ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨਵਰੀ-ਮਾਰਚ
“ਕਈ ਲੋਕ ਸੋਚਦੇ ਹਨ ਕਿ ਧੰਨ-ਦੌਲਤ ਹੋਣ ਨਾਲ ਹੀ ਇਨਸਾਨ ਖ਼ੁਸ਼ ਹੋ ਸਕਦਾ ਹੈ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਸ ਬਾਰੇ ਬਾਈਬਲ ਵਿਚ ਬਹੁਤ ਚਿਰ ਪਹਿਲਾਂ ਲਿਖੀ ਗੱਲ ਪੜ੍ਹ ਕੇ ਸੁਣਾ ਸਕਦਾ ਹਾਂ? [ਜੇ ਘਰ-ਸੁਆਮੀ ਸਹਿਮਤ ਹੋਵੇ, ਤਾਂ 1 ਤਿਮੋਥਿਉਸ 6:9, 10 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਧੰਨ-ਦੌਲਤ ਹੋਣ ਨਾਲ ਲੋਕ ਕਿਉਂ ਨਹੀਂ ਖ਼ੁਸ਼ ਹੁੰਦੇ ਤੇ ਇਸ ਨੂੰ ਰੱਬ ਦੀ ਕਿਰਪਾ ਕਿਉਂ ਨਹੀਂ ਸਮਝਿਆ ਜਾਣਾ ਚਾਹੀਦਾ।”
ਜਾਗਰੂਕ ਬਣੋ! ਜਨਵਰੀ-ਮਾਰਚ
“ਸਾਰੇ ਵਿਆਹਾਂ ਵਿਚ ਅਣਬਣ ਹੁੰਦੀ ਹੈ। ਤੁਹਾਡੇ ਖ਼ਿਆਲ ਵਿਚ ਇਸ ਹਾਲਤ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਪੁਰਾਣੀ ਪੁਸਤਕ ਵਿੱਚੋਂ ਦਿਖਾ ਸਕਦਾ ਹਾਂ ਕਿ ਅਣਬਣ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? [ਜੇ ਵਿਅਕਤੀ ਨੂੰ ਦਿਲਚਸਪੀ ਹੈ, ਤਾਂ ਅਫ਼ਸੀਆਂ 4:31, 32 ਪੜ੍ਹੋ।] ਇਹ ਰਸਾਲਾ ਪਰਿਵਾਰਕ ਜੀਵਨ ਬਾਰੇ ਚੰਗੀ ਸਲਾਹ ਦਿੰਦਾ ਹੈ।” ਸਫ਼ਾ 6 ਉੱਤੇ ਲੇਖ ਵੱਲ ਧਿਆਨ ਖਿੱਚੋ।
ਪਹਿਰਾਬੁਰਜ ਅਪ੍ਰੈਲ-ਜੂਨ
“ਕੀ ਤੁਹਾਨੂੰ ਲੱਗਦਾ ਹੈ ਕਿ ਸੰਸਾਰ ਵਿਚ ਸਾਰੇ ਦੁੱਖ ਖ਼ਤਮ ਹੋ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਰਮੇਸ਼ੁਰ ਦਾ ਇਕ ਵਾਅਦਾ ਦਿਖਾ ਸਕਦਾ ਹਾਂ ਜਿਸ ਤੋਂ ਸਾਨੂੰ ਉਮੀਦ ਮਿਲਦੀ ਹੈ? [ਜੇ ਤੁਹਾਨੂੰ ਲੱਗਦਾ ਹੈ ਕਿ ਵਿਅਕਤੀ ਨੂੰ ਦਿਲਚਸਪੀ ਹੈ, ਤਾਂ ਸਫ਼ਾ 7 ʼਤੇ ਡੱਬੀ ਵਿੱਚੋਂ ਇਕ ਆਇਤ ਪੜ੍ਹ ਕੇ ਸੁਣਾਓ।] ਇਹ ਰਸਾਲਾ ਦਿਖਾਉਂਦਾ ਹੈ ਕਿ ਰੱਬ ਕਦੋਂ ਅਤੇ ਕਿੱਦਾਂ ਸਾਰੇ ਦੁੱਖ ਦੂਰ ਕਰੇਗਾ।”
ਜਾਗਰੂਕ ਬਣੋ! ਅਪ੍ਰੈਲ-ਜੂਨ
“ਸਾਨੂੰ ਸਾਰਿਆਂ ਨੂੰ ਕਦੇ-ਨ-ਕਦੇ ਪੱਖਪਾਤ ਦਾ ਸਾਮ੍ਹਣਾ ਕਰਨਾ ਪਿਆ ਹੈ। ਤੁਹਾਡੇ ਖ਼ਿਆਲ ਵਿਚ ਰੱਬ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਹੈ? [ਜਵਾਬ ਲਈ ਸਮਾਂ ਦਿਓ। ਘਰ-ਸੁਆਮੀ ਦੀ ਇਜਾਜ਼ਤ ਨਾਲ ਰਸੂਲਾਂ ਦੇ ਕਰਤੱਬ 10:34, 35 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਅਸੀਂ ਪੱਖਪਾਤ ਬਾਰੇ ਕੀ ਕਰ ਸਕਦੇ ਹਾਂ। ਇਸ ਵਿਚ ਉਨ੍ਹਾਂ ਅਸੂਲਾਂ ਦੀ ਚਰਚਾ ਵੀ ਕੀਤੀ ਗਈ ਹੈ ਜੋ ਆਪਣੇ ਦਿਲ ਵਿੱਚੋਂ ਨਫ਼ਰਤ ਉਖਾੜਨ ਵਿਚ ਸਾਡੀ ਮਦਦ ਕਰ ਸਕਦੇ ਹਨ।”