ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈ.–ਜੂਨ
“ਤੁਹਾਡੇ ਖ਼ਿਆਲ ਵਿਚ ਕੀ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਸੁਝਾਅ ਦਿਖਾ ਸਕਦਾ ਹਾਂ ਜੋ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਧਾਰਨ ਵਿਚ ਮਦਦ ਕਰ ਸਕਦਾ ਹੈ? [ਜੇ ਘਰ-ਸੁਆਮੀ ਨੂੰ ਦਿਲਚਸਪੀ ਹੈ, ਤਾਂ ਸਫ਼ਾ 16 ਤੋਂ ਮੱਤੀ 6:7 ਪੜ੍ਹੋ।] ਇਹ ਲੇਖ ਪ੍ਰਾਰਥਨਾ ਬਾਰੇ ਆਮ ਤੌਰ ਤੇ ਪੁੱਛੇ ਜਾਂਦੇ ਚਾਰ ਸਵਾਲਾਂ ਦੇ ਜਵਾਬ ਦਿੰਦਾ ਹੈ।” 16ਵੇਂ ਸਫ਼ੇ ਉੱਤੇ ਲੇਖ ਦਿਖਾਓ।
ਜਾਗਰੂਕ ਬਣੋ! ਅਪ੍ਰੈ.–ਜੂਨ
“ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਚੰਗੇ ਦੋਸਤ ਹੋਣ। ਤੁਸੀਂ ਆਪਣੇ ਦੋਸਤ ਵਿਚ ਕਿਹੋ ਜਿਹੇ ਗੁਣ ਦੇਖਣਾ ਚਾਹੋਗੇ? [ਜਵਾਬ ਲਈ ਸਮਾਂ ਦਿਓ।] ਜ਼ਰਾ ਧਿਆਨ ਦਿਓ ਕਿ ਪੁਰਾਣੀਆਂ ਲਿਖਤਾਂ ਵਿਚ ਕੀ ਦੱਸਿਆ ਹੈ। [ਜੇ ਵਿਅਕਤੀ ਨੂੰ ਦਿਲਚਸਪੀ ਹੈ, ਤਾਂ ਕਹਾਉਤਾਂ 17:17 ਪੜ੍ਹੋ।] ਇਸ ਲੇਖ ਵਿਚ ਚੰਗੇ ਦੋਸਤ ਬਣਾਉਣ ਅਤੇ ਚੰਗੇ ਦੋਸਤ ਬਣਨ ਬਾਰੇ ਵਧੀਆ ਸਲਾਹ ਦਿੱਤੀ ਗਈ ਹੈ।” ਸਫ਼ਾ 22 ਉੱਤੇ ਲੇਖ ਦਿਖਾਓ।
ਪਹਿਰਾਬੁਰਜ ਜੁਲਾ.–ਸਤੰ.
“ਹਰ ਕੋਈ ਸਾਫ਼-ਸੁਥਰੀ ਜਗ੍ਹਾ ਤੇ ਰਹਿਣਾ ਚਾਹੁੰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਵੀ ਚਾਹੁੰਦਾ ਹੈ ਕਿ ਉਸ ਦੇ ਸੇਵਕ ਸਾਫ਼-ਸੁਥਰੇ ਹੋਣ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਉਸ ਨੇ ਇਸ ਗੱਲ ਬਾਰੇ ਕੀ ਕਿਹਾ ਹੈ? [ਜੇ ਵਿਅਕਤੀ ਮੰਨੇ, ਤਾਂ 1 ਪਤਰਸ 1:16 ਪੜ੍ਹੋ। ਫਿਰ ਸਫ਼ਾ 9 ਉੱਤੇ ਲੇਖ ਦਿਖਾਓ।] ਇਹ ਲੇਖ ਸਮਝਾਉਂਦਾ ਹੈ ਕਿ ਸਾਫ਼-ਸੁਥਰੇ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ।”
ਜਾਗਰੂਕ ਬਣੋ! ਜੁਲਾ.–ਸਤੰ.
“ਕਈ ਬੱਚਿਆਂ ਨੂੰ ਸਕੂਲੇ ਟੈਨਸ਼ਨ ਰਹਿੰਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਨਾਲੋਂ ਸਮਾਂ ਬਦਲ ਗਿਆ ਹੈ ਜਦੋਂ ਮਾਪੇ ਪੜ੍ਹਦੇ ਹੁੰਦੇ ਸਨ? [ਜਵਾਬ ਲਈ ਸਮਾਂ ਦਿਓ।] ਜ਼ਿਆਦਾ ਟੈਨਸ਼ਨ ਦਾ ਮਾੜਾ ਅਸਰ ਪੈ ਸਕਦਾ ਹੈ। ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? [ਜੇ ਲੱਗਦਾ ਹੈ ਕਿ ਵਿਅਕਤੀ ਨੂੰ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਹੈ, ਤਾਂ ਉਪਦੇਸ਼ਕ ਦੀ ਪੋਥੀ 7:7ੳ ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ।”