥੇ ਦੱਸਿਆ ਹੈ?” ਰੋਮੀਆਂ 15:4 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 2 ਦਿਖਾਓ।
◼ “ਜੇ ਤੁਹਾਡੇ ਕੋਲ ਤਾਕਤ ਹੁੰਦੀ, ਤਾਂ ਕੀ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਲਿਆਉਂਦੇ?” ਪਰਕਾਸ਼ ਦੀ ਪੋਥੀ 21:4 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 3 ਦਿਖਾਓ।
◼ “ਤੁਹਾਡੇ ਖ਼ਿਆਲ ਵਿਚ ਕੀ ਸਾਡੇ ਬੱਚੇ ਕਦੇ ਇਸ ਤਰ੍ਹਾਂ ਦੇ ਹਾਲਾਤਾਂ ਦਾ ਆਨੰਦ ਮਾਣ ਸਕਣਗੇ ਜਿਨ੍ਹਾਂ ਦਾ ਇਸ ਪੁਰਾਣੇ ਭਜਨ ਵਿਚ ਜ਼ਿਕਰ ਕੀਤਾ ਹੈ?” ਜ਼ਬੂਰਾਂ ਦੀ ਪੋਥੀ 37:10, 11 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 3 ਦਿਖਾਓ।
◼ “ਤੁਹਾਡੇ ਖ਼ਿਆਲ ਅਨੁਸਾਰ ਕਦੇ ਉਹ ਦਿਨ ਆਵੇਗਾ ਜਦ ਇਹ ਲਫ਼ਜ਼ ਪੂਰੇ ਹੋਣਗੇ?” ਯਸਾਯਾਹ 33:24 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 3 ਦਿਖਾਓ।
◼ “ਤੁਹਾਡੇ ਖ਼ਿਆਲ ਵਿਚ ਕੀ ਮਰੇ ਹੋਏ ਲੋਕ ਜਾਣਦੇ ਹਨ ਕਿ ਜੀਉਂਦੇ ਕੀ ਕਰ ਰਹੇ ਹਨ?” ਜਵਾਬ ਲਈ ਸਮਾਂ ਦਿਓ ਅਤੇ ਉਪਦੇਸ਼ਕ ਦੀ ਪੋਥੀ 9:5 ਪੜ੍ਹੋ। ਫਿਰ ਅਧਿਆਇ 6 ਦਿਖਾਓ।
◼ “ਕੀ ਤੁਸੀਂ ਸੋਚਦੇ ਹੋ ਕਿ ਅਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਕਦੇ ਮਿਲ ਸਕਦੇ ਹਾਂ ਜਿਵੇਂ ਇਨ੍ਹਾਂ ਆਇਤਾਂ ਵਿਚ ਯਿਸੂ ਨੇ ਕਿਹਾ ਸੀ?” ਯੂਹੰਨਾ 5:28, 29 ਪੜ੍ਹੋ। ਫਿਰ ਅਧਿਆਇ 7 ਦਿਖਾਓ।
◼ “ਜਿਵੇਂ ਇਸ ਪ੍ਰਾਰਥਨਾ ਵਿਚ ਜ਼ਿਕਰ ਕੀਤਾ ਗਿਆ ਹੈ, ਤੁਹਾਡੇ ਖ਼ਿਆਲ ਵਿਚ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਕਿਵੇਂ ਪੂਰੀ ਹੋ ਸਕਦੀ ਹੈ ਜਿਵੇਂ ਇਹ ਸਵਰਗ ਵਿਚ ਪੂਰੀ ਹੁੰਦੀ ਹੈ?” ਮੱਤੀ 6:9, 10 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 8 ਦਿਖਾਓ।
◼ “ਤੁਹਾਡੇ ਖ਼ਿਆਲ ਵਿਚ ਕੀ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਿਸ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਸੀ?” 2 ਤਿਮੋਥਿਉਸ 3:1-4 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 9 ਦਿਖਾਓ।
◼ “ਬਹੁਤ ਸਾਰੇ ਲੋਕ ਸਮਝ ਨਹੀਂ ਪਾਉਂਦੇ ਕਿ ਦੁਨੀਆਂ ਵਿਚ ਸਮੱਸਿਆਵਾਂ ਕਿਉਂ ਵਧਦੀਆਂ ਹੀ ਜਾ ਰਹੀਆਂ ਹਨ। ਕੀ ਤੁਸੀਂ ਕਦੇ ਸੋਚਿਆ ਕਿ ਇਸ ਦੀ ਵਜ੍ਹਾ ਇਹ ਹੋ ਸਕਦੀ ਹੈ?” ਪਰਕਾਸ਼ ਦੀ ਪੋਥੀ 12:9 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 10 ਦਿਖਾਓ।
◼ “ਕੀ ਤੁਸੀਂ ਕਦੇ ਇਸ ਤਰ੍ਹਾਂ ਦੇ ਸਵਾਲ ਦਾ ਜਵਾਬ ਜਾਣਨਾ ਚਾਹਿਆ?” ਅੱਯੂਬ 21:7 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 11 ਦਿਖਾਓ।
◼ “ਤੁਹਾਡੇ ਖ਼ਿਆਲ ਵਿਚ ਕੀ ਬਾਈਬਲ ਦੀ ਇਸ ਸਲਾਹ ਤੇ ਚੱਲ ਕੇ ਲੋਕ ਖ਼ੁਸ਼ੀਆਂ ਭਰੀ ਪਰਿਵਾਰਕ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਨ?” ਅਫ਼ਸੀਆਂ 5:33 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਅਧਿਆਇ 14 ਦਿਖਾਓ।
ਸਟੱਡੀ ਕਰਨ ਦੇ ਤਰੀਕੇ ਨੂੰ ਪ੍ਰਦਰਸ਼ਿਤ ਕਰਨ ਤੋਂ ਬਾਅਦ ਜੇ ਦੋ ਵਾਰ ਸਟੱਡੀ ਕਰਵਾਈ ਗਈ ਹੈ ਤੇ ਜੇ ਲੱਗਦਾ ਹੈ ਕਿ ਸਟੱਡੀ ਅੱਗੋਂ ਚੱਲਦੀ ਰਹੇਗੀ, ਤਾਂ ਬਾਈਬਲ ਸਟੱਡੀ ਰਿਪੋਰਟ ਕੀਤੀ ਜਾ ਸਕਦੀ ਹੈ।