ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਕਤੂਬਰ–ਦਸੰਬਰ
“ਕਈ ਮਾਪੇ ਕਹਿੰਦੇ ਹਨ ਕਿ ਨੌਜਵਾਨਾਂ ਦੀ ਪਰਵਰਿਸ਼ ਕਰਨੀ ਬਹੁਤ ਮੁਸ਼ਕਲ ਹੈ। ਤੁਹਾਡੇ ਖ਼ਿਆਲ ਵਿਚ ਮਾਪੇ ਇਸ ਮੁਸ਼ਕਲ ਦਾ ਕਿੱਦਾਂ ਸਾਮ੍ਹਣਾ ਕਰ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਇਕ ਹਵਾਲਾ ਦਿਖਾ ਸਕਦਾ ਹਾਂ ਜੋ ਸਾਡੀ ਮਦਦ ਕਰ ਸਕਦਾ ਹੈ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਯਾਕੂਬ 1:19 ਪੜ੍ਹੋ।] ਇਸ ਲੇਖ ਵਿਚ ਕਈ ਹਵਾਲੇ ਦਿੱਤੇ ਗਏ ਹਨ ਜੋ ਮਾਪਿਆਂ ਦੀ ਮਦਦ ਕਰ ਸਕਦੇ ਹਨ। ਸਫ਼ਾ 10 ਉੱਤੇ ਦਿੱਤਾ ਲੇਖ ਦਿਖਾਓ।”
ਜਾਗਰੂਕ ਬਣੋ! ਅਕਤੂਬਰ–ਦਸੰਬਰ
“ਅੱਜ-ਕੱਲ੍ਹ ਕਈ ਲੋਕਾਂ ਨੂੰ ਡਿਪਰੈਸ਼ਨ ਹੈ। ਤੁਹਾਡੇ ਖ਼ਿਆਲ ਵਿਚ ਕੀ ਪਰਮੇਸ਼ੁਰ ਨੂੰ ਉਨ੍ਹਾਂ ਦਾ ਫ਼ਿਕਰ ਹੈ ਜੋ ਡਿਪਰੈਸ਼ਨ ਦੇ ਸ਼ਿਕਾਰ ਹਨ? [ਜਵਾਬ ਲਈ ਸਮਾਂ ਦਿਓ। ਜੇ ਵਿਅਕਤੀ ਹੋਰ ਗੱਲਬਾਤ ਕਰਨ ਲਈ ਰਾਜ਼ੀ ਹੈ, ਤਾਂ ਜ਼ਬੂਰਾਂ ਦੀ ਪੋਥੀ 34:18 ਪੜ੍ਹੋ।] ਇਹ ਰਸਾਲਾ ਸਮਝਾਉਂਦਾ ਹੈ ਕਿ ਡਿਪਰੈਸ਼ਨ ਨਾਲ ਪੀੜਿਤ ਲੋਕ ਪਰਮੇਸ਼ੁਰ ਤੋਂ ਕਿੱਦਾਂ ਮਦਦ ਲੈ ਸਕਦੇ ਹਨ ਭਾਵੇਂ ਉਨ੍ਹਾਂ ਨੂੰ ਡਾਕਟਰੀ ਇਲਾਜ ਵੀ ਕਰਾਉਣਾ ਪਵੇ। ਇਸ ਵਿਚ ਕੁਝ ਸੁਝਾਅ ਵੀ ਦਿੱਤੇ ਗਏ ਹਨ ਕਿ ਤੁਸੀਂ ਉਨ੍ਹਾਂ ਨੂੰ ਕੀ ਕਹਿ ਕੇ ਦਿਲਾਸਾ ਦੇ ਸਕਦੇ ਹੋ।”