ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈਲ-ਜੂਨ
“ਹਰੇਕ ਜਣਾ ਆਪਣੀ ਜ਼ਿੰਦਗੀ ਵਿਚ ਸਫ਼ਲ ਹੋਣਾ ਚਾਹੁੰਦਾ ਹੈ। ਸਫ਼ਲ ਹੋਣ ਲਈ ਅਸੀਂ ਕੀ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਹਵਾਲਾ ਪੜ੍ਹ ਕੇ ਸੁਣਾ ਸਕਦਾ ਹਾਂ ਜੋ ਦਿਖਾਉਂਦਾ ਹੈ ਰੱਬ ਚਾਹੁੰਦਾ ਹੈ ਕਿ ਅਸੀਂ ਸਫ਼ਲ ਹੋਈਏ ਤੇ ਉਹ ਸਾਡੇ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ? [ਜੇ ਵਿਅਕਤੀ ਰਾਜ਼ੀ ਹੈ, ਤਾਂ ਯਹੋਸ਼ੁਆ 1:6-9 ਪੜ੍ਹੋ।] ਇਹ ਲੇਖ ਇਸ ਆਇਤ ਦਾ ਮਤਲਬ ਸਮਝਾਉਂਦਾ ਹੈ।” ਸਫ਼ਾ 17 ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਅਪ੍ਰੈਲ-ਜੂਨ
“ਆਪਣੇ ਮੰਮੀ ਜਾਂ ਡੈਡੀ ਦੀ ਮੌਤ ਸਹਿਣੀ ਬਹੁਤ ਔਖੀ ਗੱਲ ਹੈ, ਹੈ ਨਾ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਰੱਬ ਦਾ ਇਕ ਵਾਅਦਾ ਪੜ੍ਹ ਕੇ ਸੁਣਾ ਸਕਦਾ ਹਾਂ ਜਿਸ ਤੋਂ ਬਹੁਤਿਆਂ ਨੂੰ ਦਿਲਾਸਾ ਮਿਲਿਆ ਹੈ? [ਜੇ ਵਿਅਕਤੀ ਸਹਿਮਤ ਹੋਵੇ, ਤਾਂ ਪਰਕਾਸ਼ ਦੀ ਪੋਥੀ 21:4 ਪੜ੍ਹ ਕੇ ਸੁਣਾਓ।] ਇਹ ਲੇਖ ਸਮਝਾਉਂਦਾ ਹੈ ਕਿ ਅਸੀਂ ਸਾਰੇ ਜਣੇ, ਪਰ ਖ਼ਾਸ ਤੌਰ ਤੇ ਇਕ ਨੌਜਵਾਨ ਮੌਤ ਦਾ ਗਮ ਕਿੱਦਾਂ ਸਹਿ ਸਕਦਾ ਹੈ।” ਸਫ਼ਾ 10 ʼਤੇ ਲੇਖ ਦਿਖਾਓ।