ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜੁਲਾ.-ਸਤੰ.
“ਕੀ ਤੁਹਾਨੂੰ ਲੱਗਦਾ ਹੈ ਕਿ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ? [ਜਵਾਬ ਲਈ ਸਮਾਂ ਦਿਓ।] ਕੀ ਤੁਹਾਨੂੰ ਲੱਗਦਾ ਹੈ ਕਿ ਪਿਆਰ ਕਰਨ ਵਾਲਾ ਰੱਬ ਸਾਡੀ ਤਕਦੀਰ ਲਿਖੇਗਾ? [ਜੇ ਵਿਅਕਤੀ ਅੱਗੋਂ ਗੱਲ ਕਰਨੀ ਚਾਹੁੰਦਾ ਹੈ, ਤਾਂ ਸਫ਼ਾ 4 ਤੋਂ ਉਪਦੇਸ਼ਕ ਦੀ ਪੋਥੀ 9:11 ਪੜ੍ਹੋ।] ਇਹ ਰਸਾਲਾ ਸਮਝਾਉਂਦਾ ਹੈ ਕਿ ਭਾਵੇਂ ਰੱਬ ਨੇ ਇਹ ਤੈਅ ਕੀਤਾ ਹੈ ਕਿ ਇਸ ਧਰਤੀ ਦਾ ਭਵਿੱਖ ਚੰਗਾ ਹੋਵੇਗਾ, ਪਰ ਉਸ ਨੇ ਸਾਡੇ ʼਤੇ ਇਹ ਛੱਡਿਆ ਹੈ ਕਿ ਅਸੀਂ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹਾਂ।”
ਜਾਗਰਰੂਕ ਬਣੋ! ਜੁਲਾ.-ਸਤੰ.
“ਬਹੁਤ ਸਾਰੇ ਵਿਆਹ ਪਤੀ ਜਾਂ ਪਤਨੀ ਦੀ ਬੇਵਫ਼ਾਈ ਕਰਕੇ ਟੁੱਟ ਜਾਂਦੇ ਹਨ। ਜੇ ਤੁਸੀਂ ਚਾਹੋ, ਤਾਂ ਮੈਂ ਤੁਹਾਨੂੰ ਇਕ ਪੁਰਾਣੀ ਸਲਾਹ ਦਿਖਾਉਣੀ ਚਾਹਾਂਗਾ ਜਿਸ ਦੀ ਮਦਦ ਨਾਲ ਵਿਆਹ ਦੇ ਬੰਧਨ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। [ਜੇ ਵਿਅਕਤੀ ਹੋਰ ਗੱਲਬਾਤ ਕਰਨ ਲਈ ਰਾਜ਼ੀ ਹੋਵੇ, ਤਾਂ ਮੱਤੀ 5:28 ਪੜ੍ਹੋ।] ਇਸ ਲੇਖ ਵਿਚ ਬਾਈਬਲ ਤੋਂ ਪਤੀ-ਪਤਨੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਕ-ਦੂਸਰੇ ਦੇ ਵਫ਼ਾਦਾਰ ਰਹਿਣ।” ਸਫ਼ਾ 18 ਉੱਤੇ ਦਿੱਤਾ ਲੇਖ ਦਿਖਾਓ।