ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨ.–ਮਾਰ.
“ਅੱਜ-ਕੱਲ੍ਹ ਜ਼ਿੰਦਗੀ ਵਿਚ ਇੰਨੀ ਟੈਂਸ਼ਨ ਹੈ ਕਿ ਕਦੀ-ਕਦੀ ਪਤੀ-ਪਤਨੀ ਦੇ ਰਿਸ਼ਤੇ ਵਿਚ ਵੀ ਮੁਸ਼ਕਲਾਂ ਆ ਸਕਦੀਆਂ। ਤੁਹਾਡੇ ਖ਼ਿਆਲ ਵਿਚ ਪਤੀ-ਪਤਨੀ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਰਹੇ। [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਪੁਰਾਣਾ ਅਸੂਲ ਪੜ੍ਹ ਕੇ ਸੁਣਾ ਸਕਦਾ ਜਿਸ ਤੇ ਚੱਲ ਕੇ ਆਪਾਂ ਆਪਣੇ ਪਰਿਵਾਰ ਵਿਚ ਖ਼ੁਸ਼ੀ ਲਿਆ ਸਕਦੇ? [ਜੇ ਘਰ-ਸੁਆਮੀ ਨੂੰ ਦਿਲਚਸਪੀ ਹੈ ਤਾਂ ਅਫ਼ਸੀਆਂ 5:33 ਪੜ੍ਹੋ।] ਇਸ ਲੇਖ ਵਿਚ ਕਈ ਗੱਲਾਂ ਦੱਸੀਆਂ ਗਈਆਂ ਹਨ ਜੋ ਪਤੀ-ਪਤਨੀ ਦੀ ਮਦਦ ਕਰ ਸਕਦੀਆਂ ਹਨ।” ਸਫ਼ੇ 12 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਜਨ.–ਮਾਰ.
“ਹਰੇਕ ਇਨਸਾਨ ਸਫ਼ਲ ਬਣਨਾ ਚਾਹੁੰਦਾ ਹੈ ਅਤੇ ਇਸ ਕਰਕੇ ਸਫ਼ਲਤਾ ਪਾਉਣ ਬਾਰੇ ਬਹੁਤ ਸਾਰੀ ਗੱਲਬਾਤ ਚੱਲਦੀ ਹੈ। ਤੁਹਾਡੇ ਭਾਣੇ ਸਫ਼ਲਤਾ ਹੈ ਕੀ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਵਿੱਤਰ ਲਿਖਤਾਂ ਵਿੱਚੋਂ ਦਿਖਾ ਸਕਦਾ ਕਿ ਕਿਹੜੇ ਕਦਮ ਚੁੱਕ ਕੇ ਅਸੀਂ ਸਫ਼ਲਤਾ ਪਾ ਸਕਦੇ ਹਾਂ? [ਜੇ ਘਰ-ਸੁਆਮੀ ਰਾਜ਼ੀ ਹੋਵੇ ਤਾਂ ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ।] ਇਸ ਲੇਖ ਵਿਚ ਸਫ਼ਲਤਾ ਦੀਆਂ ਛੇ ਕੁੰਜੀਆਂ ਦਾ ਜ਼ਿਕਰ ਕੀਤਾ ਗਿਆ ਹੈ।” ਸਫ਼ੇ 6 ਉੱਤੇ ਲੇਖ ਦਿਖਾਓ।
ਪਹਿਰਾਬੁਰਜ ਅਪ੍ਰੈ.–ਜੂਨ
“ਕਈਆਂ ਲੋਕਾਂ ਨੂੰ ਮੁਰਦਿਆਂ ਦਾ ਡਰ ਹੁੰਦਾ ਹੈ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਕਿ ਸਾਡਾ ਸਿਰਜਣਹਾਰ ਮੁਰਦਿਆਂ ਬਾਰੇ ਕੀ ਦੱਸਦਾ ਹੈ? [ਜੇ ਘਰ-ਸੁਆਮੀ ਗੱਲ ਸੁਣਨ ਲਈ ਰਾਜ਼ੀ ਹੈ ਤਾਂ ਉਤਪਤ 3:19 ਪੜ੍ਹੋ।] ਇਸ ਲੇਖ ਵਿਚ ਹੋਰ ਵੀ ਸਮਝਾਇਆ ਗਿਆ ਕਿ ਸਾਨੂੰ ਮੁਰਦਿਆਂ ਤੋਂ ਕਿਉਂ ਨਹੀਂ ਡਰਨਾ ਚਾਹੀਦਾ।” ਸਫ਼ੇ 12 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਅਪ੍ਰੈ.–ਜੂਨ
“ਜਦੋਂ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਤਾਂ ਕਈ ਲੋਕ ਸੋਚਦੇ ਹਨ ਕਿ ਇਹ ਰੱਬ ਵੱਲੋਂ ਸਜ਼ਾ ਹਨ। ਕੀ ਤੁਸੀਂ ਵੀ ਕਦੀ ਇੱਦਾਂ ਸੋਚਿਆ? [ਜਵਾਬ ਲਈ ਸਮਾਂ ਦਿਓ। ਜੇ ਲੱਗਦਾ ਹੈ ਕਿ ਘਰ-ਸੁਆਮੀ ਨੂੰ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਹੈ, ਤਾਂ ਫਿਰ ਉਸ ਕੋਲੋਂ ਯਾਕੂਬ 1:13 ਦਾ ਹਵਾਲਾ ਪੜ੍ਹਨ ਦੀ ਇਜਾਜ਼ਤ ਮੰਗੋ।] ਇਸ ਲੇਖ ਵਿਚ ਸਾਫ਼ ਸਮਝਾਇਆ ਗਿਆ ਹੈ ਕਿ ਸਾਡੀਆਂ ਮੁਸ਼ਕਲਾਂ ਦੀ ਕੀ ਜੜ੍ਹ ਹੈ ਅਤੇ ਅਸੀਂ ਕਿਉਂ ਭਰੋਸਾ ਰੱਖ ਸਕਦੇ ਕਿ ਬਹੁਤ ਜਲਦ ਸਾਡੇ ਸਾਰੇ ਦੁੱਖ ਮਿਟਾਏ ਜਾਣਗੇ।” ਸਫ਼ੇ 17 ਉੱਤੇ ਲੇਖ ਦਿਖਾਓ।